ਭਲਾ ਕਿਸ ਤਰ੍ਹਾਂ ਦਾ ਸੀ ਯੁੱਧ ਚਮਕੌਰ ਦਾ? - ਕਰਮਜੀਤ ਸਿੰਘ


ਗੜ੍ਹੀ ਦੇ ਅੰਦਰ ਹਥਿਆਰਾਂ ਦੀ ਕਮੀ ਸੀ ਅਤੇ ਗਿਣਤੀ ਵਿਚ ਵੀ 40 ਕੁ ਸਿੰਘ ਹੀ ਸਨ। ਇਸ ਲਈ ਲੜਾਈ ਬਹੁਤਾ ਲਮਕ ਵੀ ਨਹੀਂ ਸੀ ਸਕਦੀ। ਲਮਕ ਜਾਣ ਵਿਚ ਖ਼ਤਰੇ ਬਹੁਤ ਸਨ। ਸੋ 30 ਤੋਂ ਉੱਪਰ ਸਿੰਘਾਂ ਦੀ ਸ਼ਹੀਦੀ ਪਿਛੋਂ ਖਾਲਸੇ ਨੇ ਗੁਰਮਤਾ ਸੋਧ ਕੇ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ ਅਤੇ ਬੇਨਤੀ ਨਾ ਮੰਨਣ `ਤੇ ਖਾਲਸੇ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਇਹ ਤਰਕ ਮੰਨਣ ਦੇ ਆਧਾਰ ਮੌਜੂਦ ਹਨ ਕਿ ਗੁਰੂ ਸਾਹਿਬ ਭੇਸ ਬਦਲ ਕੇ ਗੜ੍ਹੀ ਵਿਚੋਂ ਨਿਕਲੇ।

“ਲਾਮਿਸਾਲ ਸਾਕੇ ਵਰਤਾਏ ਵੱਡੀਆਂ - ਨਿੱਕੀਆਂ ਜਿੰਦਾਂ ਨੇ” - ਅਵਤਾਰ ਸਿੰਘ ਮਿਸ਼ਨਰੀ

ਸਾਕਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਕ-ਸੰਮਤ ਅਤੇ ਸਾਕੇ ਬਹੁ ਵਚਨ ਸ਼ਬਦ ਹੈ। ਸਾਕਾ ਤੋਂ ਭਾਵ ਹੈ ਕਿ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਸਿੱਖਾਂ ਤੋਂ ਪਹਿਲੇ ਵੀ ਸਾਕੇ ਵਰਤੇ ਹਨ ਹਰੇਕ ਸੱਚ ਦੇ ਪੁਜਾਰੀ ਨਾਲ ਕੋਈ ਨਾਂ ਕੋਈ ਸਾਕਾ ਵਰਤਿਆ ਹੀ ਹੈ ਜਿਵੇਂ ਮਨਸੂਰ, ਸਰਮਦ ਅਤੇ ਗੈੇਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀ ਇਸ ਦੀ ਢੁੱਕਵੀਂ ਮਿਸਾਲ ਹਨ ਪਰ ਜੋ ਛੋਟੀ ਜਿਹੀ ਸਿੱਖ ਕੌਮ ਨੇ ਲਾਸਾਨੀ ਸਾਕੇ ਵਰਤਾਏ ਅਤੇ ਹੰਡਾਏ ਉਹ ਬੇਹੱਦ ਲਾਮਿਸਾਲ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਇਸੇ ਸਾਕਾ ਲੜੀ ਦੇ ਅਨਮੋਲ ਹੀਰੇ ਗੁਰਮਤਿ ਗਾਨੇ ਦੇ ਸੱਚੇ ਸੁੱਚੇ ਮੋਤੀ ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜਿਗਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਚਾਰੇ ਸਾਹਿਬਜ਼ਾਦਿਆਂ ਨੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਲਾਮਿਸਾਲ ਸਾਕੇ ਵਰਤਾਏ।

ਸਿਕਲੀਗਰ ਕਬੀਲੇ: ਇੱਕ ਨਜ਼ਰ - ਲੇਖਕ: ਸ. ਚਮਕੌਰ ਸਿੰਘ

ਭੂਮਿਕਾ

ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ / ਗੁਰੂ-ਪੰਥ ਵਿਚ ਜਾਤ-ਪਾਤ, ਰੰਗ, ਨਸਲ, ਲਿੰਗ, ਬੋਲੀ, ਇਲਾਕੇ, ਮਜ਼ਹਬ ਆਦਿ ਕਿਸੇ ਵੀ ਆਧਾਰ `ਤੇ ਕਿਸੇ ਨਾਲ ਕੋਈ ਵੀ ਭੇਦ-ਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈਕਿ ਮਨੁੱਖੀ ਸਮਾਜ ਦੇ ਹਰ ਵਰਗ ਦਾ ਗੁਰੂ-ਪੰਥ ਨਾਲ ਗਹਿਰਾ ਸੰਬੰਧ ਰਿਹਾ ਹੈ। ਕਿਸਾਨ, ਮਜ਼ਦੂਰ, ਵਪਾਰੀ,ਦੁਕਾਨਦਾਰ, ਦਸਤਕਾਰ, ਮੁਲਾਜ਼ਮ, ਅਮੀਰ, ਗਰੀਬ ਸਭ ਵਰਗ ਸ਼ੁਰੂ ਤੋਂ ਹੀ ਗੁਰੂ-ਪੰਥ ਨਾਲ ਜੁੜੇ ਆ ਰਹੇ ਹਨ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਦੱਖਣੀ ਏਸ਼ੀਆ ਦੇ ਵਿਸ਼ਾਲ ਖਿੱਤੇ, ਵਿਸ਼ੇਸ਼ ਕਰ ਅਜੋਕੇ ਭਾਰਤ ਦੇ ਦੂਰ-ਦਰਾਜ ਖੇਤਰਾਂਵਿਚ ਗੁਰੂ ਨਾਨਕ ਦੀ ਸਿੱਖੀ ਦਾ ਵਿਆਪਕ ਪ੍ਰਭਾਵ ਰਿਹਾ ਹੈ।