-ਸਰਦੂਲ ਸਿੰਘ ਸੇਖੋਂ
ਭਾਗ - 4
ਲਾਹੌਰ ਦੇ ਸੂਬੇਦਾਰ ਨੇ ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘਾ ਤੇ ਭਾਰੀ ਤਸ਼ੱਸ਼ਦ ਕੀਤਾ ਤੇ ਕਰਵਾਇਆ, ਉਹ ਚਾਹੁੰਦਾ ਸੀ ਕਿ ਸਿੰਘ ਆਪਣੇ ਧਰਮ ਤੋ ਡੋਲ ਜਾਣ ਤੇ ਈਨ ਮੰਨ ਕਿ ਇਸਲਾਮ ਕਬੂਲ ਕਰ ਲੈਣ,ਪਰ ਗੁਰੂ ਜੀ ਦੇ ਪਿਆਰੇ ਸਿੰਘ ਜਾਣਦੇ ਸਨ ਕਿ ਕਿਵੇ ਪੰਜ ਤੇ ਸੱਤ ਸਾਲ ਦੇ ਮਸੂਮ ਬੱਚਿਆ ਨੇ ਧਰਮ ਖਾਤਰ ਹੱਸ ਹੱਸ ਨੀਹਾਂ ਵਿੱਚ ਆਪਣੇ ਆਪ ਨੂੰ ਜਿੰਦਾ ਚਿਣਵਾਉਣਾ ਤਾ ਮਨਜੂਰ ਕਰਵਾ ਲਿਆ ਪਰ ਧਰਮ ਨਹੀ ਸੀ ਹਾਰਿਆ,ਫਿਰ ਅੱਜ ਜੋ ਸਿੰਘ ਮੁਗਲਾਂ ਦੀ ਕੈਦ ਵਿੱਚ ਸਨ,ਆਖਰ ਉਹ ਵੀ ਤਾ ਛੋਟੇ ਸਾਹਿਬਜਿਦਿਆ ਦੀ ਸ਼ਹੀਦੀ ਦਾ ਬਦਲਾ ਲੈਣ ਖਾਤਰ ਹੀ ਮੈਦਾਨੇ ਜੰਗ ਵਿੱਚ ਨਿੱਤਰੇ ਸਨ,ਫਿਰ ਡੋਲ ਕਿਵੇ ਜਾਦੇ?ਬਾਬਾ ਬੰਦਾ ਸਿੰਘ ਜੀ ਦੇ ਸੂਰਮੇ ਸਿੰਘਾ ਨੇ ਤਸ਼ੱਸ਼ਦ ਨੂੰ ਹੱਸ ਹੱਸ ਪ੍ਰਵਾਨ ਕੀਤਾ ਕਿਸੇ ਇੱਕ ਨੇ ਵੀ ਸੀ ਤੱਕ ਨਾ ਕੀਤੀ ।
ਦਿੱਲੀ ਤੋ ਬਾਦਸ਼ਾਹ ਫਰਖਸ਼ੀਅਰ ਦਾ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਆਇਆ ਕਿ ਬੰਦਾ ਸਿੰਘ ਨੂੰ ਸਾਥੀਆ ਸਮੇਤ ਦਿੱਲੀ ਪੇਸ਼ ਕੀਤਾ ਜਾਵੇ।ਬਾਬਾ ਬੰਦਾ ਸਿੰਘ ਜੀ ਨੂੰ ਇੱਕ ਵੱਡੇ ਮਜਬੂਤ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇਸ ਪਿੰਜਰੇ ਨੂੰ ਇੱਕ ਹਾਥੀ ਦੇ ਉਪਰ ਬੰਨ੍ਹ ਕਿ ਦਿੱਲੀ ਵੱਲ ਤੋਰ ਦਿੱਤਾ,ਬਾਕੀ ਸਾਥੀ ਸਿੰਘਾ ਨੂੰ ਹੱਥੀ ਹੱਥ ਕੜਣੀਆਂ, ਪੈਰਾ ਨੂੰ ਬੇੜ੍ਹੀਆ ਪਾ ਕਿ ਸਖਤ ਪਹਿਰੇ ਹੇਠ ਵੱਡੀ ਫੌਜ ਨਾਲ ਇੱਕ ਜਲੂਸ ਦੀ ਸ਼ਕਲ ਵਿੱਚ ਦਿੱਲੀ ਵੱਲ ਨੂੰ ਤੋਰ ਲਿਆ,ਸਮੇ ਦੇ ਹਾਕਮਾ ਨੇ ਸਿੰਘਾਂ ਨੂੰ ਹਰ ਪ੍ਰਕਾਰ ਦੇ ਤਸੀਹੇ ਦਿੱਤੇ ਤੇ ਘਟੀਆ ਤੋ ਘਟੀਆ ਵਰਤਾਓ ਕੀਤਾ ਗਿਆ, ਹਾਕਮ ਸੋਚਦੇ ਸਨ ਸ਼ਾਇਦ
ਜਲਾਲਤ ਵਾਲੀ ਜਿੰਦਗੀ ਤੋ ਤੰਗ ਪੈ ਕਿ ਸਿੰਘ ਆਪਣਾ ਧਰਮ ਹਾਰ ਜਾਣਗੇ,ਪਰ ਗੁਰੂ ਜੀ ਦੇ ਪਿਆਰੇ ਸਿੱਖ ਹਰ ਮਾੜ੍ਹੇ ਵਰਤਾਓ ਨੂੰ ਵੀ ਉਸ ਅਕਾਲ ਪੁਰਖ ਦਾ ਭਾਣਾ ਕਰ ਕਿ ਮੰਨਦੇ ਰਹੇ,ਉਹ ਜਾਣੇ ਸਨ ਕਿ ਜੇਕਰ ਸਾਡੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਮੇ ਦੇ ਹਾਕਮਾ ਵੱਲੋ ਦਿੱਤੇ ਤਸੀਹਿਆ ਨੂੰ ਸ਼ਾਤ ਚਿੱਤ ਰਹਿ ਕਿ ਪ੍ਰਮਾਤਮਾ ਦਾ ਭਾਣਾ ਮੰਨਦੇ ਰਹੇ,ਫਿਰ ਅਸੀ ਕਿਉ ਹੌਸਲੇ ਹਾਰੀਏ,ਸਿੰਘ ਚੜ੍ਹਦੀ ਕਲਾ ਵਿੱਚ ਹੋ ਕਿ ਜਾਲਮ ਵੱਲੋ ਕੀਤੇ ਤਸ਼ੱਸ਼ਦ ਨੂੰ ਹੱਸ ਕਿ ਪ੍ਰਵਾਨ ਕੀਤਾ ਤੇ ਸ਼ਾਤ ਚਿੱਤ ਰਹਿਦੇ ਹੋਏ,ਅਕਾਲ ਪੁਰਖ ਦੇ ਨਾਮ ਬਾਣੀ ਦਾ ਸਿਮਰਨ ਕਰਦੇ ਤਸੀਹੇ ਝੱਲਦੇ ਹੋਏ ਦਿੱਲੀ ਪਹੁੰਚ ਗਏ।ਦਿੱਲੀ ਪਹੁੰਚਣ ਤੇ ਬਾਦਸ਼ਾਹ ਦੇ ਹੁਕਮ ਨਾਲ ਸਿੰਘਾ ਦੇ ਸਿਰਾ ਤੋ ਦਸਤਾਰਾ ਲਾਹ ਕਿ ਸਿਰ ਤੇ ਟੋਪੀਆਂ ਪਾ ਕਿ ਭੁੱਖ ਰਹੇ ਤਸ਼ੱਸ਼ਦ ਨਾਲ ਸਰੀਰਕ ਪੱਖੋ ਕਮਜੋਰ ਹੋ ਚੁੱਕੇ ਸਿੰਘਾ ਨੂੰ ਦਿੱਲੀ ਵਿੱਚ ਘੁੰਮਾ ਕਿ ਜਲੂਸ ਕੱਢਿਆ ਗਿਆ,ਬਾਬਾ ਬੰਦਾ ਸਿੰਘ ਜੀ ਦੇ ਵੀ ਸਿਰ ਤੋ ਦਸਤਾਰ ਉਤਾਰ ਕਿ ਬਾਕੀ ਸਿੰਘਾ ਵਾਗ ਬਾਬਾ ਜੀ ਦੇ ਸਿਰ ਤੇ ਵੀ ਟੋਪੀ ਪਾ ਬੇਇਜੱਤ ਕਰ ਹਾਥੀ ਦੇ ਉੱਪਰ ਵੱਡੇ ਪਿੰਜਰੇ ਚ ਬੰਦ ਕਰ ਕਿ ਦਿੱਲੀ ਚ ਘੁੰਮਾ ਕਿ ਜਲੂਸ ਕੱਢਿਆ ਸੀ,ਪਰ ਅੱਜ ਸਾਡੀ ਨੋਜਵਾਨ ਪੀੜ੍ਹੀ ਪਤਾ ਨਹੀ ਕਿਉ ਸਰਦਾਰੀਆ ਛੱਡ ਆਪਣੇ ਆਪ ਨੂੰ ਬੇਇੱਜਤ ਕਰ ਰਹੀ ਹੈ ? ਜਿਹੜੀਆ ਟੋਪੀਆ ਸਿੰਘਾ ਨੇ ਕਦੀ ਨਹੀ ਪਾਈਆ ,ਸਿੱਖ ਧਰਮ ਵਿੱਚ ਸਿੱਖ ਵਾਸਤੇ ਟੋਪੀ ਪਾਉਣੀ,ਤੇ ਟੋਪੀ ਵਾਗ ਦਸਤਾਰ ਰੱਖਣੀ ਤੇ ਉਤਾਰਨੀ ਸਖਤ ਮਨ੍ਹਾ ਹੈ।ਗੁਰੂ ਦਸਮੇ ਪਾਤਸ਼ਾਹ ਜੀ ਰਹਿਤ ਨਾਮਿਆ ਵਿੱਚ ਸਿੱਖ ਨੂੰ ਟੋਪੀ ਪਾਉਣ ਤੋ ਸਖਤੀ ਨਾਲ ਮਨ੍ਹਾ ਕਰਦੇ ਹੋਏ ਫੁਰਮਾਨ ਕਰਦੇ ਹਨ ।
ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸਟੀ ਹੋਏ ਮਰੇ ।
ਲਾਹੌਰ ਤੋ ਦਿੱਲੀ ਚੱਲਣ ਸਮੇ ਕੈਦੀ ਸਿੰਘਾ ਦੀ ਗਿਣਤੀ ਦੋ ਸੌ ਦੇ ਕਰੀਬ ਸੀ,ਪਰ ਦਿੱਲੀ ਬਾਦਸ਼ਾਹ ਦੇ ਸਾਹਮਣੇ 800 ਸਿੰਘਾ ਨੂੰ ਪੇਸ਼ ਕੀਤਾ,ਇਹ ਕਿਵੇ ਹੋ ਗਿਆ,ਬਾਕੀ 600 ਸਿੰਘ ਕਿੱਥੋ ਆਏ ਸਨ ਉਹ ਬਾਬਾ ਬੰਦਾ ਸਿੰਘ ਜੀ ਦੇ ਸਾਥੀ ਸਿਪਾਹੀ ਤਾ ਨਹੀ ਸਨ,ਪਰ ਫੌਜਦਾਰ ਇਹ ਸੋਚ ਕਿ ਜੇਕਰ ਬਾਦਸ਼ਾਹ ਕੋਲ ਇਹਨਾਂ ਦੋ ਸੌ ਸਿੰਘਾ ਨੂੰ ਹੀ ਪੇਸ਼ ਕੀਤਾ ਤਾ ਹੋ ਸਕਦਾ ਬਾਦਸ਼ਾਹ ਨਿਰਾਜ ਹੋਵੇ,ਕਿ ਏਡੀ ਵੱਡੀ ਸ਼ਾਹੀ ਫੌਜ ਦੇ ਨੱਕ ਚ ਦੰਮ ਇਹਨਾ ਦੇ ਗਿਣਤੀ ਸਿੰਘਾ ਨੇ ਕਰ ਰੱਖਿਆ ਤੇ ਇਨਾਮ ਦੀ ਥਾਂ ਫਿਟਕਾਰਾ ਮਿਲਣ,ਤਾ ਫੌਜਦਾਰਾ ਨੇ ਸਿਪਾਹੀਆ ਨੂੰ ਹੁਕਮ ਦਿੱਤਾ ਕਿ ਰਸਤੇ ਚ ਜੋ ਵੀ ਸਿੱਖ ਮਿਲੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ,ਇਸ ਤਰ੍ਹਾਂ ਜੋ ਸਿੰਘ ਕੈਦੀ ਲਾਹੌਰ ਤੋ ਦੋ ਸੌ ਗਿਣਤੀ ਵਿੱਚ ਸਨ ਉਹਨਾਂ ਦੀ ਗਿਣਤੀ ਦਿੱਲੀ ਤੱਕ ਜਾਦੇ ਸਮੇ ਅੱਠ ਸੌ ਤੱਕ ਪਹੁੰਚ ਗਈ।ਜਦੋ ਸਿੰਘਾ ਨੂੰ ਦਿੱਲੀ ਬਾਦਸ਼ਾਹ ਫਰਖਸ਼ੀਅਰ ਸਾਹਮਣੇ ਪੇਸ਼ ਕੀਤਾ ਤਾਂ ਉਸ ਨੇ ਬਾਬਾ ਬੰਦਾ ਸਿੰਘ ਜੀ ਤੇ ਉਸ ਦੇ ਚੋਣਵੇਂ ਜਰਨੈਲਾ ਨੂੰ ਵੱਖ ਕੈਦ ਕਰਨ ਦਾ ਹੁਕਮ ਦਿੱਤਾ ਅਤੇ ਬਾਕੀ ਸਿੰਘਾ ਨੂੰ ਆਮ ਕੈਦ ਖਾਨੇ ਵਿੱਚ ਭੇਜਿਆ ਗਿਆ।ਤਾ ਬਾਦਸ਼ਾਹ ਫਰਖਸ਼ੀਅਰ ਨੇ ਬਾਬਾ ਬੰਦਾ ਸਿੰਘ ਜੀ ਦੇ ਕੋਲ ਜਾ ਕਿ ਜੋ ਕਿਹਾ ਉਸ ਨੂੰ ਕਵੀ ਸੋਹਣ ਸਿੰਘ ਜੀ ਸੀਤਲ ਨੇ ਆਪਣੀ ਕਲਮ ਨਾਲ ਇੰਝ ਬਿਆਨ ਕੀਤਾ-
ਹੁਣ ਇਸਲਾਮ ਕਬੂਲ ਲੈ,ਗੱਲ ਏਹਾ ਚੰਗੀ
ਦਿਆਂ ਜਗੀਰਾਂ ਖੁੱਲ੍ਹੀਆਂ, ਦੌਲਤ ਮੂੰਹ ਮੰਗੀ
ਮੌਜਾਂ ਲੈ ਮਨ ਭਾਉਂਦੀਆਂ, ਕਿਉ ਸਹਿਨੈਂ ਤੰਗੀ?
ਪਰ ਜੋ ਜੁਵਾਬ ਬਾਬਾ ਬੰਦਾ ਸਿੰਘ ਜੀ ਨੇ ਦਿੱਤਾ ਉਹ ਵੀ ਸੀਤਲ ਜੀ ਨੇ ਇੰਝ ਕਲਮ ਬੰਦ ਕੀਤਾ-
ਹੋਇਆ ਕੀ, ਜੇ ਜੰਗ ਵਿੱਚ ਹਾਰ ਗਏ
ਪਰ ਨਹੀ ਦਿਲੋਂ ਮੋਈ ਸਿੱਖੀ ਸ਼ਾਨ, ਸ਼ਾਹਾ
ਫੜਿਆ ਤੇਰੇ ਜਰਨੈਲਾਂ ਨੇ ਨਾਲ ਧੋਖੇ
ਝੂਠੀ ਖਾਇ ਕੇ ਕਸਮ ਕੁਰਾਨ, ਸ਼ਾਹਾ
ਪੈ ਕਿ ਪਿੰਜਰੇ ਭਬਕ ਨਾ ਛੱਡਦੇ ਨੇ
ਜਿਹੜੇ ਸ਼ੇਰਾਂ ਦੀ ਅਸਲ ਸੰਤਾਨ , ਸ਼ਾਹਾ
ਆਖਰ 5 ਮਾਰਚ 1716 ਤੋ ਸਿੰਘ ਨੂੰ ਇੱਕ ਇੱਕ ਕਰ ਕਿ ਕੋਤਵਾਲੀ ਵਿੱਚ ਬਾਦਸ਼ਾਹ, ਕੋਤਵਾਲ ਅਤੇ ਕਾਜੀ ਦੇ ਸਾਹਮਣੇ ਪੇਸ਼ ਕੀਤਾ ਜਾਣ ਲੱਗਾ,ਕਾਜੀ ਹਰ ਇੱਕ ਸਿੱਖ ਨੂੰ ਸਿੱਖ ਧਰਮ ਛੱਡ ਕਿ ਇਸਲਾਮ ਕਬੂਲਣ ਲਈ ਜੋਰ ਲਾਉਦਾ, ਪਰ ਇਤਿਹਾਸ ਗੁਵਾਹ ਹੈ ਕਿਸੇ ਇੱਕ ਵੀ ਸਿੱਖ ਨੇ ਧਰਮ ਨਹੀ ਹਾਰਿਆ ਹਰ ਸਿੱਖ ਨੇ ਧਰਮ ਹਾਰ ਕਿ ਸੁੱਖਾ ਭਰੀ ਜਿੰਦਗੀ ਜਿਉਣ ਨਾਲੋ ਦੁੱਖ ਅਤੇ ਤਸਿਹੇ ਝੱਲ ਕਿ ਸਿੱਖੀ ਸਿਦਕ ਨੂੰ ਕੇਸਾਂ ਸੁਵਾਸਾ ਨਾਲ ਨਿਭਾਉਦੇ ਹੋਏ ਸ਼ਹੀਦ ਹੋਣ ਨੂੰ ਪਹਿਲ ਦਿੱਤੀ।ਇੱਥੇ ਇੱਕ ਬਿਰਧ ਮਾਈ ਦੀ ਕਹਾਣੀ ਵੀ ਮਿਲਦੀ ਹੈ ਜਿਸ ਦੇ ਪੁੱਤਰ ਨੂੰ ਵੀ ਮੁਗਲ ਫੌਜਾ ਰਸਤੇ ਚ ਗ੍ਰਿਫਤਾਰ ਕਰ ਕਿ ਲੈ ਆਈਆ ਤੇ ਉਸ ਨੂੰ ਵੀ ਬਾਬਾ ਬੰਦਾ ਸਿੰਘ ਜੀ ਦੀ ਫੌਜ ਦਾ ਸਿਪਾਹੀ ਬਣਾ ਦਿੱਤਾ ਸੀ।ਪਰ ਉਸ ਦੀ ਬਿਰਧ ਮਾਤਾ ਨੇ ਬਾਦਸ਼ਾਹ ਤੱਕ ਪਹੁੰਚ ਕਰਕੇ ਬਾਦਸ਼ਾਹ ਤੋ ਆਪਣੇ ਪੁੱਤਰ ਦੀ ਭੀਖ ਮੰਗੀ ਤਾਂ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜੇਕਰ ਲੜਕਾ ਇਹ ਆਖ ਦਿੰਦਾ ਹੈ ਕਿ ਉਹ ਸਿੱਖ ਨਹੀ ਤਾਂ ਉਸ ਨੂੰ ਛੱਡ ਦਿੱਤਾ ਜਾਵੇ।ਬਾਦਸ਼ਾਹ ਦਾ ਹੁਕਮ ਲੈ ਕਿ ਜਦੋ ਮਾਤਾ ਆਪਣੇ ਪੁੱਤਰ ਕੋਲ ਪਹੁੰਚੀ ਤਾਂ ਜਲਾਦ ਉਸ ਦੇ ਪੁੱਤਰ ਨੂੰ ਕਤਲ ਕਰਨ ਹੀ ਲੱਗਾ ਸੀ ਕਿ ਮਾਤਾ ਨੇ ਕੋਤਵਾਲ ਨੂੰ ਬਾਦਸ਼ਾਹ ਦੇ ਹੁਕਮ ਤੋ ਜਾਣੂ ਕਰਵਾਇਆ ਤਾ ਕੋਤਵਾਲ ਤੇ ਕਾਜੀ ਨੇ ਸਿੱਖ ਨੋਜਵਾਨ ਨੂੰ ਕਿਹਾ ਕਿ ਤੂੰ ਸਿੱਖ ਨਹੀ ਹੈ,ਤੈਨੂੰ ਫੌਜ ਗਲਤੀ ਨਾਲ ਫੜ ਲੈ ਆਈ ਹੈ,ਤੇਰੀ ਮਾਤਾ ਨੇ ਆ ਕਿ ਤੇਰੀ ਜਾਨ ਬਚਾ ਲਈ ਹੈ, ਹੁਣ ਤੂੰ ਜਾ ਸਕਦਾ ਹੈ ਬਾਦਸ਼ਾਹ ਦਾ ਵੀ ਇਹੀ ਹੁਕਮ ਹੈ ਇਤਿਹਾਸ ਗੁਵਾਹ ਹੈ ਉਹ ਨੋਜਵਾਨ ਇਹ ਸੁਣ ਕਿ ਉੱਚੀ ਗਰਜ ਕਿ ਕਹਿਣ ਲੱਗਾ ਮੈ ਸਿੱਖ ਹਾ ਮੇਰੀ ਮਾਂ ਝੂਠ ਬੋਲਦੀ ਹੈ।ਮਾਤਾ ਨੇ ਫਿਰ ਆਪਣੇ ਪੁੱਤਰ ਕੋਲ ਜਾ ਕਿ ਉਸ ਨੂੰ ਸਮਝਾਉਣ ਲੱਗੀ ਕਿ ਬੇਟਾ ਇੱਕ ਵਾਰ ਇਹਨਾਂ ਮੁਗਲਾ ਦੀ ਗ੍ਰਿਫਤ ਵਿੱਚੋ ਨਿਕਲ ਚੱਲ,ਬਹਾਰ ਜਾ ਕਿ ਫਿਰ ਸਿੰਘ ਸਜ ਜਾਵੀ, ਹਜੇ ਤੇਰੀ ਕੁਝ ਦਿਨ ਪਹਿਲਾਂ ਹੀ ਸ਼ਾਦੀ ਹੋਈ ਆ ਹਜੇ ਤਾਂ ਤੇਰੀ ਵਹੁੱਟੀ ਦੇ ਹੱਥਾ ਦੀ ਮੇਹਦੀ ਵੀ ਨਹੀ ਲੱਥੀ? ਜਦੋ ਇਸ ਨੋਜਵਾਨ ਨੇ ਦੇਖਿਆ ਕਿ ਉਸ ਦੀ ਮਾਂ ਉਸ ਨੂੰ ਸਿੱਖੀ ਸਿਦਕ ਤੋ ਡਲਾਉਣ ਲੱਗੀ ਹੈ ਤਾ ਇਹ ਉੱਚੀ ਉੱਚੀ ਕਹਿਣ ਲੱਗਾ ਕਿ ਇਹ ਔਰਤ ਝੂਠ ਬੋਲ ਰਹੀ ਹੈ, ਇਹ ਮੇਰੀ ਮਾਂ ਨਹੀ ਹੈ, ਮੇਰੀ ਮਾਂ ਮੈਨੂੰ ਸਿਦਕ ਹਾਰਨ ਲਈ ਨਹੀ ਕਹਿ ਸਕਦੀ ਤੇ ਨਾਂ ਮੈ ਅਜਿਹੀ ਮਾਂ ਇਸ ਦਾ ਪੁੱਤਰ ? ਤਾ ਸਿਪਾਹੀ ਖਿੱਚ ਕਿ ਇਸ ਨੋਜਵਾਨ ਨੂੰ ਉਸ ਥਾ ਤੇ ਲੈ ਗਏ ਜਿੱਥੇ ਸਿੰਘਾ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾ ਇਹ ਨੋਜਵਾਨ ਕਹਿਣ ਲੱਗਾਂ ਪਹਿਲਾ ਮੈਨੂੰ ਕਤਲ ਕਰੋ,ਮੈ ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸਿੱਖ ਹਾਂ,ਤਾਂ ਇੱਕ ਵਾਰ ਜਲਾਦ ਵੀ ਕੰਬ ਗਿਆ ਉਹ ਸੋਚਣ ਲੱਗਾ ਇਹ ਕੌਣ ਲੋਕ ਨੇ ਜਿਹੜੇ ਧਰਮ ਖਾਤਰ ਮਰਨ ਵਿੱਚ ਹੀ ਅਨੰਦ ਸਮਝ ਰਹੇ ਹਨ, ਤੇ ਫੇਰ ਉਸ ਨੇ ਇੱਕੋ ਵਾਰ ਨਾਲ ਇਸ ਸੂਰਮੇ ਦਾ ਵੀ ਸਿਰ ਧੜ ਨਾਲੋ ਵੱਖ ਕਰ ਉਹਨਾਂ ਮਹਾਨ ਸ਼ਹੀਦਾ ਦਾ ਸਾਥੀ ਬਣਾ ਦਿੱਤਾ ਜੋ ਧਰਮ ਕੌਮ ਲਈ ਹੱਸ ਹੱਸ ਸ਼ਹੀਦ ਹੋ ਚੁੱਕੇ ਸਨ ਤੇ ਸਤਿਗੁਰ ਜੀ ਦੀ ਬਖਸ਼ੀ ਪਿਆਰੀ ਸਿੱਖੀ ਨੂੰ ਕੇਸਾ ਸੁਵਾਸਾ ਨਾਲ ਨਿਭਾਅ ਗਏ,ਬਾਬਾ ਬੰਦਾ ਸਿੰਘ ਜੀ ਦੇ ਸਾਥੀਆਂ ਨਾਲ ਕੁਝ ਦਿਨ ਜੇਲ੍ਹ ਵਿੱਚ ਰਹਿਣ ਵਾਲਾ ਇੱਕ ਆਮ ਸਿੱਖ ਵੀ ਇਸ ਹੱਦ ਤੱਕ ਜਾ ਸਕਦਾ ਕਿ ਉਸ ਦੀ ਜਾਨ ਨੂੰ ਬਚਾਉਣ ਲਈ ਉਸ ਦੀ ਸਕੀ ਮਾਂ ਨੇ ਵੀ ਜਦ ਆਪਣੇ ਬੱਚੇ ਨੂੰ ਕਿਹਾ ਤੂੰ ਹੁਣ ਆਖ ਦੇ ਕਿ ਮੈ ਸਿੱਖ ਨਹੀ ਤੇ ਆਪਣੀ ਜਾਨ ਬਚਾ ਲੈ, ਬਹਾਰ ਜਾ ਕਿ ਫਿਰ ਸਿੱਖ ਹੀ ਰਹੀ ਤਾਂ ਉਸ ਨੋਜਵਾਨ ਨੇ ਆਪਣੀ ਜਾਨ ਬਚਾਉਣ ਨਾਲੋ ਧਰਮ ਲਈ ਜਾਨ ਵਾਰਨ ਨੂੰ ਪਹਿਲ ਦਿੱਤੀ, ਤੇ ਅਜਿਹੀ ਮਾਂ ਨਾਲੋ ਆਪਣਾ ਰਿਸ਼ਤਾ ਤੋੜ ਲਿਆ ਕਿਉ ਕਿ ਇਸ ਸਿੱਖ ਨੋਜਵਾਨ ਦੇ ਅੰਦਰ ਸਿੱਖੀ ਦਾ ਜ਼ਜਬਾ ਗੁਰਸਿੱਖਾ ਦੀ ਸੰਗਤ ਨਾਲ ਕੁੱਟ ਕੁੱਟ ਕਿ ਭਰ ਚੁੱਕਾ ਸੀ,ਬਾਬਾ ਬੰਦਾ ਸਿੰਘ ਜੀ ਦੇ ਸਾਥੀ ਸਿੰਘਾ ਦੀ ਸੰਗਤ ਦਾ ਅਜਿਹਾ ਅਸਰ ਹੋਇਆ ਸਿੱਖੀ ਪ੍ਰਾਣਾ ਤੋ ਪਿਆਰੀ ਹੋ ਗਈ,ਅਜਿਹੀ ਇਤਿਹਾਸਕ ਸਚਾਈ ਦੇ ਸਾਹਮਣੇ ਹੁੰਦਿਆ ਕੌਣ ਕਹਿ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਤੇ ਉਸ ਦੇ ਸਾਥੀ ਗੁਰੂ ਜੀ ਦੇ ਅਸੂਲਾ ਤੋ ਥਿੜਕ ਗਏ ਸਨ ?
ਅੱਜ ਜਿਹੜੀਆ ਮਾਂਵਾਂ ਆਪਣੇ ਬੱਚਿਆ ਦੇ ਬਚਪਣ ਚ ਕੇਸ ਕੱਟ ਕਿ ਸਿੱਖੀ ਤੋ ਦੂਰ ਕਰ ਰਹਿਆ ਹਨ ਉਹ ਜਰਾ ਸੋਚਣ ਜਦੋ ਇਹਨਾਂ ਦੇ ਬੱਚਿਆ ਅੰਦਰ ਸਿੱਖੀ ਜ਼ਜਬਾ ਜਾਗ ਪਿਆ ਤਾਂ ਫਿਰ ਬੱਚੇ ਸਿੱਖੀ ਤੋ ਤੋੜਨ ਵਾਲੀਆ ਅਜਿਹੀਆ ਮਾਂਵਾ ਨੂੰ ਹੀ ਸਦਾ ਲਈ ਨਾ ਛੱਡ ਜਾਣ,ਇਸ ਲਈ ਅੱਜ ਸਿੱਖ ਮਾਂਵਾ ਆਪਣੇ ਬੱਚਿਆ ਦੇ ਜੂੜੇ (ਗੁੱਟੇ) ਕਰਨ ਤੋ ਬਚਣ ਲਈ ਆਪਣੇ ਬੱਚਿਆ ਦੇ ਕੇਸ ਕਤਲ ਕਰ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆ ਦੁਸ਼ਮਣ ਨਾ ਬਣਨ।ਸਗੋ ਅੱਜ ਲੋੜ ਹੈ ਕਿ ਮਾਂਵਾ ਆਪਣੇ ਬੱਚਿਆ ਨੂੰ ਸਿੱਖੀ ਨਾਲ ਜੋੜ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਚੜ੍ਹਦੀ ਕਲਾ ਚ ਕਰਨ ਚ ਆਪਣਾ ਯੋਗ ਦਾਨ ਪਾਉਣ,ਕੇਸ ਕਿਸੇ ਦੀ ਆਪਣੀ ਜਾਇਦਾਦ ਨਹੀ ਇਹ ਗੁਰੂ ਜੀ ਦੀ ਬਖਸ਼ ਹੈ ਜਿਹੜੀਆ ਮਾਂਵਾ ਬੱਚਿਆ ਦੇ ਕੇਸਾ ਦੀ ਸਾਭ ਸੰਭਾਲ ਕਰਦੀਆ ਹਨ ਉਹ ਬਹੁਤ ਵੱਡੀ ਸੇਵਾ ਕਰ ਰਹੀਆਂ ਹਨ,ਗੁਰੂ ਜੀ ਨੂੰ ਆਪਣੀ ਸਿੱਖੀ ਬਹੁਤ ਪਿਆਰੀ ਹੈ,ਗੁਰੂ ਘਰ ਚ ਜਾ ਕਿ ਲੰਗਰ ਚ ਜੂਠੇ ਵਰਤਣਾਂ ਦੀ ਸੇਵਾ ਕਰਨੀ, ਜੋੜਿਆ ਦੀ ਸੇਵਾ ਕਰਨ ਨਾਲੋ ਵੀ ਵੱਡੀ ਸੇਵਾ ਬੱਚਿਆ ਦੇ ਕੇਸਾ ਦੀ ਸਾਭ ਸੰਭਾਲ ਕਰਨੀ ।
ਹਰ ਰੋਜ ਇੱਕ ਸੌ ਸਿੰਘਾ ਨੂੰ ਸ਼ਰੇਆਮ ਲੋਕਾਂ ਦੇ ਵੱਡੇ ਇਕੱਠ ਸਾਹਮਣੇ ਸ਼ਹੀਦ ਕੀਤਾ ਜਾਣਾ ਸ਼ੁਰੂ ਹੋਇਆ,ਪੂਰਾ ਇੱਕ ਹਫਤਾ ਇਹ ਕਤਲੇਆਮ ਦਿੱਲੀ ਵਿੱਚ ਹੁੰਦਾ ਰਿਹਾ,ਹਜ਼ਾਰਾ ਲੋਕ ਸਿੱਖਾ ਦੇ ਇਸ ਕਤਲੇਆਮ ਨੂੰ ਹਰ ਰੋਜ ਤਮਾਸ਼ਾਂ ਸਮਝ ਦੇਖ ਰਹੇ ਸਨ ਕਿਸੇ ਦੀ ਹਿੰਮਤ ਨਾ ਪਈ ਕੋਈ ਹਾਅ ਦਾ ਨਾਹਰਾ ਮਾਰ ਸਕੇ।ਜਲਾਦ ਪੰਜ ਪੰਜ ਛੇ ਛੇ ਸਿੰਘਾ ਨੂੰ ਇੱਕ ਲਾਈਨ ਚ ਇਕੱਠੇ ਖੜ੍ਹੇ ਕਰ ਕਿ ਦੋ ਲੱਕੜ ਦੀਆ ਸਤੀਰਾ ਚ ਜਕੜ ਲੈਦੇ ਤੇ ਫਿਰ ਜਕੜੇ ਹੋਏ ਸਿੰਘਾ ਦੇ ਤਲਵਾਰ ਮਾਰ ਕਿ ਸਿਰ ਧੜ ਨਾਲੋ ਵੱਖ ਕਰ ਦਿੰਦਾ।ਜਲਾਦ ਹਰ ਇੱਕ ਸਿੰਘ ਨੂੰ ਕਤਲ ਕਰਨ ਤੋ ਪਹਿਲਾ ਪੁੱਛਦਾ ਸੀ,ਮੌਤ ਜਾ ਇਸਲਾਮ ਇਤਿਹਾਸ ਗੁਵਾਹ ਬਾਬਾ ਬੰਦਾ ਸਿੰਘ ਜੀ ਦੇ ਕਿਸੇ ਇੱਕ ਵੀ ਸਾਥੀ ਨੇ ਮੌਤ ਸਾਹਮਣੇ ਦੇਖ ਕਿ ਧਰਮ ਨਹੀ ਹਾਰਿਆ,ਸਗੋ ਚੜ੍ਹਦੀ ਕਲਾਂ ਚ ਰਹਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆ ਤੇ ਉਹ ਆਖ ਰਹੇ ਸਨ ।
ਪਰਖੀ ਜਾਉ ਤਲਵਾਰ ਨਾਲ ਅਣਖ ਸਾਡੀ ਤੇ ਤੇਰਾ ਇਨਸਾਫ ਇਮਾਨ, ਸ਼ਾਹਾ
ਇਸ ਤਰ੍ਹਾਂ ਕਿਸੇ ਇੱਕ ਵੀ ਸਿੰਘ ਨੇ ਈਦ ਨਾ ਮੰਨੀ ਤੇ ਆਪਣੀ ਪਿਆਰੀ ਜਿੰਦਗੀ ਗੁਰੂ ਲੇਖੇ ਲਾ ਦਿੱਤੀ।ਉਸ ਸਮੇ ਦਿੱਲੀ ਵਿੱਚ ਹੋਰ ਵੀ ਸਿੱਖ ਰਹਿੰਦੇ ਸਨ ਜਿਹੜੇ ਆਪਣੇ ਆਪ ਨੂੰ ਮਾਤਾ ਜੀ ਵੱਲੋ ਗੋਦ ਲਏ ਅਜੀਤ ਸਿੰਘ ਨੂੰ ਆਪਣਾ ਗੁਰੂ ਮੰਨ ਰਹੇ ਸਨ,ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਕੁਝ ਸਿੱਖਾ ਨੇ ਇਸ ਅਜੀਤ ਸਿੰਘ ਨੂੰ ਗਿਆਰ੍ਹਵਾਂ ਗੁਰੂ ਬਣਾ ਲਿਆ,ਬਾਦਸ਼ਾਹ ਵੀ ਇਹੀ ਚਾਹੁੰਦਾ ਸੀ ਕਿ ਸਿੱਖ ਅਜੀਤ ਸਿੰਘ ਨੂੰ ਆਪਣਾ ਗੁਰੂ ਮੰਨ ਲੈਣ,ਕਈ ਭੁੱਲੜ ਸਿੱਖ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਖਾਲਸਾ ਪੰਥ ਨੂੰ ਸਦੀਵੀ ਸ਼ਬਦ ਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਦੇ ਉਪਦੇਸ਼ ਨੂੰ ਭੁੱਲ ਕਿ ਅੱਜ ਵਾਗ ਨਕਲੀ ਗੁਰੂ ਡੰਮ ਦੇ ਚੱਕਰ ਚ ਫਸ ਚੁੱਕੇ ਸਨ ।
9 ਜੂਨ 1716 ਈ:ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਸ ਦੇ ਪ੍ਰਮੁੱਖ ਜਰਨੈਲਾ ਨੂੰ ਸ਼ਹੀਦ ਕਰਨ ਲਈ ਕੁਤਬ ਮਿਨਾਰ ਦੇ ਨੇੜੇ ਖਵਾਜਾ ਬਖਤਿਆਰ ਕਾਕੀ ਦੀ ਮਸੀਤ ਨੇੜੇ ਲੈ ਆਏ ਤੇ ਬਾਬਾ ਜੀ ਦੇ ਸਾਹਮਣੇ ਉਸ ਦੇ ਸੂਰਮੇ ਜਰਨੈਲਾ ਨੂੰ ਵੀ ਇਹੀ ਪ੍ਰਸ਼ਨ ਮੌਤ ਜਾ ਇਸਲਾਮ ਤਾ ਸਾਰਿਆ ਨੇ ਹੱਸ ਕਿ ਮੌਤ ਨੂੰ ਪ੍ਰਵਾਨ ਕੀਤਾ।ਜਿਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਹਮਣੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕਿ ਸ਼ਹੀਦ ਕਰ ਦਿੱਤਾ ਕਦੀ ਇਸੇ ਦਿੱਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਥੀ ਭਾਈ ਮਤੀ ਦਾਸ,ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਉਹਨਾ ਦੇ ਸਾਹਮਣੇ ਤਸੀਹੇ ਦੇ ਕਿ ਸ਼ਹੀਦ ਕਰ ਦਿੱਤਾ ਸੀ,ਅੱਜ ਫਿਰ ਉਸੇ ਦਿੱਲੀ ਵਿੱਚ ਬਾਬਾ ਬੰਦਾ ਸਿੰਘ ਜੀ ਦੇ ਸਾਹਮਣੇ ਉਸ ਦੇ ਸਾਥੀ ਤੇ ਜਰਨੈਲਾ ਨੂੰ ਵੀ ਅਨੇਕਾ ਤਸੀਹੇ ਦੇ ਕਿ ਸ਼ਹੀਦ ਕਰ ਦਿੱਤਾ ਗਿਆ।ਆਪਣੇ ਸਾਥੀ ਸਿੱਖਾਂ ਨੂੰ ਸ਼ਹੀਦ ਹੁੰਦੇ ਦੇਖ ਕਿ ਗੁਰੂ ਨੌਵੇ ਵੀ ਸ਼ਾਤ ਚਿੱਤ ਉਸ ਅਕਾਲ ਪੁਰਖ ਦਾ ਭਾਣਾ ਮੰਨ ਗਏ ਅੱਜ ਗੁਰੂ ਜੀ ਦਾ ਸਿਦਕੀ ਸਿੱਖ ਬਾਬਾ ਬੰਦਾ ਸਿੰਘ ਵੀ ਆਪਣੇ ਜਰਨੈਲਾ ਤੇ ਹੁੰਦੇ ਤਸ਼ੱਸਦ ਨੂੰ ਸ਼ਾਤ ਚਿੱਤ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਧਿਆਨ ਲਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਸਤ ਕਰ ਮੰਨ ਰਿਹਾ ਸੀ ।
ਜਦੋ ਬਾਬਾ ਬੰਦਾ ਸਿੰਘ ਜੀ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਅਖੀਰ ਬਾਦਸ਼ਾਹ ਫਰਖਸ਼ੀਅਰ ਬਾਬਾ ਜੀ ਕੋਲ ਆਇਆ ਤੇ ਕਹਿਣ ਲੱਗਾ ਕਿ ਬੰਦਾ ਸਿੰਘ ਹੁਣ ਵੀ ਸਮਾਂ ਹੈ ਤੂੰ ਸਾਡੀ ਈਨ ਮੰਨ ਲੈ ਤੇ ਜਾਹ ਰਾਜ ਕਰ ਤੇ ਆਪਣੇ ਪ੍ਰਵਾਰ ਨਾਲ ਖੁਸ਼ੀ ਦਾ ਜੀਵਨ ਬਤੀਤ ਕਰ ਕਿਉ ਆਪਣੀ ਤੇ ਆਪਣੇ ਪ੍ਰਵਾਰ ਦੀ ਜਾਨ ਦਾ ਵੈਰੀ ਬਣ ਰਿਹਾ,ਤਾਂ ਬਾਬਾ ਜੀ ਨੇ ਰੋਹਬ ਚ ਆ ਕਿ ਕਿਹਾ
ਜਿਹੜੇ ਮੁਲਕ ਦੇ ਆਪ ਸੁਲਤਾਨ, ਸ਼ਾਹਾ
ਕਦੋਂ ਭੀਖ ਜਗੀਰਾਂ ਦੀ ਮੰਗਦੇ ਨੇ ?
ਇਹ ਸੁਣ ਕਿ ਫਰਖਸ਼ੀਅਰ ਗੁੱਸੇ ਚ ਲਾਲ ਪੀਲਾ ਹੋ ਗਿਆ ਤੇ ਉਸ ਨੇ ਬੰਦਾ ਸਿੰਘ ਨੂੰ ਪੁੱਛਿਆ ਕਿ ਹੁਣ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਤਾ ਬਾਬਾ ਜੀ ਨੇ ਕਿਹਾ ਜੋ ਇੱਕ ਬਾਦਸ਼ਾਹ ਦੂਜੇ ਬਾਗੀ ਬਾਦਸ਼ਾਹ ਨਾਲ ਕਰਦਾ ਹੈ, ਫਰਖਸ਼ੀਅਰ ਨੇ ਫੇਰ ਪੁੱਛਿਆ ਹੁਣ ਤੈਨੂੰ ਕਿਹੋ ਜਿਹੀ ਮੌਤ ਮਾਰਿਆ ਜਾਵੇ ਤਾਂ ਬਾਬਾ ਜੀ ਨੇ ਕਿਹਾ ਜਿਹੋ ਜਹੀ ਤੂੰ ਆਪਣੇ ਲਈ ਲੋੜਦਾ ਹੈਂ ।
ਉਸ ਦੀ ਨਿਗ੍ਹਾਂ ਬਾਬਾ ਜੀ ਦੇ ਚਾਰ ਸਾਲ ਦੇ ਸਪੁੱਤਰ ਅਜੈ ਸਿੰਘ ਤੇ ਪਈ ਜੋ ਬਾਬਾ ਜੀ ਦੀ ਗੋਦੀ ਵਿੱਚ ਬੈਠਾ ਇਸ ਸਭ ਕੁਝ ਤੋ ਅਨਜਾਣ ਆਪਣੀਆ ਖੇਡਾਂ ਖੇਡ ਰਿਹਾ ਸੀ,ਉਹ ਕੀ ਜਾਣਦਾ ਸੀ ਕਿ ਅਗਲੇ ਕੁਝ ਬਾਅਦ ਹੀ ਉਸ ਦੀਆ ਸਭ ਖੇਡਾ ਛੁੱਟ ਜਾਣਗੀਆ,ਫਰਖਸ਼ੀਅਰ ਕਹਿਣ ਲੱਗਾ ਬੰਦਾ ਸਿੰਘ ਹੁਣ ਤੂੰ ਆਪਣੇ ਹੱਥੀ ਆਪਣੇ ਇਸ ਬੱਚੇ ਦਾ ਕਤਲ ਕਰੇਗਾ ਤਾਂ ਬਾਬਾ ਜੀ ਨੇ ਗੰਭੀਰ ਹੋ ਕਿ ਕਿਹਾ ਸ਼ਾਹਾ ਤੂੰ ਹਜੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਤੋ ਬਹੁਤ ਅਨਜਾਣ ਹੈ,ਇਹ ਤਾ ਮੇਰਾ ਪੁੱਤਰ ਹੈ ਪਰ ਸਿੱਖ ਤਾਂ ਆਪਣੇ ਵੈਰੀ ਦੁਸ਼ਮਣ ਦੇ ਬੱਚੇ ਤੇ ਵੀ ਵਾਰ ਨਹੀ ਕਰਦਾ। ਜੇਕਰ ਅਜੈ ਸਿੰਘ ਦੀ ਥਾ ਬਾਦਸ਼ਾਹ ਤੇਰਾ ਪੁੱਤਰ ਵੀ ਹੁੰਦਾ ਤਾ ਵੀ ਮੈ ਉਸ ਤੇ ਵਾਰ ਨਹੀ ਸੀ ਕਰ ਸਕਦਾ,ਕਿਉਕਿ ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਸਿੱਖਾ ਨੂੰ ਹੁਕਮ ਹੈ ਮਸੂਮ,ਮਜਲੂਮ ਤੇ ਗਰੀਬ ਤੇ ਵਾਰ ਨਹੀ ਕਰਨਾ ਸਗੋਂ ਉਸ ਦੀ ਰੱਖਿਆ ਕਰਨੀ ।
ਚਲਦਾ………
ਧੰਨਵਾਦ ਸਹਿਤ ਪੰਜਾਬੀ ਟੂਡੈ ਵਿੱਚੋ
www.panjabitoday.com