27 ਫਰਵਰੀ ਨੂੰ ਸ਼ਹੀਦੀ ਦਿਵਸ ਉਪਰ ਵਿਸ਼ੇਸ਼-ਬੱਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਸ. ਕਿਸ਼ਨ ਸਿੰਘ 'ਗੜਗੱਜ' -ਡਾ. ਸੁਖਪ੍ਰੀਤ ਸਿੰਘ ਉਦੋਕੇ

ਹਿੰਦੁਸਤਾਨ ਦੀ ਆਜ਼ਾਦੀ ਵਿਚ ਸਾਰੀਆਂ ਕੌਮਾਂ ਤੋਂ ਵਧੇਰੇ ਯੋਗਦਾਨ ਸਿੱਖਾਂ ਦਾ ਹੈ। ਉਨਾਂ ਨੇ ਭਾਵੇਂ ਜਲਿਆਂ ਵਾਲੇ ਬਾਗ ਵਰਗੇ ਸਾਕਿਆਂ ਵਿਚ ਸਹਾਦਤਾਂ ਦਿੱਤੀਆਂ, ਭਾਵੇਂ ਬਜ-ਬਜ ਘਾਟ 'ਤੇ ਅਤੇ ਭਾਵੇਂ ਫ਼ਾਂਸੀਆਂ ਦੇ ਰੱਸੇ ਚੁੰਮੇ, ਦੇਸ਼ ਵਿਚ ਹੋਰ ਬਹੁਗਿਣਤੀ ਵਾਲੀਆਂ ਕੌਮਾਂ ਤੋਂ ਕਿਤੇ ਵੱਧ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਿੱਖਾਂ ਨੇ ਹੀ ਹਿੱਸਾ ਪਾਇਆ। ਭਾਵੇਂ ਸਿੱਖਾਂ ਦੀ ਗਿਣਤੀ ਕੁਲ ਅਬਾਦੀ ਦਾ ਕੇਵਲ 1.5% ਸੀ, ਪਰ ਆਜ਼ਾਦੀ ਵਾਸਤੇ ਇਨਾਂ ਨੇ 90% ਤੋਂ ਵੱਧ ਹਿੱਸਾ ਪਾਇਆ। ਇਕ ਪੰਜਾਬੀ ਦਾ ਅਦੀਬ ਕਵੀ ਲਿਖਦਾ ਹੈ-

ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,

ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ?

ਬੰਦੇ ਗਿਣੇ ਨਾ, ਸਗੋਂ ਇਹ ਕਰੋ ਗਿਣਤੀ,

ਉਸ ਕੌਮ ਵਿਚ ਹੋਏ ਸ਼ਹੀਦ ਕਿੰਨੇ?

ਬੱਬਰ ਅਕਾਲੀ ਲਹਿਰ ਦੇ ਮੋਢੀ-ਸ: ਕਿਸ਼ਨ ਸਿੰਘ ਗੜਗੱਜ

ਬੱਬਰ ਅਕਾਲੀ ਲਹਿਰ ਦੇ ਮੋਢੀ ਬਾਬਾ ਕਿਸ਼ਨ ਸਿੰਘ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ ਅਤੇ ਉਨ੍ਹਾਂ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿਚ ਸ੍ਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਮਾਂ ਸੋਮਾ ਦੇਵੀ ਦੇ ਘਰ 13 ਸਤੰਬਰ, 1889 ਨੂੰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਉਹ ਫੌਜ ਵਿਚ ਭਰਤੀ ਹੋ ਗਏ। ਚੰਗੇ ਕੱਦਵਾਰ ਅਤੇ ਹੁੰਦੜਹੇਲ ਹੋਣ ਕਰਕੇ ਛੇਤੀ ਹੀ ਉਹ ਫੌਜ ਵਿਚ ਅਤਿਅੰਤ ਲੋਕਪ੍ਰਿਅ ਹੋ ਗਏ ਅਤੇ ਸਭ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ। ਉਨ੍ਹਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ। ਉਹ ਖੁਦ ਵੀ ਪੜ੍ਹਦੇ ਅਤੇ ਜਵਾਨਾਂ ਨੂੰ ਵੀ ਪੜ੍ਹ ਕੇ ਸੁਣਾਉਂਦੇ। 1919 ਦੀ ਖ਼ੂਨੀ ਵਿਸਾਖੀ ਦਾ ਪ੍ਰਭਾਵ ਉਨ੍ਹਾਂ 'ਤੇ ਵੀ ਪਿਆ ਅਤੇ ਉਹ ਸਰਕਾਰ ਦੀਆਂ ਸਿੱਖ-ਵਿਰੋਧੀ ਨੀਤੀਆਂ ਦਾ ਪਾਜ ਉਘਾੜਣ ਦੇ ਉਦੇਸ਼ ਨਾਲ ਫ਼ੌਜੀਆਂ ਨੂੰ ਵੀ ਜਾਣਕਾਰੀ ਦਿੰਦੇ ਅਤੇ ਜਨਤਾ ਨੂੰ ਵੀ ਸਰਕਾਰ ਨਾਲ ਦਸਤਪੰਜਾ ਲੈਣ ਲਈ ਪ੍ਰੇਰਤ ਕਰਦੇ। ਪਾਪੀ ਪੇਟ ਅਤੇ ਪਰਿਵਾਰ ਲਈ ਅੰਗਰੇਜ਼ ਸਰਕਾਰ ਦੀ ਨੌਕਰੀ ਵੀ ਉਨ੍ਹਾਂ ਦੀ ਮਜਬੂਰੀ ਸੀ। ਫਿਰ ਵੀ ਉਨ੍ਹਾਂ ਨੇ ਇਕ ਨਜ਼ਮ ਲਿਖੀ ਜਿਸ ਵਿਚ ਇਸ ਖ਼ੂਨੀ ਵਿਸਾਖੀ ਬਾਰੇ ਉਨ੍ਹਾਂ ਨੇ ਆਪਣੇ ਦੁੱਖ ਅਤੇ ਸੋਚ ਦਾ ਮੁਜ਼ਾਹਰਾ ਕੀਤਾ। ਇਸ ਨਜ਼ਮ ਦੇ ਸ਼ਬਦ ਸਨ, ''ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ" ਅਤੇ ਜਦੋਂ ਉਨ੍ਹਾਂ ਇਹ ਕਵਿਤਾ ਜਨਤਕ ਤੌਰ ਤੇ ਗਾਈ ਤਾਂ ਚਾਰੇ ਪਾਸੇ ਉਨ੍ਹਾਂ ਦੀ ਪ੍ਰਸਿੱਧੀ ਜੰਗਲ ਦੀ ਅੱਗ ਵਾਂਗ ਫੈਲ ਗਈ। ਨਿਡਰ ਤਾਂ ਪਹਿਲਾਂ ਹੀ ਸੀ। ਜਦ ਸਰਕਾਰ ਨੂੰ ਉਨ੍ਹਾਂ ਵਲੋਂ ਜਨਤਕ ਤੌਰ 'ਤੇ ਅੰਗਰੇਜ਼-ਵਿਰੋਧੀ ਕਵਿਤਾ ਦਾ ਪਾਠ ਕਰਨ ਦਾ ਇਲਮ ਹੋਇਆ ਤਾਂ ਅੰਗਰੇਜ਼ ਅਫ਼ਸਰਾਂ ਨੇ ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ। ਉਨ੍ਹਾਂ ਨੂੰ ਇਸ ਕਵਿਤਾ ਲਿਖਣ ਅਤੇ ਇਸ ਨੂੰ ਬੋਲਣ ਕਰਕੇ ਮੁਆਫ਼ੀ ਮੰਗਣ ਦਾ ਹੁਕਮ ਸੁਣਾਇਆ ਗਿਆ, ਪਰ ਸ੍ਰ ਕਿਸ਼ਨ ਸਿੰਘ ਜੀ ਤਾਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਸਨ। ਉਨ੍ਹਾਂ ਸਰਕਾਰ ਅੱਗੇ ਗੋਡੇ ਟੇਕਣ ਜਾਂ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਘਰ ਆ ਗਏ। 1920 ਵਿਚ ਉਹ ਪੱਕੇ ਤੌਰ ਤੇ ਅਕਾਲੀ ਲਹਿਰ ਨਾਲ ਜੁੜ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਪ੍ਰਤੀ ਉਨ੍ਹਾਂ ਦਾ ਉਤਸ਼ਾਹ, ਕੌਮੀ ਜਜ਼ਬਾ ਅਤੇ ਧਾਰਮਿਕ ਸੇਵਾ ਦੇ ਆਧਾਰ ਤੇ ਉਨ੍ਹਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਚੁਣ ਲਿਆ ਗਿਆ। 1921 ਦੀ 26 ਜਨਵਰੀ ਨੂੰ ਤਰਨਤਾਰਨ ਵਿਚ ਗੁਰਦੁਆਰਾ ਆਜ਼ਾਦ ਕਰਵਾਉਣ ਗਏ ਅਕਾਲੀ ਸਿੱਖ ਜਥੇ ਦੇ 2 ਸਿੰਘ ਹਮਲੇ ਵਿਚ ਸ਼ਹੀਦ ਹੋ ਗਏ ਅਤੇ 17 ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ 21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਮਹਾਨ ਸਾਕੇ ਦੌਰਾਨ ਸੈਂਕੜੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਵੇਖ ਕੇ ਬਾਬਾ ਜੀ ਦਾ ਮਨ ਸ਼ਾਂਤੀ ਤੋਂ ਉਚਾਟ ਹੋ ਗਿਆ ਅਤੇ ਉਨ੍ਹਾਂ ਦਸਮ ਪਿਤਾ ਦੇ ''ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ-ਸ਼ਮਸ਼ੀਰ ਦਸਤ" ਦੇ ਮਹਾਂਵਾਕ ਤੇ ਅਮਲ ਕਰਦਿਆਂ ਹਥਿਆਰ ਚੁੱਕ ਲਏ।

ਬੱਬਰ ਅਕਾਲੀ ਲਹਿਰ - ਕਿਰਪਾਲ ਸਿੰਘ ਸੰਧੂ

ਬੱਬਰ ਅਕਾਲੀ ਲਹਿਰ ਪੰਜਾਬ ਦੇ ਦੋਆਬਾ ਖੇਤਰ (ਜਿ਼ਲ੍ਹਾ ਜਲੰਧਰ, ਕਪੂਰਥਲਾ ਅਤੇ ਹੁਸਿ਼ਆਰਪੁਰ) ‘ਚੋਂ ਉਠੀ ਇਕ ਜੁਝਾਰੂ ਲਹਿਰ ਸੀ। ਇਹ ਉਹ ਦੇਸ਼ ਭਗਤ ਸਨ ਜੋ ਵਿਦੇਸ਼ੀ ਸਰਕਾਰ ਦੀ ਲੁੱਟ-ਖਸੁੱਟ ਅਤੇ ਬੇਇਨਸਾਫੀ ਦੇ ਨਾਲ-ਨਾਲ ਆਜ਼ਾਦੀ ਘੁਲਾਟੀਆਂ ਤੇ ਦੇਸ਼ ਭਗਤਾਂ ਵਿਰੁਧ ਝੂਠੀਆਂ ਸ਼ਹਾਦਤਾਂ ਦੇਣ ਵਾਲੇ ਸਰਕਾਰੀ ਝੋਲੀ ਚੁੱਕਾਂ, ਖਾਨ ਬਹਾਦਰਾਂ, ਸਰਦਾਰ ਬਹਾਦਰਾਂ, ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਨੂੰ ਝੂਠੀਆਂ ਸ਼ਹਾਦਤਾਂ ਤੋਂ ਰੋਕਦੇ ਜਾਂ ਫਿਰ ਮੌਤ ਦੇ ਘਾਟ ਉਤਾਰਦੇ ਸਨ ਤਾਂ ਜੋ ਸਰਕਾਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਵਿਦੇਸ਼ੀ ਸਰਕਾਰ ਤੋਂ ਮੁਲਕ ਨੂੰ ਆਜ਼ਾਦ ਕਰਵਾਇਆ ਜਾਵੇ।

ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ -ਰਘਵੀਰ ਸਿੰਘ ਚੰਗਾਲ

ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਮੁਕਤ ਕਰਵਾਉਣ ਲਈ ਪੰਜਾਬੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੀ ਧਰਤੀ ਦਾ ਇਤਿਹਾਸ, ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਰਕਾਰ ਦੇ ਖਿਲਾਫ ਸੂਰਬੀਰਤਾ ਤੇ ਦਲੇਰੀ ਨਾਲ ਲੜਦਿਆਂ ਅਨੇਕਾਂ ਹੀ ਪੰਜਾਬੀ ਸੂਰਬੀਰ ਸ਼ਹੀਦੀਆਂ ਪਾ ਗਏ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਅਣਗਿਣਤ ਲਹਿਰਾਂ ਨੇ ਜਨਮ ਲੈ ਕੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ ਤੇ ਲਾਲਾ ਹਰਦਿਆਲ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ। ਇਨਾਂ ਲਹਿਰਾਂ ਦਾ ਨਾਂਅ ਭਾਰਤੀ ਇਤਿਹਾਸ ਅੱਜ ਵੀ ਲਾਲ ਭਾਅ ਮਾਰਦਾ ਹੈ। ਕੁਰਬਾਨੀ,ਤਿਆਗ ਤੇ ਸਵਾਰਥ ਤੋਂ ਦੂਰ ਦੀ ਭਾਵਨਾ ਵਾਲਾ ਇਤਿਹਾਸ ਮੋਇਆਂ ਵਿੱਚ ਜਾਨ ਪਾਕੇ ਉ ਨੂੰ ਕੁਰਬਾਨੀ ਦੀ ਵੇਦੀ ਉੱਤੇ ਆਉਣ ਲਈ ਪ੍ਰੇਰਦਾ ਹੈ। ਗਦਰ ਪਾਰਟੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਅਜਿਹੇ ਸਿਰੜੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਭਾਵੇਂ ਇਤਿਹਾਸਕਾਰਾਂ ਨੇ ਇਨਾਂ ਲਹਿਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਨਾਇਆ ਹੈ ਪਰ ਫਿਰ ਵੀ ਮਹਾਨ ਸ਼ਹੀਦਾਂ ਦਾ ਨਾਂਅ ਭਾਰਤੀ ਇਤਿਹਾਸ ਦੇ ਪੰਨਿਆਂ ਉੱਤੇ ਸੂਰਜ ਵਾਂਗ ਚਮਕਦਾ ਹੈ।