ਮੋਰਚਾ ਗੰਗਸਰ ਜੈਤੋ --ਮਾਸਟਰ ਸੁਖਦੇਵ ਸਿੰਘ ‘ਜਾਚਕ’


ਜੈਤੋ ਮੰਡੀ ਬਠਿੰਡਾ-ਕੋਟਕਪੂਰਾ-ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਲਾਈਨ ’ਤੇ ਇਕ ਸਟੇਸ਼ਨ ਹੈ ਜਿਸ ਦੇ ਨੇੜੇ ਹੀ ਉੱਤਰ-ਪੱਛਮ ਵੱਲ ਸ੍ਰੀ ਗੰਗਸਰ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੋ ਪਹਿਲਾਂ ਨਾਭਾ ਰਿਆਸਤ ਵਿਚ ਸੀ।

5 ਅਗਸਤ, 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਲ ਹਮਦਰਦੀ ਦਾ ਮਤਾ ਪਾਸ ਕਰ ਕੇ ਫ਼ੈਸਲਾ ਹੋਇਆ ਕਿ 9 ਸਤੰਬਰ ਨੂੰ ‘ਨਾਭਾ ਡੇ’ ਮਨਾਇਆ ਜਾਵੇ ਅਤੇ ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਧੇ ਜਾਣ। 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ। 9 ਸਤੰਬਰ ਨੂੰ ਪੰਜਾਬ ਭਰ ਅਤੇ ਸਿੱਖ ਰਿਆਸਤਾਂ ਦੇ ਸਾਰੇ ਸ਼ਹਿਰਾਂ ਵਿਚ ਜਲੂਸ ਕੱਢੇ ਗਏ ਤੇ ਅਰਦਾਸੇ ਸੋਧੇ ਗਏ। ਜੈਤੋ ਮੰਡੀ ਵਿਚ ਵੀ ਬੜਾ ਵੱਡਾ ਜਲੂਸ ਨਿਕਲਿਆ ਤੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ, ਨਾਲ ਹੀ ਲੜੀਵਾਰ ਸ੍ਰੀ ਅਖੰਡ ਪਾਠਾਂ ਦਾ ਅਰੰਭ ਕਰ ਦਿੱਤਾ ਗਿਆ।

21 ਫਰਵਰੀ ਉਪਰ ਵਿਸ਼ੇਸ਼-ਗੰਗਸਰ ਜੈਤੋ ਦਾ ਮੋਰਚਾ-ਸ੍ਰੀ ਦਲਜੀਤ ਕਾਲੀਆ


ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਇਤਿਹਾਸ ਹੈ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਬੰਸ-ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਆਪਣੀ ਮਿਸਾਲ ਆਪ ਹੈ। ਸਮੇਂ-ਸਮੇਂ 'ਤੇ ਸਿਰੜੀ ਸਿੰਘਾਂ ਨੇ ਸ਼ਹੀਦੀ-ਪਰੰਪਰਾ ਨੂੰ ਅੱਗੇ ਤੋਰਿਆ ਹੈ। ਬਹਾਦਰ ਸਿੰਘ ਆਰਿਆਂ ਨਾਲ ਚਿਰਵਾਏ ਗਏ, ਉਬਲਦੀਆਂ ਦੇਗਾਂ ਵਿਚ ਉਬਾਲੇ ਗਏ, ਉਹ ਬੰਦ-ਬੰਦ ਕਟਵਾ ਗਏ, ਚਰਖੜੀਆਂ 'ਤੇ ਚੜ, ਪਰ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਸਮੇਂ ਦੇ ਹਾਕਮਾਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਘੱਲੂਘਾਰਿਆਂ ਦਾ ਦੌਰ ਚਲਾਇਆ, ਪਰ ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ।ਆਪਣੇ ਧਾਰਮਿਕ ਅਸਥਾਨਾਂ ਦੀ ਆਨ-ਸ਼ਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਰ-ਸਤਿਕਾਰ ਪ੍ਰਤੀ ਸਿੱਖ ਹਮੇਸ਼ਾਂ ਚੇਤੰਨ ਰਹਿੰਦੇ ਹਨ ਅਤੇ

ਮਹਾਰਾਜਾ ਨਾਂਭਾ ਨੂੰ ਗਦੀਓਂ ਲਾਹਣਾ


ਜੈਤੋ ਪੰਜਾਬ ਦਾ ਇਕ ਛੋਟਾ ਕਸਬਾ ਹੈ। ਕਸਬੇ ਵਿਚ ਇਕ ਕਿਲ੍ਹਾ ਹੈ। ਕਿਲ੍ਹੇ ਦੇ ਨੇੜੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਇਕ ਇਤਿਹਾਸਕ ਗੁਰਦੁਆਰਾ ਹੈ, ਜਿਸ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਉਸਰਵਾਇਆ ਸੀ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ ਨੂੰ ਗੰਗਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ : ਜੈਤੋ ਦਾ ਮੋਰਚਾ --ਕਰਮਜੀਤ ਮਾਨ


ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਅਤੇ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।

ਜੈਤੋ ਮੋਰਚੇ ਦੀ ਬੇਖ਼ੌਫ਼ ਨਾਇਕਾ ਮਾਤਾ ਕਿਸ਼ਨ ਕੌਰ --ਡਾ. ਰਾਜਵੰਤ ਕੌਰ ਪੰਜਾਬੀ

ਮਾਨਵੀ ਵਿਰਸੇ ਦਾ ਮਾਣ

ਸਵਰਨਕਾਰ (ਸੋਨੀ ਭਗਤ) ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਹੈ। ਉਸ ਦਾ ਜਨਮ ਪਿੰਡ ਲੋਹਗੜ੍ਹ (ਲੁਧਿਆਣਾ) ਦੇ ਸੂਬਾ ਸਿੰਘ ਤੇ ਮਾਤਾ ਸੋਭਾ ਕੌਰ ਦੇ ਗ੍ਰਹਿ ਵਿਖੇ 1856 ਵਿੱਚ ਹੋਇਆ। ਬਾਅਦ ਵਿੱਚ ਉਹ ਪਰਿਵਾਰ ਫਿਰੋਜ਼ਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਦੇ ਦੌਧਰ ਪਿੰਡ (ਅੱਜ ਕੱਲ੍ਹ ਫ਼ਰੀਦਕੋਟ) ਵਿਖੇ ਵਸ ਗਿਆ। ਪਿੰਡ ਰਹਿੰਦਿਆਂ ਕਿਸ਼ਨ ਕੌਰ ਨੇ ਗੁਰਦੁਆਰੇ ਦੇ ਭਾਈ ਜੀ ਰਾਹੀਂ ਗੁਰਬਾਣੀ ਕੰਠ ਕੀਤੀ ਅਤੇ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਸੁਣਿਆ।

ਜਦੋਂ ਸਿੱਖਾਂ ਨੇ ਆਪਣੇ ਲਹੂ ਨਾਲ ਗੁ: ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਧੋ ਦਿੱਤਾ-ਪਿੰ. ਪਰਵਿੰਦਰ ਸਿੰਘ ‘ਖਾਲਸਾ’

ਸਾਕਾ ਨਨਕਾਣਾ ਸਾਹਿਬ ਦਾ ਕਤਲੇਆਮ

* ਸਾਡੇ ਗੁਰਧਾਮਾਂ ਦੀ ਅੰਦਰਲੀ ਮਰਿਯਾਦਾ ਗੁਰਮਤਿ ਅਨੁਸਾਰੀ ਕਿਉਂ ਨਹੀਂ?

* ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿਚ ਆਈ?

* ਮੁਗ਼ਲ ਤੇ ਅੰਗਰੇਜ਼ ਹਕੂਮਤ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿਚ ਦਖਲ ਕਿਉਂ ਦਿੰਦੀ ਸੀ?

* ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਬਣਿਆ?

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਨੂੰ ਜਦੋਂ ਸਿੱਖਾਂ ਨੇ ਆਪਣੇ ਲਹੂ ਤੇ ਮਿੱਝ ਨਾਲ ਧੋ ਦੇਣ ਦਾ ਫੈਸਲਾ ਕੀਤਾ ਸੀ। ਉਸ ਘਟਨਾ ਨੂੰ ਨਨਕਾਣਾ ਸਾਹਿਬ ਸਾਕਾ ਕਰਕੇ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਸਾਕਾ ਵਾਚਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਾਕੇ ਦੇ ਵਾਪਰਨ ਵੇਲੇ ਰਾਜਨੀਤਕ ਤੇ ਧਾਰਮਿਕ ਹਾਲਤ ਕਿਵੇਂ ਦੇ ਸਨ। ਜਿਸ ਕਰਕੇ ਸਿੱਖਾਂ ਨੂੰ ਆਪਣਾ ਲਹੂ ਡੋਲ੍ਹਣਾ ਪਿਆ। ਇਨ੍ਹਾਂ ਦੇ ਕਾਰਨਾਂ ਦੀ ਪੜਚੋਲਉਪਰੰਤ ਜਦੋਂ ਇਸ ਘਟਨਾ ਨੂੰ ਅੱਜ ਦੇ 'ਗੁਰਦੁਆਰਾ ਪ੍ਰਬੰਧ' ਨਾਲ ਜੋੜ ਕੇ ਵੇਖਾਂਗੇ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ ਕਿ ਸਿੱਖਾਂ ਨੇ ਕਦੇ ਵੀ ਕੌਮ ਨਾਲ ਵਾਪਰੇ ਦੁਖਾਂਤ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ।

ਸਾਕਾ ਨਨਕਾਣਾ ਸਾਹਿਬ ਨੂੰ ਇਤਿਹਾਸਕ ਝਰੋਖੇ ਚੋਂ ਦੇਖਣ ਦਾ ਯਤਨ: -ਡਾ: ਗੁਰਦੇਵ ਸਿੰਘ ਸੰਘਾ ‘ਕਿਚਨਰ`


ਸਿੱਖ ਅਰਦਾਸ ਵਿੱਚ ਜਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ `ਜੀਂਦੇ ਜੰਡਾਂ ਨਾਲ ਬ੍ਹੰਨ ਕੇ ਸਾੜੇ ਗਏ ਅਤੇ ਜੀਂਦਿਆਂ ਨੂੰ ਬਲਦੀਆਂ ਭੱਠੀਆਂ ਵਿੱਚਸੁੱਟਿਆ ਗਿਆ`। ਸਾਡੀ ਅਜ ਦੀ ਵਿਚਾਰ ਦਾ ਇਨ੍ਹਾਂ ਸਤਰਾਂ ਨਾਲ ਸੰਬੰਧ ਹੈ।

ਅਜ ਤੋਂ ਕੋਈ 91 ਸਾਲ ਪਹਿਲਾਂ ਇਹ ਇਤਿਹਾਸਕ ਸੱਚ ਸਿੱਖਾਂ ਨਾਲ ਵਾਪਰਿਆ ਸੀ। ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆਂ ਜਾਂਦਾ ਹੈ।

ਸਾਕਾ ਨਨਕਾਣਾ ਸਾਹਿਬ

''ਸੂਰਾ ਸੋ ਪਹਿਚਾਨਿਏ ਜੋ ਲੜੈ ਦੀਨੁ ਕੈ ਹੇਤੁ''ਦੀਨ ਗਵਾਇਆ ਦੁਨਿ ਸਿੳ ਦੁਨਿ ਨਾ ਚਾਲੈ ਸਾਥਿ''


ਸਿੱਖ ਧਰਮ ਵਿਚ ਸ਼ਹਾਦਤ ਗੁੜ੍ਹਤੀ ਰੂਪ ਵਿਚ ਸਬ ਤੋਂ ਪਹਿਲਾਂ ਪੰਚਮ ਪਿਤਾ ਗੁਰੁ ਅਰਜਨ ਦੇਵ ਜੀ ਨੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਕਾੲਮ ਰਖ਼ਣ ਲਈ ਦਿਤੀ ਸੀ। ਅਤੇ ਫਿਰ ਅਨੇਕਾਂ ਸ਼ਹੀਦੀਆਂ ਦਾ ਵਰਣਨ ਆਂਓਂਦਾ ਹੈ। ''ਸਾਕਾ ਨਨਕਾਣਾ'' ਦਾ ਸਬੰਧ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਅਤੇ ਨਨਕਾਣਾ ਸਾਹਿਬ ਦਾ ਪੈਹਲਾ ਨਾਮ ''ਰਾਏ ਭੁਇਂ ਦੀ ਤਲਵੰਡੀ'' ਸੀ ਤੇ ਗੁਰੂ ਨਾਨਕੁ ਦੇਵ ਜੀ ਦਾ ਅਨਿਂਨ {ਖ਼ਾਸ 'ਸ਼ਰਧਾਲੂਆਂ ਵਿਚੋਂ ਸੀ ਯਾਨਿ ਗੁਰੂ ਨਾਨਕ ਨੂੰ ਪਰਮਾਤਮਾ ਦਾ ਰੂਪ ਪੈਹਲਾਂ ਦਾਈ ਦੌਲਤਾਂ ਨੇ, ਫਿਰ ਭੈਣ ਨਾਨਕੀ ਨੇ ਅਤੇ ਫਿਰ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੇ ਪਹਿਚਾਣਿਆ ਸੀ ਅਤੇ ਰਾਜਾ ਰਾਏ ਬੁਲਾਰ ਦੇ ਪਿਤਾ ਦਾ ਨਾਮ ਰਾਏਭੁਇਂ ਸੀ ਅਤੇ ਰਾਜੇ ਰਾਏ ਬੁਲਾਰ ਨੇ ਸੋਚਿਆ ਕਿ ਮੇਰੇ ਪਿਤਾ ਰਾਏਭੁਇਂ ਨੇ ਲੋਕਾਂ ਦਾ ਖ਼ੂਨ ਚੂਸਕੇ ਜਿਸ ਰਾਜ਼ ਨੂੰ ਕਾਇਮ ਕੀਤਾ ਸੀ ਓਥੇ ਪਰਮਾਤਮਾ ਦੇ ਰੂਪ ਨੇ ਜਨਮ ਲੈਕੇ ਮੇਰੇ ਰਾਜ ਨੂੰ ਧੰਨ ਕਰ ਦਿਤਾ ਹੈ ਤੇ ਆਓਣ ਵਾਲਾ ਇਤਹਾਸ ਇਸ ਰਾਜ ਨੂੰ ਨਫਰਤ ਨਾਲ ਨਹੀਂ ਇਜ਼ਤ ਨਾਲ ਯਾਦ ਕਰੇਗਾ ਇਸ ਲਈ ਮੇਰੇ ਇਸ ਰਾਜ ਦਾ ਨਾਮ ਨਾਨਕੀ ਦੇ ਵੀਰ ਨਾਨਕ ਦੇ ਨਾਮ ਤੇ ''ਨਨਿਕਿਆਣਾ''ਸਾਹਿਬ ਹੋਵੇਗਾ ਤੇ

21 ਫਰਵਰੀ ਉਪਰ ਵਿਸ਼ੇਸ਼-ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ -ਡਾ : ਗੁਰਚਰਨ ਸਿੰਘ


ਸਿੱਖ ਮਿਸਲਾਂ ਦੇ ਦੌਰ ਵਿਚ ਤੇ ਮੁਗ਼ਲਾਂ ਦੇ ਅਤਿਆਚਾਰੀ ਦੌਰ ਵਿਚ ਸਿੱਖਾਂ ਨੂੰ ਬੜੇ ਤਸੀਹੇ ਝੱਲਣੇ ਪਏ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਉਦਾਸੀ ਸਿੱਖਾਂ ਨੇ ਕੀਤੀ। ਸਿੱਖ ਰਾਜ ਸਮੇਂ ਇਨਾ ਗੁਰ- ਸਥਾਨਾਂ ਦੇ ਨਾਮ ਵੱਡੀਆਂ-ਵੱਡੀਆਂ ਮਿਲਖਾਂ ਤੇ ਜਾਗੀਰਾਂ ਲਾ ਦਿੱਤੀਆਂ ਗਈਆਂ। ਅੰਗਰੇਜ਼ੀ ਰਾਜ ਵਿਚ ਨਹਿਰਾਂ ਨਿਕਲਣ ਕਾਰਨ ਇਨਾ ਜ਼ਮੀਨਾਂ ਵਿੱਚੋਂ ਆਮਦਨੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਕ ਕਾਨੂੰਨ ਅਨੁਸਾਰ 1859 ਈ ਵਿਚ ਮਹੰਤਾਂ ਨੂੰ ਹੀ ਗੁਰਦੁਆਰਾ ਸਾਹਿਬਾਨ ਦੇ ਮਾਲਕ ਬਣਾ ਦਿੱਤਾ ਗਿਆ। ਬਹੁਤੀ ਦੌਲਤ ਨੇ ਮਹੰਤਾਂ ਨੂੰ ਅੱਯਾਸ਼ ਬਣਾ ਦਿੱਤਾ। ਉਹ ਚਰਿੱਤਰਹੀਣ ਹੋ ਗਏ ਤੇ ਗੁਰੂ-ਘਰਾਂ ਵਿਚ ਕੁਕਰਮ ਹੋਣ ਲੱਗੇ। ਇਨਾ ਕੁਕਰਮਾਂ ਨੂੰ ਦੇਖ ਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਵੱਡਾ ਧੱਕਾ ਲੱਗਾ ਤੇ ਸਿੱਖ ਸੰਗਤ ਤ੍ਰਾਹ-ਤ੍ਰਾਹ ਕਰਨ ਲੱਗੀ। ਸਿੱਖ ਜਗਤ ਹੋਰ ਗੁਰਦੁਆਰਾ ਸਾਹਿਬਾਨ ਵਾਂਗ ਸ੍ਰੀ ਨਨਕਾਣਾ ਸਾਹਿਬ ਦੇ ਪਾਵਨ ਅਸਥਾਨ ਦਾ ਪ੍ਰਬੰਧ ਵੀ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰਨ ਲੱਗਾ। ਉਧਰ ਸਰਕਾਰ ਮਹੰਤਾਂ ਦੀ ਪਿੱਠ 'ਤੇ ਆ ਗਈ। ਮਹੰਤਾਂ ਨੇ ਗੁੰਡੇ, ਲੁਟੇਰੇ, ਅੱਯਾਸ਼ ਲੋਕ ਰੱਖਣੇ ਸ਼ੁਰੂ ਕਰ ਦਿੱਤੇ ਤੇ ਹਥਿਆਰਾਂ ਦੇ ਜ਼ਖੀਰੇ ਜਮ ਕਰ ਲਏ। ਮਹੰਤ ਸਿੱਖਾਂ ਨੂੰ ਅੱਖਾਂ ਵਿਖਾਉਣ ਲੱਗੇ। ਇਸ ਟਕਰਾਉ ਵਿੱਚੋਂ ਹੀ 'ਨਨਕਾਣਾ ਸਾਹਿਬ ਦਾ ਸਾਕਾ' ਖੂਨੀ ਕਾਂਡ ਦਾ ਜਨਮ ਹੋਇਆ।

20-21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼ : -ਇਕਵਾਕ ਸਿੰਘ ਪੱਟੀ

ਮੁੜ ਇੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਲੋੜ


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਸੰਨ 1921 ਵਿੱਚ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਣ ਦੇ ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਕਿਉਂਕਿ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬੱਦਤਰ ਹਾਲਾਤ ਉਸ ਸਥਾਨ ਤੇ ਬਣਾ ਛੱਡੇ ਸਨ। ਹੁਣ ਕੇਵਲ ਉੱਥੇ ਕੰਜਰੀਆਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ ਮਹਿਫੂਸ ਨਹੀਂ ਸੀ ਰਹੀ। ਜਦ ਸੰਨ 1918 ਵਿੱਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਕੁਕਰਮ (ਬਲਾਤਕਾਰ) ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆਂ ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਹਿੱਤ ਪੁਜੀਆਂ ਉਹਨਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ ਅਤੇ ਖੇਹ ਖਾਧੀ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ ਮਹੰਤ ਦੀਆਂ ਇਹ ਆਪਹੁਦੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗੋਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ।