ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆ ਕੁਰਬਾਨੀਆ ਤੇ ਬਾਬਾ ਬੰਦਾ ਸਿੰਘ ਜੀ ਨਾਲ ਗਰਦਾਰੀਆ (ਭਾਗ -2)

-ਸਰਦੂਲ ਸਿੰਘ ਸੇਖੋਂ
ਭਾਗ -2
ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੀ ਜੰਗ ਉਪਰੰਤ 14 ਮਈ 1710 ਈ.ਨੂੰ ਸਰਹਿੰਦ ਨੂੰ ਫਤਿਹੇ ਕਰ ਖਾਲਸਾ ਰਾਜ ਦੇ ਝੰਡੇ ਸਰਹਿੰਦ ਤੇ ਲਹਿਰਾ ਦਿੱਤਾ ਤੇ ਸਿੱਖ ਰਾਜ ਦਾ ਐਲਾਨ ਕਰ ਦਿੱਤਾ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।ਬਾਬਾ ਬੰਦਾ ਸਿੰਘ ਜੀ ਨੇ ਸਢੋਰਾ ਤੇ ਨਾਹਰ ਦੇ ਵਿਚਕਾਰ ਮੁਖਲਿਸਗੜ੍ਹ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਕਿ ਉਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ।ਲੋਹਗੜ੍ਹ ਪਹਾੜੀ ਇਲਾਕੇ ਚ ਕਿਲ੍ਹੇ ਬੰਦੀ ਦੇ ਪੱਖ ਤੋ ਮਜਬੂਤ ਤੇ ਸੁਰੱਖਿਅਤ ਹੋਣ ਦੇ ਨਾਲ ਲਾਹੌਰ ਦਿੱਲੀ ਮੁੱਖ ਸੜਕ ਤੋ ਇੱਕ ਪਾਸੇ ਹੋਣ ਕਾਰਨ ਵੀ ਰਾਜਧਾਨੀ ਲਈ ਚੋਣ ਕੀਤੀ ਗਈ।ਲੋਹਗੜ੍ਹ ਤੋ ਹੀ ਬਾਬਾ ਬੰਦਾ ਸਿੰਘ ਜੀ ਨੇ ਸਿੱਖ ਰਾਜ ਦਾ ਸਿੱਕਾ ਅਤੇ ਮੋਹਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਜਾਰੀ ਕੀਤਾ।ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋ ਕਿਸੇ ਰਾਜੇ ਨੇ ਆਪਣੇ ਨਾਮ ਦੀ ਬਜਾਏ ਆਪਣੇ ਗੁਰੂ,ਮੁਰਸ਼ਦ ਦੇ ਨਾਮ ਤੇ ਆਪਣੇ ਰਾਜ ਦਾ ਸਿੱਕਾ ਚਲਾਇਆ ਹੋਵੇ।ਬਾਬਾ ਬੰਦਾ ਸਿੰਘ ਜੀ ਦਾ ਗੁਰੂ ਸਾਹਿਬਾ ਪ੍ਰਤੀ ਅਥਾਹ ਪਿਆਰ ਸਤਿਕਾਰ ਤੇ ਨਿਸ਼ਚਾ ਸੀ।ਬਾਬਾ ਜੀ,ਸੱਚ ਵਿੱਚ ਗੁਰੂ ਜੀ ਦਾ ਬੰਦਾ ਬਣ ਚੁੱਕਾ ਸੀ,ਜੋ ਆਪਣੀ ਹਰ ਜਿੱਤ ਨੂੰ ਗੁਰੂ ਜੀ ਦੀ ਜਿੱਤ ਕਰਕੇ ਜਾਣਦਾ ਮੰਨਦਾ ਤੇ ਗੁਰੂ ਜੀ ਦੇ ਹਰ ਬਚਨ ਨੂੰ ਪੂਰਾ ਕਰਨ ਲਈ ਹਮੇਸ਼ਾ ਤੱਤ ਭਰ ਰਹਿੰਦਾ ਸੀ,ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਕਿ ਉਸ ਨੇ ਗੁਰੂ ਜੀ ਦੇ ਇਹ ਬਚਨ ਪੂਰੇ ਕਰ ਦਿੱਤੇ ।

ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ,
ਯਾਦ ਕਰੇ ਹਮਰੀ ਗੁਰਿਆਈ,

ਬਾਬਾ ਜੀ ਨੇ ਰਾਜ ਇਸ ਲਈ ਨਹੀ ਕੀਤਾ ਕਿ ਉਹ ਆਮ ਰਾਜਿਆ ਵਾਗ ਆਪਣੀ ਜਿੰਦਗੀ ਐਸ਼ੋ ਅਰਾਮ ਨਾਲ ਬਤੀਤ ਕਰੇ ਜਾ ਆਪਣੀਆ ਆਉਣ ਵਾਲੀਆ ਨਸਲਾ ਲਈ ਧੰਨ ਦੋਲਤ ਇਕੱਠੀ ਕਰੇ,ਉਸ ਦਾ ਅਸਲ ਨਿਸ਼ਾਨਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵੱਲੋ ਮਨੁੱਖਤਾ ਲਈ ਗੁਰਬਾਣੀ ਚ ਦਿੱਤੀ ਵਿਚਾਰਧਾਰਾ ਨੂੰ ਆਪਣੇ ਰਾਜ ਚ ਲਾਗੂ ਕਰ ਕਿ ਸੱਚੇ ਸੁੱਚੇ ਰਾਜ ਦਾ ਪ੍ਰਬੰਧ ਕਰਨਾ ਸੀ ਜਿਸ ਵਿੱਚ ਕਿਸੇ ਨਾਲ ਧੱਕਾ ਸ਼ਾਹੀ ਨਾ ਹੋਵੇ ਹਰ ਇੱਕ ਨੂੰ ਇਨਸਾਫ ਮਿਲੇ।ਦੁਨੀਆ ਚ ਸਭ ਤੋ ਪਹਿਲਾ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਰਾਜ ਵਿੱਚ ਜਗੀਰਦਾਰੀ ਦੀ ਪ੍ਰਥਾ ਖਤਮ ਕਰ ਸਮਾਜ ਅੰਦਰ ਦੱਬੇ ਧੱਕੇ ਗਏ ਕਿਰਤੀ ਲੋਕਾਂ ਨੂੰ ਉਹਨਾ ਦੇ ਹੱਕ ਦਿੱਤੇ,ਉਹ ਜਿਸ ਜਮੀਨ ਤੇ ਹੱਲ ਚਲਾਉਦੇ ਸਨ ਬਾਬਾ ਜੀ ਨੇ ਉਹਨਾਂ ਕਿਰਤੀ ਕਿਸਾਨਾ ਤੇ ਮਜਦੂਰਾ ਨੂੰ ਜਮੀਨਾਂ ਦੀ ਮਾਲਕੀ ਦੇ ਕਿ ਨਵੇ ਇਨਕਲਾਬ ਨੂੰ ਸਥਾਪਿਤ ਕੀਤਾ।

ਬਾਬਾ ਬੰਦਾ ਸਿੰਘ ਬਹਾਦਰ ਨੇ ਹਿੰਦੋਸਤਾਨ ਵਿੱਚੋ ਹਮੇਸ਼ਾ ਵਾਸਤੇ ਵਿਦੇਸ਼ੀ ਮੁਗਲੀਆਂ ਰਾਜ ਖਤਮ ਕਰਨ ਲਈ ਬਾਈਧਾਰ ਦੇ ਹਿੰਦੂ ਰਾਜਿਆ ਵੱਲ ਚਿੱਠੀਆਂ ਲਿਖ ਕਿ ਆਪਣੇ ਦੂਤਾ ਨੂੰ ਭੇਜਿਆ ਕਿ ਉਹ ਬਾਬਾ ਬੰਦਾ ਸਿੰਘ ਦਾ ਸਾਥ ਦੇਣ ਤੇ ਦਿੱਲੀ ਦੀ ਮੁਗਲ ਬਾਦਸ਼ਾਹੀ ਨੂੰ ਟੈਕਸ ਦੇਣਾ ਬੰਦ ਕਰਨ,ਪਰ ਪਹਾੜੀ ਰਾਜਿਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਾ ਵਾਲਾ ਹੀ ਵਰਤਾਓ ਜਾਰੀ ਰੱਖਿਆਂ ਉਹਨਾਂ ਖਾਲਸੇ ਦਾ ਸਾਥ ਦੇਣ ਨਾਲੋ ਮੁਗਲਾਂ ਦੀ ਗੁਲਾਮੀ ਨੂੰ ਹੀ ਪ੍ਰਵਾਨ ਕੀਤਾ।ਬਾਬਾ ਬੰਦਾ ਸਿੰਘ ਜੀ ਨੇ ਰਾਜਸਥਾਨ ਦੇ ਰਾਜਪੂਤ ਰਾਜਿਆ ਵੱਲ ਵੀ ਚਿੱਠੀਆਂ ਦੇ ਕਿ ਆਪਣੇ ਦੂਤ ਭੇਜੇ।ਉਹਨਾਂ ਲਿਖਿਆ ਸੀ ਕਿ ਜੇਕਰ ਰਾਜਪੂਤ ਰਾਜੇ ਉਸ ਦਾ ਸਾਥ ਦੇਣ ਤੇ ਉਹ ਦਿੱਲੀ ਤਖਤ ਤੋ ਸਦੀਆ ਪੁਰਾਣੀ ਵਿਦੇਸ਼ੀ ਗੁਲਾਮੀ ਦਾ ਅੰਤ ਕਰ ਕਿ ਹਿੰਦੋਸਤਾਨ ਨੂੰ ਹਮੇਸ਼ਾ ਵਾਸਤੇ ਅਜਾਦ ਕਰਵਾ ਸਕਦੇ ਹਨ।ਪਰ ਇਹਨਾਂ ਰਾਜਪੂਤ ਰਾਜਿਆ ਨੇ ਬਾਬਾ ਬੰਦਾ ਸਿੰਘ ਦਾ ਸਾਥ ਕਿ ਦੇਣਾ ਸੀ ਸਗੋ ਜੋ ਰਾਜਦੂਤ ਬਾਬਾ ਜੀ ਨੇ ਇਹਨਾਂ ਵੱਲ ਭੇਜੇ ਸਨ ਇਹਨਾਂ ਉਹਨਾਂ ਨੂੰ ਕਤਲ ਕਰ ਇਹ ਸਾਬਤ ਕੀਤਾ ਕਿ ਸਾਨੂੰ ਅਜਾਦੀ ਨਹੀ ਮੁਗਲਾਂ ਗੁਲਾਮੀ ਚ ਅਨੰਦ ਹੈ ਜਾ ਉਹ ਗੁਲਾਮੀ ਚ ਇੰਝ ਖੁਬ ਗਏ ਕਿ ਉਹਨਾਂ ਨੂੰ ਅਜਾਦੀ ਦੇ ਅਰਥਾ ਦੀ ਸਮਝ ਨਾ ਰਹੀ।ਇਤਿਹਾਸ ਗੁਵਾਹ ਹੈ ਕਿ ਕਿਸੇ ਵੀ ਹਿੰਦੂ ਰਾਜੇ ਜਾ ਅਹਿਲਕਾਰ ਨੇ ਬਾਬਾ ਬੰਦਾ ਸਿੰਘ ਦਾ ਸਾਥ ਨਹੀ ਦਿੱਤਾ ਸਗੋ ਬਾਬਾ ਜੀ ਖਿਲਾਫ ਮੁਗਲਾਂ ਵੱਲੋ ਕੀਤੇ ਹਮਲਿਆ ਵਿੱਚ ਮੁਗਲ ਫੌਜਾ ਦਾ ਹਮੇਸ਼ਾ ਸਾਥ ਦਿੱਤਾ।ਪਰ ਅੱਜ ਆਰ ਐਸ ਐਸ ਵੱਲੋ ਇਸ ਮਹਾਨ ਸੂਰਵੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਮਾਧੋਦਾਸ ਤੇ ਹਿੰਦੂ ਸਾਬਤ ਕਰਨ ਲਈ ਕਿੰਨੇ ਘਿਨਾਉਣੇ ਹੱਥ ਕੰਡੇ ਵਰਤੇ ਜਾ ਰਹੇ ਹਨ !

ਸਿੱਖ ਰਾਜ ਦੀਆ ਹੱਦਾ ਨੂੰ ਵਧਾਉਣ ਲਈ ਅਤੇ ਸਿੱਖ ਰਾਜ ਨੂੰ ਸ਼ਕਤੀਸ਼ਾਲੀ ਕਰਨ ਲਈ ਬਾਬਾ ਜੀ ਨੇ ਆਪਣੀ ਖਾਲਸਾ ਫੌਜਾ ਨਾਲ ਲੋਹਗੜ੍ਹ ਤੋ ਪਹਾੜੀ ਰਾਜਾ ਵੱਲ ਚੜ੍ਹਾਈ ਕਰ ਕਿ ਸਹਾਰਨਪੁਰ, ਕੁੱਲੂ,ਜਲਾਲਾਬਾਦ ਤੇ ਰਾਹੋ ਦੀਆ ਰਿਆਸਤਾ ਤੇ ਖਾਲਸਾ ਰਾਜ ਦੇ ਝੰਡੇ ਗੰਢ ਕਿ ਸਿੱਖ ਰਾਜ ਦੀਆ ਸਰਹੱਦਾ ਨੂੰ ਦੂਰ ਦੂਰ ਤੱਕ ਫੈਲਾ ਦਿੱਤਾ,ਕੁੱਲੂ ਦੇ ਰਾਜੇ ਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਬੰਦਾ ਸਿੰਘ ਜੀ ਨਾਲ ਕਰ ਦਿੱਤਾ।ਬਾਬਾ ਜੀ ਸਿੱਖ ਰਾਜ ਨੂੰ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦੇ ਸਨ ਤਾਂ ਜੋ ਹਮੇਸ਼ਾ ਵਾਸਤੇ ਮੁਗਲ ਰਾਜ ਨੂੰ ਖਤਮ ਕੀਤਾ ਜਾਵੇ ।

ਦਿੱਲੀ ਵਿੱਚ ਬਹਾਦਰ ਸ਼ਾਹ ਦੀ ਮੌਤ ਤੋ ਬਾਅਦ ਫਰਖਸ਼ੀਅਰ ਤਖਤ ਤੇ ਬੈਠ ਚੁੱਕਾ ਸੀ, ਉਹ ਬਾਬਾ ਬੰਦਾ ਸਿੰਘ ਜੀ ਚੜ੍ਹਤ ਬਾਰੇ ਚੰਗੀ ਤਰ੍ਹਾ ਜਾਣ ਚੁੱਕਾ ਸੀ।ਦਿੱਲੀ ਤਖਤ ਹਰ ਹਾਲਤ ਵਿੱਚ ਸਿੱਖਾ ਦੀ ਵੱਧਦੀ ਤਾਕਤ ਨੂੰ ਖਤਮ ਕਰਨਾ ਚਾਹੁੰਦਾ ਸੀ ਇਸ ਲਈ ਸਰਕਾਰ ਹਰ ਕੋਸ਼ਿਸ਼ ਕਰ ਰਹੀ ਸੀ।ਸਰਕਾਰ ਨੇ ਸਭ ਤੋ ਪਹਿਲਾ ਸਿੱਖ ਪੰਥ ਵਿੱਚ ਫੁੱਟ ਪਾ ਕਿ ਸਿੱਖ ਸ਼ਕਤੀ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ।ਫਰਖਸ਼ੀਅਰ ਨੇ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੋ ਦਿੱਲੀ ਵਿੱਚ ਰਹਿ ਰਹੇ ਸਨ ਨੂੰ ਇਸ ਮਨਤਬ ਲਈ ਵਰਤਣ ਦੀ ਕੋਸ਼ਿਸ਼ ਕੀਤੀ, ਉਸ ਨੇ ਮਾਤਾ ਜੀ ਵੱਲੋ ਗੋਦ ਲਏ (ਮਤਮੰਨ)ੇ ਪੁੱਤਰ ਅਜੀਤ ਸਿੰਘ ਨਾਲ ਸੰਪਰਕ ਪੈਦਾ ਕੀਤਾ,ਉਸ ਨੂੰ ਆਪਣੇ ਵਿਸ਼ਵਾਸ ਲੈ ਲਿਆ।ਅਜੀਤ ਸਿੰਘ ਨੇ ਮੁਗਲ ਹਾਕਮਾਂ ਦੀ ਭਰਪੂਰ ਮਦਦਤ ਕੀਤੀ।ਅਜੀਤ ਸਿੰਘ ਨੇ ਇਸ ਕਾਰਜ ਵਾਸਤੇ ਮਾਤਾਵਾਂ ਨੂੰ ਗਲਤ ਜਾਣਕਾਰੀ ਦੇ ਕਿ ਬਾਬਾ ਜੀ ਖਿਲਾਫ ਪਹਿਲਾ ਇਹ ਹੁਕਮ ਜਾਰੀ ਕਰਵਾਇਆ ਕਿ ਗੁਰੂ ਜੀ ਨੇ ਜਿਸ ਕਾਰਜ ਵਾਸਤੇ ਬੰਦਾ ਸਿੰਘ ਨੂੰ ਪੰਜਾਬ ਭੇਜਿਆਂ ਸੀ ਉਹ ਹੁਣ ਪੂਰਾ ਹੋ ਚੁੱਕਾ,ਬਾਬਾ ਸਿੰਘ ਹੁਣ ਮੁਗਲ ਰਾਜ ਖਿਲਾਫ ਜੋ ਅਦੋਲਨ ਕਰ ਰਿਹਾ ਹੈ ਉਸ ਨੂੰ ਤਰੁੰਤ ਰੋਕ ਦਿੱਤਾ ਜਾਵੇ।ਬਾਬਾ ਜੀ ਨੂੰ ਪੂਰੀ ਜਾਣਕਾਰੀ ਸੀ ਕਿ ਦਿੱਲੀ ਦਾ ਬਾਦਸ਼ਾਹ ਅਜੀਤ ਸਿੰਘ ਨਾਲ ਮਿਲ ਕਿ ਖਾਲਸਾ ਰਾਜ ਨੂੰ ਖਤਮ ਕਰਨ ਲਈ ਮਾਤਾਵਾ ਕੋਲੋ ਅਜਿਹੇ ਹੁਕਮ ਭਜਵਾ ਰਿਹਾ ਕਿਉਕਿ ਅਜੀਤ ਸਿੰਘ ਸ਼ਰੇਆਮ ਬਾਦਸ਼ਾਹ ਨਾਲ ਮਿਲ ਚੁੱਕਾ ਹੈ।ਬਾਦਸ਼ਾਹ ਫਰਖਸ਼ੀਅਰ ਨੇ ਅਜੀਤ ਸਿੰਘ ਨੂੰ ਬਹੁਤ ਸਾਰੇ ਇਨਾਮ ਤੇ ਪੱਗ ਦਿੱਤੀ।ਬਾਬਾ ਜੀ ਨੂੰ ਇਸ ਸਭ ਦੀ ਖਬਰ ਮਿਲ ਰਹੀ ਸੀ,ਪੰਥ ਨੇ ਇਸ ਲਈ ਹੁਕਮ ਮੰਨਣ ਤੋ ਇਨਕਾਰ ਦਿੱਤਾ ਤੇ ਮੁਗਲ ਹਕੂਮਤ ਖਿਲਾਫ ਆਪਣੀ ਜੰਗ ਜਾਰੀ ਰੱਖੀ।ਹੁਕਮ ਨਾ ਮੰਨਣ ਤੇ ਅਜੀਤ ਸਿੰਘ ਨੇ ਪੰਜਾਬ ਚ ਕੁਝ ਆਪਣੇ ਬੰਦੇ ਭੇਜੇ ਤੇ ਬਾਬਾ ਬੰਦਾ ਸਿੰਘ ਖਿਲਾਫ ਪ੍ਰਚਾਰ ਆਰੰਭ ਦਿੱਤਾ,ਜਿਸ ਨਾਲ ਪੰਜਾਬ ਵਿੱਚੋ ਵੀ ਕੁਝ ਸਿੰਘ ਗੁੰਮਰਾਹ ਹੋ ਕਿ ਬਾਬਾ ਬੰਦਾ ਸਿੰਘ ਖਿਲਾਫ ਬਣ ਰਹੀ ਸਾਜਿਸ਼ ਦਾ ਹਿੱਸਾ ਬਣ ਗਏ।ਦਿੱਲੀ ਤੋ ਫਿਰ ਮਾਤਾਵਾ ਦਾ ਹੁਕਮ ਨਾਮਾ ਜਾਰੀ ਹੋਇਆ ਕਿ ਬਾਬਾ ਬੰਦਾ ਸਿੰਘ ਨੂੰ ਪੰਥ ਚ ਛੇਕ ਦਿੱਤਾ ਗਿਆ ਹੈ ਕੋਈ ਸਿੱਖ ਬੰਦਾ ਸਿੰਘ ਨੂੰ ਸਾਥ ਨਾ ਦੇਵੇ ।

ਇਸ ਹੁਕਮ ਨਾਮੇ ਨਾਲ ਸਿੱਖ ਸ਼ਕਤੀ ਦੋ ਹਿੱਸਿਆ ਚ ਵੰਡੀ ਗਈ,ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਵਾਲੇ ਸਿੰਘਾ ਨੂੰ ਬੰਦਾਈ ਖਾਲਸੇ ਕਹਿ ਕਹਿ ਭੰਡਣਾ ਸ਼ੁਰੂ ਕੀਤਾ ਗਿਆ।ਬੰਦਾ ਸਿੰਘ ਖਿਲਾਫ ਖੜ੍ਹਨ ਵਾਲਿਆ ਨੇ ਆਪਣੇ ਆਪ ਨੂੰ ਤੱਤ ਖਾਲਸੇ ਅਖਵਾਉਣਾ ਸ਼ੁਰੂ ਕਰ ਦਿੱਤਾ।ਸਮੇ ਦੇ ਹਾਕਮਾ ਨੇ ਸਿੱਖ ਪੰਥ ਚ ਫੁੱਟ ਪਾ ਕਿ ਬੰਦਾ ਸਿੰਘ ਨੂੰ ਪੰਥ ਨਾਲੋ ਅਲੱਗ ਕਰ ਦਿੱਤਾ ਬੰਦਾ ਸਿੰਘ ਨਾਲ ਹੁਣ ਉਹੀ ਸਿੰਘ ਰਹਿ ਗਏ ਸਨ ਜੋ ਨਿੱਜੀ ਤੌਰ ਤੇ ਜਾਣਦੇ ਸਨ ਕਿ ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਾਜੇ ਖਾਲਸੇ ਦੀ ਅਗਵਾਈ ਗੁਰਮਿਤ ਅਨੁਸਾਰ ਕਰ ਰਿਹਾ ਹੈ।ਮੁਗਲ ਬਾਦਸ਼ਾਹ ਫਰਖਸ਼ੀਅਰ ਨੇ ਸਿੱਖ ਪੰਥ ਚ ਪਈ ਫੁੱਟ ਦਾ ਪੂਰਾ ਲਾਭ ਲੈਣ ਲਈ ਹਰ ਕੋਸ਼ਿਸ਼ ਕੀਤੀ ਉਸ ਨੇ ਬੰਦਾ ਸਿੰਘ ਦਾ ਸਾਥ ਛੱਡ ਚੁੱਕੇ ਖਾਲਸੇ ਨੂੰ ਰਾਮਦਾਸ ਚੱਕ (ਅਮ੍ਰਿਤਸਰ ਸਾਹਿਬ)ਦੀ ਜਗੀਰ ਦੇ ਦਿੱਤੀ ਨਾਲ ਪੰਜ ਹਜਾਰ ਰੁਪਏ ਮਹੀਨਾ ਖਰਚ ਵਜੋ ਦੇਣਾ ਪ੍ਰਵਾਨ ਕਰ ਲਿਆ।ਫਿਰ ਜਦੋ ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਫੌਜਾ ਨਾਲ ਲਾਹੌਰ ਤੇ ਹਮਲਾ ਕਰਨ ਜਾ ਰਹੇ ਸਨ ਤਾ ਸਰਕਾਰ ਸਰਪ੍ਰਸਤੀ ਵਾਲੇ ਖਾਲਸੇ ਨੇ ਘਣੀਏ ਕੇ ਪਿੰਡ ਨੇੜੇ ਬਾਬਾ ਬੰਦਾ ਸਿੰਘ ਜੀ ਦੀ ਖਾਲਸਾ ਫੌਜ ਤੇ ਹਮਲਾ ਕਰ ਦਿੱਤਾ ਜਿਸ ਨੂੰ ਬਾਬਾ ਬੰਦਾ ਸਿੰਘ ਨੇ ਬਹੁਤ ਸੂਝਬੂਝ ਨਾਲ ਟਾਲ ਕਿ ਆਪਣੀ ਖਾਲਸਾ ਫੌਜਾ ਸਮੇਤ ਵਾਪਸ ਮੁੜ ਗਏ ।

ਮੁਗਲ ਬਾਦਸ਼ਾਹ ਫਰਖਸ਼ੀਅਰ ਨੂੰ ਜਦੋ ਇਸ ਬਾਰੇ ਪਤਾ ਲੱਗਾ ਉਸ ਨੇ ਬੰਦਾ ਸਿੰਘ ਤੇ ਸ਼ਾਹੀ ਫੌਜਾ ਨਾਲ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਤੇ ਖਾਲਸਾ ਰਾਜ ਨੂੰ ਮੁਗਲ ਰਾਜ ਵਿੱਚ ਮੁੜ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ,ਸਿੱਖ ਰਾਜ ਹੁਣ ਆਪਣੇ ਪੱਤਣ ਵੱਲ ਵੱਧਣਾ ਸ਼ੁਰੂ ਹੋ ਚੁੱਕਾ ਸੀ,ਸਿੱਖ ਪੰਥ ਚ ਪਈ ਫੁੱਟ ਕਾਰਨ ਖਾਲਸਾ ਫੌਜਾ ਨੂੰ ਹਰ ਪਾਸੇ ਤੋ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਸੀ ਪਰ ਹਜੇ ਖਾਲਸਾ ਫੌਜਾ ਦੀ ਹੁੰਦੀ ਹਾਰ ਨੂੰ ਦੇਖ ਕਿ ਕੋਈ ਸ਼ਾਮ ਸਿੰਘ ਅਟਾਰੀ ਵਰਗਾ ਯੋਧਾ ਪੈਦਾ ਨਹੀ ਸੀ ਹੋ ਸਕਿਆ ਜਿਹੜਾ ਪੰਥ ਖਾਤਰ ਆਪਣੀ ਨਿੱਜੀ ਵੈਰ ਵਿਰੋਧ ਨੂੰ ਇੱਕ ਪਾਸੇ ਰੱਖ ਕੌਮੀ ਹਿੱਤਾ ਨੂੰ ਪਹਿਲ ਦਿੰਦਾ ।

ਹੋਲੀ ਹੋਲੀ ਮੁਗਲ ਫੌਜਾ ਨੇ ਖਾਲਸਾ ਰਾਜ ਨੂੰ ਆਪਣੇ ਕਬਜੇ ਚ ਕਰ ਆਖਰ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ ਨੂੰ ਵੀ ਆਪਣੇ ਘੇਰੇ ਚ ਲੈ ਲਿਆ,ਬਾਬਾ ਬੰਦਾ ਸਿੰਘ ਜੀ ਸਮੇਤ ਸਿੱਖ ਰਾਜ ਦੇ ਪ੍ਰਮੁੱਖ ਜਰਨੈਲ਼ ਘੇਰੇ ਚ ਆ ਗਏ,ਸਿੱਖ ਫੌਜਾ ਜੀਅ ਜਾਨ ਤੋੜ ਕਿ ਜੂਝੀਆਂ ਪਰ ਮੁਗਲ ਫੌਜਾ ਭਾਰੀ ਪੈ ਰਹੀਆ ਸਨ ਤਾ ਬਾਬਾ ਜੀ ਨੇ ਸਿੰਘਾ ਨੂੰ ਹੁਕਮ ਦਿੱਤਾ ਕਿ ਹੁਣ ਕਿਲ੍ਹਾ ਖਾਲੀ ਕਰ ਕਿ ਨਿਕਲਣਾ ਹੀ ਠੀਕ ਹੈ,ਬਾਬਾ ਜੀ ਆਪਣੇ ਜਰਨੈਲਾ ਸਮੇਤ ਲੋਹਗੜ੍ਹ ਦਾ ਕਿਲ੍ਹਾ ਖਾਲੀ ਕਰ ਕਿ ਆਪਣੇ ਯੋਧਿਆਂ ਨਾਲ ਪਹਾੜਾਂ ਵੱਲ ਨਿਕਲ ਗਏ ਤੇ ਮੁਗਲ ਫੌਜਾ ਜੋ ਇਹ ਸੋਚ ਰਹੀਆਂ ਸਨ ਕਿ ਹੁਣ ਬਾਬਾ ਬੰਦਾ ਸਿੰਘ ਜੀ ਉਹਨਾਂ ਦੀ ਗ੍ਰਿਫਤਾਰੀ ਚ ਬੱਚ ਕਿ ਨਹੀ ਨਿਕਲ ਸਕਦਾ ਬਾਦਸ਼ਾਹ ਫਰਖਸ਼ੀਅਰ ਬੰਦਾ ਸਿੰਘ ਨੂੰ ਕੈਦੀ ਦੇ ਰੂਪ ਵਿੱਚ ਦਿੱਲੀ ਉਡੀਕ ਰਹੇ ਸਨ ਪਰ ਬਾਬਾ ਜੀ ਆਪਣੀ ਖਾਲਸਾ ਫੌਜਾ ਨਾਲ ਮੁਗਲਾ ਦੇ ਮਜਬੂਤ ਘੇਰੇ ਨੂੰ ਤੋੜ ਕਿ ਨਿਕਲ ਗਏ ਤੇ ਮੁਗਲ ਫੌਜਾ ਹੱਥ ਮਲਦੀਆ ਰਹਿ ਗਈਆ ਸਨ ।

……. ਚਲਦਾ

ਧੰਨਵਾਦ ਸਹਿਤ ਪੰਜਾਬੀ ਟੂਡੈ ਵਿੱਚੋ www.panjabitoday.com