ਖਾਲਸਾ ਰਾਜ ਦੇ ਸਤੰਭ ਸਰਦਾਰ ਹਰੀ ਸਿੰਘ ਨਲੂਆ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਆਰੇ ਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਪਰਿਵਾਰ ਮੁੱਢ ਕਦੀਮ ਤੋਂ ਬਹਾਦਰ ਯੋਧਿਆਂ ਦਾ ਪਰਿਵਾਰ ਸੀ ਅਤੇ ਖਾਲਸਾ ਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਪਰਿਵਾਰ ਨੇ ਬਹਾਦਰੀ ਅਤੇ ਵਫ਼ਾਦਾਰੀ ਸਦਕਾ ਆਪਣੀ ਇਕ ਅਲੱਗ ਪਛਾਣ ਬਣਾਈ ਹੋਈ ਸੀ। ਹਰੀ ਸਿੰਘ ਨਲੂਆ ਦੇ ਦਾਦਾ ਸ. ਹਰਿਦਾਸ ਸਿੰਘ ਉੱਪਲ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਬਾਬਾ ਨੌਧ ਸਿੰਘ ਨਾਲ ਪਹਿਲੀ ਮੁਲਾਕਾਤ ਸੰਨ 1726 ਦੇ ਕਰੀਬ ਜਿਹੇ ਮਜੀਠੇ ਦੇ ਮੁਕਾਮ ‘ਤੇ ਹੋਈ। ਉਸ ਸਮੇਂ ਮਜੀਠੇ ਦੇ ਸ਼ੇਰਗਿੱਲ ਪੂਰੀ ਤਰ੍ਹਾਂ ਨਾਲ ਮੁਗਲ ਹਕੂਮਤ ਦੇ ਤਰਫ਼ਦਾਰ ਸਨ ਪਰ ਸ. ਗੁਲਾਬ ਸਿੰਘ ਸ਼ੇਰਗਿੱਲ (ਸ. ਨੌਧ ਸਿੰਘ ਦਾ ਸਾਲਾ) ਅਤੇ ਸ. ਹਰਿਦਾਸ ਸਿੰਘ ਉੱਪਲ ਕੌਮ ਦੀ ਆਜ਼ਾਦੀ ਲਈ ਯੁੱਧਾਂ ਵਿਚ ਹਿੱਸਾ ਲੈਂਦੇ ਸਨ। ਬਾਬਾ ਨੌਧ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਚੜ੍ਹਤ ਸਿੰਘ ਨੇ ਸ਼ੁੱਕਰਚਕੀਆ ਮਿਸਲ ਕਾਇਮ ਕੀਤੀ ਅਤੇ ਆਪਣੇ ਅਧੀਨ ਸਿਪਾਹੀਆਂ ਦੀ ਨਫ਼ਰੀ ਵੀ 100 ਤੋਂ ਵਧਾ ਲਈ। ਉਨ੍ਹਾਂ ਨੇ ਸਾਰੀ ਨਫਰੀ ਦੀ ਕਮਾਨ ਸ. ਹਰਿਦਾਸ ਸਿੰਘ ਉੱਪਲ ਦੇ ਹੱਥ ਸੌਂਪੀ ਹੋਈ ਸੀ। ਬਾਅਦ ਵਿਚ ਸ. ਚੜ੍ਹਤ ਸਿੰਘ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ ਅਤੇ ਉਥੇ ਪੱਕਾ ਕਿਲਾ ਤਿਆਰ ਕਰਵਾ ਕੇ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਹਰਿਦਾਸ ਸਿੰਘ ਵੀ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ। ਸ. ਹਰਿਦਾਸ ਸਿੰਘ ਹਰੇਕ ਯੁੱਧ ਵਿਚ ਸ. ਚੜ੍ਹਤ ਸਿੰਘ ਸ਼ੁੱਕਰਚਕੀਆ ਦੇ ਹਮ-ਰਕਾਬ ਰਹੇ ਅਤੇ ਸੰਨ 1762 ਵਿਚ ਕੁੱਪ-ਰਹੀੜਾ ਵਿਚ ਵੱਡੇ ਘੱਲੂਘਾਰੇ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਸੇ ਅਹੁਦੇ ‘ਤੇ ਉਨ੍ਹਾਂ ਦੇ ਸਪੁੱਤਰ ਸ. ਗੁਰਦਾਸ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸ. ਗੁਰਦਾਸ ਸਿੰਘ ਪਹਿਲਾਂ ਤਾਂ ਸ. ਚੜ੍ਹਤ ਸਿੰਘ ਦੇ ਨਾਲ ਅਤੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਸ. ਮਹਾਂ ਸਿੰਘ ਨਾਲ ਹਮ-ਰਕਾਬ ਹੋ ਕੇ ਹਰ ਮੁਹਿੰਮ ‘ਚ ਹਿੱਸਾ ਲੈਂਦੇ ਰਹੇ। ਸੰਨ 1792 ਵਿਚ ਸ. ਮਹਾਂ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਨ 1798 ਵਿਚ ਸ. ਗੁਰਦਾਸ ਸਿੰਘ ਦਾ ਵੀ ਦੇਹਾਂਤ ਹੋ ਗਿਆ। ਉਸ ਦੇ ਦੋ ਬੱਚੇ ਸਨ¸ਸ. ਹਰੀ ਸਿੰਘ (ਜਨਮ ਸੰਨ 1791 ਈ.) ਅਤੇ ਬੀਬੀ ਕਿਸ਼ਨ ਦੇਵੀ (ਜਨਮ ਸੰਨ 1795 ਈ.)।

'ਵੱਡੇ ਘੱਲੂਘਾਰੇ' ਦੀਆਂ ਕੁਰਬਾਨੀਆਂ

'ਵੱਡਾ ਘੱਲੂਘਾਰਾ', ਜੇ ਡੂੰਘਾ ਸੋਚੀਏ, ਤਾਂ ਦੇਸ ਦੀ ਆਜਾਦੀ ਦੀ ਲੜਾਈ ਵਿੱਚ ਸਿੰਘਾਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਦਾ ਉੱਚਤਮ ਟਾਵਰ ਹੈ। ਸਾਰੇ ਜਾਣ ਦੇ ਹਨ ਕਿ ਇਹ ਸਿੱਖਾਂ ਵੱਲੋਂ ਹਿੰਦੋਸਤਾਨ ਦੀ ਮਾਣ-ਮਰਿਆਦਾ ਮੁੜ ਬਹਾਲ ਕਰਨ ਦੇ ਯਤਨਾਂ ਦੇ ਪ੍ਰਤੀਕਰਮ ਵਜੋਂ ਵਿਦੇਸੀਆਂ ਵੱਲੋਂ ਕੀਤਾ ਗਿਆ ਸਿੱਖਾਂ ਦਾ ਮਲੀਆਮੇਟ ਕਰਨ ਲਈ ਇੱਕ ਵੱਡਾ ਭਾਰੀ ਹੱਲਾ ਸੀ। ਜਿਸ ਦੇ ਕਾਰਨ ਕੁੱਪ ਰਹੀੜੇ ਦੇ ਮੈਦਾਨ ਵਿੱਚ ਇਹ ਵੱਡਾ ਘੱਲੂਘਾਰਾ ਵਾਪਰਿਆ। ਇਸ ਵਿੱਚ ਸਿੱਖਾਂ ਨੇ ਗਿਣਤੀ ਵਿੱਚ ਆਪਣੇ ਨਾਲ਼ੋਂ ਕਿਤੇ ਵੱਧ ਵਿਦੇਸੀਆਂ ਦਾ ਜੰਮ ਕੇ ਟਾਕਰਾ ਕੀਤਾ। ਜਿਸ ਵਿੱਚ ਦੋਹਾਂ ਹੀ ਧਿਰਾਂ ਦਾ ਬੇਹੱਦ ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਿਸ ਨਾਲ਼ ਇਸ ਯੁੱਧ ਖੇਤਰ ਦਾ ਚੱਪਾ ਚੱਪਾ ਮਾਨਵੀ ਲਹੂ ਨਾਲ਼ ਲਾਲੋ-ਲਾਲ ਹੋ ਗਿਆ।

ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ

ਸਿੱਖ ਧਰਮ ਵਿਚ ਅਨੋਖੀ ਤਰ੍ਹਾਂ ਦੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪਹੂਲਾ ਸੰਮਤ (1776), ਸੰਨ 1718, 23 ਅੱਸੂ ਨੂੰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਅਤੇ ਪਿਤਾ ਜੋਧ ਸਿੰਘ ਦੇ ਗ੍ਰਹਿ ਵਿਖੇ ਹੋਇਆ। ਭਾਈ ਜੀ ਨੂੰ ਬਚਪਨ ਤੋਂ ਮਾਤਾ-ਪਿਤਾ ਜੀ ਪਾਸੋਂ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਦੀ ਸਿੱਖਿਆ ਪ੍ਰਾਪਤ ਹੋਈ। ਇਲਾਕੇ ਦੇ ਮਹਾਨ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਣ ਕਰਕੇ ਸਿੱਖ ਧਰਮ ਪ੍ਰਤੀ ਡੂੰਘੀ ਸ਼ਰਧਾ ਅਤੇ ਵੈਰਾਗ ਪੈਦਾ ਹੋਇਆ। ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ (ਸਿੰਘ ਪੁਰੀਆ ਮਿਸਲ) ਦੇ ਪਾਸੋਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ। ਭਾਈ ਜੀ ਦੇ ਬਚਪਨ ਤੋਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਆਪ ਜੀ ਦੇ ਸਿਰ 'ਤੇ ਪੈ ਗਈ। ਪੰਥਕ ਸੇਵਾ ਵਿਚ ਹਿੱਸਾ ਲੈਣ ਤੋਂ ਉਪਰੰਤ ਖੇਤੀਬਾੜੀ ਦਾ ਕਾਰੋਬਾਰ ਕਰਦੇ। ਗੁਰਬਾਣੀ ਦੇ ਵਿਚਾਰ ਵਿਚ ਰੰਗੇ ਹੋਏ ਪ੍ਰਭੂ ਦੀ ਯਾਦ ਦੇ ਨਾਲ-ਨਾਲ ਆਪਣੀ ਕਿਰਤ ਦਾ ਕਾਰਜ ਕਰਦਿਆਂ ਹੋਇਆਂ ਜੁਝਾਰੂ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਹਰ ਪ੍ਰਕਾਰ ਦੀ ਸੇਵਾ ਕਰਦੇ ਅਤੇ ਸਿੱਖ ਸਰਗਰਮੀਆਂ ਵਿਚ ਸਮੇਂ-ਸਮੇਂ ਹਿੱਸਾ ਲੈਂਦੇ। ਸਿੱਖ ਦਾ ਜਾਨੀ-ਮਾਲੀ ਨੁਕਸਾਨ ਅਤੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਗੁਰਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਸੂਬੇਦਾਰ ਜ਼ਕਰੀਆ ਖਾਂ ਦਾ ਖੁਰਾ-ਖੋਜ ਮਿਟਾਉਣ ਦੀ ਸੇਵਾ ਪੰਥ ਵਲੋਂ ਭਾਈ ਜੀ ਨੂੰ ਲੱਗੀ।

ਬਾਬਾ ਬੰਦਾ ਸਿੰਘ ਜੀ ਦੀਆ ਮਹਾਨ ਕੁਰਬਾਨੀਆ (ਭਾਗ -5)

-ਸਰਦੂਲ ਸਿੰਘ ਸੇਖੋਂ
ਭਾਗ -5
ਬਾਬਾ ਬੰਦਾ ਜੀ ਤੋ ਆਪਣੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਜੀ ਵੱਲੋ ਆਪਣੇ ਖਾਲਸੇ ਨੂੰ ਦਿੱਤੀ ਸਿੱਖਿਆ (ਰਹਿਤ) ਬਾਰੇ ਸੁਣ ਕਿ ਫਰਖਸ਼ੀਅਰ ਬਾਦਸ਼ਾਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਬਾਦਸ਼ਾਹ ਕਹਿਣ ਲੱਗਾ ਬੰਦਾ ਸਿੰਘ ਤੈਨੂੰ ਤਾਂ ਤੇਰੇ ਗੁਰੂ ਦਾ ਹੁਕਮ ਹੈ ਕਿ ਮਸੂਮਾ,ਬੱਚਿਆ,ਗਰੀਬਾ ਤੇ ਕਮਜੋਰਾ ਤੇ ਹਥਿਆਰ ਨਹੀ ਚੁੱਕਣਾ,ਪਰ ਮੈ ਤਾ ਖੁਦ ਬਾਦਸ਼ਾਹ ਤੇ ਖੁਦ ਹੁਕਮ ਦੇਣ ਵਾਲਾ ਹਾਂ ਮੈਨੂੰ ਕਿਸੇ ਤੋ ਸਿੱਖਿਆ ਲੈਣ ਦੀ ਲੋੜ ਨਹੀ,ਬੰਦਾ ਸਿੰਘ ਅਜੇ ਵੀ ਸਮਾ ਹੈ ਈਨ ਮੰਨ ਲੈ,ਨਹੀ ਤਾਂ ਮੇਰੇ ਕਹਿਰ ਨੂੰ ਸਹਿਣ ਨਹੀ ਕਰ ਸਕੇਗਾ,ਤਾਂ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਬਾਦਸ਼ਾਹ ਤੂੰ ਆਪਣੇ ਜੁਲਮ ਦੀ ਸਿਖਰ ਕਰਕੇ ਦੇਖ ਲੈ ਤੇ ਮੈ ਆਪਣੇ ਸਿਦਕ ਦੀ ਪਰਖ ਕਰਕੇ ਦੇਖ ਲੈਦਾ ਹਾ,ਦੇਖਦੇ ਹਾ ਕਿ ਤੇਰਾ ਜੁਲਮ ਜਿੱਤ ਪਾਉਦਾ ਹੈ ਜਾ ਮੇਰਾ ਸਿੱਦਕ ।

ਬਾਬਾ ਬੰਦਾ ਸਿੰਘ ਜੀ ਦੀਆ ਮਹਾਨ ਕੁਰਬਾਨੀਆ (ਭਾਗ - 4)

-ਸਰਦੂਲ ਸਿੰਘ ਸੇਖੋਂ
ਭਾਗ - 4
ਲਾਹੌਰ ਦੇ ਸੂਬੇਦਾਰ ਨੇ ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘਾ ਤੇ ਭਾਰੀ ਤਸ਼ੱਸ਼ਦ ਕੀਤਾ ਤੇ ਕਰਵਾਇਆ, ਉਹ ਚਾਹੁੰਦਾ ਸੀ ਕਿ ਸਿੰਘ ਆਪਣੇ ਧਰਮ ਤੋ ਡੋਲ ਜਾਣ ਤੇ ਈਨ ਮੰਨ ਕਿ ਇਸਲਾਮ ਕਬੂਲ ਕਰ ਲੈਣ,ਪਰ ਗੁਰੂ ਜੀ ਦੇ ਪਿਆਰੇ ਸਿੰਘ ਜਾਣਦੇ ਸਨ ਕਿ ਕਿਵੇ ਪੰਜ ਤੇ ਸੱਤ ਸਾਲ ਦੇ ਮਸੂਮ ਬੱਚਿਆ ਨੇ ਧਰਮ ਖਾਤਰ ਹੱਸ ਹੱਸ ਨੀਹਾਂ ਵਿੱਚ ਆਪਣੇ ਆਪ ਨੂੰ ਜਿੰਦਾ ਚਿਣਵਾਉਣਾ ਤਾ ਮਨਜੂਰ ਕਰਵਾ ਲਿਆ ਪਰ ਧਰਮ ਨਹੀ ਸੀ ਹਾਰਿਆ,ਫਿਰ ਅੱਜ ਜੋ ਸਿੰਘ ਮੁਗਲਾਂ ਦੀ ਕੈਦ ਵਿੱਚ ਸਨ,ਆਖਰ ਉਹ ਵੀ ਤਾ ਛੋਟੇ ਸਾਹਿਬਜਿਦਿਆ ਦੀ ਸ਼ਹੀਦੀ ਦਾ ਬਦਲਾ ਲੈਣ ਖਾਤਰ ਹੀ ਮੈਦਾਨੇ ਜੰਗ ਵਿੱਚ ਨਿੱਤਰੇ ਸਨ,ਫਿਰ ਡੋਲ ਕਿਵੇ ਜਾਦੇ?ਬਾਬਾ ਬੰਦਾ ਸਿੰਘ ਜੀ ਦੇ ਸੂਰਮੇ ਸਿੰਘਾ ਨੇ ਤਸ਼ੱਸ਼ਦ ਨੂੰ ਹੱਸ ਹੱਸ ਪ੍ਰਵਾਨ ਕੀਤਾ ਕਿਸੇ ਇੱਕ ਨੇ ਵੀ ਸੀ ਤੱਕ ਨਾ ਕੀਤੀ ।

ਦਿੱਲੀ ਤੋ ਬਾਦਸ਼ਾਹ ਫਰਖਸ਼ੀਅਰ ਦਾ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਆਇਆ ਕਿ ਬੰਦਾ ਸਿੰਘ ਨੂੰ ਸਾਥੀਆ ਸਮੇਤ ਦਿੱਲੀ ਪੇਸ਼ ਕੀਤਾ ਜਾਵੇ।ਬਾਬਾ ਬੰਦਾ ਸਿੰਘ ਜੀ ਨੂੰ ਇੱਕ ਵੱਡੇ ਮਜਬੂਤ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇਸ ਪਿੰਜਰੇ ਨੂੰ ਇੱਕ ਹਾਥੀ ਦੇ ਉਪਰ ਬੰਨ੍ਹ ਕਿ ਦਿੱਲੀ ਵੱਲ ਤੋਰ ਦਿੱਤਾ,ਬਾਕੀ ਸਾਥੀ ਸਿੰਘਾ ਨੂੰ ਹੱਥੀ ਹੱਥ ਕੜਣੀਆਂ, ਪੈਰਾ ਨੂੰ ਬੇੜ੍ਹੀਆ ਪਾ ਕਿ ਸਖਤ ਪਹਿਰੇ ਹੇਠ ਵੱਡੀ ਫੌਜ ਨਾਲ ਇੱਕ ਜਲੂਸ ਦੀ ਸ਼ਕਲ ਵਿੱਚ ਦਿੱਲੀ ਵੱਲ ਨੂੰ ਤੋਰ ਲਿਆ,ਸਮੇ ਦੇ ਹਾਕਮਾ ਨੇ ਸਿੰਘਾਂ ਨੂੰ ਹਰ ਪ੍ਰਕਾਰ ਦੇ ਤਸੀਹੇ ਦਿੱਤੇ ਤੇ ਘਟੀਆ ਤੋ ਘਟੀਆ ਵਰਤਾਓ ਕੀਤਾ ਗਿਆ, ਹਾਕਮ ਸੋਚਦੇ ਸਨ ਸ਼ਾਇਦ

ਬਾਬਾ ਬੰਦਾ ਸਿੰਘ ਜੀ ਦੀਆ ਮਹਾਨ ਕੁਰਬਾਨੀਆ (ਭਾਗ - 3)

-ਸਰਦੂਲ ਸਿੰਘ ਸੇਖੋਂ
ਭਾਗ - 3
ਬਾਬਾ ਬੰਦਾ ਸਿੰਘ ਜੀ ਆਪਣੇ ਸਾਥੀ ਸਿੰਘਾ ਅਤੇ ਪ੍ਰਵਾਰ ਸਮੇਤ ਲੋਹਗੜ੍ਹ ਦਾ ਕਿਲ੍ਹਾ ਖਾਲੀ ਕਰ ਪਹਾੜਾ ਵੱਲ ਨਿਕਲ ਗਏ।ਲੋਹਗੜ੍ਹ ਦਾ ਕਿਲ੍ਹਾ ਮੁਗਲ ਫੌਜਾਂ ਦੇ ਕਬਜੇ ਚ ਆ ਗਿਆ ਕਿਲ੍ਹੇ ਅੰਦਰ ਮੌਜੂਦ ਸਿੰਘ ਮੁਗਲ ਫੌਜਾ ਖਿਲਾਫ ਡੱਟ ਕਿ ਜੂਝੇ ਪਰ ਮੁਗਲਾਂ ਦੇ ਟਿੱਡੀ ਦਲ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਕੁਝ ਗ੍ਰਿਫਤਾਰ ਹੋ ਗਏ।ਲੋਹਗੜ੍ਹ ਦਾ ਕਿਲ੍ਹਾ ਜਿੱਤਣ ਤੋ ਬਾਅਦ ਮੁਗਲ ਬਾਦਸ਼ਾਹ ਨੇ ਜੰਗ ਚ ਮੁਗਲ ਫੌਜਾ ਦਾ ਸਾਥ ਦੇਣ ਵਾਲੇ ਪਹਾੜੀ ਰਾਜੇ ਭੀਮ ਚੰਦ ਨੂੰ ਲੋਹਗੜ੍ਹ ਦਾ ਕਿਲ੍ਹਾ ਤੇ ਕੁਝ ਇਲਾਕੇ ਇਨਾਮ ਵਜੋ ਦੇ ਦਿੱਤੇ ।

ਬਾਬਾ ਬੰਦਾ ਸਿੰਘ ਜੀ ਜਦੋ ਲੋਹਗੜ੍ਹ ਦਾ ਕਿਲ੍ਹਾ ਖਾਲੀ ਕਰ ਪਹਾੜਾ ਵੱਲ ਨਿਕਲੇ ਸਨ ਤਾ ਉਸ ਵੇਲੇ ਨਾ ਤਾ ਬਹੁਤੇ ਹਥਿਆਰ ਨਾਲ ਲੈ ਜਾ ਸਕੇ ਤੇ ਨਾ ਹੀ ਵਰਤੋ ਦੀਆ ਜਰੂਰੀ ਚੀਜਾਂ,ਉਪਰੋ ਪਹਾੜੀਆ ਨੇ ਵੀ ਸਾਥ ਦੇਣ ਦੀ ਬਜਾਏ ਸਿੰਘਾ ਤੇ ਹਮਲੇ ਹੀ ਕੀਤੇ,ਜੰਗਲੀ ਜਾਨਵਰਾਂ ਆਦਿਕ ਨਾਲ ਜੂਝਦੇ ਸਿੰਘ ਮਾਝੇ ਦੇ ਇਲਾਕੇ ਵੱਲ ਨਿਕਲ ਗਏ।ਬਾਬਾ ਜੀ ਨੇ ਬਟਾਲਾ ਤੇ ਕਲਾਨੌਰ ਤੇ ਹਮਲਾ ਕਰ ਆਪਣੇ ਕਬਜੇ ਵਿੱਚ ਕਰ ਲਿਆ,ਇੱਥੇ ਆ ਕਿ ਬਾਬਾ ਜੀ ਨੇ ਆਪਣੇ ਸਿੰਘਾ ਸਮੇਤ ਕੁਝ ਅਰਾਮ ਦੇ ਪਲ ਗੁਜਾਰੇ ਹੀ ਸਨ ਕਿ ਮੁਗਲ ਫੌਜਾ ਦਾ ਇਧਰ ਆਉਣ ਦੀ ਖਬਰ ਪਾ ਕਿ ਬਾਬਾ ਜੀ ਸਿੰਘਾ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਚ ਜਾ ਰੁਕੇ ਕਿਉਕਿ ਗੜ੍ਹੀ ਕੁਝ ਸਰੁਖਿੱਅਤ ਸੀ ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆ ਕੁਰਬਾਨੀਆ ਤੇ ਬਾਬਾ ਬੰਦਾ ਸਿੰਘ ਜੀ ਨਾਲ ਗਰਦਾਰੀਆ (ਭਾਗ -2)

-ਸਰਦੂਲ ਸਿੰਘ ਸੇਖੋਂ
ਭਾਗ -2
ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੀ ਜੰਗ ਉਪਰੰਤ 14 ਮਈ 1710 ਈ.ਨੂੰ ਸਰਹਿੰਦ ਨੂੰ ਫਤਿਹੇ ਕਰ ਖਾਲਸਾ ਰਾਜ ਦੇ ਝੰਡੇ ਸਰਹਿੰਦ ਤੇ ਲਹਿਰਾ ਦਿੱਤਾ ਤੇ ਸਿੱਖ ਰਾਜ ਦਾ ਐਲਾਨ ਕਰ ਦਿੱਤਾ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।ਬਾਬਾ ਬੰਦਾ ਸਿੰਘ ਜੀ ਨੇ ਸਢੋਰਾ ਤੇ ਨਾਹਰ ਦੇ ਵਿਚਕਾਰ ਮੁਖਲਿਸਗੜ੍ਹ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਕਿ ਉਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ।ਲੋਹਗੜ੍ਹ ਪਹਾੜੀ ਇਲਾਕੇ ਚ ਕਿਲ੍ਹੇ ਬੰਦੀ ਦੇ ਪੱਖ ਤੋ ਮਜਬੂਤ ਤੇ ਸੁਰੱਖਿਅਤ ਹੋਣ ਦੇ ਨਾਲ ਲਾਹੌਰ ਦਿੱਲੀ ਮੁੱਖ ਸੜਕ ਤੋ ਇੱਕ ਪਾਸੇ ਹੋਣ ਕਾਰਨ ਵੀ ਰਾਜਧਾਨੀ ਲਈ ਚੋਣ ਕੀਤੀ ਗਈ।ਲੋਹਗੜ੍ਹ ਤੋ ਹੀ ਬਾਬਾ ਬੰਦਾ ਸਿੰਘ ਜੀ ਨੇ ਸਿੱਖ ਰਾਜ ਦਾ ਸਿੱਕਾ ਅਤੇ ਮੋਹਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਜਾਰੀ ਕੀਤਾ।ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋ ਕਿਸੇ ਰਾਜੇ ਨੇ ਆਪਣੇ ਨਾਮ ਦੀ ਬਜਾਏ ਆਪਣੇ ਗੁਰੂ,ਮੁਰਸ਼ਦ ਦੇ ਨਾਮ ਤੇ ਆਪਣੇ ਰਾਜ ਦਾ ਸਿੱਕਾ ਚਲਾਇਆ ਹੋਵੇ।ਬਾਬਾ ਬੰਦਾ ਸਿੰਘ ਜੀ ਦਾ ਗੁਰੂ ਸਾਹਿਬਾ ਪ੍ਰਤੀ ਅਥਾਹ ਪਿਆਰ ਸਤਿਕਾਰ ਤੇ ਨਿਸ਼ਚਾ ਸੀ।ਬਾਬਾ ਜੀ,ਸੱਚ ਵਿੱਚ ਗੁਰੂ ਜੀ ਦਾ ਬੰਦਾ ਬਣ ਚੁੱਕਾ ਸੀ,ਜੋ ਆਪਣੀ ਹਰ ਜਿੱਤ ਨੂੰ ਗੁਰੂ ਜੀ ਦੀ ਜਿੱਤ ਕਰਕੇ ਜਾਣਦਾ ਮੰਨਦਾ ਤੇ ਗੁਰੂ ਜੀ ਦੇ ਹਰ ਬਚਨ ਨੂੰ ਪੂਰਾ ਕਰਨ ਲਈ ਹਮੇਸ਼ਾ ਤੱਤ ਭਰ ਰਹਿੰਦਾ ਸੀ,ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਕਿ ਉਸ ਨੇ ਗੁਰੂ ਜੀ ਦੇ ਇਹ ਬਚਨ ਪੂਰੇ ਕਰ ਦਿੱਤੇ ।

ਬਾਬਾ ਬੰਦਾ ਸਿੰਘ ਬਹਾਦਰ ਦੀਆ ਕੁਰਬਾਨੀਆ (ਭਾਗ-1)

-ਸਰਦੂਲ ਸਿੰਘ ਸੇਖੋਂ
ਭਾਗ-1
ਤਿੰਨ ਸੌ ਸਾਲ ਪਹਿਲਾਂ ਸਿੱਖ ਕੌਮ ਦੀ ਅਣਖ ਗੈਰਤ ਤੇ ਸਵੈਮਾਣ ਨੂੰ ਉੱਚਾ ਚੁੱਕਣ ਵਾਲੇ ਮਹਾਨ ਸੂਰਵੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਦੇ ਦੁਸ਼ਮਣਾ ਨੂੰ ਅਜਿਹੀਆਂ ਭਾਜੜਾ ਪਾ ਦਿੱਤੀਆ ਜੋ ਕਦੀ ਉਹਨਾਂ ਸੁਪਨੇ ਚ ਵੀ ਨਹੀ ਦੇਖੀਆ,ਸੋਚੀਆਂ ਹੋਣਗੀਆ?ਗੁਰੂ ਜੀ ਜਦੋ ਆਪਣਾ ਪਿਆਰਾ ਅਨੰਦਪੁਰ,ਪਿਆਰੇ ਸਿੰਘ,ਪੁੱਤਰ ਅਤੇ ਪ੍ਰਵਾਰ ਸਭ ਕੁਝ ਕੁਰਬਾਨ ਕਰ ਜਦ ਦੱਖਣ ਵੱਲ ਚਲੇ ਗਏ ਤਾਂ ਗੁਰੂ ਪੰਥ ਦੇ ਦੋਖੀਆਂ ਨੇ ਇਹ ਸੋਚ ਕਿ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਕਿ ਹੁਣ ਉਹਨਾ ਨੂੰ ਰੋਕਣ ਟੋਕਣ ਜਾ ਉਹਨਾਂ ਦੇ ਜੁਲਮ ਮੋਹਰੇ ਖੜਨ ਵਾਲਾ ਕੋਈ ਨਹੀ ਰਿਹਾ।ਗੁਰੂ ਗੋਬਿੰਦ ਸਿੰਘ ਜੀ ਹੁਣ ਕਦੀ ਵੀ ਵਾਪਸ ਪੰਜਾਬ ਵੱਲ ਨਹੀ ਆਉਣਗੇ,ਪੰਜਾਬ ਚ ਉਹਨਾਂ ਦਾ ਹੀ ਸਿੱਕਾ ਚੱਲੇਗਾ।ਕਿਸੇ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਜਿਸ ਸਿੱਖ ਸ਼ਕਤੀ ਨੂੰ ਉਹ ਸਮੇ ਦੇ ਹਾਕਮ ਖਤਮ ਹੋਇਆ ਸਮਝ ਰਹੇ ਸਨ ਅਸਲ ਚ ਇਹ ਉਹ ਚੁੱਪ ਸੀ ਜਿਹੜੀ ਕਿਸੇ ਭਿਆਨਕ ਹਨ੍ਹੇਰੀ, ਝੱਖੜ ਆਉਣ ਤੋ ਪਹਿਲਾ ਹੁੰਦੀ ਹੈ।ਅਜਿਹੀ ਹੀ ਸ਼ਾਤੀ ਬਣ ਗਈ ਸੀ ਜਦੋ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਨੂੰ ਛੱਡ ਕਿ ਚਲੇ ਗਏ ਸਨ,ਪਰ ਕਿਸ ਨੂੰ ਚਿੱਤ ਚੇਤਾ ਸੀ ਕਿ ਨੰਦੇੜ ਦੀ ਧਰਤੀ ਤੋ ਕੋਈ ਅਜਿਹਾ ਤੌਫਾਨ ਵੀ ਚੜ੍ਹ ਆਵੇਗਾ ਜੋ ਦੁਨੀਆ ਦੀ ਤਾਕਤਵਰ ਮੁਗਲੀਆ ਹਕੂਮਤ ਨੂੰ ਤਹਿਸ ਨਹਿਸ ਕਰ ਕਿ ਰੱਖ ਦੇਵੇਗਾ ਤੇ ਪਾਪੀ ਤੇ ਦੁਸ਼ਟ ਲੋਕਾ ਨੂੰ ਸਖਤ ਸਜਾਵਾ ਦੇਵਾਗਾ ।

ਗਦਰ ਲਹਿਰ: ਗਦਰੀ ਬਾਬਾ ਕਪੂਰ ਸਿੰਘ ਕਾਉਂਕੇ -ਅਰਜੀਤ ਸਿੰਘ

ਗਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸ ਵਿਚ ਚਾਰ ਕਪੂਰ ਸਿੰਘ ਹੋਏ ਹਨ। ਤਿੰਨ ਕਪੂਰ ਸਿੰਘ ਤਾਂ ਖਾਸ ਤੌਰ ‘ਤੇ ਜਾਣੇ ਜਾਂਦੇ ਹਨ। ਭਾਈ ਕਪੂਰ ਸਿੰਘ ਮੋਹੀ, ਭਾਈ ਕਪੂਰ ਸਿੰਘ ਹੁਸ਼ਿਆਰਪੁਰ ਅਤੇ ਭਾਈ ਕਪੂਰ ਸਿੰਘ ਅੰਮ੍ਰਿਤਸਰ। ਚੌਥੇ ਸਨ, ਕਾਉਂਕਿਆਂ ਵਾਲੇ ਕਪੂਰ ਸਿੰਘ। ਸਿਵਾਏ ਉਨ੍ਹਾਂ ਦੇ ਨਾਮ ਤੋਂ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਮਿਲਦੀ। ਗਦਰ ਇਤਿਹਾਸ ਦੇ ਖੋਜੀ ਅਤੇ ਗਦਰੀ ਬਾਬਿਆਂ ਦੇ ਮੁਨਸ਼ੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਮੁਤਾਬਕ ਉਹ ਉਨ੍ਹਾਂ ਦੇ ਪਿੰਡ ਕਾਉਂਕੇ ਗਏ ਸਨ। ਉਨ੍ਹਾਂ ‘ਤੇ ਫ਼ਰਦ ਜੁਰਮ ਨਹੀਂ ਸੀ ਲੱਗ ਸਕਿਆ। ਦੂਜੇ ਸਾਜਿ਼ਸ਼ ਕੇਸ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਅਣਗਿਣਤ ਹਨ ਉਹ ਲੋਕ ਜਿਨ੍ਹਾਂ ਆਜ਼ਾਦੀ ਸੰਗਰਾਮ ਵਿਚ ਆਪਣਾ ਹਿੱਸਾ ਪਾਇਆ ਪਰ ਸਮੇਂ ਦੀ ਗਰਦਿਸ਼ ਹੇਠ ਦੱਬੇ ਗਏ। ਵਾਸਦੇਵ ਸਿੰਘ ਅਤੇ ਚੰਨਣ ਸਿੰਘ ਢੱਕੋਵਾਲ (ਸ਼ਾਹੀ ਕੈਦੀ) ਵੀ ਅਣਗੌਲੇ ਰਹੇ। ਵਾਸਦੇਵ ਸਿੰਘ ਜਿਨ੍ਹਾਂ ਗਦਰ ਦਾ ਇਤਿਹਾਸ ਖੁਦ ਸਿਰਜਿਆ, ਥੋੜ੍ਹਾ ਲਿਖ ਕੇ ਚਲਦੇ ਬਣੇ। ਚੰਗੇ ਭਾਗੀਂ ਉਨ੍ਹਾਂ ਦੇ ਬੇਟੇ ਹਰਮਿੰਦਰ ਬੀਰ ਸਿੰਘ ਅਤੇ ਡਾ. ਜੋਗਿੰਦਰ ਸਿੰਘ ਕੈਰੋਂ ਦੇ ਜਤਨਾਂ ਸਦਕਾ ਦੁਰਲੱਭ ਦਸਤਾਵੇਜ਼ ਛਪ ਗਿਆ। ਚੰਨਣ ਸਿੰਘ ਢੱਕੋਵਾਲ ਏਡੇ ਵੱਡੇ ਕੱਦਕਾਠ ਅਤੇ ਦੇਸ਼ ਭਗਤੀ ਦੇ ਉਚੇ ਮਰਾਤਬੇ ਵਾਲੇ ਸੂਰਮੇ ਬਾਰੇ ਕਿੰਨੇ ਕੁ ਲੋਕ ਜਾਣਦੇ ਹਨ?

2008 ਵਿਚ ‘ਇੰਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ’ ਵੱਲੋਂ ਸੈਕਰਾਮੈਂਟੋ ਵਿਚ ਇਕ ਮੇਲਾ ਨਾਮਧਾਰੀ ਲਹਿਰ ਨੂੰ ਸਮਰਪਤ ਕੀਤਾ ਗਿਆ ਸੀ। ਇਕ ਬਜ਼ੁਰਗ ਨੇ ਮੇਲਾ ਦੇਖਣ ਦੀ ਖਾਹਿਸ਼ ਜ਼ਾਹਿਰ ਕੀਤੀ। ਉਨ੍ਹਾਂ ਨੂੰ ਸੁਮਿਤਰ ਸਿੰਘ ਉਪਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਉਚੇਚਾ ਸੱਦਾ ਦਿੱਤਾ ਅਤੇ ਮੇਲੇ ਵਿਚ ਉਨ੍ਹਾਂ ਦੀ ਜਾਣ-ਪਛਾਣ ਦੱਸ ਕੇ ਸਨਮਾਨ ਦਿੱਤਾ ਗਿਆ। ਉਹ ਆਪਣੇ ਪਿਤਾ ਸ. ਕਪੂਰ ਸਿੰਘ ਕਾਉਂਕੇ ਦੀ ਫਰੇਮ ਕੀਤੀ ਫੋਟੋ ਵੀ ਲੈ ਕੇ ਆਏ ਸਨ। ਭਾਈ ਕਪੂਰ ਸਿੰਘ ਕਾਉਂਕੇ ਦੀ ਗ੍ਰਿਫ਼ਤਾਰੀ ਹੋਈ ਸੀ ਜਲੰਧਰ ਜ਼ਿਲ੍ਹੇ ਦੇ ਪਿੰਡ ਉਘੀ ਚਿੱਟੀ ਦੇ ਗੁਰਦੁਆਰੇ ਵਿਚੋਂ। ਉਨ੍ਹਾਂ ਦੇ ਜੀਵਨ ਸੰਗਰਾਮ ਦੀ ਗਾਥਾ ਬੜੇ ਥੋੜ੍ਹੇ ਸ਼ਬਦਾਂ ਵਿਚ ਕਹੀ ਗਈ ਹੈ। ਇਸ ਲੇਖ ਵਿਚ ਉਨ੍ਹਾਂ ਦੇ ਪੁੱਤਰ ਸ. ਅਰਜੀਤ ਸਿੰਘ ਨੇ ਕੁਝ ਵੇਰਵਾ ਦਿੱਤਾ ਹੈ। ਅਰਜੀਤ ਸਿੰਘ ਕੇਂਦਰੀ ਸਕੱਤਰੇਤ ਤੋਂ ਸੈਕਸ਼ਨ ਅਫ਼ਸਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਅਮਰੀਕਾ ਵਿਚ ਵਸ ਗਏ। -ਕਸ਼ਮੀਰ ਸਿੰਘ ਕਾਂਗਣਾ

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ -ਨਰਾਇਣ ਸਿੰਘ

ਅੱਜ ਤੋਂ ਕੋਈ ੨੭ ਵਰ੍ਹੇ ਪਹਿਲਾਂ ੪ ਅਗਸਤ ੧੯੮੨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਜਰਨੈਲ ਸਿੰਘ ਵੱਲੋਂ ੧੯ ਜੁਲਾਈ ਤੋਂ ਚਲਾਏ ਜਾ ਰਹੇ ਮੋਰਚੇ ਨੂੰ ਅਪਣਾ ਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ 'ਧਰਮ ਯੁੱਧ ਮੋਰਚਾ' ਅਰੰਭ ਕੀਤਾ ਸੀ । ਇਸ ਮੋਰਚੇ ਦਾ ਨਿਸ਼ਾਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ

ਸਿਖ ਜਥੇਬੰਦੀਆਂ ਵਲੋਂ ਸੰਯੁਕਤ ਰਾਸ਼ਟਰ ਤੋਂ ਦਖਲ ਦੀ ਮੰਗ .


ਪਿੰਡ ਹੋਂਦ ਚਿਲੜ ਦੀ ਨਸਲਕੁਸ਼ੀ ਵਾਲੀ ਥਾਂ ਦਾ ਪਤਾ ਇੰਜਨੀਅਰ ਮਨਵਿੰਦਰ ਸਿੰਘ ਨੇ ਆਪਣੇ ਅਣਥਕ ਯਤਨਾ ਨਾਲ ਲਗਾਇਆ ਹੈ।

ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ ਨਵੰਬਰ 1984 ਵਿਚ ਕਤਲ ਕੀਤੇ ਗਏ ਸਿਖਾਂ ਦੀ ਪਛਾਣ: ਨਿਊਯਾਰਕ 20 ਫਰਵਰੀ 2011-ਹਰਿਆਣਾ ਦੇ ਰਿਵਾੜੀ ਜਿਲੇ ਦੇ ਪਿੰਡ ਹੋਂਦ ਚਿਲੜ ਵਿਚ ਨਵੰਬਰ 1984 ਵਿਚ ਸਿਖਾਂ ਦੇ ਹੋਏ ਵਿਆਪਕ ਕਤਲੇਆਮ ਦੇ ਪਤਾ ਲੱਗਣ ਦੇ ਕੁਝ ਦਿਨ ਬਾਅਦ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਕਤਲੇਆਮ ਦੇ ਕਰੀਬ 29 ਮ੍ਰਿਤਕਾਂ ਦੀ ਪਛਾਣ ਕਰ ਲਈ ਹੈ। ਕਤਲੇਆਮ ਦੇ ਸਿਖ ਮ੍ਰਿਤਕਾਂ ਦੀ ਪਛਾਣ ਕਰਨ ਵਾਲੇ ਗਵਾਹ ਉਨ੍ਹਾਂ ਕੁਝ ਲੋਕਾਂ ਵਿਚੋਂ ਹਨ ਜੋ ਕਿ 2 ਨਵੰਬਰ 1984 ਨੂੰ ਪਿੰਡ ਹੋਂਦ ਚਿਲੜ ’ਤੇ ਹੋਏ ਹਮਲੇ ਵਿਚ ਕਿਸੇ ਤਰਾਂ ਬਚ ਗਏ ਸੀ।

ਇਸੇ ਦੌਰਾਨ 23 ਫਰਵਰੀ ਨੂੰ ਸਿਖਸ ਫਾਰ ਜਸਟਿਸ ਤੇ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਇਕ ਵਫਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਮਿਲਣ ਲਈ ਲਾਸ ਏਂਜਲਸ ਕੈਲੀਫੋਰਨੀਆ ਜਾਵੇਗਾ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਸਿਖਸ ਫਾਰ ਜਸਟਿਸ ਗਵਾਹਾਂ ਦੇ ਬਿਆਨ, ਤਸਵੀਰਾਂ, ਦਫਤਰੀ ਰਿਕਾਰਡ ਦੀਆਂ ਕਾਪੀਆਂ ਤੇ ਹੋਰ ਸਬੂਤ ਸੰਯੁਕਤ ਰਾਸ਼ਟਰ ਨੂੰ ਸੌਂਪੇਗੀ ਤੇ ਉਸ ਨੂੰ ਕਹੇਗੀ ਕਿ ਉਹ ਫੌਰੀ ਦਖਲ ਦੇਵੇ ਤੇ ਪਿੰਡ ਹੋਂਦ ਚਿਲੜ ਦੇ ਨਸਲਕੁਸ਼ੀ ਵਾਲੀ ਥਾਂ ਨੂੰ ਆਪਣੇ ਕੰਟਰੋਲ ਵਿਚ ਲੈ ਲਵੇ ਨਹੀਂ ਤਾਂ ਕਾਂਗਰਸ ਦੇ ਅਗਵਾਈ ਵਾਲੀ ਸਰਕਾਰ ਇਸ ਅਹਿਮ ਤੇ ਪੱਕੇ ਸਬੂਤ ਨੂੰ ਮਿਟਾ ਦੇਵੇਗੀ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸਮੁੱਚੇ ਭਾਰਤ ਵਿਚ ਸਿਖਾਂ ’ਤੇ ਇਕੋ ਤਰੀਕੇ ਨਾਲ ਹਮਲੇ ਹੋਏ ਤੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ ਕੇਵਲ ਇਸ ਲਈ ਕਿ ਉਹ ਸਿਖ ਧਰਮ ਨਾਲ ਸਬੰਧ ਰੱਖਦੇ ਸੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਵਲੋਂ ਪਿੰਡ ਹੋਂਦ ਡਾਕ-ਚਿਲੜ, ਤਹਿਸੀਲ-ਰਿਵਾੜੀ, ਜਿਲਾ ਮੁਹਿੰਦਰਗੜ੍ਹ (ਹਰਿਆਣਾ) ਵਿਚ ਨਵੰਬਰ 1984 ਵਿਚ ਕਤਲ ਕੀਤੇ ਗਏ ਸਿਖਾਂ ਦੀ ਜਾਰੀ ਕੀਤੀ ਇਸ ਸੂਚੀ ਵਿਚ 16 ਸਿੱਖ ਪੁਰਸ਼ ਅਤੇ 9 ਸਿੱਖ ਇਸਤਰੀਆਂ ਅਤੇ ਲੜਕੀਆਂ ਦੇ ਨਾਂਅ ਸ਼ਾਮਿਲ ਹਨ। ਇਸਤਰੀਆਂ ਵਿਚ ਔਰਤਾਂ ਅਤੇ ਲੜਕੀਆਂ ਸ਼ਾਮਿਲ ਦੱਸੀਆਂ ਗਈਆਂ ਹਨ।

ਇਨ੍ਹਾ ਵਿਚ ਕੁਝ ਹੀ ਪਰਿਵਾਰਾਂ ਦੇ ਮੈਂਬਰ ਹਨ। ਇਕ ਪਰਿਵਾਰ ਐਸਾ ਵੀ ਹੈ ਜਿਸ ਦੇ 8 ਵਿਅਕਤੀ ਮਾਰੇ ਗਏ ਹਨ। ਉਕਤ ਖੌਫ਼ਨਾਕ ਸਾਕੇ ਦੌਰਾਨ ਮਾਰੇ ਗਏ ਸਿੱਖਾਂ ਦੇ ਨਾਂਅ ਹੇਠ ਲਿਖੇ ਅਨੁਸਾਰ ਹਨ।

1-ਜੋਗਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ

2-ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ

3-ਜਮੁਨਾ ਪਤਨੀ ਗੁਰਦਿਆਲ ਸਿੰਘ

4-ਪ੍ਰੇਮ ਸਿੰਘ ਪੁੱਤਰ ਇੰਦਰ ਸਿੰਘ

5-ਉਂਤਮ ਸਿੰਘ ਪੁੱਤਰ ਕਰਮ ਸਿੰਘ

6-ਪ੍ਰਤਾਪ ਸਿੰਘ ਪੁੱਤਰ ਕਰਮ ਸਿੰਘ

7-ਜੋਗਿੰਦਰ ਸਿੰਘ ਪੁੱਤਰ ਉਂਤਮ ਸਿੰਘ

8-ਚਤਰ ਸਿੰਘ ਪੁੱਤਰ ਕਰਮ ਸਿੰਘ

9-ਰਣਜੀਤ ਸਿੰਘ ਪੁੱਤਰ ਕਰਮ ਸਿੰਘ

10-ਜੱਗੋ ਪੁੱਤਰੀ ਗੁਰਦਿਆਲ ਸਿੰਘ

11-ਗੁਲਾਬ ਸਿੰਘ ਪੁੱਤਰ ਤ੍ਰਿਲੋਕ ਸਿੰਘ

12-ਪ੍ਰਿਤਮ ਕੌਰ ਪਤਨੀ ਅਰਜਨ ਸਿੰਘ

13-ਅਬਲੂ ਪੁੱਤਰ ਅਰਜਨ ਸਿੰਘ

14-ਬਬਲੂ ਪੁੱਤਰ ਅਰਜਨ ਸਿੰਘ

15-ਸੁਰਜੀਤ ਕੌਰ ਪੁੱਤਰੀ ਅਰਜਨ ਸਿੰਘ

16-ਤਖਤ ਸਿੰਘ ਪੁੱਤਰ ਥਾਨਾ ਰਾਮ

17- ਤਾਰਾਵੰਤੀ ਪੁੱਤਰੀ ਕਰਤਾਰ ਸਿੰਘ

18- ਵੀਰਾਂ ਵਾਲੀ ਪੁੱਤਰੀ ਕਰਤਾਰ ਸਿੰਘ

19- ਜੀਤਾ ਪੁੱਤਰ ਭਗਵਾਨ ਸਿੰਘ

20- ਦਇਆ ਕੌਰ ਪਤਨੀ ਹਰਭਜਨ ਸਿੰਘ

21- ਅੰਮ੍ਰਿਤ ਕੌਰ ਪਤਨੀ ਹਰਨਾਮ ਸਿੰਘ

22- ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ

23- ਗੁਰਚਰਨ ਸਿੰਘ ਪੁੱਤਰ ਗੁਰਦਿਆਲ ਸਿੰਘ

24- ਕ੍ਰਿਸ਼ਨਾ ਪਤਨੀ ਭਗਵਾਨ ਸਿੰਘ

25- ਭਗਵਾਨ ਸਿੰਘ ਪੁੱਤਰ ਕਰਤਾਰ ਸਿੰਘ

26- ਕਰਤਾਰ ਸਿੰਘ ਪੁੱਤਰ ਗੁਲਾਬ ਸਿੰਘ

27- ਸਰਦਾਰ ਸਿੰਘ ਪੁੱਤਰ ਗੁਲਾਬ ਸਿੰਘ

28- ਧੰਨ ਸਿੰਘ ਪੁੱਤਰ ਸਰਦਾਰ ਸਿੰਘ

29- ਹਰਭਜਨ ਸਿੰਘ ਪੁੱਤਰ ਸਰਦਾਰ ਸਿੰਘ

ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ 3 ਨਵੰਬਰ 1984 ਨੂੰ ਸਰਪੰਚ ਘਣਪਤ ਸਿੰਘ ਵਲੋਂ ਦਾਇਰ ਐਫ ਆਈ ਆਰ ਵਿਚ ਦਸਿਆ ਗਿਆ ਹੈ ਕਿ 2 ਨਵੰਬਰ 1984 ਨੂੰ 500 ਬੰਦਿਆਂ ਦੇ ਇਕ ਗਰੁੱਪ ਨੇ ਪਿੰਡ ਦੀ ਸਿਖ ਅਬਾਦੀ ’ਤੇ ਹਮਲਾ ਕੀਤਾ ਸੀ ਜੋ ਕਿ ਹਥਿਆਰਾਂ ਨਾਲ ਲੈਸ ਹੋਕੇ ਟਰੱਕਾਂ ਵਿਚ ਆਏ ਸੀ ਤੇ 20 ਸਿਖਾਂ ਦਾ ਕਤਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ਹੋਂਦ ਚਿਲੜ ਵਿਚ ਕਤਲ ਕੀਤੇ ਗਏ 29 ਸਿਖਾਂ ਦੀ ਪਛਾਣ ਅਸੀ ਤਿਨ ਦਿਨਾਂ ਦੇ ਅੰਦਰ ਹੀ ਕਰ ਲਈ ਹੈ ਪਰ ਅਜੇ ਤੱਕ ਪੁਲਿਸ ਨੇ ਸਿਖਾਂ ਦੇ ਕਤਲ ਦੀ ਨਾ ਤਾਂ ਜਾਂਚ ਕੀਤੀ ਤੇ ਨਾ ਹੀ ਕਾਤਲਾਂ ਨੂੰ ਸਜ਼ਾ ਦਿੱਤੀ ਹੈ। ਪੀਰ ਮੁਹੰਮਦ ਨੇ ਕਿਹਾ ਕਿ ਹਰਿਆਣਾ ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦੇ ਜਗ ਜਾਹਿਰ ਹੋਣ ਤੋਂ ਇਹ ਸਾਬਤ ਹੁੰਦਾ ਹੈ ਕਿ ਸਿਖਾਂ ਦੇ ਕਤਲੇਆਮ ਵਿਚ ਨਾਨਾਵਤੀ ਕਮਿਸ਼ਨ ਦੀ ਜਾਂਚ ਕਾਫੀ ਅਧੂਰੀ ਸੀ ਤੇ ਕੇਵਲ ਅੱਖਾਂ ਪੂੰਝਣ ਵਾਲੀ ਸੀ ਕਿਉਂਕਿ ਕਮਿਸ਼ਨ ਨੇ ਦਿੱਲੀ ਤੋਂ ਬਾਹਰ ਸਿਖਾਂ ਦੇ ਹੋਏ ਕਤਲੇਆਮ ਦੀ ਘੋਖ ਹੀ ਨਹੀਂ ਕੀਤੀ। ਉਕਤ ਪਿੰਡ ਵਿਚ ਕਈ ਸਿਖ ਪਰਿਵਾਰ ਰਹਿ ਰਹੇ ਸੀ ਤੇ 2 ਨਵੰਬਰ 1984 ਨੂੰ ਸੋਚੀ ਸਮਝੀ ਤੇ ਯੋਜਨਾਬੱਧ ਤਰੀਕੇ ਨਾਲ ਇਸ ’ਤੇ ਹਮਲਾ ਕੀਤਾ ਗਿਆ ਤੇ ਸਮੁੱਚੇ ਪਿੰਡ ਨੂੰ ਇਸ ਵਿਚ ਰਹਿੰਦਾ ਸਿਖ ਆਬਾਦੀ ਤੇ ਗੁਰਦੁਆਰਾ ਸਮੇਤ ਸਾੜ ਦਿੱਤਾ ਗਿਆ ਸੀ। ਸੜੇ ਹੋਏ ਘਰ ਤੇ ਸਾੜੇ ਗਏ ਗੁਰਦੁਆਰੇ ਵਾਲੇ ਇਸ ਪਿੰਡ ਦਾ ਅਜੇ ਹਾਲ ਵਿਚ ਹੀ ਪਤਾ ਲੱਗਾ ਹੈ। ਪਿੰਡ ਹੋਂਦ ਚਿਲੜ ਦੀ ਨਸਲਕੁਸ਼ੀ ਵਾਲੀ ਥਾਂ ਦਾ ਪਤਾ ਇੰਜਨੀਅਰ ਮਨਵਿੰਦਰ ਸਿੰਘ ਨੇ ਆਪਣੇ ਅਣਥਕ ਯਤਨਾ ਨਾਲ ਲਗਾਇਆ ਹੈ।

ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ

ਮਨਵਿੰਦਰ ਸਿੰਘ ਗਿਆਸਪੁਰ ਵੱਲੋਂ ਇਸ ਕਾਂਡ ਨੂੰ ਸਿੱਖ ਜਗਤ ਦੇ ਧਿਆਨ ਵਿੱਚ ਲਿਆਉਣ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਇਸ ਨੂੰ ਉਭਾਰਨ ਦੀ ਸ਼ਲਾਘਾ ਕੀਤੀ .........

ਮਾਮਲਾ ਨਵੰਬਰ 1984 ਸਿੱਖ ਨਸਲਕੁਸ਼ੀ:-ਜਲਿਆਵਾਲੇ ਬਾਗ ਵਿਚ ਵਾਪਰੇ ਖੂਨੀ ਸਾਕੇ ਤੋਂ ਵੀ ਭਿਆਨਕ ਸਾਕੇ ਦੀ ਯਾਦਗਾਰ ਲੱਭੀ

ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਦੇ ਜਿਨ੍ਹਾਂ ਨੇ ਇਸ ਪਿੰਡ ਨੂੰ ਘੋਖਿਆ ਤੇ ਸਾਰਾ ਮਾਮਲਾ ਸਿੱਖਸ ਫਾਰ ਜਸਟਿਸ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਧਿਆਨ ਵਿਚ ਲਿਆਂਦਾ। ...

ਹਮਲਾਵਰਾ ਨੇ 2 ਨਵੰਬਰ 1984 ਨੂੰ ਪੂਰਾ ਪਿੰਡ ਜਲਾ ਦਿੱਤਾ ਸੀ
ਪੁਲਿਸ ਵੱਲੋਂ ਦਰਜ ਐਫ.ਆਈ.ਆਰ. ਅਨੁਸਾਰ 20 ਸਿੱਖ ਜਿੰਦਾ ਜਲਾਏ ਗਏ ਸਨ
FIR

 ਮੈਂ ਪਿੰਡ ਚਿਲੜ ਕਾ ਸਰਪੰਚ ਹੂੰ । ਹਮਾਰੇ ਗਾਵ ਕੇ ਪਾਸ ਏਕ ਛੋਟੀ ਡਾਣੀ ਜਿਸ ਕੋ ਹੋਜੀ ਪੁਰ ਕੇ ਨਾਮ ਸੇ ਬੋਲਤੇ ਹੈਂ । ਦੋਨੋ ਗਾਵ ਕੀ ਪੰਚਾਇਤ ਏਕ ਹੀ ਹੈ । ਗਾਵ ਮੇਂ ਹੋਜੀਪੁਰ ਮੇਂ ਲੱਗਭੱਗ ਛੇ ਸਾਤ ਘਰ ਸਰਦਾਰੋਂ ਕੇ ਹੈ । ਕੱਲ੍ਹ ਦਿਨਾਂਕ 02-11-1984 ਕੋ ਲੱਗਭੱਗ ਸਾਢੇ ਗਿਆਰਾਂ ਵਜੇ ਦਿਨ ਕੀ ਬਾਤ ਹੈ ਕਿ ਹੇਲੀ ਮੰਡੀ, ਪਟੌਦੀ ਜਿਲਾ ਗੁੜਗਾਵਾਂ ਕੀ ਤਰਫ ਸੇ ਏਕ ਟਰੱਕ ਆਦਮੀਓ ਕਾ ਭਰ ਕਰ ਹਮਾਰੇ ਗਾਵ ਚਿਲੜ ਕੇ ਤਰਫ ਪਰ ਆਇਆ । ਉਸ ਸਮੇਂ ਮੈਂ ਦਿਆਸੁਲੀਦਾਰ ਸ੍ਰੀ ਦੀਪ ਚੰਦ ਮੰਗੋਲ ਸਿੰਘ ਅਹੀਰ ਨੰਬਰਦਾਰ, ਨਾਨਕ ਚੰਦ ਸੰਨਆਫ ਸੁਲਤਾਨ ਅਹੀਰ ਨੰਬਰਦਾਰ ਵਾਸੀ ਦੇਵ ਕਾ ਔਰ ਵੀ ਗਾਵ ਕੇ ਕਈ ਵਿਅੱਕਤੀ ਤਥਾ ਰਤਨ ਸਿੰਘ ਸੰਨਆਫ ਬਾਨੂ ਰਾਮ ਜਾਟ ਵਾਸੀ ਘਨੋਰਾ, ਸੁੰਦਰ ਲਾਲ ਸੰਨਆਫ ਸੋਹਣ ਲਾਲ ਜਾਟ੍ਰੌ ਨੂਰਪੁਰ ਵੀ ਹਾਜਿਰ ਥੇ । ਹਮ ਨੇ ਉਸ ਟਰੱਕ ਮੇ ਆਏ ਹੁਏ ਵਿਅਕਤੀ ਜੋ ਕਿ ਯਹ ਕਹਿ ਰਹੇ ਥੇ ਕਿ ਉਸ ਗਾਵ ਕੀ ਢਾਣੀ (ਹੋਜੀ ਪੁਰ) ਮੇ ਜਿਤਨੇ ਸਰਦਾਰ ਹੈ ਉਨਕੋ ਖਤਮ ਕਰੇਗੇ ਕਿਉਕਿ ਸਰਦਾਰੋ ਨੇ ਹਮਾਰੇ ਪ੍ਰਿਯ ਨੇਤਾ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਧੀ ਕੋ ਮਾਰਾ ਹੈ । ਲੇਕਿਨ ਉਨ ਲੋਗੋ ਕੋ ਸਮਝਾ ਬੁਝਾ ਕਰ ਵਾਪਿਸ ਭੇਜ ਦੀਆ ਥਾ ਪ੍ਰੰਤੂ 6 ਵਜੇ ਸਾਮ ਕੋ ਫਿਰ ਹੇਲੀ ਵ ਪਟੌਦੀ ਕੇ ਦੋ ਤਿਨ ਟਰੱਕ ਆਦਮੀਓ ਕੇ ਭਰ ਕਰ ਫਿਰ ਆਏ ਜਿਨ ਹੋ ਨੇ ਆਤੇ ਹੀ ਚਿਲੜ ਕੀ ਸਭੀ ਹੋਦੀ ਪੁਰ ਮੇ ਪਹੁੰਚ ਕਰ ਆਗ ਲਗਾਨੀ ਅਰੰਭ ਕਰ ਦੀ । ਔਰ ਅਪਨੇ ਹਾਥੋ ਮੇ ਲੀ ਹੁਈ ਲਾਠੀਓ ਸੇ ਜੋ ਵੀ ਵਿਅਕਤੀ ਬਾਹਰ ਨਿਕਲਤਾ ਉਸੇ ਮਾਰਨਾ ਸੁਰੂ ਕਰ ਦੀਆ ।

ਮੋਰਚਾ ਗੰਗਸਰ ਜੈਤੋ --ਮਾਸਟਰ ਸੁਖਦੇਵ ਸਿੰਘ ‘ਜਾਚਕ’


ਜੈਤੋ ਮੰਡੀ ਬਠਿੰਡਾ-ਕੋਟਕਪੂਰਾ-ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਲਾਈਨ ’ਤੇ ਇਕ ਸਟੇਸ਼ਨ ਹੈ ਜਿਸ ਦੇ ਨੇੜੇ ਹੀ ਉੱਤਰ-ਪੱਛਮ ਵੱਲ ਸ੍ਰੀ ਗੰਗਸਰ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੋ ਪਹਿਲਾਂ ਨਾਭਾ ਰਿਆਸਤ ਵਿਚ ਸੀ।

5 ਅਗਸਤ, 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਲ ਹਮਦਰਦੀ ਦਾ ਮਤਾ ਪਾਸ ਕਰ ਕੇ ਫ਼ੈਸਲਾ ਹੋਇਆ ਕਿ 9 ਸਤੰਬਰ ਨੂੰ ‘ਨਾਭਾ ਡੇ’ ਮਨਾਇਆ ਜਾਵੇ ਅਤੇ ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਧੇ ਜਾਣ। 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ। 9 ਸਤੰਬਰ ਨੂੰ ਪੰਜਾਬ ਭਰ ਅਤੇ ਸਿੱਖ ਰਿਆਸਤਾਂ ਦੇ ਸਾਰੇ ਸ਼ਹਿਰਾਂ ਵਿਚ ਜਲੂਸ ਕੱਢੇ ਗਏ ਤੇ ਅਰਦਾਸੇ ਸੋਧੇ ਗਏ। ਜੈਤੋ ਮੰਡੀ ਵਿਚ ਵੀ ਬੜਾ ਵੱਡਾ ਜਲੂਸ ਨਿਕਲਿਆ ਤੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ, ਨਾਲ ਹੀ ਲੜੀਵਾਰ ਸ੍ਰੀ ਅਖੰਡ ਪਾਠਾਂ ਦਾ ਅਰੰਭ ਕਰ ਦਿੱਤਾ ਗਿਆ।

21 ਫਰਵਰੀ ਉਪਰ ਵਿਸ਼ੇਸ਼-ਗੰਗਸਰ ਜੈਤੋ ਦਾ ਮੋਰਚਾ-ਸ੍ਰੀ ਦਲਜੀਤ ਕਾਲੀਆ


ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਇਤਿਹਾਸ ਹੈ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਰਬੰਸ-ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਆਪਣੀ ਮਿਸਾਲ ਆਪ ਹੈ। ਸਮੇਂ-ਸਮੇਂ 'ਤੇ ਸਿਰੜੀ ਸਿੰਘਾਂ ਨੇ ਸ਼ਹੀਦੀ-ਪਰੰਪਰਾ ਨੂੰ ਅੱਗੇ ਤੋਰਿਆ ਹੈ। ਬਹਾਦਰ ਸਿੰਘ ਆਰਿਆਂ ਨਾਲ ਚਿਰਵਾਏ ਗਏ, ਉਬਲਦੀਆਂ ਦੇਗਾਂ ਵਿਚ ਉਬਾਲੇ ਗਏ, ਉਹ ਬੰਦ-ਬੰਦ ਕਟਵਾ ਗਏ, ਚਰਖੜੀਆਂ 'ਤੇ ਚੜ, ਪਰ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਸਮੇਂ ਦੇ ਹਾਕਮਾਂ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਘੱਲੂਘਾਰਿਆਂ ਦਾ ਦੌਰ ਚਲਾਇਆ, ਪਰ ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ।ਆਪਣੇ ਧਾਰਮਿਕ ਅਸਥਾਨਾਂ ਦੀ ਆਨ-ਸ਼ਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਰ-ਸਤਿਕਾਰ ਪ੍ਰਤੀ ਸਿੱਖ ਹਮੇਸ਼ਾਂ ਚੇਤੰਨ ਰਹਿੰਦੇ ਹਨ ਅਤੇ

ਮਹਾਰਾਜਾ ਨਾਂਭਾ ਨੂੰ ਗਦੀਓਂ ਲਾਹਣਾ


ਜੈਤੋ ਪੰਜਾਬ ਦਾ ਇਕ ਛੋਟਾ ਕਸਬਾ ਹੈ। ਕਸਬੇ ਵਿਚ ਇਕ ਕਿਲ੍ਹਾ ਹੈ। ਕਿਲ੍ਹੇ ਦੇ ਨੇੜੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਇਕ ਇਤਿਹਾਸਕ ਗੁਰਦੁਆਰਾ ਹੈ, ਜਿਸ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਉਸਰਵਾਇਆ ਸੀ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ ਨੂੰ ਗੰਗਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ : ਜੈਤੋ ਦਾ ਮੋਰਚਾ --ਕਰਮਜੀਤ ਮਾਨ


ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਅਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ 'ਗੁਰਦੁਆਰਾ ਐਕਟ' ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਗੁਰਦੁਆਰਾ ਐਕਟ ਦੇ ਅਧੀਨ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ ਅਤੇ ਇਹ ਕਮੇਟੀ ਅੱਜ ਸਿੱਖ ਜਗਤ ਦੀ ਸਭ ਤੋਂ ਵੱਡੀ ਅਤੇ ਅਹਿਮ ਸੰਸਥਾ ਹੈ ਅਤੇ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ।

ਜੈਤੋ ਮੋਰਚੇ ਦੀ ਬੇਖ਼ੌਫ਼ ਨਾਇਕਾ ਮਾਤਾ ਕਿਸ਼ਨ ਕੌਰ --ਡਾ. ਰਾਜਵੰਤ ਕੌਰ ਪੰਜਾਬੀ

ਮਾਨਵੀ ਵਿਰਸੇ ਦਾ ਮਾਣ

ਸਵਰਨਕਾਰ (ਸੋਨੀ ਭਗਤ) ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਹੈ। ਉਸ ਦਾ ਜਨਮ ਪਿੰਡ ਲੋਹਗੜ੍ਹ (ਲੁਧਿਆਣਾ) ਦੇ ਸੂਬਾ ਸਿੰਘ ਤੇ ਮਾਤਾ ਸੋਭਾ ਕੌਰ ਦੇ ਗ੍ਰਹਿ ਵਿਖੇ 1856 ਵਿੱਚ ਹੋਇਆ। ਬਾਅਦ ਵਿੱਚ ਉਹ ਪਰਿਵਾਰ ਫਿਰੋਜ਼ਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਦੇ ਦੌਧਰ ਪਿੰਡ (ਅੱਜ ਕੱਲ੍ਹ ਫ਼ਰੀਦਕੋਟ) ਵਿਖੇ ਵਸ ਗਿਆ। ਪਿੰਡ ਰਹਿੰਦਿਆਂ ਕਿਸ਼ਨ ਕੌਰ ਨੇ ਗੁਰਦੁਆਰੇ ਦੇ ਭਾਈ ਜੀ ਰਾਹੀਂ ਗੁਰਬਾਣੀ ਕੰਠ ਕੀਤੀ ਅਤੇ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਸੁਣਿਆ।

ਜਦੋਂ ਸਿੱਖਾਂ ਨੇ ਆਪਣੇ ਲਹੂ ਨਾਲ ਗੁ: ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਧੋ ਦਿੱਤਾ-ਪਿੰ. ਪਰਵਿੰਦਰ ਸਿੰਘ ‘ਖਾਲਸਾ’

ਸਾਕਾ ਨਨਕਾਣਾ ਸਾਹਿਬ ਦਾ ਕਤਲੇਆਮ

* ਸਾਡੇ ਗੁਰਧਾਮਾਂ ਦੀ ਅੰਦਰਲੀ ਮਰਿਯਾਦਾ ਗੁਰਮਤਿ ਅਨੁਸਾਰੀ ਕਿਉਂ ਨਹੀਂ?

* ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿਚ ਆਈ?

* ਮੁਗ਼ਲ ਤੇ ਅੰਗਰੇਜ਼ ਹਕੂਮਤ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿਚ ਦਖਲ ਕਿਉਂ ਦਿੰਦੀ ਸੀ?

* ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਬਣਿਆ?

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਨੂੰ ਜਦੋਂ ਸਿੱਖਾਂ ਨੇ ਆਪਣੇ ਲਹੂ ਤੇ ਮਿੱਝ ਨਾਲ ਧੋ ਦੇਣ ਦਾ ਫੈਸਲਾ ਕੀਤਾ ਸੀ। ਉਸ ਘਟਨਾ ਨੂੰ ਨਨਕਾਣਾ ਸਾਹਿਬ ਸਾਕਾ ਕਰਕੇ ਜਾਣਿਆ ਜਾਂਦਾ ਹੈ। ਨਨਕਾਣਾ ਸਾਹਿਬ ਸਾਕਾ ਵਾਚਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਾਕੇ ਦੇ ਵਾਪਰਨ ਵੇਲੇ ਰਾਜਨੀਤਕ ਤੇ ਧਾਰਮਿਕ ਹਾਲਤ ਕਿਵੇਂ ਦੇ ਸਨ। ਜਿਸ ਕਰਕੇ ਸਿੱਖਾਂ ਨੂੰ ਆਪਣਾ ਲਹੂ ਡੋਲ੍ਹਣਾ ਪਿਆ। ਇਨ੍ਹਾਂ ਦੇ ਕਾਰਨਾਂ ਦੀ ਪੜਚੋਲਉਪਰੰਤ ਜਦੋਂ ਇਸ ਘਟਨਾ ਨੂੰ ਅੱਜ ਦੇ 'ਗੁਰਦੁਆਰਾ ਪ੍ਰਬੰਧ' ਨਾਲ ਜੋੜ ਕੇ ਵੇਖਾਂਗੇ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ ਕਿ ਸਿੱਖਾਂ ਨੇ ਕਦੇ ਵੀ ਕੌਮ ਨਾਲ ਵਾਪਰੇ ਦੁਖਾਂਤ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ।

ਸਾਕਾ ਨਨਕਾਣਾ ਸਾਹਿਬ ਨੂੰ ਇਤਿਹਾਸਕ ਝਰੋਖੇ ਚੋਂ ਦੇਖਣ ਦਾ ਯਤਨ: -ਡਾ: ਗੁਰਦੇਵ ਸਿੰਘ ਸੰਘਾ ‘ਕਿਚਨਰ`


ਸਿੱਖ ਅਰਦਾਸ ਵਿੱਚ ਜਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ `ਜੀਂਦੇ ਜੰਡਾਂ ਨਾਲ ਬ੍ਹੰਨ ਕੇ ਸਾੜੇ ਗਏ ਅਤੇ ਜੀਂਦਿਆਂ ਨੂੰ ਬਲਦੀਆਂ ਭੱਠੀਆਂ ਵਿੱਚਸੁੱਟਿਆ ਗਿਆ`। ਸਾਡੀ ਅਜ ਦੀ ਵਿਚਾਰ ਦਾ ਇਨ੍ਹਾਂ ਸਤਰਾਂ ਨਾਲ ਸੰਬੰਧ ਹੈ।

ਅਜ ਤੋਂ ਕੋਈ 91 ਸਾਲ ਪਹਿਲਾਂ ਇਹ ਇਤਿਹਾਸਕ ਸੱਚ ਸਿੱਖਾਂ ਨਾਲ ਵਾਪਰਿਆ ਸੀ। ਜਿਸ ਨੂੰ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਕਰਕੇ ਜਾਣਿਆਂ ਜਾਂਦਾ ਹੈ। ਇਹ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆਂ ਜਾਂਦਾ ਹੈ।

ਸਾਕਾ ਨਨਕਾਣਾ ਸਾਹਿਬ

''ਸੂਰਾ ਸੋ ਪਹਿਚਾਨਿਏ ਜੋ ਲੜੈ ਦੀਨੁ ਕੈ ਹੇਤੁ''ਦੀਨ ਗਵਾਇਆ ਦੁਨਿ ਸਿੳ ਦੁਨਿ ਨਾ ਚਾਲੈ ਸਾਥਿ''


ਸਿੱਖ ਧਰਮ ਵਿਚ ਸ਼ਹਾਦਤ ਗੁੜ੍ਹਤੀ ਰੂਪ ਵਿਚ ਸਬ ਤੋਂ ਪਹਿਲਾਂ ਪੰਚਮ ਪਿਤਾ ਗੁਰੁ ਅਰਜਨ ਦੇਵ ਜੀ ਨੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਕਾੲਮ ਰਖ਼ਣ ਲਈ ਦਿਤੀ ਸੀ। ਅਤੇ ਫਿਰ ਅਨੇਕਾਂ ਸ਼ਹੀਦੀਆਂ ਦਾ ਵਰਣਨ ਆਂਓਂਦਾ ਹੈ। ''ਸਾਕਾ ਨਨਕਾਣਾ'' ਦਾ ਸਬੰਧ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ ਅਤੇ ਨਨਕਾਣਾ ਸਾਹਿਬ ਦਾ ਪੈਹਲਾ ਨਾਮ ''ਰਾਏ ਭੁਇਂ ਦੀ ਤਲਵੰਡੀ'' ਸੀ ਤੇ ਗੁਰੂ ਨਾਨਕੁ ਦੇਵ ਜੀ ਦਾ ਅਨਿਂਨ {ਖ਼ਾਸ 'ਸ਼ਰਧਾਲੂਆਂ ਵਿਚੋਂ ਸੀ ਯਾਨਿ ਗੁਰੂ ਨਾਨਕ ਨੂੰ ਪਰਮਾਤਮਾ ਦਾ ਰੂਪ ਪੈਹਲਾਂ ਦਾਈ ਦੌਲਤਾਂ ਨੇ, ਫਿਰ ਭੈਣ ਨਾਨਕੀ ਨੇ ਅਤੇ ਫਿਰ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੇ ਪਹਿਚਾਣਿਆ ਸੀ ਅਤੇ ਰਾਜਾ ਰਾਏ ਬੁਲਾਰ ਦੇ ਪਿਤਾ ਦਾ ਨਾਮ ਰਾਏਭੁਇਂ ਸੀ ਅਤੇ ਰਾਜੇ ਰਾਏ ਬੁਲਾਰ ਨੇ ਸੋਚਿਆ ਕਿ ਮੇਰੇ ਪਿਤਾ ਰਾਏਭੁਇਂ ਨੇ ਲੋਕਾਂ ਦਾ ਖ਼ੂਨ ਚੂਸਕੇ ਜਿਸ ਰਾਜ਼ ਨੂੰ ਕਾਇਮ ਕੀਤਾ ਸੀ ਓਥੇ ਪਰਮਾਤਮਾ ਦੇ ਰੂਪ ਨੇ ਜਨਮ ਲੈਕੇ ਮੇਰੇ ਰਾਜ ਨੂੰ ਧੰਨ ਕਰ ਦਿਤਾ ਹੈ ਤੇ ਆਓਣ ਵਾਲਾ ਇਤਹਾਸ ਇਸ ਰਾਜ ਨੂੰ ਨਫਰਤ ਨਾਲ ਨਹੀਂ ਇਜ਼ਤ ਨਾਲ ਯਾਦ ਕਰੇਗਾ ਇਸ ਲਈ ਮੇਰੇ ਇਸ ਰਾਜ ਦਾ ਨਾਮ ਨਾਨਕੀ ਦੇ ਵੀਰ ਨਾਨਕ ਦੇ ਨਾਮ ਤੇ ''ਨਨਿਕਿਆਣਾ''ਸਾਹਿਬ ਹੋਵੇਗਾ ਤੇ

21 ਫਰਵਰੀ ਉਪਰ ਵਿਸ਼ੇਸ਼-ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ -ਡਾ : ਗੁਰਚਰਨ ਸਿੰਘ


ਸਿੱਖ ਮਿਸਲਾਂ ਦੇ ਦੌਰ ਵਿਚ ਤੇ ਮੁਗ਼ਲਾਂ ਦੇ ਅਤਿਆਚਾਰੀ ਦੌਰ ਵਿਚ ਸਿੱਖਾਂ ਨੂੰ ਬੜੇ ਤਸੀਹੇ ਝੱਲਣੇ ਪਏ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਉਦਾਸੀ ਸਿੱਖਾਂ ਨੇ ਕੀਤੀ। ਸਿੱਖ ਰਾਜ ਸਮੇਂ ਇਨਾ ਗੁਰ- ਸਥਾਨਾਂ ਦੇ ਨਾਮ ਵੱਡੀਆਂ-ਵੱਡੀਆਂ ਮਿਲਖਾਂ ਤੇ ਜਾਗੀਰਾਂ ਲਾ ਦਿੱਤੀਆਂ ਗਈਆਂ। ਅੰਗਰੇਜ਼ੀ ਰਾਜ ਵਿਚ ਨਹਿਰਾਂ ਨਿਕਲਣ ਕਾਰਨ ਇਨਾ ਜ਼ਮੀਨਾਂ ਵਿੱਚੋਂ ਆਮਦਨੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਕ ਕਾਨੂੰਨ ਅਨੁਸਾਰ 1859 ਈ ਵਿਚ ਮਹੰਤਾਂ ਨੂੰ ਹੀ ਗੁਰਦੁਆਰਾ ਸਾਹਿਬਾਨ ਦੇ ਮਾਲਕ ਬਣਾ ਦਿੱਤਾ ਗਿਆ। ਬਹੁਤੀ ਦੌਲਤ ਨੇ ਮਹੰਤਾਂ ਨੂੰ ਅੱਯਾਸ਼ ਬਣਾ ਦਿੱਤਾ। ਉਹ ਚਰਿੱਤਰਹੀਣ ਹੋ ਗਏ ਤੇ ਗੁਰੂ-ਘਰਾਂ ਵਿਚ ਕੁਕਰਮ ਹੋਣ ਲੱਗੇ। ਇਨਾ ਕੁਕਰਮਾਂ ਨੂੰ ਦੇਖ ਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਵੱਡਾ ਧੱਕਾ ਲੱਗਾ ਤੇ ਸਿੱਖ ਸੰਗਤ ਤ੍ਰਾਹ-ਤ੍ਰਾਹ ਕਰਨ ਲੱਗੀ। ਸਿੱਖ ਜਗਤ ਹੋਰ ਗੁਰਦੁਆਰਾ ਸਾਹਿਬਾਨ ਵਾਂਗ ਸ੍ਰੀ ਨਨਕਾਣਾ ਸਾਹਿਬ ਦੇ ਪਾਵਨ ਅਸਥਾਨ ਦਾ ਪ੍ਰਬੰਧ ਵੀ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰਨ ਲੱਗਾ। ਉਧਰ ਸਰਕਾਰ ਮਹੰਤਾਂ ਦੀ ਪਿੱਠ 'ਤੇ ਆ ਗਈ। ਮਹੰਤਾਂ ਨੇ ਗੁੰਡੇ, ਲੁਟੇਰੇ, ਅੱਯਾਸ਼ ਲੋਕ ਰੱਖਣੇ ਸ਼ੁਰੂ ਕਰ ਦਿੱਤੇ ਤੇ ਹਥਿਆਰਾਂ ਦੇ ਜ਼ਖੀਰੇ ਜਮ ਕਰ ਲਏ। ਮਹੰਤ ਸਿੱਖਾਂ ਨੂੰ ਅੱਖਾਂ ਵਿਖਾਉਣ ਲੱਗੇ। ਇਸ ਟਕਰਾਉ ਵਿੱਚੋਂ ਹੀ 'ਨਨਕਾਣਾ ਸਾਹਿਬ ਦਾ ਸਾਕਾ' ਖੂਨੀ ਕਾਂਡ ਦਾ ਜਨਮ ਹੋਇਆ।

20-21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼ : -ਇਕਵਾਕ ਸਿੰਘ ਪੱਟੀ

ਮੁੜ ਇੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਲੋੜ


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਸੰਨ 1921 ਵਿੱਚ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਣ ਦੇ ਕੇਂਦਰ ਵੱਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਕਿਉਂਕਿ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਨੇ ਅਤੇ ਇਸਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਅਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿਖੇ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬੱਦਤਰ ਹਾਲਾਤ ਉਸ ਸਥਾਨ ਤੇ ਬਣਾ ਛੱਡੇ ਸਨ। ਹੁਣ ਕੇਵਲ ਉੱਥੇ ਕੰਜਰੀਆਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਹੁਣ ਤਾਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੇ ਇੱਜ਼ਤ ਵੀ ਮਹਿਫੂਸ ਨਹੀਂ ਸੀ ਰਹੀ। ਜਦ ਸੰਨ 1918 ਵਿੱਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਕੁਕਰਮ (ਬਲਾਤਕਾਰ) ਕੀਤਾ। ਇਸੇ ਹੀ ਸਾਲ ਪੂਰਨਾਮਸੀ ਦੀ ਇੱਕ ਰਾਤ ਨੂੰ ਜਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆਂ ਜੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਹਿੱਤ ਪੁਜੀਆਂ ਉਹਨਾਂ ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ ਅਤੇ ਖੇਹ ਖਾਧੀ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤੱਕ ਕਿ ਜੱਦ ਸਿੱਖਾਂ ਨੇ ਮਹੰਤ ਦੀਆਂ ਇਹ ਆਪਹੁਦੀਆਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗੋਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ।

27 ਫਰਵਰੀ ਨੂੰ ਸ਼ਹੀਦੀ ਦਿਵਸ ਉਪਰ ਵਿਸ਼ੇਸ਼-ਬੱਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਸ. ਕਿਸ਼ਨ ਸਿੰਘ 'ਗੜਗੱਜ' -ਡਾ. ਸੁਖਪ੍ਰੀਤ ਸਿੰਘ ਉਦੋਕੇ

ਹਿੰਦੁਸਤਾਨ ਦੀ ਆਜ਼ਾਦੀ ਵਿਚ ਸਾਰੀਆਂ ਕੌਮਾਂ ਤੋਂ ਵਧੇਰੇ ਯੋਗਦਾਨ ਸਿੱਖਾਂ ਦਾ ਹੈ। ਉਨਾਂ ਨੇ ਭਾਵੇਂ ਜਲਿਆਂ ਵਾਲੇ ਬਾਗ ਵਰਗੇ ਸਾਕਿਆਂ ਵਿਚ ਸਹਾਦਤਾਂ ਦਿੱਤੀਆਂ, ਭਾਵੇਂ ਬਜ-ਬਜ ਘਾਟ 'ਤੇ ਅਤੇ ਭਾਵੇਂ ਫ਼ਾਂਸੀਆਂ ਦੇ ਰੱਸੇ ਚੁੰਮੇ, ਦੇਸ਼ ਵਿਚ ਹੋਰ ਬਹੁਗਿਣਤੀ ਵਾਲੀਆਂ ਕੌਮਾਂ ਤੋਂ ਕਿਤੇ ਵੱਧ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਿੱਖਾਂ ਨੇ ਹੀ ਹਿੱਸਾ ਪਾਇਆ। ਭਾਵੇਂ ਸਿੱਖਾਂ ਦੀ ਗਿਣਤੀ ਕੁਲ ਅਬਾਦੀ ਦਾ ਕੇਵਲ 1.5% ਸੀ, ਪਰ ਆਜ਼ਾਦੀ ਵਾਸਤੇ ਇਨਾਂ ਨੇ 90% ਤੋਂ ਵੱਧ ਹਿੱਸਾ ਪਾਇਆ। ਇਕ ਪੰਜਾਬੀ ਦਾ ਅਦੀਬ ਕਵੀ ਲਿਖਦਾ ਹੈ-

ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,

ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ?

ਬੰਦੇ ਗਿਣੇ ਨਾ, ਸਗੋਂ ਇਹ ਕਰੋ ਗਿਣਤੀ,

ਉਸ ਕੌਮ ਵਿਚ ਹੋਏ ਸ਼ਹੀਦ ਕਿੰਨੇ?

ਬੱਬਰ ਅਕਾਲੀ ਲਹਿਰ ਦੇ ਮੋਢੀ-ਸ: ਕਿਸ਼ਨ ਸਿੰਘ ਗੜਗੱਜ

ਬੱਬਰ ਅਕਾਲੀ ਲਹਿਰ ਦੇ ਮੋਢੀ ਬਾਬਾ ਕਿਸ਼ਨ ਸਿੰਘ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ ਅਤੇ ਉਨ੍ਹਾਂ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿਚ ਸ੍ਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਮਾਂ ਸੋਮਾ ਦੇਵੀ ਦੇ ਘਰ 13 ਸਤੰਬਰ, 1889 ਨੂੰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਉਹ ਫੌਜ ਵਿਚ ਭਰਤੀ ਹੋ ਗਏ। ਚੰਗੇ ਕੱਦਵਾਰ ਅਤੇ ਹੁੰਦੜਹੇਲ ਹੋਣ ਕਰਕੇ ਛੇਤੀ ਹੀ ਉਹ ਫੌਜ ਵਿਚ ਅਤਿਅੰਤ ਲੋਕਪ੍ਰਿਅ ਹੋ ਗਏ ਅਤੇ ਸਭ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ। ਉਨ੍ਹਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ। ਉਹ ਖੁਦ ਵੀ ਪੜ੍ਹਦੇ ਅਤੇ ਜਵਾਨਾਂ ਨੂੰ ਵੀ ਪੜ੍ਹ ਕੇ ਸੁਣਾਉਂਦੇ। 1919 ਦੀ ਖ਼ੂਨੀ ਵਿਸਾਖੀ ਦਾ ਪ੍ਰਭਾਵ ਉਨ੍ਹਾਂ 'ਤੇ ਵੀ ਪਿਆ ਅਤੇ ਉਹ ਸਰਕਾਰ ਦੀਆਂ ਸਿੱਖ-ਵਿਰੋਧੀ ਨੀਤੀਆਂ ਦਾ ਪਾਜ ਉਘਾੜਣ ਦੇ ਉਦੇਸ਼ ਨਾਲ ਫ਼ੌਜੀਆਂ ਨੂੰ ਵੀ ਜਾਣਕਾਰੀ ਦਿੰਦੇ ਅਤੇ ਜਨਤਾ ਨੂੰ ਵੀ ਸਰਕਾਰ ਨਾਲ ਦਸਤਪੰਜਾ ਲੈਣ ਲਈ ਪ੍ਰੇਰਤ ਕਰਦੇ। ਪਾਪੀ ਪੇਟ ਅਤੇ ਪਰਿਵਾਰ ਲਈ ਅੰਗਰੇਜ਼ ਸਰਕਾਰ ਦੀ ਨੌਕਰੀ ਵੀ ਉਨ੍ਹਾਂ ਦੀ ਮਜਬੂਰੀ ਸੀ। ਫਿਰ ਵੀ ਉਨ੍ਹਾਂ ਨੇ ਇਕ ਨਜ਼ਮ ਲਿਖੀ ਜਿਸ ਵਿਚ ਇਸ ਖ਼ੂਨੀ ਵਿਸਾਖੀ ਬਾਰੇ ਉਨ੍ਹਾਂ ਨੇ ਆਪਣੇ ਦੁੱਖ ਅਤੇ ਸੋਚ ਦਾ ਮੁਜ਼ਾਹਰਾ ਕੀਤਾ। ਇਸ ਨਜ਼ਮ ਦੇ ਸ਼ਬਦ ਸਨ, ''ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ" ਅਤੇ ਜਦੋਂ ਉਨ੍ਹਾਂ ਇਹ ਕਵਿਤਾ ਜਨਤਕ ਤੌਰ ਤੇ ਗਾਈ ਤਾਂ ਚਾਰੇ ਪਾਸੇ ਉਨ੍ਹਾਂ ਦੀ ਪ੍ਰਸਿੱਧੀ ਜੰਗਲ ਦੀ ਅੱਗ ਵਾਂਗ ਫੈਲ ਗਈ। ਨਿਡਰ ਤਾਂ ਪਹਿਲਾਂ ਹੀ ਸੀ। ਜਦ ਸਰਕਾਰ ਨੂੰ ਉਨ੍ਹਾਂ ਵਲੋਂ ਜਨਤਕ ਤੌਰ 'ਤੇ ਅੰਗਰੇਜ਼-ਵਿਰੋਧੀ ਕਵਿਤਾ ਦਾ ਪਾਠ ਕਰਨ ਦਾ ਇਲਮ ਹੋਇਆ ਤਾਂ ਅੰਗਰੇਜ਼ ਅਫ਼ਸਰਾਂ ਨੇ ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ। ਉਨ੍ਹਾਂ ਨੂੰ ਇਸ ਕਵਿਤਾ ਲਿਖਣ ਅਤੇ ਇਸ ਨੂੰ ਬੋਲਣ ਕਰਕੇ ਮੁਆਫ਼ੀ ਮੰਗਣ ਦਾ ਹੁਕਮ ਸੁਣਾਇਆ ਗਿਆ, ਪਰ ਸ੍ਰ ਕਿਸ਼ਨ ਸਿੰਘ ਜੀ ਤਾਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਸਨ। ਉਨ੍ਹਾਂ ਸਰਕਾਰ ਅੱਗੇ ਗੋਡੇ ਟੇਕਣ ਜਾਂ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਘਰ ਆ ਗਏ। 1920 ਵਿਚ ਉਹ ਪੱਕੇ ਤੌਰ ਤੇ ਅਕਾਲੀ ਲਹਿਰ ਨਾਲ ਜੁੜ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਪ੍ਰਤੀ ਉਨ੍ਹਾਂ ਦਾ ਉਤਸ਼ਾਹ, ਕੌਮੀ ਜਜ਼ਬਾ ਅਤੇ ਧਾਰਮਿਕ ਸੇਵਾ ਦੇ ਆਧਾਰ ਤੇ ਉਨ੍ਹਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਚੁਣ ਲਿਆ ਗਿਆ। 1921 ਦੀ 26 ਜਨਵਰੀ ਨੂੰ ਤਰਨਤਾਰਨ ਵਿਚ ਗੁਰਦੁਆਰਾ ਆਜ਼ਾਦ ਕਰਵਾਉਣ ਗਏ ਅਕਾਲੀ ਸਿੱਖ ਜਥੇ ਦੇ 2 ਸਿੰਘ ਹਮਲੇ ਵਿਚ ਸ਼ਹੀਦ ਹੋ ਗਏ ਅਤੇ 17 ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ 21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਮਹਾਨ ਸਾਕੇ ਦੌਰਾਨ ਸੈਂਕੜੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਵੇਖ ਕੇ ਬਾਬਾ ਜੀ ਦਾ ਮਨ ਸ਼ਾਂਤੀ ਤੋਂ ਉਚਾਟ ਹੋ ਗਿਆ ਅਤੇ ਉਨ੍ਹਾਂ ਦਸਮ ਪਿਤਾ ਦੇ ''ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ-ਸ਼ਮਸ਼ੀਰ ਦਸਤ" ਦੇ ਮਹਾਂਵਾਕ ਤੇ ਅਮਲ ਕਰਦਿਆਂ ਹਥਿਆਰ ਚੁੱਕ ਲਏ।

ਬੱਬਰ ਅਕਾਲੀ ਲਹਿਰ - ਕਿਰਪਾਲ ਸਿੰਘ ਸੰਧੂ

ਬੱਬਰ ਅਕਾਲੀ ਲਹਿਰ ਪੰਜਾਬ ਦੇ ਦੋਆਬਾ ਖੇਤਰ (ਜਿ਼ਲ੍ਹਾ ਜਲੰਧਰ, ਕਪੂਰਥਲਾ ਅਤੇ ਹੁਸਿ਼ਆਰਪੁਰ) ‘ਚੋਂ ਉਠੀ ਇਕ ਜੁਝਾਰੂ ਲਹਿਰ ਸੀ। ਇਹ ਉਹ ਦੇਸ਼ ਭਗਤ ਸਨ ਜੋ ਵਿਦੇਸ਼ੀ ਸਰਕਾਰ ਦੀ ਲੁੱਟ-ਖਸੁੱਟ ਅਤੇ ਬੇਇਨਸਾਫੀ ਦੇ ਨਾਲ-ਨਾਲ ਆਜ਼ਾਦੀ ਘੁਲਾਟੀਆਂ ਤੇ ਦੇਸ਼ ਭਗਤਾਂ ਵਿਰੁਧ ਝੂਠੀਆਂ ਸ਼ਹਾਦਤਾਂ ਦੇਣ ਵਾਲੇ ਸਰਕਾਰੀ ਝੋਲੀ ਚੁੱਕਾਂ, ਖਾਨ ਬਹਾਦਰਾਂ, ਸਰਦਾਰ ਬਹਾਦਰਾਂ, ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਨੂੰ ਝੂਠੀਆਂ ਸ਼ਹਾਦਤਾਂ ਤੋਂ ਰੋਕਦੇ ਜਾਂ ਫਿਰ ਮੌਤ ਦੇ ਘਾਟ ਉਤਾਰਦੇ ਸਨ ਤਾਂ ਜੋ ਸਰਕਾਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਵਿਦੇਸ਼ੀ ਸਰਕਾਰ ਤੋਂ ਮੁਲਕ ਨੂੰ ਆਜ਼ਾਦ ਕਰਵਾਇਆ ਜਾਵੇ।

ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ -ਰਘਵੀਰ ਸਿੰਘ ਚੰਗਾਲ

ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਮੁਕਤ ਕਰਵਾਉਣ ਲਈ ਪੰਜਾਬੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੀ ਧਰਤੀ ਦਾ ਇਤਿਹਾਸ, ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਰਕਾਰ ਦੇ ਖਿਲਾਫ ਸੂਰਬੀਰਤਾ ਤੇ ਦਲੇਰੀ ਨਾਲ ਲੜਦਿਆਂ ਅਨੇਕਾਂ ਹੀ ਪੰਜਾਬੀ ਸੂਰਬੀਰ ਸ਼ਹੀਦੀਆਂ ਪਾ ਗਏ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਅਣਗਿਣਤ ਲਹਿਰਾਂ ਨੇ ਜਨਮ ਲੈ ਕੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ ਤੇ ਲਾਲਾ ਹਰਦਿਆਲ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ। ਇਨਾਂ ਲਹਿਰਾਂ ਦਾ ਨਾਂਅ ਭਾਰਤੀ ਇਤਿਹਾਸ ਅੱਜ ਵੀ ਲਾਲ ਭਾਅ ਮਾਰਦਾ ਹੈ। ਕੁਰਬਾਨੀ,ਤਿਆਗ ਤੇ ਸਵਾਰਥ ਤੋਂ ਦੂਰ ਦੀ ਭਾਵਨਾ ਵਾਲਾ ਇਤਿਹਾਸ ਮੋਇਆਂ ਵਿੱਚ ਜਾਨ ਪਾਕੇ ਉ ਨੂੰ ਕੁਰਬਾਨੀ ਦੀ ਵੇਦੀ ਉੱਤੇ ਆਉਣ ਲਈ ਪ੍ਰੇਰਦਾ ਹੈ। ਗਦਰ ਪਾਰਟੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਅਜਿਹੇ ਸਿਰੜੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਭਾਵੇਂ ਇਤਿਹਾਸਕਾਰਾਂ ਨੇ ਇਨਾਂ ਲਹਿਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਨਾਇਆ ਹੈ ਪਰ ਫਿਰ ਵੀ ਮਹਾਨ ਸ਼ਹੀਦਾਂ ਦਾ ਨਾਂਅ ਭਾਰਤੀ ਇਤਿਹਾਸ ਦੇ ਪੰਨਿਆਂ ਉੱਤੇ ਸੂਰਜ ਵਾਂਗ ਚਮਕਦਾ ਹੈ।

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

Note: In the historical Sikh perspective, and in this article, the term ‘Nihang Singh’ connotes a traditional Sikh/Khalsa warrior, and not necessarily a member of any particular Dal or organization as it is implied in modern times.

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕਸੱ ਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਤੇ ਧਰਮ ਦਾ ਨਾਂ ਲੈਣਾ ਵੀ ਜ਼ੁਲਮ ਸਮਝਿਆ ਜਾਂਦਾ ਹੋਵੇ। ਜ਼ੁਲਮ ਵੀ ਅਜਿਹਾ ਜਿਸ ਦੀ ਕੋਈ ਦਾਦ-ਫ਼ਰਿਆਦ ਨਾ ਹੋਵੇ ਤੇ ਕਿਸੇ ਤੋਂ ਨਿਆਂ ਦੀ ਕੋਈ ਆਸ ਨਾ ਹੋਵੇ।

ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਵਿਚ ਚਮਕਦਾ ਸਿਤਾਰਾ ........

ਸ਼ਹੀਦ ਸ. ਸ਼ਾਮ ਸਿੰਘ ਅਟਾਰੀ

ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਵਿਚ ਚਮਕਦਾ ਸਿਤਾਰਾ ਹੈ। ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ. ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿਚ ਕਾਉਂਕੇ ਵਿਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।

ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹੀਦੀ

ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ

"ਕਾਦਰਯਾਰ ਜਹਾਨ 'ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ" " ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ"

ਜੰਗਨਾਮਾ: ਬੰਦ ੧-੯੦ -ਸ਼ਾਹ ਮੁਹੰਮਦ

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨਵ ਸ਼ਾਸਤਡੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

10 ਫਰਵਰੀ ਉਪਰ ਵਿਸ਼ੇਸ਼-ਸਿੱਖ ਰਾਜ ਦੀ ਆਖਰੀ ਜੰਗ -ਸ. ਰਾਜਿੰਦਰ ਸਿੰਘ

ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ

10 ਫਰਵਰੀ, 1846 ਨੂੰ ਸਭਰਾਉਂ ਵਿਖੇ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਇਤਿਹਾਸ ਦੀ ਮਹੱਤਵਪੂਰਨ ਘਟਨਾ ਹੈ। ਅੰਗਰੇਜ਼ਾਂ ਜਿਹੀ ਚਤੁਰ, ਸ਼ਕਤੀਸ਼ਾਲੀ ਕੌਮ ਤੋਂ ਬਿਨਾਂ ਗ਼ਦਾਰਾਂ ਦੀਆਂ ਜ਼ਹਿਰੀਲੀਆਂ ਸਾਜ਼ਿਸ਼ਾਂ ਦਾ ਸਿਦਕਦਿਲੀ ਨਾਲ ਸਿੱਖਾਂ ਨੇ ਟਾਕਰਾ ਕਰਦਿਆਂ ਆਪਣੇ ਲਹੂ ਨਾਲ ਇਤਿਹਾਸ ਦੇ ਸਫ਼ੇ 'ਤੇ ਦੇਸ਼-ਭਗਤੀ ਅਤੇ ਸੂਰਬੀਰਤਾ ਦੀ ਅਣਖੀ ਕਹਾਣੀ ਲਿਖੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਅੰਦਰ ਡੋਗਰਿਆਂ ਦੀਆਂ ਸਾਜ਼ਿਸ਼ਾਂ ਸਦਕਾ ਹੋਈ ਬੁਰਛਾਗਰਦੀ ਤੇ ਖ਼ੂਨ-ਖ਼ਰਾਬੇ ਦੇ ਕਾਲੇ ਦੌਰ ਵਿਚ ਆਖ਼ਰ ਨਵੰਬਰ 1845 ਨੂੰ ਮਿਸਰ ਲਾਲ ਸਿੰਘ ਵਜ਼ੀਰ ਅਤੇ ਤੇਜ ਸਿੰਘ ਖਾਲਸਾ ਫੌਜ ਦਾ ਸੈਨਾਪਤੀ ਬਣਿਆ। ਲੰਮੇ ਸਮੇਂ ਤੋਂ ਪੰਜਾਬ ਨੂੰ ਹੜੱਪਣ ਲਈ ਤਰਲੋਮੱਛੀ ਹੋ ਰਹੇ ਅੰਗਰੇਜ਼ਾਂ ਨਾਲ ਇਨਾ ਦੋਵਾਂ ਗ਼ਦਾਰਾਂ ਨੇ ਰਲ ਕੇ ਬੜੀ ਮੱਕਾਰੀ ਨਾਲ ਮੁੱਦਕੀ ਅਤੇ ਫਿਰੋਜ਼ਸ਼ਾਹ ਦੇ ਯੁੱਧਾਂ ਵਿਚ ਸਿੱਖ ਸੈਨਾ ਨੂੰ ਨਸ਼ਟ ਕਰਵਾਉਣ ਵਿਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਜਿਹੇ ਮਹਾਨ ਯੋਧੇ ਦੁਆਰਾ ਤਿਆਰ ਕੀਤੀ ਸੈਨਾ ਨੂੰ ਨਸ਼ਟ ਕਰਵਾਉਣਾ ਇੰਨਾ ਆਸਾਨ ਕਾਰਜ ਨਹੀਂ ਸੀ।

ਪੰਜਾਬ ਦੀ ਆਜ਼ਾਦੀ ਦੀ ਪਹਿਲੀ ਜੰਗ

ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ

10 ਮਈ, 2007 ਪਾਰਲੀਮੈਂਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਹੋਰ ਅਹੁਦੇਦਾਰਾਂ ਨੇ ਮਿਲ ਕੇ 1857 ਦੇ ਗ਼ਦਰ ਦੀ ਡੇਢ ਸੌ ਸਾਲਾ ਬਰਸੀ ਮਨਾਈ। ਇਸ ਸਮੇਂ ਪਾਰਲੀਮੈਂਟ ਦੇ ਡਿਪਟੀ ਸਪੀਅਰ ਚਰਨਜੀਤ ਸਿੰਘ ਅਟਵਾਲ ਤੇ ਹੋਰ ਕੁਝ ਮੈਂਬਰਾਂ ਨੇ ਪਾਰਲੀਮੈਂਟ ਵਿਚ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ, ਪਹਿਲੀ ਪੰਜਾਬ ਦੀ ਜੰਗ ਸੀ, ਪਰ ਉਹ ਇਸ ਦਾ ਵਿਸਥਾਰ ਨਹੀਂ ਕਰ ਸਕੇ ਕਿ ਇਹ ਕਿਵੇਂ ਆਜ਼ਾਦੀ ਦੀ ਪਹਿਲੀ ਜੰਗ ਹੈ।

‘ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ‘

ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ 306ਵੇਂ ਸ਼ਹੀਦੀ ਜੋੜ ਮੇਲੇ ‘ਤੇ


ਕੁਲ ਦੁਨੀਆਂ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਹਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿੱਚ, ਬੜੇ ਭਾਵੁਕ ਅਤੇ ਸ਼ਰਧਾਲੂ ਭਾਵ ਨਾਲ ਦੀਵਾਨਾਂ, ਸਮਾਗਮਾਂ, ਕਾਨਫਰੰਸਾਂ, ਸੈਮੀਨਾਰਾਂ ਅਤੇ ਹੋਰ ਸਰਗਰਮੀਆਂ ਕਰ ਰਹੀ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 21 ਦਸੰਬਰ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਅਤੇ 26 ਦਸੰਬਰ ਦਾ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਵਜੋਂ ਮਿੱਥਿਆ ਗਿਆ ਹੈ। ਇਸ ਹਫਤੇ ਦੌਰਾਨ ਹੀ ਤਿੰਨਾਂ ਪਿਆਰਿਆਂ (ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਭਾਈ ਜੈਤਾ (ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੀਸ, ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸਨ ਅਤੇ ਬਾਲਾ-ਪ੍ਰੀਤਮ, ਕਲਗੀਧਰ ਨੇ ‘ਰੰਗਰੇਟੇ ਗੁਰ ਕੇ ਬੇਟੇ‘ ਦੇ ਖਿਤਾਬ ਨਾਲ ਨਿਵਾਜਿਆ ਸੀ) ਤੋਂ ਭਾਈ ਜੀਵਨ ਸਿੰਘ ਬਣੇ (ਸਿੱਖ ਜਰਨੈਲ) ਅਤੇ 34 ਹੋਰ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਅਤੇ ਸੈਂਕੜਿਆਂ ਹੋਰ ਸਿੰਘ-ਸਿੰਘਣੀਆਂ ਨੇ ਖੂਨੀ ਸਰਸਾ ਦੇ ਕੰਡੇ ਵੀ ਸ਼ਹੀਦੀ ਜਾਮ ਪੀਤੇ ਸਨ। ਇਤਿਹਾਸਕ ਤੱਥ ਇਹ ਹੈ ਕਿ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਲਗਭਗ ਅੱਠ-ਨੌਂ ਮਹੀਨੇ ਦੇ ਘੇਰੇ ਦੌਰਾਨ ਦੇ ਸਮੇਂ ਤੋਂ ਲੈ ਕੇ, ਕਿਲ੍ਹਾ ਛੱਡਣ ਦੇ ਸਮੇਂ ਸਰਸਾ ਕੰਢੇ ਹੋਈ ਖੂਨੀ ਜੰਗ ਦੌਰਾਨ ਅਤੇ ਫੇਰ ਚਮਕੌਰ ਸਾਹਿਬ ਤੱਕ ਦੇ ਸਫਰ ਵਿੱਚ, ਹਜ਼ਾਰਾਂ ਗੁਰੂ-ਚਰਨਾਂ ਦੇ ਭੌਰਿਆਂ ਨੇ, ਆਪਣੇ ਸਰੀਰਾਂ ਦੇ ਠੀਕਰੇ, ਜ਼ਾਲਮ ਮੁਗਲੀਆ ਸਾਮਰਾਜ ਅਤੇ ਉਸ ਦੇ ਸਹਿਯੋਗੀ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਸਿਰ ਭੰਨ ਕੇ, ਭਵਿੱਖ ਦੀ ‘ਸਿੰਘ ਸਲਤਨਤ‘ ਨੂੰ ਹਮੇਸ਼ਾਂ ਲਈ ਕਾਇਮ-ਦਾਇਮ ਕਰ ਦਿੱਤਾ ਸੀ। ਇਸ ਲਈ 21 ਦਸੰਬਰ ਤੋਂ 26 ਦਸੰਬਰ ਤੱਕ ਦਾ ਸਮਾਂ ਹੀ ਨਹੀਂ ਬਲਕਿ ਅਨੰਦਪੁਰ ਸਾਹਿਬ ਦੇ ਘੇਰੇ ਦੇ ਸਮੇਂ ਤੋਂ ਲੈ ਕੇ ਸ਼ਹੀਦ ਹੋਏ ਸਮੂਹ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਇਹ ਹਫਤਾ ਸਮਰਪਿਤ ਹੈ।

ਛੋਟੀਆਂ ਜਿੰਦਾਂ ਵੱਡੇ ਸਾਕੇ


ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਿਰਾਲੇ ਚੋਜਾਂ ਅਰਥਾਤ ਬੀਰ- ਰਸੀ ਕਰਤੱਵਾਂ ਅਤੇ ਖਾਲਸੇ ਦੀ ਨਿਰਾਲੀ ਚੜ੍ਹਤ ਨੂੰ ਤੱਕ ਕੇ ਪਹਾੜੀ ਰਾਜੇ ਗੁਰੂਘਰ ਨਾਲ ਢਿਡੋਂ ਬਹੁਤ ਖ਼ਾਰ ਖਾਣ ਲੱਗ ਪਏ ਸਨ। ਉਨ੍ਹਾਂ ਦੇ ਪਲੀਤ ਇਰਾਦੇ ਉਦੋਂ ਉਘੜ ਕੇ ਸਾਹਮਣੇ ਆ ਗਏ ਜਦ ਉਨ੍ਹਾਂ ਸਰਹਿੰਦ ਦੇ ਨਵਾਬ ਵਜੀਰ ਖ਼ਾਂ ਨੂੰ ਡੂੰਘੀ ਸਾਜ਼ਸ਼ ਅਧੀਨ ਚਿੱਠੀ ਲਿਖ ਭੇਜੀ ਕਿ ਗੁਰੂ ਗੋਬਿੰਦ ਸਿੰਘ ਮੁਗ਼ਲ ਸਰਕਾਰ ਲਈ, ਤੁਹਾਡੇ ਲਈ ਅਤੇ ਸਾਡੇ ਲਈ ਵੀ ਬਹੁਤ ਵੱਡਾ ਖ਼ਤਰਾ ਹਨ। ਇਸ ਖਤਰੇ ਦਾ ਇਲਾਜ ਸਾਨੂੰ ਸਭ ਨੂੰ ਮਿਲਕੇ ਹਰ-ਹੀਲੇ ਕਰਨਾ ਚਾਹੀਦਾ ਹੈ।

ਸਾਕਾ ਪੰਜਾ ਸਾਹਿਬ


ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ ਪਹਿਲੇ ਦੋ ਸਿੰਘ ਸਨ ਜੋ ਹਸਨ ਅਬਦਲ ਰੇਲਵੇ ਸਟੇਸ਼ਨ ‘ਤੇ ਪੰਜਾ ਸਾਹਿਬ ਦੇ ਮੋਰਚੇ ਸਮੇਂ ਰੇਲਗੱਡੀ ਹੇਠ ਆ ਕੇ ਸ਼ਹੀਦ ਹੋਏ। ਬਾਕੀਆਂ ਨੂੰ ਕਾਫ਼ੀਆਂ ਸੱਟਾਂ ਲੱਗੀਆਂ ਸਨ। (ਪੰਜਾ ਸਾਹਿਬ ਸਾਕਾ-ਇਕ ਚਸ਼ਮਦੀਦ ਦੀ ਜ਼ੁਬਾਨੀ)

ਸਿੱਖ ਵਿਦਵਾਨ ਗਿਆਨੀ ਭਜਨ ਸਿੰਘ, ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮਪਤਨੀ ਬੀਬੀ ਹਰਨਾਮ ਕੌਰ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਮੋਰਚੇ ਬਾਰੇ ਇੰਟਰਵਿਊ ਕੀਤੀ। ਇਥੇ ਇਸ ਇੰਟਰਵਿਊ ਦੇ ਕੁਝ ਅੰਸ਼ ਪ੍ਰਕਾਸ਼ਤ ਕੀਤੇ ਜਾ ਰਹੇ ਹਨ।