ਸਾਕਾ ਨਨਕਾਣਾ ਸਾਹਿਬ

''ਸੂਰਾ ਸੋ ਪਹਿਚਾਨਿਏ ਜੋ ਲੜੈ ਦੀਨੁ ਕੈ ਹੇਤੁ''ਦੀਨ ਗਵਾਇਆ ਦੁਨਿ ਸਿੳ ਦੁਨਿ ਨਾ ਚਾਲੈ ਸਾਥਿ''


ਸਿੱਖ ਧਰਮ ਵਿਚ ਸ਼ਹਾਦਤ ਗੁੜ੍ਹਤੀ ਰੂਪ ਵਿਚ ਸਬ ਤੋਂ ਪਹਿਲਾਂ ਪੰਚਮ ਪਿਤਾ ਗੁਰੁ ਅਰਜਨ ਦੇਵ ਜੀ ਨੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਕਾੲਮ ਰਖ਼ਣ ਲਈ ਦਿਤੀ ਸੀ। ਅਤੇ ਫਿਰ ਅਨੇਕਾਂ ਸ਼ਹੀਦੀਆਂ ਦਾ ਵਰਣਨ ਆਂਓਂਦਾ ਹੈ। ''ਸਾਕਾ ਨਨਕਾਣਾ'' ਦਾ ਸਬੰਧ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਅਤੇ ਨਨਕਾਣਾ ਸਾਹਿਬ ਦਾ ਪੈਹਲਾ ਨਾਮ ''ਰਾਏ ਭੁਇਂ ਦੀ ਤਲਵੰਡੀ'' ਸੀ ਤੇ ਗੁਰੂ ਨਾਨਕੁ ਦੇਵ ਜੀ ਦਾ ਅਨਿਂਨ {ਖ਼ਾਸ 'ਸ਼ਰਧਾਲੂਆਂ ਵਿਚੋਂ ਸੀ ਯਾਨਿ ਗੁਰੂ ਨਾਨਕ ਨੂੰ ਪਰਮਾਤਮਾ ਦਾ ਰੂਪ ਪੈਹਲਾਂ ਦਾਈ ਦੌਲਤਾਂ ਨੇ, ਫਿਰ ਭੈਣ ਨਾਨਕੀ ਨੇ ਅਤੇ ਫਿਰ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੇ ਪਹਿਚਾਣਿਆ ਸੀ ਅਤੇ ਰਾਜਾ ਰਾਏ ਬੁਲਾਰ ਦੇ ਪਿਤਾ ਦਾ ਨਾਮ ਰਾਏਭੁਇਂ ਸੀ ਅਤੇ ਰਾਜੇ ਰਾਏ ਬੁਲਾਰ ਨੇ ਸੋਚਿਆ ਕਿ ਮੇਰੇ ਪਿਤਾ ਰਾਏਭੁਇਂ ਨੇ ਲੋਕਾਂ ਦਾ ਖ਼ੂਨ ਚੂਸਕੇ ਜਿਸ ਰਾਜ਼ ਨੂੰ ਕਾਇਮ ਕੀਤਾ ਸੀ ਓਥੇ ਪਰਮਾਤਮਾ ਦੇ ਰੂਪ ਨੇ ਜਨਮ ਲੈਕੇ ਮੇਰੇ ਰਾਜ ਨੂੰ ਧੰਨ ਕਰ ਦਿਤਾ ਹੈ ਤੇ ਆਓਣ ਵਾਲਾ ਇਤਹਾਸ ਇਸ ਰਾਜ ਨੂੰ ਨਫਰਤ ਨਾਲ ਨਹੀਂ ਇਜ਼ਤ ਨਾਲ ਯਾਦ ਕਰੇਗਾ ਇਸ ਲਈ ਮੇਰੇ ਇਸ ਰਾਜ ਦਾ ਨਾਮ ਨਾਨਕੀ ਦੇ ਵੀਰ ਨਾਨਕ ਦੇ ਨਾਮ ਤੇ ''ਨਨਿਕਿਆਣਾ''ਸਾਹਿਬ ਹੋਵੇਗਾ ਤੇ

ਇਸ ਤਰਾਂ ਰਾਏਭੁਇਂ ਦੀ ਤਲਵੰਡੀ ਦਾ ਨਾਮ ਗੁਰੁ ਨਾਨਕ ਦੇ ਨਾਮ ਤੇ ਨਨਿਕਿਆਣਾ ਸਾਹਿਬ ਸਾਹਿਬ ਰਖ਼ ਦਿਤਾ ਗਿਆ ਜੋ ਬਾਦ ਵਿਚ '' ਨਨਕਾਣਾ ਸਾਹਿਬ'' ਕਰਕੇ ਪਰਸਿੱਧ ਹੋਇਆ ਕਿਉਕਿ ਰਾਜੇ ਰਾਏਬੁਲਾਰ ਨੇ ਇਕ ਵਾਰੀ ਗੁਰੂ ਨਾਨਕ ਜੀ ਨੂੰ ਮਝੀਆਂ ਚਰਾਣ ਗਿਯਾਂ ਜੰਗਲ ਵਿਚ ਸੁਤੇ ਪਿਆਂ ਦੇਖਿਆ ਤੇ ਇਕ ਭਿਅੰਕਰ ਫਨਿਅਰ ਨਾਗ ਨੂੰ ਓਨਾ੍ਹਂ ਦੇ ਮੁੱਖ ਤੇ ਛਾਇਆ ਕੀਤੀ ਵੇਖੀ ਬੜਾ ਹੈਰਾਨ ਹੋਇਆ ਤੇ ਨਜ਼ਦੀਕ ਜਾਣ ਤੇ ਸੱਪ ਚਲਾ ਗਿਆ ਤੇ ਨਾਨਕ ਜੀ ਨੂੰ ਸੁਤੇ ਪਿਆਂ ਦੇਖਕੇ ਸਮਝ ਗਿਯਾ ਕਿ ਏਹ ਕੋਈ ਸਾਧਾਰਣ ਇਨਸਾਨ ਨਹੀਂ ਹਨ ਫਿਰ ਖੇਤ ਦੇ ਮਾਲਕ ਦੇ ਮਾਲਕ ਦਵਾਰ ਰਾਜੇ ਕੋਲ ਸ਼ਿਕਾੲਤ ਕਰਨ ਤੇ ਕਿ ਨਾਨਕ ਦੀਆਂ ਮਝਿਯਾਂ ਨੇ ਮੇਰੀ ਸਾਰੀ ਖੇਤੀ ਉਜਾੜ ਦਿਤੀ ਹੈ ਤਾਂ ਨਾਨਕ ਜੀ ਨੂਮ ਜਦੋਂ ਪੁਛਿਆ ਕਿ ਨਾਨਕ ਜੀ ਏਹ ਕਿਸਾਨ ਕੀ ਕੈਹ ਰਿਹਾ ਹੈ ਤਾਂ ਨਾਨਕ ਜੀ ਨੇ ਕਿਹਾ ਕਿ ਆਪ ਆਦਮੀ ਭੇਜਕੇ ਪਤਾ ਕਰਵਾ ਲਵੋ ਤਾਂ ਜਦੋ ਕਰਿੰਦੇ ਨੇ ਆਕੇ ਦਸਿਆ ਕਿ ਖੇਤੀ ਤਾਂ ਓਸੇ ਤਰਾਂ ਲੈਹਲਹਾ ਰਹੀ ਹੈ ਤਾਂ ਕਿਸਾਨ ਬੜਾ ਸ਼ਰਮਿੰਦਾ ਹੋਇਆ।ਏਸੇ ਤਰਾਂ ਨਾਨਕ ਜੀ ਦੇ ਅਨੇਕਾਂ ਕੌਤਕ ਦੇਖਕੇ ਰਾਏ ਬੁਲਾਰ ਨੂੰ ਪੱਕਾ ਯਕੀਨ ਹੋ ਗਿਆ ਕਿ ਏਹ ਕੋਈ ਵਲੀ ਓਲਿਆ ਮੇਰੇ ਰਾਜ ਵਿਚ ਇਨਸਾਨੀ ਜਾਮੇ ਵਿਚ ਆ ਗਿਯਾ ਹੈ ਤੇ ਜਦੋਂ ਨਾਨਕ ਜੀ ਨੇ ਪਿਤਾ ਮਹਿਤਾ ਕਾਲੂ ਜੀ ਦਵਾਰਾ ਸੱਚਾ ਸੌਦਾ ਕਰਨ ਲਈ ਦਿਤੇ ਵੀਹ ਰੁਪਏ ਜੰਗਲ ਵਿਚ ਬੈਠੇ ਭੁਖੇ ਸਾਧੂਆਂ ਨੂੰ ਭੋਜਨ ਕਰਵਾਣ ਤੇ ਖਰਚ ਕਰ ਦਿਤੇ ਤੇ ਸੋਚਿਆ ਏਸ ਤੋਂ ਹੋਰ ਸਚਾ ਸੌਦਾ ਕੀ ਹੋ ਸਕਦਾ ਹੈ ਤਾਂ ਜਦੋਂ ਪਿਤਾ ਜੀ ਨੂੰ ਪਤਾ ਲਗਾ ਤਾਂ ਪਿਤਾ ਜੀ ਨੂੰ ਬਹੁਤ ਗੁਸੱਾ ਚੜ੍ਹਿਆ ਤੇ ਆਕੇ ਬਾਹਰ ਖੂਹ ਤੇ ਬੈਠੇ ਨਾਨਕ ਜੀ ਨੂੰ ਦੋ ਥੱਪੜ{ਚਪੇੜਾਂ'ਮਾਰੇ ਤੇ ਕਿਹਾ ਕਿ ਤੂੰ ਬਿਲਕੁਲ ਨਿਕੱਮਾ ਹੈ ਕਿਸੇ ਵੀ ਕੱਮ ਵਿਚ ਪੂਰਾ ਨਹੀਂ ਉਤਰਦਾ ਤੇ ਜਦੋਂ ਰਾਏਬੁਲਾਰ ਨੂੰ ਪਤਾ ਲਗਾ ਤਾਂ ਰਾਏਬੁਲਾਰ ਨੇ ਆਪਣੇ ਮੁਨਸ਼ੀ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਜੀ ਤੁਸੀ ਬਹੁਤ ਗ਼ਲਤ ਕੀਤਾ ਜੋ ਨਾਨਕ ਨੂੰ ਮਾਰਿਆ ਹੈ ਅਜਤੋ ਬਾਦ ਤੁਸੀਂ ਨਾਨਕ ਜੀ ਨੂੰ ਕੁਝ ਨਹੀਂ ਕੈਹਣਾ ਏਹ ਜੋ ਵੀ ਨੁਕਸਾਨ ਕਰਨ ਮੇਰੇ ਖਜਾਨੇ ਵਿਚੋਂ ਪੂਰਾ ਕਰ ਲੈਣਾ ਏਹ ਤਾਂ ਕੇਵਲ ਵੀਹ ਰੁਪਏ ਸੀ ਅਗਰ ਨਾਨਕ ਜੀ ਸਾਰੀ ਤਲਵੰਡੀ ਵੀ ਉਜਾੜ ਦੇਣ ਤਾਂ ਵੀ ਮੇਰੇ ਮੁਰਸ਼ਦ ਨਾਨਕ ਜੀ ਨੂੰ ਕੁਝ ਨਹੀਂ ਕੈਹਣਾ ਇਕ ਮੁਸਲਮਾਨ ਰਾਏਬੁਲਾਰ ਗੁਰੂ ਨਾਨਕ ਜੀ ਨੂੰ ਪਰਮਾਤਮਾ ਦਾ ਰੂਪ ਜਾਣਨ ਲਗ ਗਿਯਾ ਸੀ।ਇਸ ਤਰਾਂ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਵਿਚ ਬਹੁਤ ਚੋਜ਼ ਕੀਤੇ ਜਿਸ ਤਰਾਂ ਪਾਂਦੇ ਨੂੰ ਪੱਟੀ ਪੜਾਓਣੀ ਸਸੇ ਸੋਇ ਸ੍ਰਿਸ਼ਟ- ਜਿਨ ਸਾਜੀ,ਕਾਜ਼ੀ ਨੂੰ ਅਲੱਫ ਤੋਂ ਅੱਲਾ ਦਾ ਭੇਦ ਅਤੇ ਯਕ ਅਰਜ਼ ਗੁਫਤਮੁ ਪੇਸ਼ਤੋ ਦਰਗੋਸ਼ ਕੁਨ ਕਰਤਾਰੁ ਹੱਕਾ ਕਬੀਰ ਕਰੀਮੁ ਤੂ ਬੇਐਬ ਪਰਵਦਿਗਾਰਿ''ਦਾ ਭੇਦ ਸਮਝਾਣਾ,ਜਨੇਉ ਨੂੰ ਕਰਮ ਕਾਂਡ{ਕੇਵਲ ਕਚੇ ਧਾਗੇ ਦਾ ਸੂਤਰ ਦਸਕੇ ਖੰਡਨ ਕਰਨਾ ਆਦਿ ਫਿਰ ਓਨਾ੍ਹਂ ਨੂੰ ਭੈਣ ਨਾਨਕੀ ਆਪਣੇ ਸਸੁਰਾਲ ਸੁਲਤਾਨਪੁਰ ਲੋਧੀ ਲੈ ਗਈ।

ਉਸ ਤਲਵੰਡੀ''ਨਨਿਕਾਣਾ''ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਦ ਅੰਗ੍ਰੇਜਾਂ ਦੇ ਰਾਜ ਵਿਚ ਮਹੰਤਾਂ ਦਾ ਕਬਜਾ ਹੋ ਗਿਆ ਕਿਉਂਕਿ ਸਿੱਖ ਜੰਗਲਾਂ ਵਿਚ ਰੈਹੰਦੇ ਸਨ ਅਤੇ ਉਦਾਸਿਆਂ ਦੇ ਮੱਤ ਅਤੇ ਮਹੰਤਾਂ ਵਲੋਂ ਹੀ ਇਤਹਾਸਕ ਗੁਰਦਵਾਰਿਆਂ ਵਿਚ ਕਾਬਜ਼ਾ ਸੀ ਅਤੇ ਨਨਕਾਣਾ ਸਾਹਿਬ ਵਿਚ ਵੀ ਨਰੈਣਦਾਸ{ਨਰੈਣੂ'ਮਹੰਤ ਦਾ ਕਬਜਾ ਸੀ ਤੇ ਮਹੰਤ ਅਤੇ ੳਸਦੇ ਕਰਿੰਦੇ ਕਿਸੇ ਵੀ ਆਏ ਗਏ ਸ਼ਰਧਾਲੂ ਨੂੰ ਬੇਇਜ਼ਤ ਕਿਤੇ ਬਿਨਾ ਨਹੀਂ ਸੀ ਜਾਣ ਦਿੰਦੇ ਅਤੇ ਦਰਬਾਰ ਸਾਹਿਬ ਵਿਚ ਕੋਈ ਦੀਵਾ ਬਤੀ ਯਾਂ ਕੀਰਤਨ,ਪਾਠ ਆਦਿ ਵੀ ਨਹੀਂ ਸਨ ਕਰਦੇ ਅਤੇ ਜੇ ਕੋਈ ਬੀਬੀ ਗੁਰਦਵਾਰੇ ਜਨਮ ਸਥਾਨ ਦੇ ਦਰਸ਼ਨ ਕਰਨ ਆ ਜਾਂਦੀ ਤਾਂ ਇਜ਼ਤ ਲੁਟਵਾਏ ਬਿਨਾ ਨਾ ਪਰਤਦੀ।ਕੱਤਕ ਦੀ ਪੂਰਨਮਾਸੀ ਵਾਲੇ ਦਿਨ ਛੇ ਬੀਬੀਆਂ ਦਾ ਜਥਾ ਲਾਇਲਪੁਰ ਜ਼ਿਲੇ ਤੋਂ ਦਰਸ਼ਨ ਕਰਨ ਆਇਆ ਤਾਂ ਮਹੰਤ ਨੇ ਅਤੇ ਬੰਦਿਆਂ ਨੇ ਸਾਰੀ ਰਾਤ ਓਨਾਂ ਦੀ ਪੱਤ ਲੁਟੀ,ਏਸੇ ਤਰਾਂ ਇਕ ਦਿਨ ਇਕ ਸਿੰਧੀ ਜੱਜ ਰਿਟਾਯਰਡ ਹੋਕੇ ਇਤਹਾਸਕ ਸਥਾਨਾ ਦੇ ਦਰਸ਼ਨ ਕਰਦਾ ਹੋਇਆ ਆਪਣੀ 13ਸਾਲ ਦੀ ਬੇਟੀ ਅਤੇ ਬੀਵੀ ਨਾਲ ਭਰ ਸਰਦੀ ਵਿਚ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਸ਼ਾਮ ਦਾ ਵੇਲਾ ਹੋਣ ਕਰਕੇ ਜੱਜ ਨੇ ਬਚੀ ਨੂੰ ਦੀਵੇ ਵਿਚ ਤੇਲ ਪੁਆਣ ਲਈ ਭੇਜਿਆ ਤਾਂ ਮਹੰਤ ਦੇ ਬੰਦਿਆਂ ਨੇ ਵਾਰੀ ਵਾਰੀ ਬਚੀ ਦੀ ਇਜ਼ਤ ਲੁਟੀ ਅਤੇ ਮਾਂ ਬਾਪ ਦੇ ਦੁਹਾਈ ਪਾਣ ਤੇ ਕਿਹਾ ਕਿ ਅਗਰ ਬਚੀ ਜਿੰਦਾ ਚਾਹੀਦੀ ਹੈ ਬਿਨਾ ਕਿਸੇ ਰੌਲਾ ਪਾਏ ਸ਼ਟੇਸ਼ਨ ਤੇ ਪਹੂੰਚੋ ਅਸੀਂ ਬਚੀ ਨੂੰ ਪਿਛੇ ਭੇਜ ਦਿਆਂਗੇ ਵਿਚਾਰੇ ਦੋਨੋਂ ਜੀਅ ਵਿਚਾਰੇ ਬਦਕਿਸਮਤ ਮਾਂ ਬਾਪ ਰੋਂਦੇ ਕੁਰਲਾਓਂਦੇ ਸ਼ਟੇਸ਼ਨ ਤੇ ਸ਼ਾਰੀ ਰਾਤ ਉਡੀਕਦੇ ਰਹੇ ਤੇ ਸਵੇਰੇ ਬਚੀ ਨੂੰ ਮੁਰਦਾ ਹਾਲਤ ਵਿਚ ਸਟੇਸ਼ਨ ਤੇ ਸੁਟ ਗਏ ਜਿਸਦੀ ਸਾਰੀ ਰਾਤ ਇਜ਼ਤ ਲੁਟੀਂਦੀ ਰਹੀ ਸੀ ਤੇ ਜਦੋਂ ਇਨਾ੍ਹਂ ਦਿਲ ਕਬੰਆਉ ਘਟਨਾਂਵਾਂ ਦਾ ਫਰਵਰੀ1921 ਦੇ ਸ਼ੁਰੂ ਵਿਚ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਮਾਸਟਰ ਤਾਰਾ ਸਿੰਘ ਅਤੇ ਸਰਬੱਤ ਖਾਲਸਾ ਦੀ ਹੋ ਰਹੀ ਮਿਟੀਂਗ ਵਿਚ ਨਰੈਣੂ ਮਹੰਤ ਵਲੋਂ ਸੰਗਤ ਨਾਲ ਹੋ ਰਹੇ ਭਿਆਨਕ ਜ਼ੁਲਮਾਂ ਬਾਰੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਵਿਸਥਾਰ ਪੂਰਵਕ ਬਿਆਨ ਕੀਤਾ ਤਾਂ ਮਿਟੀਂਗ ਵਿਚ ਫੈਸਲਾ ਲਿਆ ਗਿਆ ਕਿ ਨਨਕਾਣਾ ਸਾਹਿਬ ਵਿਚ 4ਤੋਂ6 ਮਾਰਚ ਨੂੰ ਇਕ ਮੀਟਿੰਗ ਵਿਚ ਪੈਹਲੇ ਮਹੰਤ ਨਾਲ ਗੱਲ ਕੀਤੀ ਜਾਵੇ ਕਿ ਜਾਂ ਤਾਂ ਆਪਣੇ ਆਪ ਸਿਧੇ ਰਸਤੇ ਆ ਜਾਵੇ ਅਤੇ ਨਨਕਾਣਾ ਸਾਹਿਬ ਦਾ ਕਬਜਾ ਖਾਲਸੇ ਨੂੰ ਸੌਂਪ ਦੇਵੇ ਨਹੀਂ ਤਾਂ ਖ਼ਾਲਸਾ ਆਪਣੇ ਤੌਰ ਤੇ ਓਸ ਕੋਲੋਂ ਕਬਜਾ ਲੈ ਸਕਦਾ ਹੈ।ਅੰਗ੍ਰੇਜਾਂ ਦੀ ਸ਼ੈਹ ਹੋਣ ਕਰਕੇ ਜਦੋਂ ਮਹੰਤ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਸਨੇ ਸਿਖਾਂ ਨੂੰ ਸਬੱਕ ਸਿਖਾਣ ਅਤੇ ਸਿੱਖ ਲੀਡਰਸ਼ਿਪ ਨੂੰ ਲੀਡਰਲੈਸ ਕਰਨ ਲਈ ਗੁੰਡੇ ਇਕੱਠੇ ਕਰ ਲਏ ਜਿਨਾ੍ਹਂ ਨੂੰ ਪੂਰੀ ਤਰਾਂ ਹਥਿਆਰਾਂ ਨਾਲ ਲੈਸ ਕਰ ਦਿਤਾ ਅਤੇ ਮਿਟੀ ਦੇ ਤੇਲ ਦੇ ਪੀਪੇ,ਪੈਟ੍ਰੋਲ ਆਦਿਕ ਜਮਾਂ ਕਰ ਲਏ ਤਾਂ ਜਦੋਂ ਸੂਹਿਏ ਨੇ ਇਸ ਸਾਰੇ ਇੰਤਜਾਮ ਬਾਰੇ ਕਰਤਾਰ ਸਿੰਘ ਝੱਬਰ ਅਤੇ ਕੋਮੀ ਮਰਜੀਵੜੇ ਸਿਖਾਂ ਨੂੰ ਦਸਿਆ ਤਾਂ ਇਕ ਗੁਪਤ ਮਿਟਿੰਗ ਵਿਚ ਕਰਤਾਰ ਸਿੰਘ ਝੱਬਰ,ਲਛਮਣ ਸਿੰਘ ਧਾਰੋਵਾਲ, ਅਮਰੀਕ ਸਿੰਘ,ਟਹਿਲ ਸਿੰਘ,ਸੰਤ ਤੇਜਾ ਸਿੰਘ ਭੁਚਰ,ਬੂਟਾ ਸਿੰਘ ਲਇਲਪੁਰ, ਵਰਿਯਾਮ ਸਿੰਘ,ਦਲੀਪ ਸਿੰਘ ਆਦਿ ਨੇ 5000ਸਿੰਘਾਂ ਵਲੋਂ19ਫਰਵਰੀ ਇਕ ਗੁਪਤ ਸਕੀਮ ਨਾਲ ਨਨਕਾਣਾ ਸਾਹਿਬ ਵਿਚ ਸ਼ਾਂਤੀ ਪੂਰਵਕ ਰੋਸ ਪਰਗਟ ਕਰਨ ਲਈ 200-200 ਦੇ ਜਥੇ ਬਣਾਕੇ ਕੂਚ ਕਰਨ ਦਾ ਪ੍ਰੌਗਰਾਮ''ਗੁਰਦਵਾਰਾ ਸੁਧਾਰ ਲਹਿਰ ਅਧੀਨ''ਉਲੀਕਿਆ ਤੇ ਸਰਬੱਤ ਖ਼ਾਲਸਾ ਦੇ ਉਲੀਕੇ 4ਤੋ6 ਮਾਰਚ ਦੇ ਪ੍ਰੌਗਰਾਮ ਦਾ ਇੰਤਜ਼ਾਰ ਕੀਤੇ ਬਿਨਾ ਗੁਰੂ ਦਾ ਮੁਖ਼ਵਾਕ ਲੈਕੇ''ਜਉੇ ਤਉ ਪ੍ਰੇਮ ਖੇਲਣੁ ਕਾ ਚਾਓ ਸਿਰ ਧਰੁ ਤਲੀ ਗਲੀ ਮੇਰੀ ਆਓ,ਇਤੁ ਮਾਰਗੁ ਪੈਰਿ ਧਰੀਜੇ ਸਿਰ ਦੀਜੈ ਕਾਣ ਨ ਕੀਜੇ''ਪੈਹਲਾ ਜਥਾ ਗੁਰਦਵਾਰੇ ਵਿਚ ਦਾਖ਼ਲ ਹੋਇਆ ਅਤੇ ਦਰਬਾਰ ਸਾਹਿਬ ਦੀ ਸਫਾਈ ਆਦਿ ਕਰਕੇ ਭਾਈ ਲਛਮਣ ਸਿੰਘ ਤਾਬਿਆ ਵਿਚ ਬੈਠੇ ਅਤੇ ਚੌਰ ਸਾਹਿਬ ਦੀ ਸੇਵਾ ਕਰਕੇ ਅਖੰਡ ਪਾਠ ਰਖਕੇ ਸਿੰਘਾਂ ਨੇ ਸਿਮਰਨ ਸ਼ੁਰੂ ਕਰ ਦਿਤਾ ਤਾਂ ਮਹੰਤ ਨਰੈਣੂ ਦੇ ਗੁੰਡਿਆਂ ਗੋਲੀ ਚਲਾਕੇ ਪਾਠ ਕਰਦੇ ਸਿੰਘ ਸ਼ਹੀਦ ਕਰ ਦਿਤੇ ਜੰਡਾਂ ਨਾਲ ਬੰਨਕੇ ਸਾੜ ਦਿਤੇ ਅਤੇ ਛਵਿਆਂ ਕੁਹਾੜੀਆਂ,ਨਾਲ ਸ਼ਹੀਦ ਕਰ ਦਿਤੇ ਗਏ ਤਾਂ ਬਾਕੀ ਸਿੰਘਾਂ ਨੇ ਪੈਸਲਾ ਕੀਤਾ ਕਿ ਹੁਣ ਦੋ ਦੋ ਹੱਥ ਕਰਨ ਦਾ ਸਮਾਂ ਆ ਗਿਆ ਹੈ।ਜਦੋਂ ਸਿੰਘਾਂ ਦਾ ਬਹੁਤ ਵਡਾ ਇਕੱਠ ਨਨਕਾਣਾ ਸਾਹਿਬ ਵਲ ਵਧਿਆ ਤਾਂ ਅੰਗ੍ਰੇਜ ਪੁਲਿਸ ਨੇ ਸਿੱਖ ਲੀਡਰਾਂ ਨੂੰ ਕਿਹਾ ਕਿ ਤੁਸੀ ਆਪਣੀ ਇਕ ਕਮੇਟੀ ਬਣਾਕੇ ਇਕ ਮੈਮੋਰੰਡਮ ਦਿਓ ਤਾਂ ਅਸੀ ਤੁਹਾਨੂੰ ਇਕ ਦੋ ਦਿਨ ਵਿਚ ਮਹੰਤ ਨਾਲ ਗਲ ਕਰਕੇ ਕਬਜਾ ਦਿਲਵਾ ਦਿਆਂਗੇ ਨਹੀਂ ਤਾਂ ਮਹੰਤ ਨੇ ਤੁਹਾਨੂੰ ਸਬੱਕ ਸਿਖਾਣ ਦਾ ਬਹੁਤ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਖੜੇ ਪੈਰ ਪੰਜ ਸਿੰਘਾ ਦੀ ਕਮੇਟੀ ਬਣਾਈ ਗਈ ਅਤੇ ਤੱਤਕਾਲ ਗੁਰਦਵਾਰੇ ਦੀਆਂ ਚਾਬੀਆਂ {ਕਬਜਾ' ਲੈਣ ਦੀ ਗੱਲ ਕੀਤੀ ਇਸ ਵਿਚ ਕੋਈ ਢਿਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਿਯੋਂਕਿ ਮਹੰਤ ਨਰੈਣੂ ਨੇ ਜੋ ਸਿਖਾਂ ਦਾ ਕਤਲੇਆਮ ਕੀਤਾ,ਧੀਆਂ ਭੈਣਾ ਦੀਆਂ ਇਜ਼ਤਾਂ ਲੁਟੀਆਂ ਗਈਆਂ,ਦਰਬਾਰ ਸਾਹਿਬ ਵਿਚ ਕੰਜਰੀਆਂ ਨਚਾਇਆਂ ਜੋ ਕਿ ਸਭ ਘਟਨਾਂਵਾਂ ਬਾਰੇ ਅੰਗ੍ਰੇਜ ਅਫਸਰਾਂ ਨੂੰ ਦਸਿਆ ਕਿ ਹੁਣ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਤਾਂ ਪੁਲਿਸ ਅਫਸਰ ਡਿਪਟੀ ਕਮਿਸ਼ਨਰ''ਕਿੰਗ''ਨੇ ਨਰੈਣੂ ਨੂੰ ਦੁਪੈਹਰ ਦੋ ਵਜੇ ਗਿਰਫਤਾਰ ਕਰਕੇ ਗੁਰਦਵਾਰੇ ਨੂੰ ਤਾਲੇ ਲਾ ਦਿਤੇ ਅਤੇ ਰਾਤ ਸਵਾ ਨੌਂ ਵਜੇ ਨਰੈਣੂ ਨੂੰ ਅਤੇ ਉਸਦੇ ਗੁਡਿੰਆਂ ਨੂੰ ਗਿਰਫਤਾਰ ਕਰਕੇ ਲਹੌਰ ਜੇਲ ਵਿਚ ਡੱਕ ਦਿਤਾ ਬਾਕੀ ਕੁਝ ਗੁੰਡੇ ਭੱਜ ਗਏ।ਪੁਲਿਸ ਨੇ ਨਨਕਾਣਾ ਸਾਹਿਬ ਅੰਦਰ ਹੋਏ ਕਤਲੇਆਮ ਅਤੇ ਖੁਨ ਦੇ ਦਰਿਆ ਲਗੇ ਦੇਖੇ। ਪੜਤਾਲਿਯਾ ਕਮੇਟੀ ਬਿਠਾ ਦਿਤੀ ਅਤੇ ਚਾਬੀਆਂ ਸਿੰਘਾਂ ਨੂੰ ਸੌਂਪ ਦਿਤੀਆਂ। 21ਫਰਵਰੀ ਨੂੰ ਸਿੰਘਾਂ {ਸੰਗਤ'ਨੇ ਲਖਾਂ ਦੀ ਗਿਣਤੀ ਸਾਰੇ ਭਾਰਤ ਵਿਚੋਂ ਜਦੋਂ ਸਿੱਖ ਸੰਗਤ ਨੇ ਨਨਕਾਣਾ ਸਾਹਿਬ ਪਹੁੰਚਕੇ ਸਿੰਘਾਂ ਦੇ ਕਤਲੇਆਮ ਦਾ ਭਿਆਨਕ ਮੰਜਰ ਦੇਖਿਆ ਖੂਨ ਦੇ ਭਰੇ ਟੌਬੇ ਦੇਖੇ,ਚਾਰੋ ਪਾਸੇ ਕਟੀਆਂ,ਵਢੀਆਂ ਲਾਸ਼ਾਂ, ਲਤਾਂ,ਸਿਰ,ਸੜੇ ਹੋਏ ਪਿਜੰਰ ਅਤੇ ਖੋਪੜੀਆਂ ਰੁਲਦੀਆਂ ਦੇਖੀਆਂ ਤਾਂ ਕੋਈ ਅੱਖ ਐਸੀ ਨਹੀਂ ਸੀ ਜੋ ਭੁਬਾਂ ਮਾਰਕੇ ਨਹੀ ਰੋਈ। ਲਾਸ਼ਾਂ ਦਾ ਸਸਕਾਰ ਕੀਤਾ ਗਿਆ,ਗੁਰਦਵਾਰੇ ਦੀ ਸਫਾਈ ਕੀਤੀ ਗਈ। ਅੱਜ ਅਸੀ ਜੋ ਰੋਜ਼ ਗੁਰਦਵਾਰਿਆਂ ਵਿਚ ਅਰਦਾਸ ਕਰਦੇ ਹਾਂ ''ਗੁਰਦਵਾਰਿਆਂ ਦੀ ਸੁਧਾਰ ਹਿਤ ਜਿਨਾਂ ਸਿੰਘਾ ਸਿੰਘਣਿਆਂ ਨੇ ਸ਼ਹੀਦੀਆਂ ਪਾਇਆਂ ਤਿਨਾ੍ਹਂ ਦੀ ਕਮਾਈ ਦਾ ਧਿਆਂਨੁ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਜੀਂਦੇ ਜੀਅ ਸਾੜੇ ਗਏ, ਜੰਡਾਂ ਨਾਲ ਬੰਨਕੇ ਸਾੜੇ ਗਏ, ਕੁਰਬਾਨੀਆਂ ਦਿਤੀਆਂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਯਾ ਧਰਮੁ ਨਹੀਂ ਹਾਰਿਆ'' ਓਹ ਸਾਰਾ ਕੁਝ ਨਨਕਾਣਾ ਸਾਹਿਬ ਵਿਚ ਸਾਕਾ ਵਾਪਰਿਆ ਸੀ। ਇਹ ਇਤਹਾਸਕ ਭਿਆਨਕ ਘਟਨਾਂ ਦਾ ਵਿਰਤਾਂਤ ਲਫਜ਼ ਬਾ ਲਫਜ਼ ਬਿਆਨ ਬਹੁਤ ਹੀ ਔਖਾ ਕੰਮ ਹੈ ਕਿਯੋਂਕਿ ਇਸ ਸਾਕੇ ਨੂੰ ਲਫ਼ਜ਼ ਬ ਲਫ਼ਜ਼ ਲਿਖਣ ਯਾਂ ਬਿਆਨ ਕਰਨ ਲਈ ਇਕ ਪੂਰਾ ਗ੍ਰੰਥ ਤਿਆਰ ਹੋ ਸਕਦਾ ਹੈ ਅਤੇ ਲਈ ਸ਼ਾੲਦ ਕੋਈ ਅਖਬਾਰ ਤਿਆਰ ਨਾ ਹੋਵੇ। ਆਸ ਕਰਦਾ ਹਾਂ ਇਸ ਲਈ ਦਾਸ ਨੂੰ ਸੰਗਤ ਖ਼ਿਮਾਂ ਕਰੇਗੀ ਲੇਕਿਨ ਦਾਸ ਇਕ ਹੋਰ ਸਾਕਾ ਸਿੱਖਾਂ ਨਾਲ ਜੋ ਬਿਲਕੁਲ ਹੂਬਹੂ ਅਜ਼ਾਦੀ ਮਿਲਣ ਤੋਂ ਬਾਦ 1984ਵਿਚ ਜੂਨ ਅਤੇ ਨਵੰਬਰ ਵਿਚ ਵਰਤਿਆ ਓਹ ਵੀ ਕੋਈ ਘੱਟ ਭਿਆਨਕ ਨਹੀਂ ਸੀ ੳਸੀ ਤਰਾਂ ਸਿਖਾਂ ਦਾ ਕਤਲੇਆਮ ਕੀਤਾ ਗਿਆ,ਦਰਬਾਰ ਸਾਹਿਬ,ਅਤੇ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਅਤੇ ਬੰਬਾਂ ਨਾਲ ਅਬਦਾਲੀ ਦੀ ਤਰਾਂ ਫੌਜੀ ਹਮਲਾ ਕੀਤਾ ਗਿਯਾ ਅਤੇ ਪਰਿਕਰਮਾਂ ਵਿਚ ਧੀਆਂ ਭੈਣਾਂ ਦੀ ਇਜ਼ਤ ਬਰਬਾਦ ਕੀਤੀ ਗਈ, ਨਿਕੇ ਨਿਕੇ ਬਚਿਆਂ ਦਾ ਕਤਲੇਆਮ ਕੀਤਾ ਗਿਆ, ਤੋਸ਼ਾਖਾਨਾ ਬਰਬਾਦ ਕਰ ਦਿਤਾ ਗਿਆ ਯਾਂ ਲੁਟ ਲਿਆ ਗਿਆ ਅਤੇ ਕਿਸੇ ਮਰਜੀਵੜੇ ਨੇ ਇਸ ਕਤਲੇਆਮ ਕਰਵਾਣ ਵਾਲੀ ਨੂੰ ਜਦੋਂ ਨਵੰਬਰ 1984ਵਿਚ ਕੀਤੇ ਦੀ ਸਜਾ ਦਿਤੀ ਤਾਂ ਪੂਰੀ ਸਿੱਖ ਕੌਮ ਨੂੰ ਖ਼ਤਮ ਕਰਨ ਦੇ ਹੁਕਮ ਰਾਜ ਕਰਨ ਵਾਲੀ ਸਰਕਾਰ ਨੇ ਦੇ ਦਿਤੇ ਸਿੱਖ ਚਾਹੇ ਹਸਪਤਾਲ ਵਿਚ ਹੋਵੇ ਯਾਂ ਦਫਤਰ ਦੁਕਾਨ ਵਿਚ,ਘਰਾਂ ਵਿਚ ਸ਼ਟੇਸ਼ਨਾਂ ਉਤੇ,ਹਵਾਈ ਜਹਾਜਾਂ ਵਿਚ,ਏਅਰ ਪੋਰਟਾਂ ੳਤੇ,ਪੁਲਿਸ ਵਿਚ,ਮਿਲਟਰੀ ਵਿਚ ਬੜੀ ਬੇਰਹਮੀ ਨਾਲ ਕੱਤਲ ਕਰ ਦਿਤਾ ਗਿਆ।ਜਿਸ ਦੇਸ਼ ਨੂੰ ਅੰਗ੍ਰੇਜਾਂ ਕੋਲੋਂ ਅਜ਼ਾਦੀ ਦਿਲਵਾਣ ਲਈ 85% ਸਿੱਖਾਂ ਨੇ ਕੁਰਬਾਨੀਆਂ ਦਿਤੀਆਂ 90% ਨੇ ਜੇਲਾਂ ਕਟੀਆਂ ਓਨਾ੍ਹਂ ਨੂੰ ਹੂਬਹੂ ਨਨਕਾਣੇ ਦੇ ਸਾਕੇ ਦੀ ਤਰਾਂ ਹੀ ਬਰਬਾਦ ਕੀਤਾ ਗਿਯਾ ਸ਼ਰੇਆਮ ਧੀਆਂ ਭੈਣਾਂ ਦੀਆਂ ਇਜ਼ਤਾਂ ਲੁਟੀਆਂ ਗਈਆਂ, ਪਿਓ, ਭਰਾ, ਬਚਿਆਂ ਦਾ ਔਰਤਾਂ ਦੇ ਸਾਮ੍ਹਣੇ ਸ਼ਰੇਆਮ ਕਤਲੇਆਮ ਕੀਤਾ ਗਿਆ ਅਤੇ ਓਹ ਵੀ ਧਰਮ ਨਿਰਪੇਛ ਕਹਲਾਣ ਵਾਲੀ ਸਰਕਾਰ ਨੇ।ਲੇਕਿਨ ਧੰਨ ਸਨ ਓਹ ਸਿੱਖ ਜਿਨਾ੍ਹਂ ਨੇ ਗੁਰਦਵਾਰਾ ਨਨਕਾਣਾ ਸਾਹਿਬ ਦੀ ਹੁੰਦੀ ਬੇਹਰੂਮਤੀ ਲਈ ਆਪਣਾ ਆਪ ਧਰਮ ਤੋਂ ਕੁਰਬਾਨ ਕਰ ਦਿਤਾ ਅਤੇ ਅੱਜ ਦੇ ਸਿੱਖ{ਪਰਬੰਧਕ 'ਕੇਵਲ ਆਪਣੀ ਹੌਮੇ ਦੀ ਖ਼ਾਤਰ ਸੰਗਤ ਦਾ ਕਤਲੇਆਮ ਕਰਵਾਇਆ ਅਤੇ ਆਪ ਸਰਕਾਰ ਦੀ ਗ਼ੁਲਾਮੀ ਕਬੂਲ ਕਰਕੇ ਅਜ ਤਕ ਲੀਡਰੀਆਂ ਭੋਗ ਰਹੇ ਹਨ ਅਤੇ ਗੋਲਕਾਂ ਦੀ ਮਾਇਆ ਕੋਰਟਾਂ ਵਿਚ ਬਰਬਾਦ ਕਰ ਰਹੇ ਹਨ। ਗੁਰੂ ਨੂੰ ਸੱਚੇ ਦਿਲ ਨਾਲ ਨਨਕਾਣੇ ਸਾਹਿਬ ਵਾਲੇ ਸ਼ਹੀਦਾਂ ਦੀ ਤਰਾਂ ਪਿਆਰ ਕਰਨ ਵਾਲੇ ਕੌਮ ਦਰਦੀਓ ਜਾਗੋ ਸਿਖੀ ਕਦਰਾਂ ਕੀਮਤਾਂ ਨੂੰ ਬਚਾਣ ਲਈ। ਅੰਤ ਵਿਚ ਭੂਲ ਚੁੱਕ ਲਈ ਦਾਸ ਖ਼ਿਮਾ ਦਾ ਜਾਚਕ ਹੈ।
manjeets99@yahoo.