ਅਪਰੈਲ 1710 ਤਕ ਬੰਦਾ ਸਿੰਘ ਨੇ ਸਰਹੰਦ ਦੇ ਆਲੇ-ਦੁਆਲੇ ਦਾ ਬਹੁਤਾ ਇਲਾਕਾ ਮੁਗ਼ਲਾਂ ਤੋਂ ਆਜ਼ਾਦ ਕਰਵਾ ਲਿਆ ਸੀ। ਸਿੱਖਾਂ ਨੇ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਦਰਿਆਵਾਂ ਸਤਲੁਜ ਤੇ ਜਮਨਾ ਵਿਚਕਾਰਲਾ ਤਕਰੀਬਨ ਸਾਰਾ ਇਲਾਕਾ ਹੁਣ ਸਿੱਖਾਂ ਦੇ ਕਬਜ਼ੇ ਵਿਚ ਸੀ। ਇਸ ਵੇਲੇ ਬਹੁਤ ਵੱਡੇ ਇਲਾਕੇ ਵਿਚ ਸਿੱਖਾਂ ਦਾ ਬੋਲ-ਬਾਲਾ ਕਾਇਮ ਹੋ ਚੁਕਾ ਸੀ। ਇਨ੍ਹਾਂ ਵਿਚ ਸਰਹੰਦ ਸੂਬੇ ਵਿਚ ਸਮਾਣਾ, ਘੁੜਾਮ, ਠਸਕਾ, ਥਾਨੇਸਰ, ਸ਼ਾਹਬਾਦ ਮਾਰਕੰਡਾ, ਮੁਸਤਫ਼ਾਬਾਦ, ਕੁੰਜਪੁਰਾ, ਕਪੂਰੀ, ਸਢੌਰਾ, ਮੁਖ਼ਲਿਸਗੜ੍ਹ ਕਿਲ੍ਹੇ ਤੇ ਨਗਰ ਸਿੱਖ ਫ਼ੌਜਾਂ ਦੇ ਪੈਰਾਂ ਵਿਚ ਝੁਕ ਚੁਕੇ ਸਨ। ਦਿੱਲੀ ਸੂਬੇ ਦੇ ਹਾਕਮ ਵੀ ਸਿੱਖ ਫ਼ੌਜਾਂ ਦੇ ਨਾਂ ਤੋਂ ਹੀ ਡਰਦੇ ਸਨ। ਸਿੱਖਾਂ ਦੇ ਆਪਣੇ ਫ਼ੌਜਦਾਰ, ਦੀਵਾਨ, ਥਾਣੇਦਾਰ, ਆਮਿਲ, ਜੱਜ, ਕਾਰਦਾਰ ਕੰਮ ਕਰ ਰਹੇ ਸਨ। ਸਰਹੰਦ ਇਕ ਬੜਾ ਵੱਡਾ ਸੂਬਾ ਸੀ। ਇਸ ਦੇ 28 ਪਰਗਨੇ ਸਨ ਤੇ ਇਸ ਦੀ ਆਮਦਨ 52 ਲੱਖ ਰੁਪੈ ਸਾਲਾਨਾ ਸੀ। ਇਸ ਕਰ ਕੇ ਇਸ ਨੂੰ ‘ਬਾਵਨੀ ਸਰਹੰਦ ‘ ਵੀ ਆਖਦੇ ਸਨ। ਦਰਿਆ ਯਮਨਾ ਤੇ ਸਤਲੁਜ ਵਿਚਕਾਰਲਾ ਇਲਾਕਾ ਸਰਹੰਦ ਦੀ ਹਕੂਮਤ ਹੇਠ ਸੀ। ਹੁਣ ਬੰਦਾ ਸਿੰਘ ਦਾ ਅਗਲਾ ਅਤੇ ਵੱਡਾ ਐਕਸ਼ਨ ਸੀ ਸਰਹੰਦ ਦੇ ਜ਼ਾਲਮ ਹਾਕਮਾਂ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਦੇਣਾ। ਇਧਰ ਵਜ਼ੀਰ ਖ਼ਾਨ ਵੀ ਬੰਦਾ ਸਿੰਘ ਦੀਆਂ ਜਿੱਤਾਂ ਤੋਂ ਘਬਰਾ ਗਿਆ ਸੀ। ਉਸ ਨੂੰ ਬੰਦਾ ਸਿੰਘ ਵੱਲੋਂ ਕੁੰਜਪੁਰਾ ’ਤੇ ਕਬਜ਼ਾ ਕਰਨ ਦਾ ਗੁੱਸਾ ਵੀ ਸੀ। ਉਹ ਚਾਹੁੰਦਾ ਸੀ ਕਿ ਸਰਹੰਦ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੰਦਾ ਸਿੰਘ ’ਤੇ ਹਮਲਾ ਕਰ ਦੇਵੇ। ਬੰਦਾ ਸਿੰਘ ਇਸ ਵੇਲੇ ਛੱਤ-ਬਨੂੜ ਦੇ ਇਲਾਕੇ ਵਿਚ ਸੀ। ਵਜ਼ੀਰ ਖ਼ਾਨ ਕੋਲ ਇਸ ਵੇਲੇ ਇਕ ਵੱਡੀ ਫ਼ੌਜ ਸੀ ਕਿਉਂਕਿ ਵਜ਼ੀਰ ਖ਼ਾਨ ਨੇ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ (ਖ਼ਾਸ ਕਰ ਕੇ ਆਪਣੇ ਪਠਾਨ ਭਰਾਵਾਂ, ਰੰਘੜਾਂ ਅਤੇ ਬਲੋਚਾਂ ਨੂੰ) ਫ਼ੌਜ ’ਚ ਭਰਤੀ ਕਰ ਲਿਆ ਸੀ। ਬਹੁਤ ਸਾਰੇ ਮੁਸਲਿਮ ਚੌਧਰੀ ਤੇ ਜਾਗੀਰਦਾਰ ਵੀ ਉਸ ਦੀ ਫ਼ੌਜ ਵਿਚ ਸ਼ਾਮਿਲ ਹੋ ਗਏ ਸਨ। ਉਸ ਦੀ ਸਭ ਤੋਂ ਵੱਡੀ ਮਦਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਕੀਤੀ। ਉਹ ਆਪ, ਆਪਣੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਅਤੇ ਸਾਰੀ ਫ਼ੌਜ ਸਣੇ ਇਸ ਜਹਾਦ ਵਿਚ ਸ਼ਾਮਿਲ ਹੋ ਗਿਆ।
ਚੱਪੜਚਿੜੀ ਦੀ ਲੜਾਈ - ਡਾ: ਹਰਜਿੰਦਰ ਸਿੰਘ ਦਿਲਗੀਰ
ਅਪਰੈਲ 1710 ਤਕ ਬੰਦਾ ਸਿੰਘ ਨੇ ਸਰਹੰਦ ਦੇ ਆਲੇ-ਦੁਆਲੇ ਦਾ ਬਹੁਤਾ ਇਲਾਕਾ ਮੁਗ਼ਲਾਂ ਤੋਂ ਆਜ਼ਾਦ ਕਰਵਾ ਲਿਆ ਸੀ। ਸਿੱਖਾਂ ਨੇ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਦਰਿਆਵਾਂ ਸਤਲੁਜ ਤੇ ਜਮਨਾ ਵਿਚਕਾਰਲਾ ਤਕਰੀਬਨ ਸਾਰਾ ਇਲਾਕਾ ਹੁਣ ਸਿੱਖਾਂ ਦੇ ਕਬਜ਼ੇ ਵਿਚ ਸੀ। ਇਸ ਵੇਲੇ ਬਹੁਤ ਵੱਡੇ ਇਲਾਕੇ ਵਿਚ ਸਿੱਖਾਂ ਦਾ ਬੋਲ-ਬਾਲਾ ਕਾਇਮ ਹੋ ਚੁਕਾ ਸੀ। ਇਨ੍ਹਾਂ ਵਿਚ ਸਰਹੰਦ ਸੂਬੇ ਵਿਚ ਸਮਾਣਾ, ਘੁੜਾਮ, ਠਸਕਾ, ਥਾਨੇਸਰ, ਸ਼ਾਹਬਾਦ ਮਾਰਕੰਡਾ, ਮੁਸਤਫ਼ਾਬਾਦ, ਕੁੰਜਪੁਰਾ, ਕਪੂਰੀ, ਸਢੌਰਾ, ਮੁਖ਼ਲਿਸਗੜ੍ਹ ਕਿਲ੍ਹੇ ਤੇ ਨਗਰ ਸਿੱਖ ਫ਼ੌਜਾਂ ਦੇ ਪੈਰਾਂ ਵਿਚ ਝੁਕ ਚੁਕੇ ਸਨ। ਦਿੱਲੀ ਸੂਬੇ ਦੇ ਹਾਕਮ ਵੀ ਸਿੱਖ ਫ਼ੌਜਾਂ ਦੇ ਨਾਂ ਤੋਂ ਹੀ ਡਰਦੇ ਸਨ। ਸਿੱਖਾਂ ਦੇ ਆਪਣੇ ਫ਼ੌਜਦਾਰ, ਦੀਵਾਨ, ਥਾਣੇਦਾਰ, ਆਮਿਲ, ਜੱਜ, ਕਾਰਦਾਰ ਕੰਮ ਕਰ ਰਹੇ ਸਨ। ਸਰਹੰਦ ਇਕ ਬੜਾ ਵੱਡਾ ਸੂਬਾ ਸੀ। ਇਸ ਦੇ 28 ਪਰਗਨੇ ਸਨ ਤੇ ਇਸ ਦੀ ਆਮਦਨ 52 ਲੱਖ ਰੁਪੈ ਸਾਲਾਨਾ ਸੀ। ਇਸ ਕਰ ਕੇ ਇਸ ਨੂੰ ‘ਬਾਵਨੀ ਸਰਹੰਦ ‘ ਵੀ ਆਖਦੇ ਸਨ। ਦਰਿਆ ਯਮਨਾ ਤੇ ਸਤਲੁਜ ਵਿਚਕਾਰਲਾ ਇਲਾਕਾ ਸਰਹੰਦ ਦੀ ਹਕੂਮਤ ਹੇਠ ਸੀ। ਹੁਣ ਬੰਦਾ ਸਿੰਘ ਦਾ ਅਗਲਾ ਅਤੇ ਵੱਡਾ ਐਕਸ਼ਨ ਸੀ ਸਰਹੰਦ ਦੇ ਜ਼ਾਲਮ ਹਾਕਮਾਂ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਦੇਣਾ। ਇਧਰ ਵਜ਼ੀਰ ਖ਼ਾਨ ਵੀ ਬੰਦਾ ਸਿੰਘ ਦੀਆਂ ਜਿੱਤਾਂ ਤੋਂ ਘਬਰਾ ਗਿਆ ਸੀ। ਉਸ ਨੂੰ ਬੰਦਾ ਸਿੰਘ ਵੱਲੋਂ ਕੁੰਜਪੁਰਾ ’ਤੇ ਕਬਜ਼ਾ ਕਰਨ ਦਾ ਗੁੱਸਾ ਵੀ ਸੀ। ਉਹ ਚਾਹੁੰਦਾ ਸੀ ਕਿ ਸਰਹੰਦ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਬੰਦਾ ਸਿੰਘ ’ਤੇ ਹਮਲਾ ਕਰ ਦੇਵੇ। ਬੰਦਾ ਸਿੰਘ ਇਸ ਵੇਲੇ ਛੱਤ-ਬਨੂੜ ਦੇ ਇਲਾਕੇ ਵਿਚ ਸੀ। ਵਜ਼ੀਰ ਖ਼ਾਨ ਕੋਲ ਇਸ ਵੇਲੇ ਇਕ ਵੱਡੀ ਫ਼ੌਜ ਸੀ ਕਿਉਂਕਿ ਵਜ਼ੀਰ ਖ਼ਾਨ ਨੇ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ (ਖ਼ਾਸ ਕਰ ਕੇ ਆਪਣੇ ਪਠਾਨ ਭਰਾਵਾਂ, ਰੰਘੜਾਂ ਅਤੇ ਬਲੋਚਾਂ ਨੂੰ) ਫ਼ੌਜ ’ਚ ਭਰਤੀ ਕਰ ਲਿਆ ਸੀ। ਬਹੁਤ ਸਾਰੇ ਮੁਸਲਿਮ ਚੌਧਰੀ ਤੇ ਜਾਗੀਰਦਾਰ ਵੀ ਉਸ ਦੀ ਫ਼ੌਜ ਵਿਚ ਸ਼ਾਮਿਲ ਹੋ ਗਏ ਸਨ। ਉਸ ਦੀ ਸਭ ਤੋਂ ਵੱਡੀ ਮਦਦ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਕੀਤੀ। ਉਹ ਆਪ, ਆਪਣੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਅਤੇ ਸਾਰੀ ਫ਼ੌਜ ਸਣੇ ਇਸ ਜਹਾਦ ਵਿਚ ਸ਼ਾਮਿਲ ਹੋ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਤੇ ਦੂਸਰੇ ਸਿੰਘਾਂ ਦੀ ਸ਼ਹਾਦਤ ਦੀ ਅਦੁੱਤੀ ਗਾਥਾ - ਡਾ. ਗੰਡਾ ਸਿੰਘ
ਖਾਲਸਈ ਫ਼ਤਹਿ
ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੁਆਰਾ 12 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇਣ ਦੇ ਨਾਲ ਹੀ ਇਤਿਹਾਸ ਨੇ ਇਕ ਅਹਿਮ ਕਰਵੱਟ ਲੈ ਲਈ ਸੀ। ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਦੀ ਧਰਤੀ ਉਤੇ ਖਾਲਸਈ ਨਿਸ਼ਾਨ ਮੁਕੰਮਲ ਜੇਤੂ ਅੰਦਾਜ਼ ਵਿਚ ਲਹਿਰਾ ਉਠਿਆ ਸੀ। ਭਾਵੇਂ ਕੁੱਝ ਇਤਿਹਾਸਕ ਕਾਰਨਾਂ ਕਰਕੇ ਖਾਲਸੇ ਦਾ ਪਲੇਠਾ ਰਾਜ ਬਹੁਤੀ ਦੇਰ ਟਿਕਿਆ ਨਾ ਰਹਿ ਸਕਿਆ। ਪਰ ਇਸ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਪੰਜਾਬ ਦੇ ਆਰਥਕ, ਸਮਾਜੀ, ਰਾਜਨੀਤਕ ਤੇ ਸਭਿਆਚਾਰਕ ਖੇਤਰਾਂ ਅੰਦਰ ਜੋ ਇਨਕਲਾਬੀ ਉਥਲ-ਪੁਥਲ ਹੋਈ, ਉਸ ਨੇ ਇਸ ਖਿਤੇ ਦੇ ਇਤਹਾਸ ਦੇ ਨਕਸ਼ ਸਥਾਈ ਰੂਪ ਵਿਚ ਬਦਲ ਦਿਤੇ। ਤਿੰਨ ਸਦੀਆਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਘਟਨਾਵਾਂ ਦੀ ਧਮਕ ਅੱਜ ਤਕ ਸੁਣੀ ਜਾ ਸਕਦੀ ਹੈ। ਖਾਲਸੇ ਦੀ ਜਨਮਭੂਮੀ ਪੰਜਾਬ ਅੰਦਰ ਖਾਲਸੇ ਦੀਆਂ ਇਨ੍ਹਾਂ ਗੌਰਵਸ਼ਾਲੀ ਜਿੱਤਾਂ ਦੇ ਤ੍ਰੈਸ਼ਤਾਬਦੀ ਜਸ਼ਨ ਪੂਰੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ। ਬਾਬਾ ਬੰਦਾ ਸਿਂਘ ਬਹਾਦਰ ਤੇ ਉਸ ਦੀਆਂ ਗੌਰਵਸ਼ਾਲੀ ਪ੍ਰਾਪਤੀਆਂ ਉਤੇ ਅਲੱਗ ਅਲੱਗ ਪੱਖਾਂ ਤੋਂ ਚਾਨਣਾ ਪਾਉਂਦੇ ਕੁੱਝ ਵਿਸ਼ੇਸ਼ ਲੇਖ।
ਸਿੱਖ ਵਿਚਾਰਧਾਰਾ ਇੱਕ ਮੁਕੰਮਲ ਇਨਕਲਾਬ - ਡਾ. ਸਵਰਾਜ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਦਲੀਪ ਸਿੰਘ ਤੱਕ ਦਾ ਸਫਰ
ਸਿੱਖ ਵਿਚਾਰਧਾਰਾ ਇਕ ਨਿਰੰਤਰ, ਵਿਲੱਖਣ ਅਤੇ ਮੁਕੰਮਲ ਇਨਕਲਾਬ ਦਾ ਸੰਕਲਪ ਹੈ। ਕਿਸੇ ਵੀ ਇਨਕਲਾਬ ਦਾ ਆਖਰੀ ਨਿਸ਼ਾਨਾ ਇਕ ਨਵੇਂ ਮਨੁੱਖ ਦੀ ਸਿਰਜਣਾ ਹੀ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਕੋਈ ਇਨਕਲਾਬ ਮੁਕੰਮਲ ਹੋ ਸਕਦਾ ਹੈ, ਪ੍ਰੰਤੂ ਹਾਲੇ ਤੱਕ ਸਿਰਫ਼ ਸਿੱਖ ਇਨਕਲਾਬ ਨੂੰ ਹੀ ਖ਼ਾਲਸੇ ਦੇ ਰੂਪ ਵਿਚ ਇਕ ਨਵਾਂ ਮਨੁੱਖ ਸਿਰਜਣ ਵਿਚ ਸਫ਼ਲਤਾ ਮਿਲੀ ਹੈ। ਇਸ ਲਈ ਸਿਰਫ ਸਿੱਖ ਇਨਕਲਾਬ ਨੂੰ ਹੀ ਮੁਕੰਮਲ ਇਨਕਲਾਬ ਕਿਹਾ ਜਾ ਸਕਦਾ ਹੈ। ਭਾਵੇਂ ਕਿ ਮਨੁੱਖੀ ਪਰਿਵਰਤਨ ਅਤੇ ਸਮਾਜਿਕ ਪਰਿਵਰਤਨ ਦੋਨੋਂ ਪੱਖ ਇਨਕਲਾਬ ਮੁਕੰਮਲ ਕਰਨ ਲਈ ਜ਼ਰੂਰੀ ਹਨ, ਪ੍ਰੰਤੂ ਬੁਨਿਆਦੀ ਸਵਾਲ ਇਹ ਹਨ ਕਿ ਪਹਿਲਾਂ ਮਨੁੱਖੀ ਪਰਿਵਰਤਨ ਹੋਣਾ ਚਾਹੀਦਾ ਹੈ ਜਾਂ ਸਮਾਜਿਕ ਪਰਿਵਰਤਨ। ਕੀ ਮਨੁੱਖੀ ਪਰਿਵਰਤਨ ਤੋਂ ਬਿਨਾ ਸਮਾਜਿਕ ਪਰਿਵਰਤਨ ਕਾਇਮ ਰਹਿ ਸਕਦਾ ਹੈ? ਜਿਥੇ ਬਾਕੀ ਇਨਕਲਾਬਾਂ ਨੇ ਪਹਿਲਾਂ ਸਮਾਜਿਕ ਪਰਿਵਰਤਨ ਲਿਆਂਦਾ ਤੇ ਇਹ ਸਮਝ ਲਿਆ ਕਿ ਸਮਾਜਿਕ ਪਰਿਵਰਤਨ ਲਿਆਉਣ ਨਾਲ ਮਨੁੱਖੀ ਪਰਿਵਰਤਨ ਆਪਣੇ ਆਪ ਹੀ ਹੋ ਜਾਏਗਾ, ਪ੍ਰੰਤੂ ਅੱਜ ਤੱਕ ਦਾ ਇਤਿਹਾਸਕ ਤਜਰਬਾ ਇਹ ਹੀ ਸਾਬਤ ਕਰ ਰਿਹਾ ਹੈ ਕਿ ਇਹ ਸਿਧਾਂਤ ਬੁਨਿਆਦੀ ਤੌਰ ਤੇ ਗਲਤ ਸਾਬਤ ਹੋਇਆ ਹੈ।
ਬਾਬਾ ਬੰਦਾ ਸਿੰਘ ਦੇ ਜੰਗੀ ਗਜ਼ਬ ਦਾ ਰਹੱਸ - ਸਵਰਗਵਾਸੀ ਪ੍ਰੋ. ਹਰਿੰਦਰ ਸਿੰਘ ਮਹਿਬੂਬ
1708 ਈਸਵੀ ਦੇ ਆਖ਼ਰੀ ਮਹੀਨਿਆਂ ਵਿਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਖਾਲਸਾ ਦੇ ਜਨਮ ਵਿਚ ਆਉਣ ਪਿਛੋਂ ਉਸ ਦਾ ਨਾਂ ਬੰਦਾ ਸਿੰਘ ਰੱਖਿਆ ਗਿਆ। ਇਸੇ ਨਾਂ ਨਾਲ ਉਸ ਨੂੰ ਬਾਅਦ ਵਿਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਬੰਦਾ ਸਿੰਘ ਨੂੰ ਨਿਸ਼ਾਨ ਸਾਹਿਬ, ਨਗਾਰਾ ਅਤੇ ਆਪਣੇ ਭੱਥੇ ਵਿਚੋਂ ਪੰਜ ਤੀਰਾਂ ਦੀ ਬਖਸ਼ਿਸ਼ ਕੀਤੀ, ਅਸੀਸ ਦਿੱਤੀ ਅਤੇ ਸਿੰਘ ਆਦਰਸ਼ ਦਾ ਪ੍ਰਸਾਰ ਕਰਨ ਲਈ ਉਸ ਨੂੰ ਪੰਜਾਬ ਜਾਣ ਲਈ ਤਿਆਰ ਕੀਤਾ। ਉਸ ਦੇ ਨਾਲ ਜਾਣ ਲਈ ਪੰਜ ਪਿਆਰੇ ਥਾਪੇ, ਜਿਨ੍ਹਾਂ ਦੇ ਨਾਂ ਸਨ :-
ਬਾਜ ਸਿੰਘ, ਬਿਨੋਦ ਸਿੰਘ, ਕਾਹਨ ਸਿੰਘ, ਰਣ ਸਿੰਘ ਤੇ ਦਇਆ ਸਿੰਘ।
ਜਾਣ ਵੇਲੇ ਬੰਦਾ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਗੁਰੂ ਨਾ ਸਦਵਾਉਣ ਅਤੇ ਗੁਰੂ ਰੂਪ ਖਾਲਸੇ ਦੇ ਆਦਰਸ਼ ਨੂੰ ਹਮੇਸ਼ਾ ਹੀ ਪਹਿਲ ਦੇਣ ਦਾ ਉਪਦੇਸ਼ ਦਿੱਤਾ। ਕੁਝ ਹੋਰ ਨਸੀਹਤਾਂ ਵੀ ਕੀਤੀਆਂ ਜਿਵੇਂ : ਹੰਕਾਰ ਤੋਂ ਅਛੁਹ ਰਹਿਣਾ, ਜਤ ਸਤ ਨੂੰ ਉਚਾ ਰੱਖਣਾ ਅਤੇ ਆਚਰਣ ਦੇ ਪਵਿੱਤਰ ਗੁਣਾਂ ਨੂੰ ਧਾਰਨ ਕਰਨਾ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਕਰਦਿਆਂ - ਡਾ. ਬਲਕਾਰ ਸਿੰਘ * ਫੋਨ: 91-93163-01328 *
ਸ਼ਤਾਬਦੀ ਸਮਾਰੋਹਾਂ ਦੀ ਨਿਰੰਤਰਤਾ ਵਿਚ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਫਤਿਹ ਕਰਨ ਦੀ ਤੀਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਸਮੇˆ ਅਤੇ ਸਾਧਨਾਂ ਦੀ ਵਧੇਰੇ ਵਰਤੋਂ ਨਾਂਦੇੜ ਤੋਂ ਸ਼ੁਰੂ ਹੋਏ ਮਾਰਚ ਅਤੇ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਕਾਨਫਰੰਸ ‘ਤੇ ਹੋਈ ਹੈ। ਇਸਨੂੰ ਧਿਆਨ ਵਿਚ ਰੱਖ ਕੇ ‘ਸਰਹੰਦ ਫਤਿਹ ਦਿਵਸ’ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਦਾ ਯਤਨ ਇਸ ਲੇਖ ਵਿਚ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਦਾ ਸੰਬੰਧ ਸਿੱਧੇ ਤੌਰ ‘ਤੇ ਸਿੱਖ ਮਾਨਸਿਕਤਾ ਨਾਲ ਹੈ। ਸਿੱਖ ਮਾਨਸਿਕਤਾ ਦਾ ਸ੍ਰੋਤ ਬਾਣੀ ਹੈ ਅਤੇ ਪ੍ਰੇਰਨਾ ਸਿੱਖ ਇਤਿਹਾਸ ਹੈ। ਵਰਤਮਾਨ ‘ਫਤਿਹ ਦਿਵਸ’ ਆਪਣੇ ਸ੍ਰੋਤ ਅਤੇ ਪ੍ਰੇਰਨਾ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ, ਏਸੇ ਦੀ ਗੱਲ ਕੀਤੀ ਜਾ ਰਹੀ ਹੈ। ਇਸ ਫਤਿਹ ਦਿਵਸ ਨੂੰ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਨਿਰੰਤਰਤਾ ਵਿਚ ਵੇਖੀਏ ਤਾਂ ਸੌਖਿਆ ਹੀ ਸਮਝ ਆ ਜਾਵੇਗਾ ਕਿ ਇਨ੍ਹਾਂ ਵਿਚ ਸਿਆਸੀ ਵਿਖਾਵੇ ਨੂੰ ਹੀ ਕੇˆਦਰੀਅਤ ਪ੍ਰਾਪਤ ਰਹੀ ਹੈ। ਸਿੱਖ ਧਰਮ ਵਿਚ ਮੇਲਾਨੁਮਾ ਬੇਲਗਾਮ ਭੀੜ ਨੂੰ ਕਦੇ ਵੀ ਅਹਿਮੀਅਤ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਗਿਣਤੀ ਆਧਾਰਤ ਨਹੀਂ, ਗੁਣਤਾ ਆਧਾਰਤ ਸੰਘਰਸ਼ ਕੀਤਾ ਗਿਆ ਸੀ।
ਹਲੇਮੀਂ ਰਾਜ ਦਾ ਉਸਰਈਆ ਬਾਬਾ ਬੰਦਾ ਸਿੰਘ ਬਹਾਦਰ - ਡਾ ਰਘਬੀਰ ਸਿੰਘ ਬੈਂਸ
ਸਿੱਖ ਇਤਿਹਾਸ ਸੂਰਮਿਆਂ, ਯੋਧਿਆਂ ਤੇ ਸੂਰਬੀਰਾਂ ਦੀਆਂ ਸ਼ਹਾਦਤਾਂ ਨਾਲ ਲਾਲੋ-ਲਾਲ ਹੋਇਆ ਪਿਆ ਹੈ ਜਿਨ੍ਹਾਂ ਨੇ ਧਰਮ, ਸਿਧਾਂਤ, ਅਸੂਲ ਤੇ ਮਨੁੱਖਤਾ ਦੀ ਇੱਜ਼ਤ-ਆਬਰੂ ਦੀ ਖਾਤਰ ਆਪਣੀਆਂ ਜਾਨਾਂ ਤੱਕ ਵੀ ਕੁਰਬਾਨ ਕਰ ਦਿੱਤੀਆਂ । ਸਿੱਖੀ ਦੀ ਆਨ ਤੇ ਸ਼ਾਨ ਲਈ ਇਨ੍ਹਾਂ ਮਰਜੀਵੜਿਆਂ ਨੂੰ ਚਰਖੜੀਆਂ ਤੇ ਚਾੜ੍ਹਿਆ ਗਿਆ, ਜਿਊਂਦੇ ਜੀ ਉਨ੍ਹਾਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ, ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ ਤੇ ਮਾਵਾਂ ਦੇ ਮਾਸੂਮ ਬੱਚੇ ਉਨ੍ਹਾਂ ਦੀਆਂ ਗੋਦਾਂ ਵਿੱਚ ਕੋਹੇ ਗਏ ਪਰ ਉਨ੍ਹਾਂ ਸਿੰਘਾਂ ਤੇ ਸਿੰਘਣੀਆਂ ਨੇ ਆਪਣਾ ਧਰਮ ਤੇ ਸਾਹਸ ਨਹੀਂ ਹਾਰਿਆ । ਸਦਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਵਾਹਿਗੁਰੂ ਪ੍ਰਮੇਸ਼ਵਰ ਦਾ ਸ਼ੁਕਰਾਨਾ ਹੀ ਕਰਦੇ ਰਹੇ ।ਇਸ ਲੰਬੀ ਕਤਾਰ ਵਿੱਚ ਖਾਲਸਾ ਰਾਜ ਦੇ ਪ੍ਰਥਮ ਉਸਰਈਏ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਗੂੜ੍ਹੀ ਸਿਆਹੀ ਵਿੱਚ ਅੰਕਤ ਹੋਇਆ ਮਿਲਦਾ ਹੈ ।
Baba Banda Singh Bahadur
Banda Singh, the warrior-disciple of Guru Gobind Singh, was known as Lachhman Dev in his childhood. He was born on Katak Sudi 13, 1727, Bikrami (27th October, 1670 CE, OS), at Rajauri in the Punchh district of Western Kashmir. His father Ram Dev was an ordinary ploughman. As is the case with all such persons as are born in poor circumstances and rise to historical importance in the later years of their lives, nothing is known of his early childhood except that the child Lachhman Dev developed into a youth of very active habits, full of energy and fond of shooting and hunting. It seems that he received no regular schooling in the early days of his life and like most of the young men of his age he spent his time in ploughing and hunting. He was very tender and sensitive of heart and was yet a raw youth when his life had its first dramatic turn. It is said that during one of his hunting excursions, the pitiable looks of a dying doe, shot by him, struck the tender cords of his heart. His feelings were further affected by the sight of its two young ones, falling from its womb and fluttering to death before his eyes in a few minutes after their unnatural birth, of which he himself was the main cause. Something latent moved him from within. His sense of penitence grew so strong that in an instant his mind had an ascetic's turn and was turned away from everything mundane.
ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਜੀ ਦਾ ਅਸ਼ੀਰਵਾਦ - ਸ. ਗੁਰਸੇਵਕ ਸਿੰਘ ਧੌਲਾ (ਮੋ. 094632-16267)
ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਪ੍ਰਾਪਤ ਨਾ ਹੁੰਦੀ ਤਾਂ ਸੋਚ ਕੇ ਦੇਖੋ ਕਿ ਕੀ ਉਸ ਨੇ ਸਿਰਫ਼ ਮਾਧੋ ਦਾਸ ਹੀ ਨਹੀਂ ਸੀ ਰਹਿ ਜਾਣਾ? ਜਿਸ ਬੈਰਾਗੀ ਗੱਦੀ ਦੀ ਅਗਵਾਈ ਉਹ ਕਰ ਰਹੇ ਸਨ ਉਸ ਗੱਦੀ 'ਤੇ ਪਹਿਲਾਂ ਵੀ ਅਤੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਅਧਿਕਾਰ ਰੱਖਿਆ ਹੈ, ਪ੍ਰੰਤੂ ਕਿਸੇ ਵੀ ਸ਼ਖਸੀਅਤ ਨੂੰ ਕੁਝ ਗਿਣਤੀ ਦੇ ਲੋਕਾਂ ਤੋਂ ਵਧੇਰੇ ਕੋਈ ਨਹੀਂ ਜਾਣਦਾ। ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਥਾਪਨੇ ਦੀ ਹੀ ਕਰਾਮਾਤ ਹੈ ਕਿ ਹੁਣ ਹਰ ਲਿਖਾਰੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਲਿਖਦਿਆਂ ਆਪਣੇ ਸ਼ਬਦ ਬੌਣੇ ਪ੍ਰਤੀਤ ਹੁੰਦੇ ਹਨ। ਗੁਰੂ ਜੀ ਦੇ ਅਸ਼ੀਰਵਾਦ ਤੋਂ ਬਾਅਦ ਇਸ ਲਾਸਾਨੀ ਸ਼ਖਸੀਅਤ ਨੇ ਜੋ ਵਿਲੱਖਣ ਕਾਰਨਾਮੇ ਕੀਤੇ ਉਸ ਜਿਹੀਆਂ ਮਸਾਲਾਂ ਦੁਨੀਆਂ ਦੇ ਇਤਿਹਾਸ 'ਤੇ ਬਹੁਤੀਆਂ ਨਹੀਂ ਹਨ।
ਇਨਸਾਨੀਅਤ ਭਰਪੂਰ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤਾ ਮਹਾਨ ਯੋਧਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ - ਸ. ਸਰਬਜੀਤ ਸਿੰਘ ਕੋਹਾਲੀ
ਉਂਝ ਵੇਖਿਆ ਜਾਵੇ ਤਾਂ ਸ਼ਹਾਦਤ ਸ਼ਬਦ ਨੇ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖਾਂ ਨੂੰ ਇੱਕ ਪਲ ਵੀ ਆਪਣੇ ਤੋਂ ਪਾਸੇ ਨਹੀਂ ਹੋਣ ਦਿੱਤਾ। ਸ਼ਹੀਦੀਆਂ ਨਾਲ ਸਿੱਖਾਂ ਦਾ ਡੂੰਘਾ ਰਿਸ਼ਤਾ ਰਿਹਾ ਹੈ ਅਤੇ ਦੁਨੀਆਂ ਨਾਲੋਂ ਵੱਖਰਾ ਹੀ ਸਬੰਧ ਹੈ। ਦਰਅਸਲ 1469 ਈ. ਤੋਂ ਲੈ ਕੇ 1984 ਤੱਕ ਦੇ ਸਮੇਂ ਨੇ ਸਿੱਖ ਅਤੇ ਸ਼ਹੀਦੀ ਦੇ ਸੁਮੇਲ ਵਿੱਚੋਂ ਹੀ ਅੰਗੜਾਈਆਂ ਲਾਈਆਂ ਹਨ। ਸਿੱਖ ਅਤੇ ਸ਼ਹੀਦੀ ਦਾ ਇੰਨਾ ਗੂੜਾ ਰਿਸ਼ਤਾ ਹੈ ਜੇਕਰ 1469 ਤੋਂ ਲੈ ਕੇ 1984 ਤੱਕ ਦੇ ਸਮੇਂ ਅਤੇ ਸਿੱਖ ਸ਼ਹਾਦਤਾਂ ਨੂੰ ਗਿਣੀਆਂ-ਮਿਣੀਆਂ ਜਾਵੇ।ਪਹਿਲਾਂ ਤਾਂ ਸ਼ਹੀਦੀਆਂ ਦੀ ਗਿਣਤੀ ਕਰਨ ਵਾਲਾ ਹੀ ਬੁਖਲਾ ਜਾਵੇਗਾ, ਡੋਲ੍ਹ ਜਾਵੇਗਾ, ਕਿਉਂਕਿ ਇੱਕ ਦਿਨ ਵਿੱਚ ਤੀਹ-ਤੀਹ ਹਜ਼ਾਰ ਸਿੰਘਾਂ ਦਾ ਸ਼ਹੀਦ ਹੋਣਾ ਵੀ ਇਤਿਹਾਸ ਵਿੱਚ ਹੈ ਫਿਰ ਇਸ ਥੋੜ੍ਹੇ ਜਿਹੇ ਸਮੇਂ ਦੀਆਂ ਘੜੀਆਂ (ਘੰਟਿਆਂ) ਦੀ ਗਿਣਤੀ ਕੀਤੀ ਜਾਵੇ ਤਾਂ ਹਰ ਘੰਟੇ ਬਾਅਦ ਸਿੱਖ ਦੀ ਸ਼ਹੀਦੀ ਹੁੰਦੀ ਇਤਿਹਾਸ ਦਰਸਾ ਸਕਦਾ ਹੈ। ਪਰ ਇਤਿਹਾਸ ਵਿੱਚ ਕੁੱਝ ਸ਼ਹੀਦੀਆਂ ਅਜਿਹੀਆਂ ਹੋਈਆਂ ਹਨ, ਹੋ ਸਕਦਾ ਹੈ ਉਨ੍ਹਾਂ ਸ਼ਹੀਦੀਆਂ ਨਾਲ ਜ਼ਾਬਰ ਅਤੇ ਜ਼ੁਲਮੀ ਲੋਕਾਂ ਦੇ ਹਿਰਦੇ ਵੀ ਕੰਬ ਉੱਠੇ ਹੋਣ। ਅਜਿਹੀਆਂ ਸ਼ਹੀਦੀਆਂ ਮਨੁੱਖ ਨੂੰ ਤਾਂ ਕਾਂਬਾ ਛੇੜ ਦਿੰਦੀਆਂ ਹਨ। ਜੇਕਰ ਨਹੀਂ ਕੁਰਲਾਹਟ ਹੁੰਦੀ ਤਾਂ ਸਹਿਜੇ ਹੀ ਉਹ ਪਸ਼ੂ ਬਿਰਤੀ ਵਾਲਾ ਮਨੁੱਖ ਮੰਨਿਆ ਜਾ ਸਕਦਾ ਹੈ। ਲੜ ਕੇ ਸ਼ਹੀਦ ਹੋਣਾ ਹੋਰ ਗੱਲ ਹੈ। ਚੋਰੀ ਜਾਂ ਪਿੱਛੋਂ ਵਾਰ ਕਰ ਕੇ ਮਾਰਨਾ ਵੀ ਵੱਖਰੀ ਗੱਲ ਹੈ, ਲੇਕਿਨ ਨਿਹੱਥੇ ਆਦਮੀ ਨੂੰ ਗ੍ਰਿਫਤਾਰ ਕਰ ਕੇ ਕੋਹ-ਕੋਹ ਕੇ ਮਾਰਨਾ ਕਿਹੜੀ ਸੂਰਮਗਤੀ ਹੈ। ਲੇਕਿਨ ਆਪਣੇ ਆਪ ਨੂੰ ਜੇਤੂ ਕਰਾਰ ਦਿੱਤੇ ਸੂਬੇਦਾਰਾਂ ਨੇ ਅਜਿਹਾ ਹੀ ਕੀਤਾ। ਭਾਵੇਂ ਇਤਿਹਾਸ ਵਿੱਚ ਉਨ੍ਹਾਂ ਸੂਬੇਦਾਰਾਂ ਨੂੰ ਲਾਹਨਤਾਂ ਜਾਂ ਫਿਟਕਾਰਾਂ ਹੀ ਪੈਂਦੀਆਂ ਹਨ।
ਦਿੱਲੀ ਉਪਰ ਸਿੱਖਾਂ ਦਾ ਅਧਿਕਾਰ ਅਤੇ ਗੁਰਦੁਆਰਿਆਂ ਦੀ ਉਸਾਰੀ - ਡਾ· ਦਲਬੀਰ ਸਿੰਘ ਢਿੱਲੋਂ
ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋਣ ਨਾਲ ਭਾਰਤ ਵਿੱਚ ਵੱਖ-ਵੱਖ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਬਹਾਦਰ ਸ਼ਾਹ ਜ਼ਫਰ (1707-1712) ਉਤਰਾ ਅਧਿਕਾਰੀ ਬਣਿਆ। ਰਾਜਗੱਦੀ ਪ੍ਰਾਪਤ ਕਰਨ ਸਮੇਂ ਉਹ ਵਡੇਰੀ ਉਮਰ ਦਾ ਸੀ ਅਤੇ ਰਾਜ ਸਬੰਧੀ ਫੈਸਲੇ ਲੈਣ, ਪ੍ਰਸ਼ਾਸਨ ਚਲਾਉਣ ਵਿੱਚ ਢਿੱਲਾ ਅਤੇ ਆਲਸੀ ਮੰਨਿਆ ਜਾਂਦਾ ਸੀ। ਇਸ ਕਰਕੇ ਹੀ ਲੋਕ ਉਸ ਨੂੰ ਸ਼ਾਹ-ਏ-ਬੇਖਬਰ ਆਖਦੇ ਸਨ। ਯੂਰਪੀਅਨ ਇਤਿਹਾਸਕਾਰ ਇਸ ਬਾਦਸ਼ਾਹ ਨੂੰ ਲਿਖਦੇ ਹਨ ਜਿਸ ਦੇ ਫਲਸਰੂਪ ਮੁਗਲ ਸਾਮਰਾਜ ਦੇ ਪਤਨ ਵਿੱਚ ਹੋਰ ਤੇਜ਼ੀ ਆ ਗਈ ਅਤੇ ਵੱਖ-ਵੱਖ ਤਾਕਤਾਂ ਨੇ ਰਾਜ ਸਥਾਪਤ ਕਰਨ ਦੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ। ਇਸੇ ਕਾਰਨ ਹੀ ਮੱਧਕਾਲੀਨ ਭਾਰਤ ਦੇ ਨਾਮੀ ਇਤਿਹਾਸਕਾਰ ਜਾਦੂਨਾਥ ਸਰਕਾਰ "18ਵੀਂ ਸਦੀ ਦੇ ਪਹਿਲੇ ਅੱਧ ਦੇ ਅੰਤ ਨੂੰ ਭਾਰਤ ਵਿੱਚ ਵਿਦੇਸ਼ੀ ਅਤੇ ਅੰਦਰੂਨੀ ਤਾਕਤਾਂ ਦੀ ਆਪਸੀ ਲੜਾਈ ਦਾ ਘੋਲ ਦੱਸਦੇ ਹਨ।''
ਲਾਲ ਕਿਲ੍ਹੇ ਦੇ ਜੇਤੂ ਸ. ਜੱਸਾ ਸਿੰਘ ਰਾਮਗੜ੍ਹੀਆ - ਸ. ਸੁਰਿੰਦਰ ਸਿੰਘ ਕੋਛੜ
29 ਮਾਰਚ 1748 ਨੂੰ ਜਦੋਂ ਸਿੱਖ ਮਿਸਲਾਂ ਬਣੀਆਂ ਤਾਂ ਸ: ਨੰਦ ਸਿੰਘ ਜੱਟ ਪਿੰਡ ਸਾਂਘਣਾ (ਅੰਮ੍ਰਿਤਸਰ) ਨੇ ਆਪਣੀ ਸਾਂਘਣੀਆ ਮਿਸਲ ਬਣਾ ਲ ਈ। ਸ: ਜੱਸਾ ਸਿੰਘ ਆਪਣੇ ਦੋ ਭਰਾਵਾਂ ਤਾਰਾ ਸਿੰਘ ਅਤੇ ਮਾਲੀ ਸਿੰਘ ਸਮੇਤ ਨੰਦ ਸਿੰਘ ਦੀ ਮਿਸਲ ‘ਸਾਂਘਣੀਆਂ’ ਵਿਚ ਸ਼ਾਮਿਲ ਹੋ ਗਏ। ਨੰਦ ਸਿੰਘ ਦੇ ਸੁਰਗਵਾਸ ਹੋਣ ਤੋਂ ਬਾਅਦ ਸ: ਜੱਸਾ ਸਿੰਘ ਈਚੋਗਿੱਲ ਮਿਸਲ ਦੇ ਜਥੇਦਾਰ ਬਣੇ। 1748 ਈ: ਵਿਚ ਹੀ ਸ: ਜੱਸਾ ਸਿੰਘ ’ਤੇ ਇਹ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਆਪਣੀ ਨਵਜਨਮੀ ਕੰਨਿਆ ਦੀ ਹੱਤਿਆ ਕੀਤੀ ਹੈ ਅਤੇ ਇਸ ਦੋਸ਼ ਬਦਲੇ ਪੰਥ ਨੇ ਉਨ੍ਹਾਂ ਨੂੰ ਛੇਕ ਦਿੱਤਾ, ਜਿਸ ਕਾਰਨ ਜੱਸਾ ਸਿੰਘ ਆਪਣੇ ਤਿੰਨ ਭਰਾਵਾਂ ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ 100 ਸਿਪਾਹੀਆਂ ਸਣੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੇ ਨੌਕਰ ਹੋ ਗਏ, ਜਦੋਂ ਕਿ ਤਾਰਾ ਸਿੰਘ ਪੰਥ ਦੇ ਨਾਲ ਰਿਹਾ।
Labels:
ਪੰਥਕ ਨਾਇਕ ਜੱਸਾ ਸਿੰਘ ਰਾਮਗੜ੍ਹੀਆ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ - ਪ੍ਰੋ. ਜਸਵੀਰ ਸਿੰਘ ਉੱਭੀ
ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ 5 ਮਈ 2010 ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ‘ਚ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਹੈ। ਬਹੁਤੀ ਵਾਰ ਅਕਾਲੀ ਜਾਂ ਕਾਂਗਰਸੀ ਸਰਕਾਰਾਂ ਨੇ ਇਹੋ ਜਿਹੇ ਮਹਾਨ ਵਿਅਕਤੀਆਂ ਨੂੰ ਢੁਕਵਾਂ ਸਨਮਾਨ ਨਹੀਂ ਦਿੱਤਾ। ਜੱਸਾ ਸਿੰਘ ਰਾਮਗੜ੍ਹੀਆ ਕਿਸੇ ਇਕ ਬਰਾਦਰੀ ਨਾਲ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਨਾਲ ਸੰਬੰਧਿਤ ਹੈ। ਸਰਦਾਰ ਜੱਸਾ ਸਿੰਘ ਦਾ ਨਾਂ ਹਿੰਦੁਸਤਾਨ ਦੇ ਅਠਾਰਵੀਂ ਸਦੀ ਦੇ ਮਹਾਨ ਜਰਨੈਲਾਂ ਵਿਚ ਆਉਂਦਾ ਹੈ। ਅਗਰ ਇਹੋ ਜਿਹੇ ਮਹਾਨ ਵਿਅਕਤੀ ਹਿੰਦੁਸਤਾਨ ਦੀ ਧਰਤੀ ‘ਤੇ ਪੈਦਾ ਨਾ ਹੁੰਦੇ, ਸਿੱਖ ਰਾਜ ਦੀ ਗੱਲ ਤਾਂ ਇਕ ਪਾਸੇ ਅਸੀਂ ਸਭ ਮੁਸਲਮਾਨ ਹੁੰਦੇ। ਅੱਜ ਸਿੱਖ ਹੋਣਾ ਕੁਝ ਵਿਅਕਤੀਆਂ ਵਾਸਤੇ ਦਿਖਾਵੇ ਦੀ ਗੱਲ ਹੋ ਸਕਦੀ ਹੈ, ਪਰ ਸਤਾਰਵੀਂ ਅਤੇ ਅਠਾਰਵੀਂ ਸਦੀ ਵਿਚ ਸਿੱਖ ਸਜਣਾ ਮੌਤ ਨੂੰ ਬੁਲਾਵਾ ਦੇਣ ਦੇ ਬਰਾਬਰ ਸੀ। ਮੁਗਲੀਆਂ ਸਰਕਾਰ ਦੇ ਹੁਕਮ ਅਤੇ ਨਿੱਜੀ ਸਵਾਰਥਾਂ ਖਾਤਰ ਸਿੱਖਾਂ ਦੇ ਸਿਰ ਵੱਢ ਕੇ ਵੇਚੇ ਜਾਂਦੇ ਸਨ।
Labels:
ਪੰਥਕ ਨਾਇਕ ਜੱਸਾ ਸਿੰਘ ਰਾਮਗੜ੍ਹੀਆ
ਪੰਥਕ ਨਾਇਕ ਜੱਸਾ ਸਿੰਘ ਰਾਮਗੜ੍ਹੀਆ : ਜੀਵਨ ਅਤੇ ਯੋਗਦਾਨ - ਡਾ. ਗੁਰਮੀਤ ਸਿੰਘ
ਸਿੱਖ ਇਤਿਹਾਸ ਦੇ ਨਾਇਕਾਂ ਵਿਚ ਜੱਸਾ ਸਿੰਘ ਰਾਮਗੜੀਆ ਅਜਿਹੇ ਜੋਧੇ ਸਨ ਕਿ ਉਸ ਵਲੋਂ ਕੀਤੇ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਅੱਜ ਹੈਰਾਨੀ ਹੁੰਦੀ ਹੈ ਕਿ ਕਿਵੇਂ ਉਸਨੇ ਮੁੱਠੀ ਭਰ ਸਿੰਘਾਂ ਦੀ ਮੱਦਦ ਨਾਲ ਵੱਖ-ਵੱਖ ਇਲਾਕਿਆਂ ਉੱਤੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਰਾਜ ਦੀ ਸਥਾਪਤੀ ਵਿਚ ਆਪਣਾ ਯੋਗਦਾਨ ਪਾਇਆ ਹੈ। ਉਹ ਅਜਿਹਾ ਜਰਨੈਲ ਸੀ ਜੋ ਹਾਰ ਨੂੰ ਜਿੱਤ ਵਿਚ ਬਦਲ ਦੇਣ ਦੀ ਹਿੰਮਤ ਅਤੇ ਦਲੇਰੀ ਰੱਖਦਾ ਸੀ। ਜੱਸਾ ਸਿੰਘ ਆਪਣੇ ਜੀਵਨ-ਕਾਲ ਵਿਚ ਕਦੇ ਵੀ ਮਾਯੂਸ ਨਹੀ ਹੋਇਆ ਸੀ। ਉਸਦੇ ਜੀਵਨ ਵਿਚ ਕਈ ਵਾਰ ਸੰਕਟ ਵੀ ਆਏ ਪ੍ਰਤੂੰ ਉਸਦੇ ਹੌਂਸਲੇ ਅੱਗੇ ਵੱਡੇ ਸੰਕਟਾਂ ਨੂੰ ਵੀ ਹਾਰ ਮੰਨਣੀ ਪੈਂਦੀ ਸੀ।
Labels:
ਪੰਥਕ ਨਾਇਕ ਜੱਸਾ ਸਿੰਘ ਰਾਮਗੜ੍ਹੀਆ
Subscribe to:
Posts (Atom)












