ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥੋਂ ਅੰਮ੍ਰਿਤ ਦੀ ਦਾਤ ਲੈ ਕੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣੇ ਇਸ ਬਹਾਦਰ ਜਰਨੈਲ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਸਿੱਖ ਰਾਜ ਦੀ ਸਥਾਪਨਾ ਕਰਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਜਾਰੀ ਕਰਨ ਵਾਲੇ ਇਸ ਜਰਨੈਲ ਦੇ ਘੋੜੇ ਦੀਆਂ ਟਾਪਾਂ ਦੇ ਨਿਸ਼ਾਨ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਉੱਤੇ ਮੌਜੂਦ ਹਨ। ਬੰਦਾ ਸਿੰਘ ਬਹਾਦਰ ਦਾ ਬਚਪਨ ਪਹਾੜੀ ਇਲਾਕੇ ਵਿਚ ਬੀਤਿਆ, ਉਸਨੇ ਪਹਾੜੀ ਇਲਾਕੇ ਵਿਚ ਸ਼ਸ਼ਤਰ ਵਿੱਦਿਆ ਅਤੇ ਸ਼ਿਕਾਰ ਕਰਨਾ ਸਿੱਖਿਆ, ਸਿੱਟੇ ਵਜੋਂ ਉਸਦੀ ਯੁੱਧਨੀਤਕ ਯੋਗਤਾ ਨੂੰ ਵਾਚੀਏ ਤਾਂ ਉਹ ਪਹਾੜੀ ਇਲਾਕੇ ਦਾ ਨੀਤੀਬਧ ਗੁਰੀਲਾ ਜਰਨੈਲ ਸਾਬਿਤ ਹੁੰਦਾ ਹੈ। ਗੁਰੀਲਾ ਯੁੱਧ ਵਿਚ ਪਹਾੜੀ ਇਲਾਕੇ ਦੀ ਖਾਸ ਅਹਿਮੀਅਤ ਹੁੰਦੀ ਹੈ, ਬਾਬਾ ਬੰਦਾ ਸਿੰਘ ਨੇ ਆਪਣੇ ਯੁੱਧਾਂ ਅਤੇ ਸੰਘਰਸ਼ਮਈ ਜੀਵਨ ਦੌਰਾਨ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਅਤੇ ਪੰਜਾਬ ਦੇ ਨਾਲ ਸੂਬਿਆਂ ਦੇ ਪਹਾੜੀ ਇਲਾਕਿਆਂ ਦੀ ਵਰਤੋਂ ਕੁਝ ਸਮਾਂ ਕੱਟਣ, ਦੁਸ਼ਮਣ ਤੋਂ ਬਚਣ ਅਤੇ ਫੌਜੀ ਤਿਆਰੀ ਲਈ ਕੀਤੀ। ਪੰਜਾਬ ਦੇ ਨਾਲ-ਨਾਲ ਬੰਦਾ ਸਿੰਘ ਬਹਾਦਰ ਨੇ ਆਪਣੇ ਘੋੜੇ ਦੀ ਟਾਪਾਂ ਨਾਲ ਪਹਾੜੀ ਇਲਾਕਾ ਵੀ ਗਾਹ ਮਾਰਿਆ। ਕੁਲੂ ਤੋਂ ਲੈ ਕੇ ਚੰਬੇ ਤੱਕ ਦਾ ¦ਮੇਰਾ ਪਹਾੜੀ ਇਲਾਕਾ ਬੰਦਾ ਸਿੰਘ ਦੇ ਜੀਵਨ ਨਾਲ ਸੰਬੰਧਿਤ ਕਈ ਯਾਦਾਂ ਆਪਣੀ ਪਥਰੀਲੀ ਮਿੱਟੀ ਵਿਚ ਵਸਾਈ ਬੈਠਾ ਹੈ।
BABA BANDA SINGH BAHADUR
The Early Life
He was born in October 1670 in a Rajput family doing farming in village Rajouri, district Punch, State of Kashmir. He was named Lachman Dev. As a child he was very fond of horse riding, martial art, hunting and was expert in use of bow and arrow and other weapons used in wars at that time.
At the age of 15 years while hunting a she-deer and tearing the belly of the deer, he saw twin unborn off springs writhing in pain and dying in front of his eyes. He was so much moved of this happening that he left hunting and became an ascetic. His father was a kind religious person and used to give free food and shelter to the visiting saints, sadhus and holy persons. Lachman Dev's attention turned towards them.
ਬਾਬਾ ਬੰਦਾ ਸਿੰਘ ਬਹਾਦਰ `ਤੇ ਅਖੌਤੀ ਤੱਤ ਖਾਲਸਾ ਦਾ ਅਸਲ ਮਸਲਾ ਕੀਹ ਸੀ? - ਡਾ: ਹਰਜਿੰਦਰ ਸਿੰਘ ਦਿਲਗੀਰ
ਬਾਬਾ ਬੰਦਾ ਸਿੰਘ ਇੱਕ ਸ਼ਖ਼ਸ ਨਹੀਂ ਬਲਕਿ ਇੱਕ ਮੋਅਜਜ਼ਾ (ਕਰਾਮਾਤ) ਸੀ। ਉਸ ਨੇ ਪੰਚ ਨਦ ਦੀ ਧਰਤੀ `ਤੇ ਇੱਕ ਮਹਾਨ ਇਨਕਲਾਬ ਲਿਆਂਦਾ ਸੀ। ਬੰਦਾ ਸਿੰਘ ਦੀ ਸ਼ਹੀਦੀ ਅਜਾਈਂ ਨਹੀਂ ਗਈ। ਇਸ ਸ਼ਹੀਦੀ ਨੇ ਸਿੱਖ ਪੰਥ ਦੀ, ਪੰਜਾਬ ਦੀ ਤੇ ਸਾਰੇ ਜਜ਼ੀਰੇ (ਏਸ਼ੀਆ) ਦੀ ਤਵਾਰੀਖ਼ ਬਦਲਣ ਦਾ ਆਗ਼ਾਜ਼ ਕਰ ਦਿਤਾ। ਉਸ ਨੇ 700 ਸਾਲ ਦੀ ਵਿਦੇਸ਼ੀ ਹਕੂਮਤ ਨੂੰ ਇੱਕ ਵਾਰ ਤਾਂ ਤੋੜ ਕੇ ਰਖ ਦਿਤਾ ਸੀ। ਉਹ ਅਜਿਹਾ ਜਰਨੈਲ ਸੀ ਜਿਸ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ। ਉਸ ਦੇ ਜਿਊਂਦਿਆਂ ਜੀਅ ਸਿਰਫ਼ ਬਾਦਸ਼ਾਹ ਹੀ ਨਹੀਂ ਬਲਕਿ ਚਾਰ-ਪੰਜ ਸੂਬਿਆਂ ਦੇ ਗਵਰਨਰ ਵੀ, ਇੱਕ ਰਾਤ ਵੀ, ਅਮਨ ਨਾਲ ਸੌਂ ਨਹੀਂ ਸਕੇ ਸਨ। ਮੁਗ਼ਲ ਸਰਕਾਰ ਦੀ ਇੱਕ ਲੱਖ ਤੋਂ ਵੱਧ ਫ਼ੌਜ (ਦੋ-ਤਿਹਾਈ ਤੋਂ ਵੀ ਵਧ ਫ਼ੌਜ) ਬੰਦਾ ਸਿੰਘ ਦੇ ਪਿੱਛੇ ਲਗੀ ਰਹੀ। ਇਸ ਜੱਦੋ ਜਹਿਦ ਦੌਰਾਨ ਤੀਹ-ਚਾਲ੍ਹੀ ਹਜ਼ਾਰ ਸਿੱਖ ਸ਼ਹੀਦ ਹੋਏ।
ਇਸ ਦੇ ਬਾਵਜੂਦ ਸਿੱਖ ਕੌਮ ਆਜ਼ਾਦੀ ਵਾਸਤੇ ਜੂਝਦੀ ਰਹੀ। ਬੰਦਾ ਸਿੰਘ ਤੋਂ ਬਾਅਦ ਵੀ ਮੁਗ਼ਲ ਬਾਦਸ਼ਾਹ ਪੰਜਾਬ ਵਿੱਚ ਸੁੱਖ ਦੀ ਹਕੂਮਤ ਨਾ ਕਰ ਸਕੇ। ਪੰਜਾਬ ਚੋਂ ਹਿੱਲੀਆਂ ਮੁਗ਼ਲ ਦਰਬਾਰ ਦੀਆਂ ਜੜ੍ਹਾਂ ਸਾਰੇ ਪਾਸੇ ਫੈਲ ਗਈਆਂ ਤੇ ਅਖ਼ੀਰ ਸਿੱਖ ਪੰਜਾਬ ਹੀ ਨਹੀਂ ਬਲਕਿ ਹਿੰਦੂਸਤਾਨ, ਰਾਜਸਥਾਨ ਤੇ ਪਹਾੜਾਂ ਵਿੱਚ ਵੀ ਸਿਆਸੀ ਫ਼ੈਸਲੇ ਕਰਨ ਵਾਲੀ ਹਸਤੀ ਬਣ ਚੁਕੇ ਸਨ। ਇਹ ਸਾਰਾ ਕੁੱਝ ਬੰਦਾ ਸਿੰਘ ਦੀ ਹੀ ਦੇਣ ਸੀ। ਉਂਞ ਜੇ ਰਤਨ ਸਿੰਘ ਭੰਗੂ ਦੀ ਇਹ ਗੱਲ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ, ਪਾਲਿਤ ਅਜੀਤ ਸਿੰਘ ਤੇ ਸਰਕਾਰੀ ਤੱਤ ਖਾਲਸਾ ਨੇ ਬੰਦਾ ਸਿੰਘ ਦੇ ਖ਼ਿਲਾਫ਼ ਮੁਗ਼ਲਾਂ ਦੀ, ਸਿੱਧੀ ਤੇ ਅਸਿੱਧੀ, ਮਦਦ ਕੀਤੀ ਤਾਂ ਤੇ ਹੋਰ ਵੀ ਕਮਾਲ ਹੈ ਕਿ ਇਸ ਹਾਲਤ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਨੇ ਜੋ ਕਾਰਨਾਮਾ ਕੀਤਾ ਉਹ ਸਿੱਖਾਂ ਦੀ ਤਵਾਰੀਖ਼ ਦਾ, ਗੁਰੂ-ਕਾਲ ਤੋਂ ਮਗਰੋਂ ਦਾ, ਸਭ ਤੋਂ ਵਧ ਸੁਨਹਿਰੀ ਕਾਲ ਹੈ।
Banda Singh Bahadar – Bandai or Tatt Khalsa? - ਪ੍ਰੋ: ਇੰਦਰ ਸਿੰਘ ਘੱਗਾ
Baba Banda Singh Bahadar - The first king- knight of the Khalsa Kingdom and the great General of Sikh army shook the very base of the powerful oppressive rule of the Mughals in India with scarce resources and in a time when the Sikh power was scattered. This is the story of a brave knight of the world. The honorable braveness exhibited by this formerly unknown sage after getting inspiration from Guru Gobind Singh ji, is won only by a few.
ਬਾਬਾ ਬੰਦਾ ਸਿੰਘ ਬਹਾਦਰ: ਬੰਦਈ ਕਿ ਤੱਤ ਖਾਲਸਾ? - ਪ੍ਰੋ: ਇੰਦਰ ਸਿੰਘ ਘੱਗਾ
ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਸੂਰਬੀਰ, ਸਿੱਖ ਫੌਜਾਂ ਦੇ ਮਹਾਨ ਜਰਨੈਲ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੀਮਤ ਜਿਹੇ ਸਮੇਂ ਵਿੱਚ, ਮਾਮੂਲੀ ਸਾਧਨਾ ਨਾਲ, ਬਿਖੜੇ ਹਾਲਾਤ ਵਿੱਚ, ਭਾਰਤ ਦੀ ਸ਼ਕਤੀਸ਼ਾਲੀ ਜਾਲਮ ਮੁਗਲ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਨ। ਇਹ ਸੰਸਾਰ ਦੀ ਗੌਰਵ ਵਾਲੀ, ਜਾਂਬਾਜ ਲੋਕਾਂ ਦੀ, ਵਚਿੱਤਰ ਗਾਥਾ ਹੈ। ਇੱਕ ਮਾਮੂਲੀ ਜਿਹੇ ਗੁਮਨਾਮ ਸਾਧੂ ਨੇ, ਦਸਮ ਪਿਤਾ ਹਜੂਰ ਦਾ ਥਾਪੜਾ ਲੈ ਕੇ, ਅੰਮ੍ਰਿਤ ਛਕਕੇ, ਜੋ ਬਹਾਦਰੀ ਦੇ ਮਾਣਮੱਤੇ ਕਾਰਨਾਮੇ ਕਰ ਵਿਖਾਏ, ਉਹ ਸੰਸਾਰ ਵਿੱਚ ਵਿਰਲੇ ਮਨੁੱਖਾਂ ਦੇ ਹਿੱਸੇ ਹੀ ਆਉਂਦੇ ਹਨ।
ਚੱਪੜ-ਚਿੜੀ ਦੀ ਲੜਾਈ - ਡਾ. ਸੁਖਦਿਆਲ ਸਿੰਘ
ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ। ਸਿੱਖ ਇਤਿਹਾਸ ਵਿਚ ਇਹ ਇਸ ਲੜਾਈ ਦਾ ਬੜਾ ਹੀ ਮਹੱਤਵ ਹੈ। ਇਸ ਵਿਚ ਚੱਪੜ-ਚਿੜੀ ਦੇ ਅਸਥਾਨ ਤੇ ਸਰਹਿੰਦ ਪਰਾਂਤ ਦੀਆਂ ਮੁਗਲ ਫੌਜਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ ਗਈ ਸੀ ਅਤੇ ਖਾਲਸਾ ਦਲਾਂ ਦੀ ਸਪਸ਼ਟ ਰੂਪ ਵਿਚ ਜਿੱਤ ਹੋਈ ਸੀ। ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਲੈ ਕੇ ਹਿੰਦੁਸਤਾਨ ਵਿਚ ਸਥਾਪਤ ਹੋਏ ਇਸਲਾਮੀ ਰਾਜ ਦੇ ਲੰਮੇ ਸਮੇਂ ਦੌਰਾਨ ਉਤਰੀ- ਭਾਰਤ ਵਿਚ ਇਹ ਲੜਾਈ ਪਹਿਲੀ ਲੜਾਈ ਸੀ ਜਿਸ ਵਿਚ ਇਸਲਾਮੀ ਫੌਜਾਂ ਨੂੰ ਸਪਸ਼ਟ ਰੂਪ ਵਿਚ ਹਰਾ ਦਿੱਤਾ ਗਿਆ ਸੀ। ਉਤਰੀ-ਭਾਰਤ ਵਿਚ ਅਨੇਕਾਂ ਹੀ ਲੜਾਈ ਦੇ ਮੈਦਾਨ ਹਨ ਜਿਵੇਂ ਕਿ ਜਿਹਲਮ, ਭੇਰਾ ਅਤੇ ਪਾਣੀਪਤ ਦੇ ਮੈਦਾਨ, ਲਾਹੌਰ, ਦੀਪਾਲਪੁਰ ਅਤੇ ਮੁਲਤਾਨ ਆਦਿ ਖੇਤਰਾਂ ਦੇ ਮੈਦਾਨ। ਪਰ ਇਨ੍ਹਾਂ ਮੈਦਾਨਾਂ ਵਿਚ ਲੜੀਆਂ ਗਈਆਂ ਸਭ ਲੜਾਈਆਂ ਵਿਚ ਹਿੰਦੁਸਤਾਨੀ ਤਾਕਤਾਂ ਨੂੰ ਹਾਰ ਹੋਈ ਸੀ ਅਤੇ ਬਾਹਰੋਂ, ਉਤਰ-ਪੱਛਮੀ ਸਰਹੱਦ ਨੂੰ ਪਾਰ ਕਰ ਕੇ ਆਉਣ ਵਾਲੀਆਂ ਇਸਲਾਮੀ ਤਾਕਤਾਂ ਨੂੰ ਜ਼ਬਰਦਸਤ ਜਿੱਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਜਿੱਤਾਂ ਸਦਕਾ ਹੀ ਹਿੰਦੁਸਤਾਨ ਵਿਚ ਇਸਲਾਮੀ ਸਾਮਰਾਜ ਸਥਾਪਤ ਹੋਇਆ ਸੀ।
ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ - ਗੁਰਦੇਵ ਸਿੰਘ ਸੱਧੇਵਾਲੀਆ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਨੰਦੇੜ ਗਏ ਤਾਂ ਲੰਗੋਟੀ ਵਾਲੇ ਮਾਧੋਦਾਸ ਦੀ ਕੁਟੀਆ ਜਾ ਵੜੇ। ਉਥੇ ਲੰਗੋਟੀਆਂ ਵਾਲਿਆਂ ਦੀ ਵਿਹਲੀ ਧਾੜ ਘੋੜਿਆਂ ਅਤੇ ਹਥਿਆਰਾ ਵਾਲੇ ਸੂਰਬੀਰਾਂ ਨੂੰ ਵੇਖ ਡਰੀ ਅਤੇ ਦੌੜੀ ਹੋਈ ਵੱਡੇ ਸਾਧ ਯਾਨੀ ਬੈਰਾਗੀ ਪਾਸ ਪਹੁੰਚੀ। ਯਾਦ ਰਹੇ ਕਿ ਮਾਧੋ ਦਾਸ ਓਸ ਇਲਾਕੇ ਦਾ ਮੰਨਿਆਂ-ਦੰਨਿਆਂ ਸਾਧ ਸੀ। ਜਿਵੇਂ ਅੱਜ ਦੇ ਬਾਬਿਆਂ ਨਾਲ ਕਈ ਕਹਾਣੀਆਂ ਜੁੜੀਆਂ ਹਨ ਉਵੇਂ ਹੀ ਲੋਕਾਂ ਵਿੱਚ ਉਸ ਦੀਆਂ ਕਈ ਕਹਾਣੀਆਂ ਪ੍ਰਚਲਤ ਸਨ। ਜਿਵੇਂ ਉਸ ਬੀਰ ਵੱਸ ਕੀਤੇ ਹੋਏ ਸਨ, ਉਹ ਪਲੰਘ ਉਲਟਾ ਦਿੰਦਾ ਸੀ, ਉਹ ਬਹੁਤ ਰਿਧੀਆਂ-ਸਿੱਧੀਆਂ ਦਾ ਮਾਲਕ ਸੀ ਆਦਿ। ਉਸ ਦੀ ਮਾਨਤਾ ਸੀ। ਉਸ ਹਰੇ ਹਰੇ ਘਾਹ ਅਤੇ ਫੁੱਲਾਂ ਫਲਾ ਦੇ ਬਗੀਚਿਆਂ ਵਿੱਚ ਮੌਜ ਨਾਲ ਰਹਿ ਰਿਹਾ ਸੀ। ਗੁਰੂ ਸਾਹਿਬ ਨੇ ਪਰ ਉਸ ਦੀ ਲੰਗੋਟੀ ਪ੍ਰਵਾਨ ਨਹੀ ਕੀਤੀ, ਦੁਨੀਆਂ ਤੋਂ ਲੁੱਕ ਕੇ ਬੈਠਣ ਨੂੰ ਸ਼ਾਬਾਸ਼ ਨਹੀ ਦਿੱਤੀ, ਇੰਝ ਵਿਹਲੇ ਰਹਿ ਕੇ ਰੋਟੀਆਂ ਭੰਨਣ ਨੂੰ ਸਵੀਕਾਰ ਨਹੀ ਕੀਤਾ। ਉਸ ਨੂੰ ਦੱਸਿਆ ਕਿ ਮਨੁੱਖੀ ਜੀਵਨ ਦਾ ਮੱਕਸਦ ਕੇਵਲ ਅਪਣੇ ਸੁੱਖ ਵਾਸਤੇ ਨਹੀ ਬਲਕਿ ਦੂਜਿਆਂ ਲਈ ਜੀਣਾ ਵੀ ਹੈ। ਗੁਰੂ ਦੇ ਬੱਚਨ ਉਸ ਦੀ ਜਿਉਂ ਜਿਉਂ ਸਮਝ ਵਿੱਚ ਉਤਰਦੇ ਗਏ ਉਹ ਬਦਲਦਾ ਗਿਆ ਤੇ ਆਖਰ ਲੰਗੋਟੀ ਕਿੱਲੀ ਤੇ ਟੰਗ ਸਿੰਘ ਸਜ ਕੇ ਪੰਜਾਬ ਵਲ ਤੁਰ ਪਿਆ।ਪੰਜਾਬ ਵਿੱਚ ਉਸ ਅਜਿਹੀ ਹਨੇਰੀ ਝੁਲਾਈ ਕਿ ਮੁਗਲ ਦਿੱਲੀ ਤੱਕ ਹਿੱਲ ਗਏ। ਸਰਹੰਦ ਬੰਦੇ ਦੇ ਸਾਹਮਣੇ ਸੀ। ਸਰਹੰਦ ਦੀਆਂ ਲਹੂ ਭਿੱਜੀਆਂ ਦੀਵਾਰਾਂ ਬੰਦੇ ਦੀਆਂ ਅੱਖਾਂ ਵਿੱਚ ਲਹੂ ਉਤਾਰ ਰਹੀਆਂ ਸਨ। ਖਾਲਸੇ ਦੇ ਘੋੜਿਆਂ ਦੇ ਸੁੰਬਾਂ ਨੇ ਸਰਹੰਦ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ। ਸਰਹੰਦ ਦੇ ਹਰੇਕ ਆਦਮੀ ਨੂੰ ਰਾਤ ਸੁਪਨਿਆਂ ਵਿੱਚ ਵੀ ਬੰਦਾ ਹੀ ਦਿੱਸਦਾ ਸੀ। ਹਰੇਕ ਜੁਬਾਨ ਤੇ ਇੱਕੋ ਗੱਲ ਸੀ ਕਿ ਗੁਰੁ ਨੇ ਬੰਦਾ ਨਹੀ ਕੋਈ ਬਲਾਅ ਭੇਜੀ ਹੈ। ਉਹ ਸ਼ਹਿਰਾਂ ਦੇ ਸ਼ਹਿਰ ਉਲਟਾਈ ਤੁਰਿਆ ਆ ਰਿਹਾ ਹੈ।ਤੇ ਬੰਦੇ ਦੀ ਕਮਾਨ ਹੇਠ ਜਦ ਖਲਾਸਾ ਸਰਹੰਦ ਤੇ ਚੜਿਆ ਤਾਂ ਉਹਨਾ ਨੂੰ ਵਜੀਦੇ ਤੋਂ ਬਿਨਾ ਦਿੱਸਦਾ ਹੀ ਕੁੱਝ ਨਹੀ ਸੀ। ਉਹ ਵਿਚੇ ਵਜੀਦੇ ਦੇ ਸਰਹੰਦ ਨੂੰ ਕੱਚੀ ਚੱਬ ਜਾਣਾ ਚਾਹੁੰਦੇ ਸਨ। ਸਰਹੰਦ ਦਾ ਦਿੱਸਣਾ ਉਨ੍ਹਾਂ ਦੀ ਜਿੰਦਗੀ ਨੂੰ ਲਾਹਨਤ ਜਾਪ ਰਿਹਾ ਸੀ। ਗੁਰੂ ਮਾਰੀ ਸਰਹੰਦ? ਗੁਰੂ ਦੇ ਲਾਲਾਂ ਦੀ ਕਾਤਲ ਸਰਹੰਦ? ਤੇ ਸਾਰਾ ਦਿਨ ਖਾਲਸਾ ਜਾਨ ਤੋੜ ਕੇ ਲੜਿਆ। ਉਨ੍ਹੀ ਵਧ ਵਧ ਕੇ ਤੇਗਾਂ ਮਾਰੀਆਂ। ਸੂਰਮੇ ਰੁੱਖਾਂ ਵਾਂਗ ਧਰਤੀ ਤੇ ਡਿੱਗੇ। ਲਹੂ ਲੁਹਾਨ ਕਰ ਦਿੱਤੀ ਉਨ੍ਹੀ ਧਰਤੀ। ਉਹ ਸਰਹੰਦ ਦੀ ਸਵਾਹ ਵੀ ਨਹੀ ਸੀ ਛੱਡਣੀ ਚਾਹੁੰਦੇ। ਤੇ ਆਖਰ ਦੁਨੀਆਂ ਨੇ ਵੇਖਿਆ ਕਿ ਹਾਲੇ ਕੁੱਝ ਚਿਰ ਪਹਿਲਾਂ ਹੀ ਗੁਰੂ ਦੇ ਮਸੂਮ ਲਾਲਾਂ ਨੂੰ ਠਰੀਆਂ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣ ਵਾਲੀ ਸਰਹੰਦ ਬੰਦੇ ਦੇ ਪੈਰਾਂ ਹੇਠ ਸੀ। ਰੋਂਦ ਕੇ ਰੱਖ ਦਿੱਤੀ ਸਰਹੰਦ ਖਾਲਸੇ ਨੇ ਅਪਣੇ ਘੋੜਿਆਂ ਦੇ ਸੁੰਬਾਂ ਹੇਠ। ਖੋਲੇ ਕਰ ਦਿੱਤੀ ਸਰਹੰਦ ਖਾਲਸੇ ਨੇ। ਵੈਹੜਿਆਂ ਮਗਰ ਪਾ ਪਾ ਧੁਹਿਆ ਵਜੀਦਾ ਅਤੇ ਸੁੱਚਾਨੰਦ ਬੰਦੇ ਨੇ।ਕਿਸੇ ਸੋਚਿਆ ਵੀ ਨਾ ਸੀ ਕਿ ਇੱਕ ਲੰਗੋਟੀ ਵਾਲਾ ਸਾਧ ਗੁਰੂ ਤੋਂ ਥਾਪੜਾ ਲੈ ਕੇ ਇੱਕੇ ਦਿਨ ਵਿੱਚ ਹੀ ਸਰਹੰਦ ਨੂੰ ਢਾਹ ਲਏਗਾ। ਸਾਰੇ ਹਿੰਦੋਤਸਾਨ ਵਿੱਚ ਹੁਣ ‘ਗੁਰੂ ਕਾ ਬੰਦਾ’ ‘ਗੁਰੂ ਕਾ ਬੰਦਾ’ ਹੀ ਹੁੰਦੀ ਸੀ। ਤੇ ਉਹ ਸੱਚਮੁੱਚ ਹੀ ਗੁਰੂ ਕਾ ਹੀ ਬੰਦਾ ਸੀ। ਕਹਿੰਦੇ ਕਿ ਬੰਦਾ ਜਦ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਂ ਲੈਂਦਾ ਹੁੰਦਾ ਸੀ ਤਾਂ ਕਦੇ ਵੀ ਉਸ ਕੋਲੋਂ ਪੂਰਾ ਨਹੀ ਸੀ ਲੈ ਹੁੰਦਾ। ਉਹ ਗੁਰੂ ਦੇ ਨਾਂ ਤੋਂ ਇਨ੍ਹਾ ਫਿਦਾ ਸੀ ਕਿ ਗੁਰੂ ਦਾ ਨਾਂ ਲੈਦਿਆਂ ਹੀ ਉਸਦਾ ਗੱਚ ਭਰ ਆਉਂਦਾ ਹੁੰਦਾ ਸੀ ਤੇ ਉਹ ਵਹਿ ਤੁਰਦਾ ਸੀ। ਉਸ ਗੁਰੂ ਨੂੰ ਬਹੁਤ ਛੇਤੀ ਅਪਣੀਆਂ ਗਹਿਰਾਈਆਂ ਵਿੱਚ ਉਤਾਰ ਲਿਆ ਸੀ। ਉਸ ਗੁਰੂ ਦੇ ਬੱਚਨਾ ਨੂੰ ਇੰਨੀ ਤੇਜੀ ਨਾਲ ਸਮਝਿਆ ਅਤੇ ਸਾਂਭਿਆ ਕਿ ਗੁਰੁ ਨੇ ਖੁਦ ਅਪਣੇ ਹੱਥੀਂ ਇੱਕ ਵੱਡੀ ਜਿੰਮੇਵਾਰੀ ਦੇ ਕੇ ਬੰਦੇ ਨੂੰ ਪੰਜਾਬ ਤੋਰਿਆ ਅਤੇ ਖਾਲਸੇ ਨੂੰ ਚਿੱਠੀਆਂ ਲਿਖ ਦਿੱਤੀਆਂ ਕਿ ਬੰਦੇ ਦਾ ਸਾਥ ਦੇਣ।ਜਦ ਇਤਿਹਾਸ ਵਿੱਚ ਪਿਆ ਗੰਦਲਾਪਨ ਬਾਬਾ ਬੰਦਾ ਸਿੰਘ ਉਪਰ ਉਂਗਲ ਰੱਖਦਾ ਹੈ ਤਾਂ ਉਹ ਅਨਜਾਣੇ ਹੀ ਗੁਰੂ ਉਪਰ ਵੀ ਬੇਵਿਸਵਾਸ਼ੀ ਕਰ ਜਾਂਦਾ ਹੈ। ਕੀ ਗੁਰੂ ਸਾਹਿਬ ਬੰਦੇ ਨੂੰ ਪਛਾਨਣ ਵਿੱਚ ਉਕਤਾ ਗਏ ਸਨ ਕਿ ਛੇਤੀ ਬਾਅਦ ਬੰਦਾ ਗੁਰੂ ਤੋਂ ਮੁੱਖ ਮੋੜ ਜਾਂਦਾ ਹੈ? ਬੰਦਾ ਅਖੇ ਗੁਰੂ ਬਣ ਬੈਠਾ, ਬੰਦੇ ਗੁਰੂ ਹੁਕਮ ਤੋਂ ਉਲਟ ਵਿਆਹ ਕਰਾ ਲਿਆ, ਬੰਦੇ ਨੇ ਫਤਿਹ ਬਦਲ ਦਿੱਤੀ ਆਦਿ। ਪਰ ਵਿਚਲੀਆਂ ਗੱਲਾਂ ਦੀ ਬਜਾਇ ਅਸੀਂ ਕਿਉਂ ਨਾ ਬਾਬਾ ਜੀ ਦੇ ਆਖਰੀ ਸਮੇ ਤੇ ਨਿਗਾਹ ਮਾਰ ਲਈਏ ਕਿ ਕਿੰਝ ਉਹ ਸੂਰਬੀਰ ਗੁਰੂ ਦੀ ਬਖਸ਼ੀ ਸਿੱਖੀ ਤੋਂ ਕੁਰਬਾਨ ਹੁੰਦਾ ਹੈ। ਸਾਨੂੰ ਬਾਬਾ ਜੀ ਦਾ ਅਖੀਰ ਦੇਖਣਾ ਪਏਗਾ। 3 ਕੁ ਸਾਲ ਦਾ ਬੇਟਾ ਬਾਬਾ ਜੀ ਦੇ ਪੱਟ ਤੇ ਰੱਖ ਸਿੱਧਾ ਲੰਮਾ ਪਾਕੇ ਛਾਤੀ ਤੋਂ ਦੋ ਫਾੜ ਕਰਕੇ ਕਲੇਜਾ ਵਿਚੋਂ ਕੱਢ ਕੇ ਜਦ ਪਿਓ ਦੇ ਮੂੰਹ ਵਿੱਚ ਪਾਇਆ ਤਾਂ ਧਾਹਾਂ ਨਹੀ ਨਿਕਲ ਜਾਂਦੀਆਂ? ਪਰ ਕੀ ਬੰਦੇ ਨੇ ਉਫ ਕੀਤੀ? ਜੰਬੂਰਾਂ ਨਾਲ ਖਿਚ ਦਿਤਾ ਬਾਬਾ ਜੀ ਦਾ ਸਾਰਾ ਸਰੀਰ। ਚਮੜੀ ਲੱਥ ਗਈ, ਮਾਸ ਲੱਥ ਗਿਆ, ਹੇਠੋਂ ਹੱਡੀਆਂ ਦਿੱਸ ਪਈਆਂ। ਪੁੱਤਰ ਦਾ ਕੱਢਿਆ ਕਲੇਜਾ ਤੇ ਬਾਪ ਦੇ ਤੋੜੇ ਗਏ ਮਾਸ ਦੀ ਘਾਣੀ ਬਾਬਾ ਜੀ ਦੀਆਂ ਅੱਖਾਂ ਦੇ ਸਾਹਵੇਂ ਹੈ। ਬਾਪ ਬੇਟੇ ਦੇ ਲਹੂ ਦੀਆਂ ਘਰਾਲਾਂ ਇੱਕ ਮਿੱਕ ਹੋਈਆਂ ਵਹਿ ਰਹੀਆਂ ਹਨ ਬਾਬੇ ਦੇ ਸਾਹਵੇ। ਪੁੱਤਰ ਦੀ ਤਫੜਦੀ ਲਾਸ਼ ਠੰਡੀ ਪੈ ਚੁੱਕੀ ਹੈ। ਦੱਸੋ ਓਸ ਵੇਲੇ ਬਾਬੇ ਦਾ ਕੌਣ ਸੀ? ਬਾਬਾ ਕੀਹਨੂੰ ਸਮਰਪਤ ਸੀ? ਬੰਦਾ ਕਿਸਦਾ ਬੰਦਾ ਸੀ? ਕੀ ਬਾਬਾ ਗੁਰੂ ਤੋਂ ਮੁੱਖ ਮੋੜ ਗਿਆ ਸੀ? ਜੇ ਬਾਬਾ ਗੁਰੂ ਤੋਂ ਹੀ ਮੁੱਖ ਮੋੜ ਗਿਆ ਸੀ ਤਾਂ ਬਾਬਾ ਸਿੱਖੀ ਫਿਰ ਕਿਸ ਦੀ ਕਮਾ ਰਿਹਾ ਸੀ ਜਿਸ ਕਾਰਨ ਉਹ ਆਪ ਵੀ ਤੂੰਬਾ-ਤੂੰਬਾ ਹੋ ਗਿਆ ਅਤੇ ਅਪਣੇ ਪੁੱਤਰ ਨੂੰ ਵੀ ਕਰਾ ਗਿਆ?ਬਾਬਾ ਬੰਦਾ ਸਿੰਘ ਨੇ ਜਦ ਖਾਲਸਾ ਰਾਜ ਦਾ ਪਹਿਲਾ ਸਿੱਕਾ ਚਲਾਇਆ ਤਾਂ ਅਪਣਾ ਤਾਂ ਉਸ ਵਿੱਚ ਉਸ ਦਾ ਨਾਂ ਹੀ ਨਹੀ ਸੀ। ਸਿੱਕੇ ਦੇ ਇੱਕ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੀ ਅਤੇ ਦੂਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਉਹ ਪਹਿਲਾ ਬਾਦਸ਼ਾਹ ਸੀ ਜਿਸ ਵਾਹੀਕਾਰਾਂ ਨੂੰ ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਉਨ੍ਹਾ ਦੀ ਅਪਣੀ ਮਾਲਕੀ ਹੇਠ ਦਿੱਤੀਆਂ। ਬਾਬਾ ਜੀ ਨੇ ਹੇਠਲੀ ਉਪਰ ਵਾਲੀ ਕਹਾਵਤ ਨੂੰ ਸਰਅੰਜਾਮ ਦਿੱਤਾ। ਲੋਟੂਆਂ ਦੇ ਨੱਕ ਵਿੱਚ ਨੱਥ ਪਾਈ ਤੇ ਪਹਿਲਾ ਖਾਲਸਾ ਰਾਜ ਸਥਾਪਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਉਹ ਸਖਸ਼ੀਅਤ ਸੀ ਜਿਸਨੂੰ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਕਿਹਾ ਜਾ ਸਕਦਾ ਹੈ ਜਿਸ ਨੇ ਖਾਲਸੇ ਦੇ ਮਨਾ ਵਿੱਚ ਬਾਦਸ਼ਾਹ ਹੋਣ ਦੇ ਸੁਪਨੇ ਜਗਾਏ ਤੇ ਇਹ ਦੱਸਿਆ ਕਿ ਰਾਜ ਕਰਨਾ ਮੁਗਲ ਪਠਾਣਾਂ ਜਾਂ ਹਿੰਦੂਆਂ ਰਾਜਿਆਂ ਦੇ ਹਿੱਸੇ ਹੀ ਨਹੀ ਆਇਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਵੀ ਕਰ ਸਕਦਾ ਹੈ।ਇਹ ਵੱਖਰੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੇ ਸੁਪਨਿਆਂ ਨੂੰ ਖਾਲਸੇ ਦੀ ਅਪਣੀ ਹੀ ਫੁੱਟ ਨੇ ਸਕਾਰ ਨਾ ਹੋਣ ਦਿੱਤਾ ਨਹੀ ਤਾਂ ਬੰਦੇ ਵਾਸਤੇ ਦਿੱਲੀ ਕਦੇ ਵੀ ਦੂਰ ਨਹੀ ਸੀ। ਸਰਹੰਦ ਤੋਂ ਬਾਅਦ ਦਿੱਲੀ ਵੀ ਬਾਬੇ ਦੇ ਨਾਂ ਤੋਂ ਹਿੱਲ ਚੁੱਕੀ ਹੋਈ ਸੀ। ਮਹਾਰਾਜ ਰਣਜੀਤ ਸਿੰਘ ਵਾਲਾ ਰਾਜ ਬਾਬਾ ਬੰਦਾ ਸਿੰਘ ਵੇਲੇ ਹੀ ਕਾਇਮ ਹੋ ਸਕਦਾ ਸੀ ਜੇ ਖਾਲਸਾ ਆਪਸ ਵਿੱਚ ਪਾਟੋ ਧਾੜ ਹੋ ਕੇ ਬਾਬੇ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਇਕੱਲਿਆਂ ਨਾ ਛੱਡ ਦਿੰਦਾ। ਮੁਗਲਾਂ ਤੋਂ ਨੌਕਰੀਆਂ ਲੈ ਕੇ ਘਰੀਂ ਨਾ ਬੈਠ ਜਾਂਦਾ ਜਾਂ ਗੁਰਦਾਸ ਨੰਗਲ ਮੁਗਲਾਂ ਵਲੋਂ ਨਾ ਲੜਦਾ? ਪਰ ਫਿਰ ਵੀ ਅਸਕੇ ਜਾਈਏ ਉਸ ਸੂਰਬੀਰ ਦੇ ਜਿਸ ਮਰਨਾ ਤਾਂ ਪ੍ਰਵਾਨ ਕਰ ਲਿਆ ਪਰ ਕਾਤਲਾਂ ਨਾਲ ਸਮਝੌਤਾ ਨਹੀ ਕੀਤਾ। ਗੁਰੁ ਦੀ ਬਖਸ਼ੀ ਸਿੱਖੀ ਛੱਡ ਕਲਮਾ ਨਹੀ ਪੜਿਆ, ਗੁਰੂ ਬਾਜਾਂ ਵਾਲੇ ਦੇ ਨਾਂ ਨੂੰ ਆਚ ਨਹੀ ਆਉਂਣ ਦਿੱਤੀ।ਅਖੀਰ ਤੇ! ਬਾਬਾ ਜੀ ਦਾ ਜਨਮ ਦਿਨ ਹਿੰਦੂਆਂ ਦਾ ਇੱਕ ਲੰਗੋਟੀ ਵਾਲਾ ਨਾਗਾ ਜਿਹਾ ਸਾਧ ‘ਮਾਧੋ ਦਾਸ’ ਦੇ ਨਾਂ ਬੜੇ ਧੂੜ ਧੜਕੇ ਨਾਲ ਤਾਂ ਮਨਾ ਰਿਹਾ ਪਰ ਗੁਰੁ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖਵਕਾਉਂਣ ਵਾਲੇ ਅਤੇ ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਦੇ ਸ਼ਹੀਦੀ ਦਿਨ ਬਾਰੇ ਕੀ ਖਾਲਸੇ ਨੂੰ ਕੁੱਝ ਸਾਰ ਹੈ?
Subscribe to:
Posts (Atom)






