ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ-ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇੱਕ ਜਾਂ²ਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵੱਜੋਂ ਉਭਰ ਕੇ ਸਾਹਮਣੇ ਆਇਆ।
ਬੰਦਾ ਬਹਾਦਰ ਆਪਣੇ ਸਮੇਂ ਦਾ ਇੱਕ ਉਤਮ ਦਰਜੇ ਦਾ ਯੋਧਾ ਸੀ, ਜਿਸ ਨੇ ਮੁਗਲਾਂ ਦੀ ਜ਼ੁਲਮੋ-ਜ਼ਬਰ ਨਾਲ ਨੱਕੋ-ਨੱਕ ਭਰੀ ਸਲਤਨਤ ਨੂੰ ਢਹਿ-ਢੇਰੀ ਕਰਨ ਦੀ ਸ਼ੁਰੂਆਤ ਕੀਤੀ। ਬੰਦਾ ਬਹਾਦਰ ਦੇ ਕਾਰਨਾਮਿਆਂ ਨੂੰ ਇਤਿਹਾਸ ਦੀ ਕਸਵੱਟੀ ’ਤੇ ਪਰਖਿਆ, ਇਹ ਤੱਥ ਨਿਖਰਵੇਂ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦਾ ਇੱਕ ਮਹਾਨ ਹੀਰੋ ਅਤੇ ਅਤਿਅੰਤ ਬਹਾਦਰ, ਨਿਡੱਰ ਤੇ ਦਲੇਰ ਸੈਨਾਪਤੀ ਸੀ।
ਬੰਦਾ ਬਹਾਦਰ ਨੇ ਆਪਣੀ ਚੜ੍ਹਤ ਦੌਰਾਨ ਆਜ਼ਾਦ ਸਿੱਖ ਸਟੇਟ ਦੀ ਸਥਾਪਨਾ ਕਰਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂਅ ਤੇ ਸਿੱਕਾ ਜਾਰੀ ਕੀਤਾ। ਸਢੌਰਾ ਤੇ ਨਾਹਨ ਵਿਚਕਾਰ ਲੋਹਗੜ੍ਹ (ਮੁਖ਼ਲਿਸਗੜ੍ਹ) ਨੂੰ ਆਪਣੀ ਰਾਜਧਾਨੀ ਬਣਾਇਆ। ਬੰਦਾ ਬਹਾਦਰ ਨੇ ਲੋਕ ਰਾਜ ਦਾ ਨਿਰਮਾਣ ਕਰਦਿਆਂ ਅਖੌਤੀ ਨੀਵੀਆਂ ਜਾਤਾਂ ਨਾਲ ਸਬੰਧਿਤ ਗਰੀਬ-ਗੁਰਬਿਆਂ ਤੇ ਨਿਮਾਣਿਆਂ-ਨਿਤਾਣਿਆਂ ਨੂੰ ਉ¤ਚ-ਅਹੁਦਿਆਂ ’ਤੇ ਤਾਇਨਾਤ ਕਰਕੇ ਹੁਕਮਰਾਨ ਬਣਾ ਦਿੱਤਾ, ਜਿਨ੍ਹਾਂ ਨੂੰ ਵੱਡੇ ਚੌਧਰੀ ਵੀ ਸਿਜਦਾ ਕਰਨ ਲੱਗੇ। ਇਸ ਤਰ੍ਹਾਂ ਸਿੱਖਾਂ ਦੇ ਪਹਿਲੇ ਬਾਦਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਇਸ ਐਲਾਨਨਾਮੇ
‘‘ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ॥
ਯਾਦ ਕਰੇਂ ਯੇਹ ਹਮਾਰੀ ਗੁਰਿਆਈ।’’
ਨੂੰ ਅਮਲੀ ਜਾਮਾ ਪਹਿਨਾਇਆ। ਫ਼ਲਸਰੂਪ ਉਹ ਨੀਵੀਆਂ ਜਾਤਾਂ , ਖ਼ਾਸਕਰ ਵਾਹੀਕਾਰਾਂ ਵਿੱਚ ਬੜਾ ਹਰਮਨ-ਪਿਆਰਾ ਹੋ ਗਿਆ ਅਤੇ ਉਸ ਦੀਆਂ ਅਗਲੇਰੀਆਂ ਲੜਾਈਆਂ ਵਿੱਚ ਵਾਹੀਕਾਰਾਂ (ਜੱਟਾਂ) ਨੇ ਉਚੇਚੇ ਤੌਰ ’ਤੇ ਉਸ ਦਾ ਸਾਥ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਬੰਦਾ ਬਹਾਦਰ ਦੀ ਅਗਵਾਈ ਹੇਠ ਪੰਜਾਬ ਦੇ ਲਤਾੜੇ ਹੋਏ ਵਰਗ ਨੇ ਤੀਰਾਂ, ਤਲਵਾਰਾਂ, ਬਰਛਿਆਂ ਤੇ ਡੰਡੇ-ਸੋਟਿਆਂ ਨਾਲ ਹੀ ਮੁਗਲਾਂ ਨੂੰ ਅੱਗੇ ਲਾ ਲਿਆ। ਆਪਣੀਆਂ ਇਨ੍ਹਾਂ ਲਾਸਾਨੀ ਖੂਬੀਆਂ ਤੇ ਵਿਲੱਖਣ ਪ੍ਰਾਪਤੀਆਂ ਸਦਕਾ ਹੀ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਆਪਣੀ ਥਾਂ ਪਹਿਲੇ ਨੰਬਰ ’ਤੇ ਸੁਰੱਖਿਅਤ ਕਰ ਲਈ ਹੈ। ਇਹ ਗੱਲ ਵੱਖਰੀ ਹੈ ਕਿ ਸਿੱਖ ਪੰਥ ਨੇ ਉਸ ਦੀ ਘਾਲਣਾ ਦਾ ਬਣਦਾ ਮੁੱਲ ਨਹੀਂ ਪਾਇਆ।
ਜਿਸ ਕਿਸੇ ਨੇ ਵੀ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਿਆ-ਘੋਖਿਆ ਤੇ ਵਿਚਾਰਿਆ ਹੈ ਉਹ ਇਹ ਗੱਲ ਜ਼ਰੂਰ ਮਹਿਸੂਸ ਕਰਦਾ ਹੋਵੇਗਾ ਕਿ ਬੰਦਾ ਬਹਾਦਰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਧ ਅਣਗੌਲਿਆ ਹੀਰੋ ਹੈ। ਸਵਾਲ ਉ¤ਠਦਾ ਹੈ ਕਿ ਅਜਿਹੇ ਮੰਦਭਾਗੇ ਹਾਲਾਤ ਕਿਉਂ ਤੇ ਕਿਸ ਤਰ੍ਹਾਂ ਪੈਦਾ ਹੋਏ। ਆਖਰ ਬੰਦਾ ਬਹਾਦਰ ਤੋਂ ਕੀ ਖੁਨਾਮੀ ਹੋਈ, ਜਿਸ ਦਾ ਬਦਲਾ ਅੱਜ ਸਿੱਖ ਸਮਾਜ ਉਸ ਤੋਂ ਇਸ ਤਰ੍ਹਾਂ ਲੈ ਰਿਹਾ ਹੈ? ਇਹ ਸਭ ਕਾਸੇ ਨੂੰ ਅਸਰਦਾਰ ਢੰਗ ਨਾਲ ਵਿਚਾਰਨਾ ਪਵੇਗਾ, ਯਾਨੀ ਇਤਿਹਾਸ ਦੀਆਂ ਗਲੀਆਂ ਵਿੱਚ ਘੁੰਮਣਾ ਪਵੇਗਾ, ਤਾਂ ਕਿ ਇਤਿਹਾਸਕ ਦਸਤਾਵੇਜ਼ਾਂ ਦੇ ਅੰਗ-ਸੰਗ ਤੁਰਦਿਆਂ ਕਿਸੇ ਸਪੱਸ਼ਟ ਸਿੱਟੇ ’ਤੇ ਪਹੁੰਚਿਆ ਜਾ ਸਕੇ। ²
ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਖਰਾ ਇਤਿਹਾਸ ਸਿਰਜਿਆ ਹੈ, ਪਰ ਬਦਕਿਸਮਤੀ ਨਾਲ, ਸਿੱਖ ਸਮਾਜ ਨੇ ਇਤਿਹਾਸ ਦੀ ‘ਇਤਿਹਾਸਕਾਰੀ’ ਉਵੇਂ ਨਹੀਂ ਕੀਤੀ ਜਿਵੇਂ ਕਰਨੀ ਚਾਹੀਦੀ ਸੀ। ਇਹ ਕਹਿਣਾ ਕੋਈ ਮਾਅਨੇ ਨਹੀਂ ਰੱਖਦਾ ਕਿ ਜਿਹੜੀਆਂ ਕੌਮਾਂ ਇਤਿਹਾਸ ਬਣਾਉਂਦੀਆਂ ਹਨ, ਉਨ੍ਹਾਂ ਕੋਲ ਇਤਿਹਾਸ ਲਿਖਣ ਦਾ ਸਮਾਂ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਵਿਰਸੇ ਦੀ ਸੰਭਾਲ ਪ੍ਰਤੀ ਸਿੱਖਾਂ ਨੇ ਕਦੇ ਵੀ ਉਸਾਰੂ ਰਵੱਈਆ ਅਖਤਿਆਰ ਨਹੀਂ ਕੀਤਾ ਅਤੇ ਨਾ ਹੀ ਸੰਜੀਦਾ ਯਤਨ ਕੀਤੇ ਹਨ। ਇਹ ਇਸ ਲਾਪ੍ਰਵਾਹੀ ਦਾ ਹੀ ਸਿੱਟਾ ਹੈ ਕਿ ਸਿੱਖ ਪਿਛਲੇ 300 ਸਾਲਾਂ ਦਾ ਇਤਿਹਾਸ ਵੀ ਸੰਭਾਲ ਕੇ ਨਹੀਂ ਰੱਖ ਸਕੇ। ਸਿੱਖਾਂ ਦੀ ਇਸ ਅਲਗਰਜ਼ੀ ਨੇ ਹੀ ਬੰਦਾ ਬਹਾਦਰ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਦੂਜਾ, ਇਤਿਹਾਸਕਾਰਾਂ ਨੇ ਵੀ ਬੰਦਾ ਬਹਾਦਰ ਨਾਲ ਇਨਸਾਫ ਨਹੀਂ ਕੀਤਾ। ਗੈਰ-ਸਿੱਖ ਇਤਿਹਾਸਕਾਰਾਂ ਨੇ ਬੰਦਾ ਬਹਾਦਰ ਬਾਰੇ ਤੱਥਾਂ ਨੂੰ ਇਸ ਢੰਗ ਨਾਲ ਤੋੜ²-ਮਰੋੜ ਕੇ ਪੇਸ਼ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਸਵਾਰਥ ਦੀ ਪੂਰਤੀ ਹੁੰਦੀ ਸੀ। ਇਤਿਹਾਸਕਾਰਾਂ ਦੇ ਇਸ ਪੱਖਪਾਤੀ ਤੇ ਨਕਾਰਾਤਮਕ ਰਵੱਈਏ ਨੇ ਬੰਦਾ ਬਹਾਦਰ ਨੂੰ ਪੰਥ ਦੀ ਮੁੱਖ ਧਾਰਾ ਨਾਲੋਂ ਅਲੱਗ-ਥਲੱਗ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁਸਲਮਾਨ ਇਤਿਹਾਸਕਾਰਾਂ ਦੀਆਂ ਗਲਤ ਬਿਆਨੀਆਂ ਦਾ ਅਸਰ ਅੰਗਰੇਜ਼ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਸਪੱਸ਼ਟ ਵੇਖਿਆ ਜਾ ਸਕਦਾ ਹੈ। ਮਿਸਾਲ ਵੱਜੋਂ ਮੈਲਕਾਮ ਲਿਖਦਾ ਹੈ ਕਿ ‘‘ਬੰਦਾ (ਬਹਾਦਰ) ਭਾਵੇਂ ਇੱਕ ਬਹਾਦਰ ਜਰਨੈਲ ਤੇ ਸਿਆਣਾ ਆਗੂ ਸੀ, ਪਰ ਉਹ ਇੱਕ ਜ਼ਾਲਮ ਤੇ ਕਠੋਰ ਸੁਭਾਅ ਦਾ ਮਾਲਕ ਸੀ।’’
ਇੱਥੋਂ ਤੱਕ ਕਿ ਸਿੱਖਾਂ ਦਾ ਹਰਮਨ-ਪਿਆਰਾ ਅੰਗਰੇਜ਼ ਇਤਿਹਾਸਕਾਰ ਕਨਿੰਘਮ ਵੀ ਟਪਲਾ ਖਾ ਗਿਆ ਹੈ। ਇਸ ਸਬੰਧ ਵਿੱਚ ਹਿੰਦੂ ਇਤਿਹਾਸਕਾਰਾਂ ਦਾ ਰਵੱਈਆ, ਮੁਸਲਮਾਨ ਇਤਿਹਾਸਕਾਰਾਂ ਨਾਲੋਂ ਮੁਕਾਬਲਤਨ ਅੱਛਾ ਹੈ, ਪਰ ਕੁੱਝ ਇੱਕ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਨੂੰ ਇੱਕ ਸਿੱਖ ਨਾਇਕ ਵੱਜੋਂ ਨਹੀਂ, ਸਗੋਂ ਇੱਕ ਹਿੰਦੂ ਬੈਰਾਗੀ ਵੱਜੋਂ ਵੇਖਣਾ ਚਾਹੁੰਦੇ ਹਨ। ਉਨ੍ਹਾਂ ਲਈ ਉਹ ‘ਬੰਦਾ ਬੈਰਾਗੀ’ ਹੈ ਜਾਂ ‘ਬੀਰ ਬੈਰਾਗੀ’। ਇਸ ਸਬੰਧ ਵਿੱਚ ਭਾਈ ਪਰਮਾਨੰਦ ਵੱਲੋਂ 74 ਪੰਨਿਆਂ ਦੀ ਹਿੰਦੀ ਵਿੱਚ ਲਿਖੀ ਪੁਸਤਕ ‘ਬੀਰ ਬੈਰਾਗੀ’ ਇੱਕ ਵਧੀਆ ਮਿਸਾਲ ਪੇਸ਼ ਕਰਦੀ ਹੈ, ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਜ਼ਹਿਰ ਹੈ, ਭਾਈ ਪਰਮਾਨੰਦ ਲਈ ਬੰਦਾ ਸਿੰਘ ਬਹਾਦਰ ਇੱਕ ਹਿੰਦੂ ਬੈਰਾਗੀ ਸੀ। ਇਤਫਾਕਵੱਸ, ਭਾਈ ਪਰਮਾਨੰਦ, ਲਾਸਾਨੀ ਸਿੱਖ ਸ਼ਹੀਦ ਭਾਈ ਮਤੀ ਦਾਸ ਦੇ ਵੰਸ਼ ਵਿੱਚੋਂ ਸੀ। ਵਿਨਾਇਕ ਦਮੋਦਰ ਸਾਵਰਕਾਰ ਵੀ ਬੰਦਾ ਬਹਾਦਰ ਨੂੰ ਹਿੰਦੂ ਸਖਸ਼ੀਅਤਾਂ ਅਤੇ ਹਿੰਦੂ ਮਹਾਂਸਭਾ ਦੇ ਪ੍ਰਤੀਨਿਧਾਂ ਨੇ ਬੰਦਾ ਬਹਾਦਰ ਨੂੰ ਹਿੰਦੂ ਬੈਰਾਗੀ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ। ਵੈਸੇ ਬਹੁਤੇ ਹਿੰਦੂ ਇਤਿਹਾਸਕਾਰਾਂ, ਜਿਨ੍ਹਾਂ ਵਿੱਚ ਡਾ. ਹਰੀ ਰਾਮ ਗੁਪਤਾ, ਡਾ. ਗੋਕਲ ਚੰਦ ਨਾਰਗ ਤੇ ਇੰਦੂਭੂਸ਼ਨ ਬੈਨਰਜੀ ਮੁੱਖ ਤੌਰ ’ਤੇ ਸ਼ਾਮਲ ਹਨ, ਵੱਲੋਂ ਪੇਸ਼ ਕੀਤੇ ਗਏ ਤੱਥ ਤਸੱਲੀਬਖਸ਼ ਹਨ, ਪਰ ਇਹ ਇਤਿਹਾਸਕਾਰ ਵੀ ਕਿਤੇ-ਕਿਤੇ ਉਖੜੇ ਤੇ ਥਿੜਕੇ ਨਜ਼ਰ ਆਉਂਦੇ ਹਨ। ਮਿਸਾਲ ਵੱਜੋਂ ਡਾ. ਹਰਕੀਰਤ ਰਾਮ ਗੁਪਤਾ ਦਾ ਇਹ ਵਿਚਾਰ ਰੜਕਦਾ ਹੈ ਕਿ ਗਰੂ ਗੋਬਿੰਦ ਸਿੰਘ ਵੱਲੋਂ ਬੰਦਾ ਬਹਾਦਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ (ਪਾਹੁਲ) ਨਹੀਂ ਸੀ ਛਕਾਇਆ ਗਿਆ।
ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਥਾਪਿਆ, ਖਾਲਸੇ ਦਾ ਇਹ ਪਹਿਲੇ ਜੱਥੇਦਾਰ ਇੱਕ ਕੱਚਾ-ਪਿੱਲਾ ਤੇ ਗੈਰ-ਅੰਮ੍ਰਿਤਧਾਰੀ ਸਿੱਖ ਹੋਵੇਗਾ। ਖਾਲਸੇ ਦਾ ਜੱਥੇਦਾਰ ਥਾਪਣ ਤੋਂ ਇਲਾਵਾ ਗੁਰੂ ਸਾਹਿਬ ਨੇ ਉਸਨੂੰ ਆਪਣੇ ਪ੍ਰਤੀਨਿਧ (ਸਹਾਇਕ) ਵੱਜੋਂ ਪੰਜਾਬ ਲਈ ਰਵਾਨਾ ਕੀਤਾ ਸੀ। ਇਹ ਗੱਲ ਤਾਂ ਉਕਾ ਹੀ ਬੇਬੁਨਿਆਦ ਤੇ ਹਾਸੋਹੀਣੀ ਹੈ ਕਿ ਗੁਰੂ ਸਾਹਿਬ ਨੇ ਇੱਕ ਹਿੰਦੂ ਬੈਰਾਗੀ ਨੂੰ ਆਪਣਾ ਸਹਾਇਕ ਥਾਪਦਿਆਂ, ਪੰਜਾਬ ਦੇ ਸਿੱਖਾਂ ਨੂੰ ਉਸ ਦੇ ਝੰਡੇ ਹੇਠ ਇੱਕਠੇ ਹੋਣ ਲਈ ਹੁਕਮਨਾਮੇ ਜਾਰੀ ਕੀਤੇ ਹੋਣ। ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੀਆਂ ਅਜਿਹੀਆਂ ਤਰਕਹੀਣ ਗੱਲਾਂ ਨੇ ਹੀ ਬੰਦਾ ਸਿੰਘ ਬਹਾਦਰ ਵਰਗੇ ਸੂਰਬੂਰ ਯੋਧੇ ਅਤੇ ਸਿੱਖ ਧਰਮ ਦੇ ਸੱਚੇ ਅਨੁਯਾਈ, ਜਿਸ ਨੇ ਅੱਤਿਆਚਾਰੀ ਰਾਜ ਵਿਰੁੱਧ ਵਿਦਰੋਹ ਕੀਤਾ ਅਤੇ ਸਿੱਖਾਂ ਨੂੰ ਸੁਤੰਤਰਤਾ ਦਾ ਰਾਹ ਵਿਖਾਇਆ, ਦੇ ਵੀਰਾਟ ਕੱਦ ਨੂੰ ਸਿੱਖ ਸਮਾਜ ਵਿੱਚ ਬੌਣਾ ਕੀਤਾ ਹੈ।
ਖੈਰ ਇਹ ਸੰਤੋਖ ਵਾਲੀ ਗੱਲ ਹੈ ਕਿ ਹਵਾ ਦਾ ਰੁੱਖ ਹੁਣ ਬਦਲ ਚੁੱਕਾ ਹੈ ਅਤੇ ਬੰਦਾ ਬਹਾਦਰ ਵਿਰੁੱਧ ਉਠੀ ਧੂੜ ਦਬਣੀ ਸ਼ੁਰੂ ਹੋ ਗਈ ਹੈ, ਕਿਉਂਕਿ ਮੌਜੂਦਾ ਦੌਰ ਦੇ ਸਿੱਖ ਤੇ ਹਿੰਦੂ ਇਤਿਹਾਸਕਾਰ ਤੇ ਲਿਖਾਰੀ, ਬੰਦਾ ਬਹਾਦਰ ਦੇ ਦੂਸ਼ਿਤ ਚਰਿੱਤਰ ਨੂੰ ਪਵਿੱਤਰਤਾ ਦਾ ਜਾਮਾ (ਜਿਸ ਦਾ ਉਹ ਹੱਕਦਾਰ ਹੈ) ਪਹਿਨਾਉਣ ਲਈ ਯਤਨਸ਼ੀਲ ਹਨ। ਇਸ ਮਾਮਲੇ ਵਿੱਚ ਡਾ. ਗੰਡਾ ਸਿੰਘ ਨੇ ਸ਼ਲਾਘਾਯੋਗ ਤੇ ਮੋਹਰੀ ਰੋਲ ਅਦਾ ਕੀਤਾ ਹੈ। ਇਸ ਸਬੰਧ ਵਿੱਚ ਡਾ. ਗੰਡਾ ਸਿੰਘ ਵੱਲੋਂ 1935ਈ. ਵਿੱਚ ਲਿਖੀ ਪੁਸਤਕ ‘ਬੰਦਾ ਸਿੰਘ ਬਹਾਦਰ’ ਯਾਦਗਾਰੀ ਹੋ ਨਿਬੜੀ ਹੈ। ਅੰਗਰੇਜ਼ੀ ਵਿੱਚ ਲਿਖੀ ਇਸ ਪੁਸਤਕ ਸਬੰਧੀ ਡਾ. ਗੰਡਾ ਸਿੰਘ ਦਾ ਕਹਿਣਾ ਹੈ ਕਿ ‘‘ਮੈਂ ਮਹਿਸੂਸ ਕਰਦਾ ਸਾਂ ਕਿ ਪੰਜਾਬ ਦੇ ਇਸ ਮਹਾਨ ਯੋਧੇ ਅਤੇ ਸ਼ਹੀਦ ਨਾਲ ਨਿਆਂ ਨਹੀਂ ਹੋਇਆ। ਇਸ ਲਈ ਪੁਰਾਣੇ ਲਿਖਾਰੀਆਂ ਦੀਆਂ ਰਾਹਵਾਂ ਅਤੇ ਵਿਚਾਰਾਂ ਤੋਂ ਲਾਂਭੇ ਰਹਿ ਕੇ ਮੈਂ ਹਰ ਵਾਕਿਆ ਨੂੰ ਸਮਕਾਲੀ ਅਤੇ ਮੁੱਢਲੀਆਂ ਲਿਖਤਾਂ ਦੀ ਰੌਸਨੀ ਵਿੱਚ ਪਰਖਣਾ ਸ਼ੁਰੂ ਕਰ ਦਿੱਤਾ। ਮੈਂ ਵਿਲੀਅਮ ਅਰਵਿਨ ਅਤੇ ਜਾਦੂ ਨਾਥ ਸਰਕਾਰ ਦੇ ਢੰਗ ਨੂੰ ਸਾਹਮਣੇ ਰੱਖ ਕੇ ਆਪਣੀ ਪੁਸਤਕ ਦੇ ਮਸਾਲੇ ਲਈ ਸਮਕਾਲੀ ਸੋਮਿਆਂ ਤੱਕ ਪਹੁੰਚਣ ਦਾ ਯਤਨ ਕੀਤਾ ਅਤੇ ਬੰਦਾ ਸਿੰਘ ਦੇ ਪੰਜਾਬ ਪਹੁੰਚਣ ਤੋਂ ਬਾਅਦ ਦੀਆਂ ਘਟਨਾਵਾਂ ਲਈ ਉਨ੍ਹਾਂ ਲਿਖਾਰੀਆਂ ਦੀਆਂ ਲਿਖਤਾਂ ਨੂੰ ਆਧਾਰ ਬਣਾਇਆ ਜਿਨ੍ਹਾਂ ਨੇ ਜਾਂ ਤਾਂ ਉਨ੍ਹਾਂ ਨੂੰ ਆਪਣੀ ਅੱਖੀਂ ਵੇਖਿਆ ਸੀ ਜਾਂ ਜਿਨ੍ਹਾਂ ਦੇ ਸੋਮਿਆਂ ਦਾ ਵਾਕਿਆਤ ਨਾਲ ਸਿੱਧਾ ਸਬੰਧ ਸੀ।’’

ਆਓ ਹੁਣ ਇਸ ਤੱਥ ’ਤੇ ਵਿਚਾਰ ਕਰੀਏ ਕਿ ਸਿੱਖਾਂ ਨੂੰ ਤਖ਼ਤਾਂ ਤੇ ਤਾਜਾਂ ਵਾਲਾ ਬਣਾਉਣ ਅਤੇ ਕੌਮ ਦੀ ਆਬਰੂ ਕਾਇਮ ਰੱਖਣ ਲਈ ਬੋਟੀ-ਬੋਟੀ ਹੋ ਜਾਣ ਵਾਲਾ ਇਹ ਸੂਰਮਾ, ਆਖਿਰ ਕਿਉਂ ਸਿੱਖ ਸਮਾਜ ਦੀਆਂ ਨਜ਼ਰਾਂ ਵਿੱਚ ਉਚਾ ਨਾ ਉਠ ਸਕਿਆ? ਕਿਉਂ ਆਪਣਾ ਬਣਦਾ ਸਤਿਕਾਰਯੋਗ ਰੁਤਬਾ ਹਾਸਲ ਕਰਨ ਵਿੱਚ ਅਸਫਲ ਰਿਹਾ? ਇਸ ਸਵਾਲ ਦੇ ਜਵਾਬ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੰਦਾ ਬਹਾਦਰ ਦੀ ਚੜ੍ਹਤ, ਜੋ ਰਾਕਟ ਵਾਂਗ ਸੀ, ਨੂੰ ਠੱਲ੍ਹ ਪਾਉਣ ਲਈ ਮੁਗਲ ਹਕੂਮਤ ਵੱਲੋਂ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਤੇ ਅਫਵਾਹਾਂ ਫੈਲਾਈਆਂ ਗਈਆਂ। ਇਸ ਕੁਟਲ ਨੀਤੀ ਵਿੱਚ, ਮੁਗਲਾਂ ਕੋਲ ਵਿਕ ਚੁੱਕੇ ਕੁੱਝ ਸਿੱਖਾਂ ਨੇ ਹਕੂਮਤ ਦਾ ਸਾਥ ਦਿੱਤਾ। ਇਸ ਤਰ੍ਹਾਂ ਬੰਦਾ ਬਹਾਦਰ ਦੀ ਚੜ੍ਹਤ ਦੇ ਆਰੰਭਕ ਪੜਾਅ ਵਿੱਚ ਹੀ ਉਸ ਦੀ ਸੱਚੀ-ਸੁੱਚੀ ਸਖਸ਼ੀਅਤ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ।
ਆਓ ਹੁਣ ਉਨ੍ਹਾਂ ਕੁੱਝ ਇੱਕ ਗਲਤਫਹਿਮੀਆਂ ਨਾਲ ਤੁਹਾਡੀ ਜਾਣ-ਪਹਿਚਾਣ ਕਰਵਾਈਏ ਜਿਨ੍ਹਾਂ ਨੇ ਬੰਦਾ ਬਹਾਦਰ ਵਿਰੁੱਧ ਸਿੱਖ ਸਮਾਜ ਅੰਦਰ ਨਫ਼ਰਤ ਦਾ ਬੀਜ ਬੀਜ ਕੇ, ਉਸ ਦੇ ਪਤਨ ਲਈ ਰਾਹ ਪੱਧਰਾ ਕੀਤਾ। ਸਭ ਤੋਂ ਡੂੰਘੀਆਂ ਜੜ੍ਹਾਂ ਵਾਲੀ ਗਲਤਫਹਿਮੀ ਇਹ ਹੈ ਕਿ ਬੰਦਾ ਬਹਾਦਰ ਨੇ ਤਾਕਤ ਵਿੱਚ ਆਉਣ ਉਪਰੰਤ ਆਪਣੇ-ਆਪ ਨੂੰ ‘ਗੁਰੂ’ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਇਤਿਹਾਸ ਦੱਸਦਾ ਹੈ ਕਿ ਬੰਦਾ ਬਹਾਦਰ ਤਾਂ ਆਖਰੀ ਦਮ ਤੱਕ ਮੁਗਲਾਂ ਵਿਰੁੱਧ ਜੱਦੋ-ਜਹਿਦ ਕਰਦਾ ਹੋਇਆ ਨਿਰੰਤਰ ਆਪਣੇ ਮਿੱਥੇ ਹੋਏ ਨਿਸ਼ਾਨੇ ਵੱਲ ਵੱਧਦਾ ਰਿਹਾ, ਉਸ ਸ਼ੂਕਦੇ ਦਰਿਆ ਵਾਂਗ ਜੋ ਹਾਲੇ ਪਰਬਤ ਦੀਆਂ ਢਲਾਣਾਂ ਤੇ ਪੱਥਰਾਂ ਵਿੱਚੋਂ ਹੁੰਦਾ ਹੋਇਆ, ਰਾਹ ਵਿੱਚ ਆਉਂਦੀ ਹਰ ਰੁਕਾਵਟ ਨੂੰ ਢਹਿ-ਢੇਰੀ ਕਰਦਾ ਵੇਗ ਭਰ ਰਿਹਾ ਸੀ।
ਮੈਂ, ਉਸ ਕੋਲ ਤਾਂ ਗੁਰੂ ਅਖਵਾਉਣ ਲਈ ਰੁਕਣ ਦਾ ਸਮਾਂ ਹੀ ਨਹੀਂ ਸੀ। ਇਸੇ ਸਬੰਧ ਵਿੱਚ ਦੂਜਾ ਨੁਕਤਾ ਗੁਰੂ ਸਾਹਿਬ ਵੱਲੋਂ ਸੌਂਪੇ ਕੰਮ ਨੂੰ ਨੇਪਰੇ ਚਾੜ੍ਹਨ ਉਪਰੰਤ ਬੰਦਾ ਸਿੰਧ ਬਹਾਦਰ ਨੇ ਆਜ਼ਾਦ ਸਿੱਖ ਸਟੇਟ ਦੀ ਸਥਾਪਨਾ ਕਰ ਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜੇ ਉਹ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਜਾਂਦਾ ਤਾਂ ਫਿਰ ਉਸ ਨੇ ਸਿੱਕਾ ਵੀ ਆਪਣੇ ਨਾਂ ’ਤੇ ਹੀ ਜਾਰੀ ਕਰਨਾ ਸੀ।
ਇਸ ਦੇ ਉਲਟ, ਉਸ ਨੂੰ ਭੰਡਣ ਵਾਲੇ ਤੱਤ ਖ਼ਾਲਸਾ ਦੇ ਕਈ ਪ੍ਰਮੁੱਖ ਆਗੂ ਮੁਗਲ ਹਕੂਮਤ ਪਾਸੋਂ ਜਾਗੀਰਾਂ ਲੈ ਕੇ ਚੁੱਪ ਕਰ ਗਏ।
ਬੰਦਾ ਬਹਾਦਰ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਸਿੱਖ ਸਮਾਜ ਅੰਦਰ ਦੂਜੀ ਗ਼ਲਤ-ਫਹਿਮੀ ਇਹ ਫੈਲਾਈ ਗਈ ਕਿ ਸਾਹਿਬ ਨੇ ਉਸ ਨੂੰ ਜੀਵਨ ਭਰ ਵਿਆਹ ਨਾ ਕਰਵਾਉਣ ਦੀ ਹਦਾਇਤ ਕੀਤੀ ਸੀ, ਜਦੋਂ ਕਿ ਸਿੱਖ ਧਰਮ ਤਾਂ ਬ੍ਰਹਮਚਾਰੀ ਰਹਿਣ ਦੇ ਸਿਧਾਂਤ ਨੂੰ ਮੂਲੋਂ ਹੀ ਰੱਦ ਕਰਦਾ ਹੋਇਆ, ਗ੍ਰਹਿਸਥ ਨੂੰ ਮਨੁੱਖ ਦੀ ਸਰੀਰਕ ਤੇ ਮਾਨਸਿਕ ਲੋੜ ਵਜੋਂ ਮਾਨਤਾ ਦਿੰਦਾ ਹੈ। ਬਾਬਾ ਨਾਨਕ ਤੇ ਦੂਜੇ ਗੁਰੂ ਸਾਹਿਬਾਨ ਨੇ ਵਿਆਹ ਦੀ ਸੰਸਥਾ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਹੈ। ‘‘ ਸਕਲ ਧਰਮ ਮੇ ਗ੍ਰਹਿਸਥ ਪ੍ਰਧਾਨ ਹੈ।’’ ….ਗੁਰੂ ਗੋਬਿੰਦ ਸਿੰਘ ਨੇ ਖ਼ੁੱਦ ਤਿੰਨ ਵਿਆਹ ਕਰਵਾਏ। ਇਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਵੀ ਤਿੰਨ ਪਤਨੀਆਂ ਸਨ। ਸੋ, ਇਸ ਗੱਲ ਵਿੱਚ ਉੱਕਾ ਹੀ ਕੋਈ ਦਮ ਨਹੀਂ ਕਿ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਵਿਆਹ ਨਾ ਕਰਵਾਉਣ ਦਾ ਆਦੇਸ਼ ਦਿੱਤਾ ਹੋਵੇਗਾ। ਉਂਝ ਵੀ ਬੰਦਾ ਬਹਾਦਰ ਨੇ ਦੋ ਵਿਆਹ ਕਰਵਾ ਕੇ, ਦੱਸੋ! ਕਿਸ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ?
ਤੀਜੀ ਗੱਲ, ਆਪਸੀ ਫੁੱਟ ਦਾ ਸਾਰਾ ਦੋਸ਼ ਬੰਦਾ ਸਿੰਘ ਬਹਾਦਰ ਦੇ ਸਿਰ ਮੜ੍ਹਿਆ ਜਾਂਦਾ ਹੈ, ਜਦੋਂ ਕਿ ਇਤਿਹਾਸ ਸਿਰ ਚੜ੍ਹ ਕੇ ਬੋਲਦਾ ਹੈ ਕਿ ਅਸਲੀ ਦੋਸ਼ੀ ਤੱਤ ਖ਼ਾਲਸਾ ਦੇ ਕੁੱਝ ਹੱਥੀਂ ਲਾਉਣ ਤੇ ਪੈਰੀ ਬੁਝਾਉਣ ਵਾਲੇ ਆਗੂ ਸਨ, ਜਿਨ੍ਹਾਂ ਵਿੱਚ ਭਾਈ ਬਿਨੋਦ ਸਿੰਘ ਤੇ ਭਾਈ ਕਾਹਨ ਸਿੰਘ ਮੋਹਰੀ ਰੋਲ ਅਦਾ ਕਰਨ ਵਾਲੇ ਸਨ। ਜ਼ਿਕਰਯੋਗ ਹੈ ਕਿ ਬਾਬਾ ਬਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ, ਉਨ੍ਹਾਂ ਪੰਜ ਪ੍ਰਮੁੱਖ ਸਿੰਘਾਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਬੰਦਾ ਬਹਾਦਰ ਦੀ ਸਹਾਇਤਾ ਲਈ ਅਤੇ ਉਸ ਦੇ ਸਲਾਹਕਾਰਾਂ ਦੇ ਰੂਪ ਵਿੱਚ ਉਸ ਦੇ ਨਾਲ ਭੇਜਿਆ ਸੀ। ਦੂਜਾ, ਬਾਬਾ ਬਿਨੋਦ ਸਿੰਘ ਆਪਣੇ ਆਪ ਨੂੰ ਗੁਰੂ ਅੰਗਦ ਦੇਵ (ਸਿੱਖਾਂ ਦੇ ਦੂਜੇ ਗੁਰੂ) ਦੇ ਵੰਸ਼ ਵਿੱਚੋਂ ਦੱਸਦਾ ਸੀ। ਇਸ ਲਈ ਉਸ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਦਾ ਮਿਆਰ ਭਾਵੇਂ ਕਿਹੋ ਜਿਹਾ ਵੀ ਸੀ, ਸਿੱਖ ਉਸ ਦਾ ਸਤਿਕਾਰ ਕਰਦੇ ਸਨ। ਇਸ ਤਰ੍ਹਾਂ ਸੁਭਾਵਿਕ ਹੀ ਹੈ ਕਿ ਬੰਦਾ ਬਹਾਦਰ ਵਿਰੁੱਧ ਉਸ ਦੀ ਰਹਿਨੁਮਾਈ ਹੇਠ ਕੀਤਾ ਭੰਡੀ-ਪ੍ਰਚਾਰ ਘਾਤਕ ਅਸਰ ਰੱਖਦਾ ਸੀ। ਉਸ ਨੇ ਬੰਦਾ ਬਹਾਦਰ ਵੱਲੋਂ ਕੀਤੇ ਗ਼ਲਤ ਕੰਮਾਂ ਦੀ ਜੋ ਸੂਚੀ ਤਿਆਰ ਕੀਤੀ, ਉਹ ਜ਼ਿਆਦਾਤਰ ਝੂਠ ਦਾ ਪੁਲੰਦਾ ਹੀ ਸੀ। ਉਨ੍ਹਾਂ ਨੇ ਇਨ੍ਹਾਂ ਮਨਘੜ੍ਹਤ ਦੋਸ਼ਾਂ ਨੂੰ ਬੜੀ ਮੱਕਾਰੀ ਪਰ ਹੁਸ਼ਿਆਰੀ ਨਾਲ ਸਿੱਖ ਸਮਾਜ ਅੰਦਰ ਪ੍ਰਚਾਰਿਆ। ਕੁੱਝ ਇੱਕ ਦੋਸ਼ ਇਸ ਪ੍ਰਕਾਰ ਸਨ–
* ਕਿ ਬੰਦਾ ਬਹਾਦਰ ਨੇ ‘ਖੰਡਾ ਪਾਹੁਲ’’ਨੂੰ ਇੱਕ ਪੁਰਾਣੀ ਰੀਤ, ‘‘ਚਰਨ-ਪਾਹੁਲ’ ਨਾਲ ਬਦਲ ਦਿੱਤਾ ਸੀ।
* ਕਿ ਬੰਦਾ ਬਹਾਦਰ ਨੇ ਆਪਣਾ ਇੱਕ ਨਵਾਂ ਮੱਤ ਸ਼ੁਰੂ ਕਰ ਦਿੱਤਾ ਸੀ ਅਤੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’’ ਦੀ ਥਾਂ ’ਤੇ ਨਵਾਂ ਨਾਅਰਾ ‘ਫ਼ਤਹਿ ਦਰਸ਼ਨ’ ਘੜ੍ਹ ਲਿਆ ਸੀ।
* ਕਿ ਬੰਦਾ ਸਿੰਘ ਬਹਾਦਰ ਨੇ ਸ਼ਾਹੀ ਪੁਸ਼ਾਕ ਪਹਿਨਣੀ ਸ਼ੁਰੂ ਕਰ ਦਿੱਤੀ ਸੀ ਅਤੇ ਸ਼ਾਹੀ ਤੌਰ-ਤਰੀਕੇ ਅਖ਼ਤਿਆਰ ਕਰ ਲਏ ਸਨ।
* ਕਿ ਬੰਦਾ ਸਿੰਘ ਬਹਾਦਰ ਨੇ, ਖ਼ਾਲਸੇ ਦਾ ਨੀਲਾ ਬਾਣਾ ਤਿਆਗ ਕੇ ਲਾਲ ਪੁਸ਼ਾਕ ਪਹਿਨਣੀ ਸ਼ੁਰੂ ਕਰ ਦਿੱਤੀ ਸੀ।
* ਕਿ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦਾ ਭੋਜਨ-ਮਾਸ ਤਿਆਗ ਦਿੱਤਾ ਸੀ ਅਤੇ ਉਹ ਪਰੰਪਰਾਗਤ ਸ਼ਾਕਾਹਾਰੀ ਹਿੰਦੂ ਭੋਜਨ ਲੈਣ ’ਤੇ ਜ਼ੋਰ ਦੇ ਰਿਹਾ ਸੀ।
* ਕਿ ਬੰਦਾ ਸਿੰਘ ਬਹਾਦਰ ਹੱਦ ਦਰਜੇ ਦਾ ਘੁਮੰਡੀ ਬਣ ਗਿਆ ਸੀ ਅਤੇ ਇਸ ਗੱਲ ਦਾ ਦਾਅਵਾ ਕਰਦਾ ਸੀ ਕਿ ਉਸ ਨੇ ਹੀ ਸਿੱਖਾਂ ਨੂੰ ਪਹਿਲੀ ਵੇਰ ਤਖ਼ਤ ਵਾਲੇ ਬਣਾਇਆ ਹੈ, ਨਹੀਂ ਤਾਂ ਉਹ ਏਨੇ ਜੋਗੇ ਕਿੱਥੇ ਸਨ।
* ਪਰ ਬਾਬਾ ਬਿਨੋਦ ਸਿੰਘ ਵਰਗੇ ਚਤੁਰ ਵਿਅਕਤੀ ਲਈ ਬੰਦਾ ਬਹਾਦਰ ਵਿਰੁੱਧ ਏਨਾ ਕੁ ਭੰਡੀ ਪ੍ਰਚਾਰ ਸ਼ਾਇਦ ਨਾਕਾਫ਼ੀ ਸੀ, ਇਸ ਲਈ ਉਸ ਨੇ ਮਾਤਾ ਸੁੰਦਰੀ ਪਾਸੋਂ ਬੰਦਾ ਸਿੰਘ ਬਹਾਦਰ ਵਿਰੁੱਧ ਹੁਕਮਨਾਮਾ ਜਾਰੀ ਕਰਵਾਉਣ ਲਈ ਯਤਨ ਜਾਰੀ ਰੱਖੇ। ………….ਅੰਤ, ਉਹ ਮਾਤਾ ਜੀ ਕੋਲੋਂ ਇਹ ਆਦੇਸ਼ ਜਾਰੀ ਕਰਵਾਉਣ ਵਿੱਚ ਸਫਲ ਹੋ ਗਿਆ ਕਿ ਬੰਦਾ ਬਹਾਦਰ ਲੜਾਈ ਦਾ ਖਿਆਲ ਛੱਡ ਕੇ ਬਾਦਸ਼ਾਹ ਨਾਲ ਸੁਲ੍ਹਾ-ਸਫਾਈ ਦਾ ਰਾਹ ਅਖਤਿਆਰ ਕਰ ਲਵੇ। ਭਗਵਾਨ ਸਿੰਘ ਦਾਨੇਵਾਲੀਆਂ ਆਪਣੀ ਪੁਸਤਕ, ਟਰਨਿੰਗ ਪੁਆਇੰਟ ਆਫ਼ ਦਾ ਸਿੱਖ ਹਿਸਟਰੀ’’ ਵਿੱਚ ਲਿਖਦਾ ਹੈ ਕਿ ਮਾਤਾ ਸੁੰਦਰੀ ਨੇ ਮੁਗਲ ਹਕੂਮਤ ਦੇ ਦਬਾਅ ਹੇਠ ਆ ਕੇ ਅਤੇ ਆਪਣੇ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ, ਖ਼ਾਲਸੇ ਦੇ ਕਮਾਂਡਰ (ਬੰਦਾ ਬਹਾਦਰ) ਨੂੰ ਸਿੱਖ ਧਰਮ ਵਿੱਚੋਂ ਕੱਢ ਦਿੱਤਾ ਸੀ। ਮਾਤਾ ਸੁੰਦਰੀ ਦੇ ਗੋਦ ਲਏ ਪੁੱਤਰ ਅਜੀਤ ਸਿੰਘ, ਜੋ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਹੋਣ ਦਾ ਦਾਅਵਾ ਕਰਦਾ ਸੀ, ਨੂੰ ਵੀ ਬਾਬਾ ਬਿਨੋਦ ਸਿੰਘ ਨੇ ਬੰਦਾ ਬਹਾਦਰ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ਵਿੱਚ ਭਾਈਵਾਲ ਬਣਾ ਲਿਆ ਸੀ।
ਹੁਣ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਬੰਦਾ ਬਹਾਦਰ ਤਾਂ ਆਪਣੇ ਹੀ ਗ਼ੱਦਾਰ ਨਾਇਬਾਂ ਤੇ ਵਿਸ਼ਵਾਸਘਾਤੀ ਸਾਥੀਆਂ ਦੀ ਢੂੰਘੀ ਸਾਜਿਸ਼ ਦਾ ਸ਼ਿਕਾਰ ਬਣਿਆ ਸੀ। ਸਿੱਟੇ ਵਜੋਂ, ਬੰਦਾ ਬਹਾਦਰ ਤੇ ਉਸ ਦੇ ਵਫ਼ਾਦਾਰ ਸਾਥੀਆਂ ਨਾਲ ਜੋ ਬੀਤੀ ਉਹ ਕਿਸੇ ਨੂੰ ਭੁੱਲੀ ਹੋਈ ਨਹੀਂ। ਸਮੇਂ ਦੇ ਹਾਕਮਾਂ ਦੀ ਚੜ੍ਹ ਮੱਚੀ ਤੇ ਬੰਦਾ ਬਹਾਦਰ ਵੀ ਆਜ਼ਾਦ ਸਿੱਖ ਸਟੇਟ ਤੀਲ੍ਹਾ-ਤੀਲ੍ਹਾ ਹੋ ਕੇ ਬਿਖਰਨ ਲੱਗੀ। ਚੇਤੇ ਰਹੇ! ਇਸ ਸਭ ਕੁੱਝ ਦੇ ਬਾਵਜੂਦ ਖੁੱਦਮੁਖਤਾਰੀ ਦਾ ਜਿਹੜਾ ਬੀਜ ਬਾਬਾ ਬੰਦਾ ਸਿੰਘ ਬਹਾਦਰ ਨੇ ਬੀਜਿਆ ਸੀ, ਉਹ ਸਿੱਖ ਮਿਸਲਾਂ ਤੇ ਰਿਆਸਤਾਂ ਦੇ ਰੂਪ ਵਿੱਚ ਖੂਬ ਪੁੰਗਰਿਆ ਅਤੇ ਫੇਰ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਇੱਕ ਵਿਸ਼ਾਲ ਦਰੱਖ਼ਤ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ।
ਬੰਦਾ ਸਿੰਘ ਬਹਾਦਰ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਨੇ 12 ਮਈ, 1710 ਈ. ਨੂੰ ਸਰਹਿੰਦ ਤੋਂ ਲਗਭਗ 25 ਕਿਲੋਮੀਟਰ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿੱਚ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਗੋਬਿੰਦ ਸਿੰਘ ਦੀ ਖਾਹਿਸ਼ ਨੂੰ ਪੂਰਾ ਕੀਤਾ, ਅਤੇ ਪੰਜਾਬ ਦੀ ਧਰਤੀ ਤੋਂ ਜ਼ੁਲਮ ਤੇ ਜਬਰ ਨੂੰ ਜੜ੍ਹੋਂ ਪੁੱਟਣ ਦੀ ਸ਼ੁਰੂਆਤ ਕੀਤੀ। ਸਰਹਿੰਦ ਦੀ ਜਿੱਤ, ਇੱਕ ਅਜਿਹੀ ਅਹਿਮ ਘਟਨਾ ਹੈ, ਜਿਸ ਨੇ ਸਿੱਖ ਕੌਮ ਦੀ ਤਕਦੀਰ ਤੇ ਤਸਵੀਰ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। …….ਪਰ ਸਿੱਖ ਸਮਾਜ ਪਤਾ ਨਹੀਂ ਕਿਹੜੇ ਰੋਸਿਆਂ ਨੂੰ ਫੜ੍ਹੀ ਬੈਠਾ ਹੈ? ਕਿ ਤਿੰਨ ਸਦੀਆਂ ਲੰਘ ਜਾਣ ਉਪਰੰਤ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਨੂੰ ਪੂਰੀ ਮਾਨਤਾ ਨਹੀਂ ਦੇ ਰਿਹਾ। ਨਿਰਮੂਲ ਤੱਥਾਂ ’ਤੇ ਆਧਾਰਿਤ ਰੋਸਿਆਂ ਨੂੰ ਸਦਾ ਲਈ ਪੱਲੇ ਬੰਨਣਾ ਠੀਕ ਨਹੀਂ। ਇਤਿਹਾਸ ਦਾ ਕਾਲੇ ਦੌਰ ਵਿੱਚ ਸਿੱਖਾਂ ਦੀ ਰਹਿਨੁਮਾਈ ਕਰਨ ਅਤੇ ਪ੍ਰਵਾਨੇ ਦੀ ਸ਼ਮ੍ਹਾਂ ’ਤੇ ਬਲਣ ਵਾਲੇ ਇਸ ਪ੍ਰਵਾਨੇ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਗੱਲ ਕੀ, ਬੰਦਾ ਬਹਾਦਰ ਕੌਮ ਦਾ ਕੀਮਤੀ ਸਰਮਾਇਆ ਹੈ, ਜਿਸ ਨੂੰ ਹੋਰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ਵਿੱਚ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਦੂਜਾ, ਮੌਜੂਦਾ ਦੌਰ ਦੇ ਇਤਿਹਾਸਕਾਰਾਂ ਤੇ ਕਲਮਕਾਰਾਂ ਨੂੰ ਵੀ ਆਪਣੇ ਫ਼ਰਜ਼ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਬੰਦੇ ਨਾਲ, ਬੰਦਿਆਂ ਵਾਂਗ, ਬੰਦਿਆਂ ਵਾਲਾ ਇਨਸਾਫ਼ ਕਰਨਾ ਚਾਹੀਦਾ ਹੈ। ਬੰਦਾ ਬਹਾਦਰ ਦਾ ਸਤਿਕਾਰ ਬਹਾਲ ਕਰਨ ਲਈ ਗ਼ਲਤ ਤੱਥਾਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਪੂਝਣਾ ਹੀ ਪਵੇਗਾ। ਸ਼ਾਲਾ! ਇਸ ਉੱਤੇ ਕਲਮਾਂ ਦਾ ਯੁੱਧ ਛਿੜੇ, ਤਾਂ ਜੋ ਬੇਇਨਸਾਫ਼ੀ ਦਾ ਅਮਲ ਹਟੇ। ਹਾਂ! ਬੰਦਾ ਬਹਾਦਰ ਨੂੰ ਧਾਰ ਵਿਚਾਲੇ ਦਗ਼ਾ ਦੇ ਕੇ ਡੋਬਣ ਵਾਲਿਆਂ ਨੂੰ ਬੇਪਰਦ ਕਰਨ ਦੇ ਨਾਲ-ਨਾਲ ਬੰਦਾ ਬਹਾਦਰ ਦੀਆਂ ਗ਼ਲਤੀਆਂ ਦਾ ਵੀ ਨੋਟਿਸ ਲਿਆ ਜਾਣਾ ਚਾਹੀਦਾ, ਕਿਉਂਕਿ ਹਕੂਮਤ ਦੇ ਨਸ਼ੇ ਵਿੱਚ ਕੁੱਝ ਗ਼ਲਤੀਆਂ ਜ਼ਰੂਰ ਹੋ ਜਾਇਆ ਕਰਦੀਆਂ ਹਨ।
ਸੰਨ 2010 ਈ. ਸਰਹਿੰਦ ਦੀ ਜਿੱਤ ਦੀ ਤੀਜੀ ਸ਼ਤਾਬਦੀ ਦਾ ਵਰ੍ਹਾ ਹੈ। ਚੱਪੜਚਿੜੀ ਦੇ ਮੈਦਾਨ ਵਿੱਚ ਲੜੀ ਗਈ ਇਹ ਜੰਗ ਖ਼ਾਲਸੇ ਲਈ ਜ਼ਿੰਦਗੀ-ਮੌਤ ਦੀ ਜੰਗ ਸੀ। ਗੌਰਤਲਬ ਹੈ ਕਿ ਸਰਹਿੰਦ ਦੀ ਜਿੱਤ ਨੇ ‘ ਰਾਜ ਕਰੇਗਾ ਖ਼ਾਲਸਾ’ ਦੀ ਇੱਛਾ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਸਮੇਂ ਦੇ ਝੱਖੜਾਂ ਤੇ ਤੂਫ਼ਾਨਾਂ ਦਾ ਸਾਹਮਣਾ ਕਰਦੀ ਹੋਈ, ਅੱਜ ਵੀ ਹਰ ਸਿੱਖ ਦੇ ਸੀਨੇ ਅੰਦਰ ਇੱਕ ਸੂਹੀ ਲਾਟ ਬਣ ਕੇ ਮਚ ਰਹੀ ਹੈ।
ਹੁਣ ਜਦ ਸਿੱਖ ਜਗਤ ਸਰਹਿੰਦ ਦੀ ਜਿੱਤ ਦੀ ਤੀਜੀ ਸ਼ਤਾਬਦੀ ਮਨਾਉਣ ਦੀ ਗੱਲ ਕਰ ਰਿਹਾ ਹੈ ਤਾਂ ਪੰਜਾਬੀਆਂ ਨੂੰ ਆਮ ਕਰ ਕੇ ਤੇ ਸਿੱਖਾਂ ਨੂੰ ਖਾਸ ਕਰ ਕੇ ਬੰਦਾ ਸਿੰਘ ਬਹਾਦਰ ਪ੍ਰਤੀ ਗ਼ਲਤ ਧਾਰਨਾਵਾਂ ਨੂੰ ਤਿਆਗ ਕੇ ਉਸ ਦੀਆਂ ਬਖ਼ਸ਼ਿਸ਼ਾਂ ਨੂੰ ਮੁੜ ਚੇਤੇ ਕਰਨਾ ਚਾਹੀਦਾ ਹੈ। ਕੁੱਝ ਯਾਦਗਾਰੀ ਕੰਮ ਕਰਨੇ ਚਾਹੀਦੇ ਹਨ। ਸਿੱਖ ਜਗਤ ਨੇ ਜਿਵੇਂ ਖ਼ਾਲਸੇ ਦੇ ਤਿੰਨ ਸੌ ਸਾਲਾਂ ਸਾਜਨਾ ਦਿਵਸ ਦੇ ਅਵਸਰ ’ਤੇ ਆਨੰਦਪੁਰ ਸਾਹਿਬ ਦੀ ਹਿੱਕ ’ਤੇ ਖ਼ਾਲਸੇ ਦਾ ਇਤਿਹਾਸ ਲਿਖਿਆ ਹੈ, ਉਵੇਂ ਹੀ ਸਰਹਿੰਦ ਅਤੇ ਚੱਪੜਚਿੜੀ ਵਿਖੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਇਤਿਹਾਸਕਾਰਾਂ ਤੇ ਵਿਦਵਾਨ ਦੀ ਰਾਇ ਮੁਤਾਬਿਕ ਯਾਦਗਾਰਾਂ ਦੀ ਸਥਾਪਨਾ ਕਰਨ ਦੇ ਨਾਲ-ਨਾਲ ਸਮੇਂ ਦੇ ਹਾਣ ਦੀਆਂ ਕੁੱਝ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ, ਕੁੱਝ ਸਾਰਥਿਕ ਕਾਰਜ ਉਲੀਕੇ ਜਾ ਸਕਦੇ ਹਨ। ਕਿੰਨਾ ਚੰਗਾ ਹੋਵੇ ਜੇ ਚੱਪੜਚਿੜੀ ਵਿਖੇ ਮੈਦਾਨ-ਏ-ਜੰਗ ਵਾਲੀ ਜਗ੍ਹਾ ’ਤੇ ਅਜਾਇਬ ਘਰ ਦੀ ਸਥਾਪਨਾ ਕਰ ਕੇ, ਉਸ ਦੇ ਵਿਹੜੇ ਵਿੱਚ ਬੰਦਾ ਬਹਾਦਰ ਦੀ ਜਰਨੈਲੀ ਸ਼ਾਨ ਨੂੰ ਦ੍ਰਿਸ਼ਟਮਾਨ ਕਰਦਾ ਇੱਕ ਬੁੱਤ ਸਥਾਪਿਤ ਕੀਤਾ ਜਾ ਸਕੇ। ਸਕੂਲੀ ਪਾਠ ਪੁਸਤਕਾਂ ਵਿੱਚ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸਮਾਜ ਨੂੰ ਉਸ ਦੀ ਦੇਣ ਸਬੰਧੀ ਲਿਖਤਾਂ ਦਰਜ ਕਰਨਾ, ਸਹੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।
ਜਿਨ੍ਹਾਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਤੇ ਜਿੱਤ ਪ੍ਰਾਪਤ ਕਰਦਾ ਹੋਇਆ, ਬੰਦਾ ਬਹਾਦਰ ਸਰਹਿੰਦ ਪਹੁੰਚਿਆ ਅਤੇ ਸ਼ਾਹੀ ਕਿਲ੍ਹੇ ’ਤੇ ਜਿੱਤ ਦਾ ਝੰਡਾ ਲਹਿਰਾਇਆ, ਉਨ੍ਹਾਂ ਸਾਰੇ ਇਤਿਹਾਸਕ ਸਥਾਨਾਂ (ਸਮਾਣਾ, ਘੁੜਾਮ, ਠਸਕਾ, ਸ਼ਾਹਪੁਰ, ਮੁਸ਼ਤਫਾਬਾਦ, ਕਪੂਰੀ, ਸਢੌਰਾ, ਲੋਹਗੜ੍ਹ, ਬਨੂੜ ਆਦਿ) ਨੂੰ ‘‘ ਬੰਦਾ ਬਹਾਦਰ ਮਾਰਗ’’ ਸਿਰਜ ਕੇ ਜੋੜਿਆ ਜਾ ਸਕਦਾ ਹੈ। ਸਿੱਖ ਭਾਈਚਾਰੇ ਨੂੰ ਅਕਸਰ ਹੀ ਇਹ ਉਲਾਂਭਾ–ਮਿਹਣਾ ਦਿੱਤਾ ਜਾਂਦਾ ਹੈ ਕਿ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਂਬਾਜ਼ ਯੋਧੇ ਤੇ ਮਹਾਨ ਸ਼ਹੀਦ ਨਾਲ ਇਨਸਾਫ ਨਹੀਂ ਕੀਤਾ। ਸੱਚਮੁੱਚ ਹੀ ਅਸੀਂ ਘਰ ਵਿੱਚ ਹੀ ਕੰਧ ਉਹਲੇ ਪਏ ਉਸ ਘੜੇ ਜਿੱਡੇ ਮੋਤੀ ਦੀ ਪਛਾਣ ਨਹੀਂ ਕਰ ਸਕੇ। ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ਜਿੱਤ ਦੀ ਤੀਜੀ ਸ਼ਤਾਬਦੀ ਦਾ ਵਰ੍ਹਾ, ਸਿੱਖ ਸਮਾਜ ਨੂੰ ਬੰਦਾ ਬਹਾਦਰ ਨਾਲ ਕੀਤੀ ਬੇਇਨਸਾਫ਼ੀ ਦਾ ਉਲਾਂਭਾ ਲਾਹੁਣ ਲਈ ਸੁਨਹਿਰੀ ਅਵਸਰ ਪ੍ਰਦਾਨ ਕਰਨਾ ਹੈ, ਸੋ ਇਸ ਅਵਸਰ ਤੋਂ ਲਾਭ ਉਠਾਉਂਦਿਆਂ, ਸਿੱਖ ਭਾਈਚਾਰੇ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਕਰਜ਼ ਦੀ ਪਿੰਡ ਨੂੰ ਕੌਮ ਦੇ ਸਿਰੋਂ ਲਾਹ ਕੇ ਸੁਰਖਰੂ ਹੋਇਆ ਜਾ ਸਕੇ।