ਬਾਬਾ ਬੰਦਾ ਸਿੰਘ ਬਹਾਦਰ ਦੀਆ ਕੁਰਬਾਨੀਆ (ਭਾਗ-1)

-ਸਰਦੂਲ ਸਿੰਘ ਸੇਖੋਂ
ਭਾਗ-1
ਤਿੰਨ ਸੌ ਸਾਲ ਪਹਿਲਾਂ ਸਿੱਖ ਕੌਮ ਦੀ ਅਣਖ ਗੈਰਤ ਤੇ ਸਵੈਮਾਣ ਨੂੰ ਉੱਚਾ ਚੁੱਕਣ ਵਾਲੇ ਮਹਾਨ ਸੂਰਵੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਦੇ ਦੁਸ਼ਮਣਾ ਨੂੰ ਅਜਿਹੀਆਂ ਭਾਜੜਾ ਪਾ ਦਿੱਤੀਆ ਜੋ ਕਦੀ ਉਹਨਾਂ ਸੁਪਨੇ ਚ ਵੀ ਨਹੀ ਦੇਖੀਆ,ਸੋਚੀਆਂ ਹੋਣਗੀਆ?ਗੁਰੂ ਜੀ ਜਦੋ ਆਪਣਾ ਪਿਆਰਾ ਅਨੰਦਪੁਰ,ਪਿਆਰੇ ਸਿੰਘ,ਪੁੱਤਰ ਅਤੇ ਪ੍ਰਵਾਰ ਸਭ ਕੁਝ ਕੁਰਬਾਨ ਕਰ ਜਦ ਦੱਖਣ ਵੱਲ ਚਲੇ ਗਏ ਤਾਂ ਗੁਰੂ ਪੰਥ ਦੇ ਦੋਖੀਆਂ ਨੇ ਇਹ ਸੋਚ ਕਿ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਕਿ ਹੁਣ ਉਹਨਾ ਨੂੰ ਰੋਕਣ ਟੋਕਣ ਜਾ ਉਹਨਾਂ ਦੇ ਜੁਲਮ ਮੋਹਰੇ ਖੜਨ ਵਾਲਾ ਕੋਈ ਨਹੀ ਰਿਹਾ।ਗੁਰੂ ਗੋਬਿੰਦ ਸਿੰਘ ਜੀ ਹੁਣ ਕਦੀ ਵੀ ਵਾਪਸ ਪੰਜਾਬ ਵੱਲ ਨਹੀ ਆਉਣਗੇ,ਪੰਜਾਬ ਚ ਉਹਨਾਂ ਦਾ ਹੀ ਸਿੱਕਾ ਚੱਲੇਗਾ।ਕਿਸੇ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਜਿਸ ਸਿੱਖ ਸ਼ਕਤੀ ਨੂੰ ਉਹ ਸਮੇ ਦੇ ਹਾਕਮ ਖਤਮ ਹੋਇਆ ਸਮਝ ਰਹੇ ਸਨ ਅਸਲ ਚ ਇਹ ਉਹ ਚੁੱਪ ਸੀ ਜਿਹੜੀ ਕਿਸੇ ਭਿਆਨਕ ਹਨ੍ਹੇਰੀ, ਝੱਖੜ ਆਉਣ ਤੋ ਪਹਿਲਾ ਹੁੰਦੀ ਹੈ।ਅਜਿਹੀ ਹੀ ਸ਼ਾਤੀ ਬਣ ਗਈ ਸੀ ਜਦੋ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਨੂੰ ਛੱਡ ਕਿ ਚਲੇ ਗਏ ਸਨ,ਪਰ ਕਿਸ ਨੂੰ ਚਿੱਤ ਚੇਤਾ ਸੀ ਕਿ ਨੰਦੇੜ ਦੀ ਧਰਤੀ ਤੋ ਕੋਈ ਅਜਿਹਾ ਤੌਫਾਨ ਵੀ ਚੜ੍ਹ ਆਵੇਗਾ ਜੋ ਦੁਨੀਆ ਦੀ ਤਾਕਤਵਰ ਮੁਗਲੀਆ ਹਕੂਮਤ ਨੂੰ ਤਹਿਸ ਨਹਿਸ ਕਰ ਕਿ ਰੱਖ ਦੇਵੇਗਾ ਤੇ ਪਾਪੀ ਤੇ ਦੁਸ਼ਟ ਲੋਕਾ ਨੂੰ ਸਖਤ ਸਜਾਵਾ ਦੇਵਾਗਾ ।

ਦਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਅਨੰਦਪੁਰ ਨੂੰ ਛੱਡ ਗਏ,ਤੇ ਸਮੇ ਦੀ ਬੇਈਮਾਨ ਹਕੂਮਤਾਂ ਨੇ ਆਪਣੀਆ ਖਾਦੀਆ ਹੋਈਆ ਕਸਮਾਂ ਤੋੜ ਕਿ ਗੁਰੂ ਜੀ ਦੇ ਕਾਫਲੇ ਤੇ ਹਮਲਾ ਕਰ ਕੇ ਪ੍ਰਵਾਰ ਤੇ ਪੰਥ ਨੂੰ ਖੇਰੂ ਖੇਰੂ ਕਰ ਦਿੱਤਾ,ਤੇ ਗੁਰੂ ਜੀ ਦਾ ਕੀਮਤੀ ਖਜਾਨਾ ਸਿਰਸਾ ਦੀ ਭੇਟਾ ਚੜ ਗਿਆ।ਜਾਨੋ ਪਿਆਰੇ ਪੁੱਤਰਾ ਤੇ ਪਿਆਰੇ ਸਿੰਘ ਦੁਸ਼ਮਣ ਨਾਲ ਲੋਹਾ ਲੈਦੇ ਸ਼ਹੀਦ ਹੋ ਗਏ,ਤੇ ਬਹੁਤ ਸਾਰੇ ਸਿਰਸਾ ਨਦੀ ਵਿੱਚ ਆਏ ਭਿਆਨਕ ਹੜ੍ਹ ਦੀ ਭੇਟ ਚੜ੍ਹ ਗਏ।ਵੱਡੇ ਸਾਹਿਬਜਾਦੇ ਤੇ ਚਾਲੀ ਸਿੰਘ ਜੋ ਕਈ ਦਿਨਾਂ ਤੋ ਭੁੱਖਣ ਭਾਣੇ ਸਨ ਨੇ ਚਮਕੌਰ ਦੀ ਕੱਚੀ ਗੜ੍ਹੀ ਚ ਦਸ ਲੱਖ ਮੁਗਲ ਫੌਜਾ ਨਾਲ ਜੰਗ ਦੇ ਮੈਦਾਨ ਚ ਲੋਹਾ ਲਿਆ ਤੇ ਹੱਸ ਹੱਸ ਸ਼ਹੀਦੀਆ ਪ੍ਰਾਪਤ ਕੀਤੀਆ,ਗੁਰੂ ਜੀ ਚਮਕੌਰ ਦੀ ਜੰਗ ਚ ਪੰਥ ਦੇ ਹੁਕਮ ਨੂੰ ਮੰਨਦੇ ਮੁਗਲ ਫੌਜਾ ਨਾਲ ਮੁਕਾਬਲਾ ਕਰਕੇ ਸਹੀ ਸਲਾਮਤ ਮਾਲਵੇ ਵੱਲ ਚਲੇ ਗਏ।ਸਰਹਿੰਦ ਚ ਵਜੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆ ਨੂੰ ਸ਼ਹੀਦ ਕਰਵਾ ਦਿੱਤਾ,ਗੁਰੂ ਜੀ ਦੇ ਲਾਲਾ ਨੂੰ ਜਿੰਦਾ ਜੀਅ ਨੀਹਾਂ ਚ ਚਿਣਵਾ ਕਿ ਸ਼ਹੀਦ ਕਰਵਾਇਆ ਗਿਆ।ਗੁਰੂ ਜੀ ਮਾਛੀਵਾੜੇ,ਆਲਮਗੀਰ,ਲੱਖੀ ਜੰਗਲ ਆਦਿਕ ਥਾਵਾ ਤੋ ਹੁੰਦੇ ਹੋਏ ਮੁਕਤਸਰ,ਖਦਰਾਣੇ ਦੀ ਢਾਬ ਦੀ ਜੰਗ ਤੋ ਬਾਅਦ ਦਮਦਮਾ ਸਾਹਿਬ ਚ ਰੁਕਣ ਉਪਰੰਤ ਦੱਖਣ ਵੱਲ ਚੱਲ ਪਏ।ਦੱਖਣ ਚ ਹੀ ਗੁਰੂ ਜੀ ਦਾ ਮਿਲਾਪ ਸਾਧੂ ਮਾਧੋ ਦਾਸ ਬੈਰਾਗੀ ਨਾਲ ਹੋਇਆ ਜੋ ਰਿੱਧੀਆ ਸਿੱਧੀਆ ਦੇ ਪ੍ਰਭਾਵ ਨਾਲ ਆਮ ਲੋਕਾ ਤੇ ਸਾਧੂ ਸੰਤਾਂ ਤੋ ਆਪਣੀ ਮਾਨਤਾ ਕਰਵਾ ਰਿਹਾ ਸੀ,ਮਾਧੋਦਾਸ ਦੇ ਡੇਰੇ ਦੀ ਦੂਰ ਦੂਰ ਤੱਕ ਮਹਿਮਾ ਫੇਲ ਚੁੱਕੀ ਸੀ।

ਮਾਧੋਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਕਿ ਗੁਰੂ ਜੀ ਦਾ ਅਜਿਹਾ ਬੰਦਾ ਬਣ ਗਿਆ ਜਿਸ ਨੇ ਅਨੇਕਾਂ ਦੁਸ਼ਟਾ ਨੂੰ ਸੋਧੇ ਲਗਾ ਕਿ ਬੰਦੇ ਬਣਾ ਦਿੱਤਾ, ਗੁਰੂ ਜੀ ਦੇ ਬੱਚਿਆ ਦੇ ਕਾਤਲਾ ਨੂੰ ਸਖਤ ਸਜਾਵਾਂ ਦਿੱਤੀਆਂ ਅਤੇ ਦੋ ਸਾਲ ਦੇ ਵਿੱਚ ਵਿੱਚ ਖਾਲਸਾ ਰਾਜ ਸਥਾਪਿਤ ਕਰ ਕਿ ਪਹਿਲੇ ਸਿੱਖ ਬਾਦਸ਼ਾਹ ਬਣੇ ਤੇ ਦੁਨੀਆ ਦੇ ਨਕਸ਼ੇ ਚ ਸਿੱਖ ਰਾਜ ਸਥਾਪਿਤ ਕੀਤਾ।ਬਾਬਾ ਬੰਦਾ ਸਿੰਘ ਜੀ ਦੀ ਨਿਮਰਤਾ ਅਤੇ ਗੁਰੂ ਜੀ ਪ੍ਰਤੀ ਮਹਾਨ ਸ਼ਰਧਾ ਹੀ ਸੀ ਕਿ ਉਸ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਚਲਾਇਆ।ਮੁਗਲਾ ਦੇ ਗੜ੍ਹ ਸਰਹਿੰਦ ਨੂੰ ਤਹਿਸ ਨਹਿਸ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਅਤੇ ਗੁਰੂ ਜੀ ਦੇ ਲਾਲਾ ਨੂੰ ਸ਼ਹੀਦ ਕਰਨ ਕਰਾਉਣ ਵਾਲਿਆ ਨੂੰ ਸਖਤ ਸਜਾਵਾ ਦਿੱਤੀਆ।

ਅਜਿਹੇ ਸੂਰਵੀਰ ਯੋਧੇ ਦਾ ਜਨਮ ਕਸ਼ਮੀਰ ਦੀ ਧਰਤੀ ਤੇ ਪੁਣਛ ਜਿਲ੍ਹੇ ਦੇ ਰਿਜੌਰੀ ਪਿੰਡ ਵਿੱਚ ਪਿਤਾ ਰਾਮ ਦੇਵ ਰਾਜਪੂਤ ਦੇ ਘਰ 17 ਅਕਤੂਬਰ 1670 ਈ.ਨੂੰ ਹੋਇਆ,ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲਛਮਣ ਦਾਸ ਰੱਖਿਆਂ,ਬਚਪਨ ਚ ਹੀ ਆਪ ਜੀ ਆਪਣੇ ਪਿਤਾ ਜੀ ਨਾਲ ਖੇਤੀ ਦੇ ਕੰਮ ਚ ਹੱਥ ਵਟਾਉਣ ਲੱਗੇ,ਵਿਹਲ ਮਿਲਦੇ ਹੀ ਆਪਣੇ ਤੀਰ ਕਮਾਨ ਲੈ ਕਿ ਜੰਗਲ ਵੱਲ ਸ਼ਿਕਾਰ ਖੇਡਣ ਚਲੇ ਜਾਦੇ।ਜਿੱਥੇ ਆਪ ਜੀ ਇੱਕ ਚੰਗੇ ਨਿਸ਼ਾਨੇਬਾਜ ਬਣ ਗਏ,ਇੱਕ ਦਿਨ ਸ਼ਿਕਾਰ ਖੇਡਦੇ ਸਮੇ ਆਪ ਜੀ ਦੇ ਸਾਹਮਣੇ ਇੱਕ ਹਿਰਨੀ ਆ ਗਈ ਆਪ ਜੀ ਨੇ ਜਦੋ ਉਸ ਵੱਲ ਤੀਰ ਮਾਰਿਆ ਤਾਂ ਤੀਰ ਹਿਰਨੀ ਦੇ ਅਜਿਹਾ ਲੱਗਾ ਕਿ ਉਹ ਮੌਕੇ ਤੇ ਹੀ ਦਮ ਤੋੜ ਗਈ ਤੇ ਉਸ ਨੇ ਦੋ ਬੱਚਿਆ ਨੂੰ ਜਨਮ ਦਿੱਤਾ ਜੋ ਲਛਮਣ ਦਾਸ ਦੀਆਂ ਅੱਖਾ ਦੇ ਸਾਹਮਣੇ ਹੀ ਤੜਫ ਤੜਫ ਕਿ ਮਰ ਗਏ, ਇਸ ਭਿਆਨਕ ਦ੍ਰਿਸ਼ ਨੇ ਆਪ ਜੀ ਦਾ ਜੀਵਨ ਹੀ ਬਦਲ ਕਿ ਰੱਖ ਦਿੱਤਾ,ਆਪ ਨੇ ਉਸੇ ਦਿਨ ਤੋ ਤੀਰ ਕਮਾਨ ਸੁੱਟ ਦਿੱਤਾ ਤੇ ਆਪ ਸਭ ਰਿਸਤੇ ਨਾਤੇ ਛੱਡ ਜੰਗਲਾਂ ਵੱਲ ਹੋ ਤੁਰੇ,ਜਿੱਥੇ ਆਪ ਜੀ ਦਾ ਮਿਲਾਪ ਸਾਧੂ ਜਾਨਕੀ ਪ੍ਰਸਾਦ ਬੈਰਾਗੀ ਨਾਲ ਹੋਇਆ, ਆਪ ਨੇ ਜਾਨਕੀ ਪ੍ਰਸਾਦ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਤੇ ਸਾਧੂ ਜਾਨਕੀ ਪ੍ਰਸਾਦ ਨੇ ਆਪ ਦਾ ਨਾਮ ਮਾਧੋਦਾਸ ਬੈਰਾਗੀ ਰੱਖ ਦਿੱਤਾ।ਇਸ ਸਾਧੂ ਮੰਡਲੀ ਨਾਲ ਘੁੰਮਦੇ ਘੁਮਾਉਦੇ ਆਪ ਭਾਰਤ ਦੇ ਦੱਖਣ ਵੱਲ ਚਲੇ ਗਏ । ਆਪ ਨੇ ਬਹੁਤ ਸਾਰੀਆ ਰਿੱਧੀਆ ਸਿੱਧੀਆ ਪ੍ਰਾਪਤ ਕਰ ਲਈਆ ਤੇ ਜਾਨਕੀ ਪ੍ਰਸਾਦ ਦੇ ਅਕਾਲ ਚਲਾਣੇ ਉਪਰੰਤ ਮਾਧੋਦਾਸ ਉਸ ਗੱਦੀ ਦਾ ਵਾਰਿਸ਼ ਬਣ ਗਿਆ ਤੇ ਆਪ ਨੇ ਆਪਣਾ ਡੇਰਾ ਗੁਦਾਵਰੀ ਨਦੀ ਦੇ ਕੰਢੇ ਨੰਦੇੜ ਵਿਖੇ ਸਥਾਪਿਤ ਕਰ ਲਿਆ,ਦੂਰ ਦੂਰ ਤੱਕ ਮਾਧੋਦਾਸ ਦੀ ਮਹਿਮਾ ਹੋ ਰਹੀ ਸੀ।ਮਾਧੋਦਾਸ ਆਪਣੇ ਡੇਰੇ ਤੇ ਦੂਜੇ ਸੰਤਾਂ ਸਾਧੂਆਂ ਨੂੰ ਸੱਦ ਕਿ ਪਹਿਲਾ ਆਪਣੇ ਆਸਣ ਤੇ ਬਿਠਾਉਦਾ ਫਿਰ ਆਪਣੀਆਂ ਰਿੱਧੀਆ ਸਿੱਧੀਆਂ ਨਾਲ ਆਸਣ ਨੂੰ ਉਲਟਾ ਪੁਲਟਾ ਕਰ ਕਿ ਆਏ ਸਾਧੂ ਸੰਤਾ ਨੂੰ ਅਪਮਾਨਿਤ ਕਰਦਾ ਤੇ ਆਪਣੀ ਵਡਿਆਈ ਕਰਵਾਉਦਾ ਆਪ ਸਭ ਤੋ ਸ੍ਰੇਸ਼ਟ ਬਣਦਾ ਤੇ ਆਪਣੀ ਪੂਜਾ ਕਰਵਾ ਕਿ ਖੁਸ਼ ਹੁੰਦਾ ।

ਗੁਰੂ ਗੋਬਿੰਦ ਸਿੰਘ ਜੀ ਵੀ ਆਪਣਾ ਸਰਬੰਸ ਵਾਰ ਕਿ ਜਦੋ ਦੱਖਣ ਵੱਲ ਪੰਧ ਮਕਾਉਦੇ ਆ ਗਏ।ਗੁਰੂ ਜੀ ਪੰਥ ਦੀ ਅਗਵਾਈ ਕਰਨ ਵਾਲੇ ਇਸ ਮਹਾਨ ਯੋਧੇ ਵੱਲ ਆ ਰਹੇ ਸਨ,ਉਹ ਜਾਣਦੇ ਸਨ ਕਿ ਜੋ ਕਾਰਜ ਅਧੂਰੇ ਰਹਿ ਗਏ ਹਨ ਉਹ ਇਸ ਸੂਰਵੀਰ ਨੇ ਪੂਰੇ ਕਰਨੇ ਹਨ,ਜੋ ਜਿੰਦਗੀ ਦੇ ਅਸਲ ਮਕਸਦ ਨੂੰ ਛੱਡ ਰਿੱਧੀਆਂ ਸਿੱਧੀਆਂ ਚ ਫਸ ਕਿ ਰਹਿ ਗਿਆ ਸੀ।ਗੁਰੂ ਜੀ ਇਸ ਨੂੰ ਸੁਧਾਰ ਕਿ ਸਿੱਧੇ ਰਸਤੇ ਪਾਉਣ ਵਾਸਤੇ ਹੀ ਦੱਖਣ ਵੱਲ ਆਏ ਸਨ।ਗੁਰੂ ਜੀ ਮਾਧੋਦਾਸ ਦੇ ਡੇਰੇ ਤੇ ਗਏ ਤੇ ਉਸ ਦੇ ਆਸਣ ਤੇ ਜਾ ਬੈਠੇ।ਗੁਰੂ ਜੀ ਤੇ ਸਾਥੀ ਸਿੰਘਾ ਕੋਲ ਕਿਰਪਾਨਾ,ਤੀਰ,ਘੋੜੇ ਆਦਿਕ ਸ਼ਸ਼ਤਰ ਦੇਖ ਕਿ ਮਾਧੋਦਾਸ ਦੇ ਚੇਲੇ ਘਬਰਾ ਤੇ ਡਰ ਗਏ,ਉਹਨਾਂ ਮਾਧੋਦਾਸ ਨੂੰ ਸਾਰੀ ਸਥਿਤੀ ਤੋ ਜਾਣੂ ਕਰਵਾਇਆ ਤੇ ਛੇਤੀ ਡੇਰੇ ਪਹੁੰਚਣ ਲਈ ਬੇਨਤੀ ਕੀਤੀ ।

ਮਾਧੋਦਾਸ ਗੁੱਸੇ ਚ ਲਾਲ ਪੀਲਾ ਹੋਇਆ ਜਦ ਡੇਰੇ ਚ ਪਹੁੰਚਿਆ ਤਾਂ ਉਹ ਸਿੰਘਾ ਦਾ ਜਾਹੋ ਜਲਾਲ,ਖਾਲਸਾਈ ਬਾਣਾ ਤੇ ਸ਼ਾਸ਼ਤਰ ਦੇਖ ਕਿ ਹੈਰਾਨ ਹੋ ਗਿਆ,ਉਹ ਸੋਚ ਰਿਹਾ ਸੀ ਕਿ ਜਿਸ ਗੁਰੂ ਦੇ ਚੇਲੇ ਇਸ ਤਰ੍ਹਾਂ ਚੜਦੀ ਕਲਾਂ ਵਾਲੇ ਹਨ ਉਹਨਾਂ ਦਾ ਗੁਰੂ ਕਿਸ ਤਰ੍ਹਾ ਦਾ ਹੋਵੇਗਾ ਅਜਿਹੀਆਂ ਸੋਚਾ ਸੋਚਦਾ ਜਦੋ ਆਪਣੇ ਆਸਣ ਸਾਹਮਣੇ ਪਹੁੰਚਿਆ ਤਾ ਕੀ ਦੇਖਦਾ ਹੈ ਗੁਰੂ ਜੀ ਸਿਰ ਤੇ ਦੋਮਾਲਾ ਉਪਰ ਕਲਗੀ ਸਜਾਈ,ਉੱਪਰ ਚੱਕਰ ਤੋੜੇ ਲਗਾਈ,ਸ਼ਾਹੀ ਬਾਣੇ ਤੇ ਸ਼ਾਸ਼ਤਰ ਸਜਾਏ ਦੇਖ ਕਿ ਇੰਝ ਪ੍ਰਤੀਤ ਹੁੰਦਾ ਸੀ ਜਿਵੇ ਸੰਤ ਪੀਰ ਨਹੀ ਸਗੋ ਕੋਈ ਰਾਜਾ ਮਹਾਰਾਜਾ ਆਣ ਉਸ ਦੇ ਆਸਣ ਤੇ ਕਾਬਜ ਹੋਇਆ ਹੋਵੇ।ਮਾਧੋਦਾਸ ਬੈਰਾਗੀ ਨੇ ਬਹੁਤ ਜੰਤਰ ਮੰਤਰ ਪੜ੍ਹੇ,ਬਥੇਰੀਆ ਰਿੱਧੀਆ ਸਿੱਧੀਆ ਨੂੰ ਛੱਡਿਆ ਪਰ ਕੋਈ ਅਸਰ ਨਾ ਹੋਇਆ,ਮਾਧੋਦਾਸ ਦੀ ਪਤਲੀ ਹਾਲਤ ਦੇਖ ਕਿ ਸਤਿਗੁਰੂ ਮੁਸਕਰਾ ਪਏ।ਮਾਧੋਦਾਸ ਆਪਣੀ ਕੋਈ ਸ਼ਕਤੀ ਚਲਦੀ ਨਾ ਦੇਖ ਕਿ ਸਮਝ ਗਿਆ ਕਿ ਇਹ ਕੋਈ ਆਮ ਸੰਤ ਮਹਾਤਮਾ ਨਹੀ ਇਹ ਕੋਈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਖੁਦ ਮੇਰੇ ਸਾਹਮਣੇ ਹੈ.ਤਾ ਮਾਧੋਦਾਸ ਗੁਰੂ ਜੀ ਦੇ ਚਰਨਾਂ ਤੇ ਢੇਹ ਢੇਰੀ ਹੋ ਪਿਆ ਉਸ ਨੂੰ ਗਿਆਨ ਹੋ ਗਿਆ ਤੇ ਕਬਾੜ ਖੁੱਲ ਗਏ।ਗੁਰੂ ਜੀ ਨੇ ਚਰਨਾਂ ਤੋ ਚੁੱਕ ਕਿ ਖੜ੍ਹਾ ਕਰ ਪੁੱਛਿਆ ਤੂੰ ਕੋਣ ਹੈ ਭਾਈ ! ਤਾ ਮਾਧੋਦਾਸ ਨੇ ਕਿਹਾ ਆਪ ਜੀ ਦਾ ਬੰਦਾ ਹਾ,ਤਾਂ ਗੁਰੂ ਜੀ ਨੇ ਕਿਹਾ ਜੇਕਰ ਬੰਦਾ ਆ ਤਾ ਫਿਰ ਬੰਦਿਆ ਵਾਲੇ ਕੰਮ ਕਰ,ਇਹ ਕੀ ਭੇਖ ਬਣਾਇਆ ਹੈ?

ਗੁਰੂ ਜੀ ਨੇ ਮਾਧੋਦਾਸ ਬੈਰਾਗੀ ਨੂੰ ਖੰਡੇ ਦੀ ਪਾਹੁਲ ਦੇ ਕਿ ਅਮ੍ਰਿੰਤ ਧਾਰੀ ਸਿੰਘ ਸਜਾ ਕਿ ਗੁਰਬਖਸ਼ ਸਿੰਘ ਨਾਮ ਬਖਸ਼ ਦਿੱਤਾ ਅਤੇ ਖਾਲਸਾਈ ਬਾਣਾ ਬਖਸ਼ ਕਿ ਸ਼ਾਸ਼ਤਰ ਸਜਾ ਕਿ ਬੈਰਾਗੀ ਤੋ ਯੋਧਾ ਜਰਨੈਲ ਬਣਾ ਦਿੱਤਾ।ਮੁਗਲ ਹਕੂਮਤ ਵੱਲੋ ਖਾਲਸਾ ਪੰਥ ਅਤੇ ਗੁਰੂ ਜੀ ਦੇ ਪ੍ਰਵਾਰ ਤੇ ਕੀਤੇ ਜੁਲਮ ਅਤੇ ਗੁਰੂ ਜੀ ਦੇ ਛੋਟੇ ਬੱਚਿਆ ਨੂੰ ਜਿੰਦਾ ਨੀਂਹਾ ਵਿੱਚ ਚਿਣ ਕਿ ਸ਼ਹੀਦ ਕਰਨ ਬਾਰੇ ਸੁਣ ਕਿ ਇਸ ਸੂਰਮੇ ਦੀਆ ਅੱਖਾ ਲਾਲ ਹੋ ਗਈਆ।ਗੁਰਬਖਸ਼ ਸਿੰਘ ਜੋ ਆਪਣੇ ਆਪ ਨੂੰ ਗੁਰੂ ਜੀ ਦਾ ਬੰਦਾ ਦੱਸਦਾ ਸੀ ਨੇ ਗੁਰੂ ਜੀ ਤੋ ਪੰਜਾਬ ਜਾ ਕਿ ਜਾਲਮਾ ਤੋ ਬਦਲੇ ਲੈਣ ਲਈ ਆਗਿਆ ਮੰਗੀ,ਗੁਰੂ ਜੀ ਨੇ ਬੰਦਾ ਸਿੰਘ ਨੂੰ ਇੱਕ ਨਿਸ਼ਾਨ ਸਾਹਿਬ ਤੇ ਪੰਜ ਤੀਰ ਬਖਸ਼ੇ ਨਾਲ ਪੰਜ ਸਿੰਘ ਜਿਸ ਵਿੱਚ ਭਾਈ ਵਿਨੋਦ ਸਿੰਘ,ਭਾਈ ਕਾਹਨ ਸਿੰਘ,ਭਾਈ ਬਾਜ ਸਿੰਘ,ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ ਸਲਾਕਾਰ ਤੇ ਵੀਹ ਸਿੰਘਾ ਦਾ ਜਥਾ ਦੇ ਕਿ ਪੰਜਾਬ ਵੱਲ ਤੋਰਿਆ ।

ਨੰਦੇੜ ਤੋ ਬਾਬਾ ਬੰਦਾ ਸਿੰਘ ਜੀ ਨੇ ਸਤੰਬਰ 1708 ਈ.ਨੂੰ ਆਪਣੇ ਨਾਲ ਪੱਚੀ ਸਿੰਘਾ ਦਾ ਜਥਾ ਲੈ ਕਿ ਪੰਜਾਬ ਵੱਲ ਕੂਚ ਕਰ ਦਿੱਤਾ।ਵੱਖ ਵੱਖ ਪਿੰਡਾ ਸ਼ਾਹਿਰਾ ਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਬਾਬਾ ਬੰਦਾ ਸਿੰਘ ਜੀ ਆਪਣੇ ਜਥੇ ਚ ਚੰਗੇ ਸੂਰਮੇ ਵੀ ਭਰਤੀ ਕਰਦੇ ਗਏ।ਜਥੇ ਦੀ ਗਿਣਤੀ ਵੱਡੇ ਰੂਪ ਵਿੱਚ ਹੋਣ ਤੇ ਆਪਣੇ ਜਥੇ ਨੂੰ ਵੱਖ ਵੱਖ ਹਿੱਸਿਆ ਚ ਵੰਡ ਦਿੱਤਾ ਜਿਸ ਨਾਲ ਧਰਮ ਪ੍ਰਚਾਰ ਕਰਨ ਅਤੇ ਦੁਸ਼ਮਣ ਦੀ ਨਿਗ੍ਹਾ ਤੋ ਬਚਣਾ ਸੋਖਾ ਹੋ ਗਿਆ। ਤਕਰੀਬਨ ਇੱਕ ਸਾਲ ਬਾਅਦ ਬਾਬਾ ਬੰਦਾ ਸਿੰਘ ਦਾ ਮਿਲਾਪ ਬਾਕੀ ਸਿੰਘਾ ਨਾਲ ਦਿੱਲੀ ਦੇ ਕੋਲ ਹੋ ਗਿਆ ਉਸ ਵੇਲੇ ਜਥੇ ਚ ਪੰਜ ਸੌ ਦੇ ਕਰੀਬ ਸਿੰਘਾ ਦੀ ਗਿਣਤੀ ਹੋ ਚੁੱਕੀ ਸੀ ।

ਬਾਬਾ ਬੰਦਾ ਸਿੰਘ ਨੇ 1709 ਦੇ ਵਿੱਚ ਲਗਭੱਗ ਇੱਕ ਸਾਲ ਬਾਅਦ ਹੀ ਸੋਨੀਪਤ ਤੇ ਆਪਣੇ ਪੰਜ ਸੌ ਸਿੰਘਾ ਨਾਲ ਹਮਲਾ ਬੋਲ ਦਿੱਤਾ ਤੇ ਸਿੰਘਾ ਨੇ ਸੋਨੀਪਤ ਜਿੱਤ ਕਿ ਸ਼ਾਹੀ ਖਜਾਨੇ ਚ ਧੰਨ ਦੋਲਤ ਲੁੱਟ ਲਿਆ ਤੇ ਫੇਰ ਜਾਦੇ ਕੈਥਲ ਦੇ ਨੇੜੇ ਤੋ ਸ਼ਾਹੀ ਖਜਾਨੇ ਦੀ ਲੁੱਟ ਮਾਰ ਕਰਕੇ ਲੈ ਗਏ।ਬੰਦਾ ਸਿੰਘ ਨੂੰ ਪਤਾ ਸੀ ਕਿ ਮੁਗਲ ਰਾਜ ਦੇ ਖਾਤਮੇ ਲਈ ਉਹਨਾਂ ਨੂੰ ਬਹੁਤ ਵੱਡੀ ਜੰਗ ਲੜਨੀ ਪੈਣੀ ਹੈ,ਇਸ ਵਾਸਤੇ ਵੱਡੀ ਫੌਜੀ ਸ਼ਕਤੀ ਦੀ ਲੋੜ ਹੈ ਜੋ ਸਿਰਫ ਗੁਰੂ ਦਾ ਖਾਲਸਾ ਹੀ ਪੂਰੀ ਕਰ ਸਕਦਾ ਹੈ,ਬਾਬਾ ਬੰਦਾ ਸਿੰਘ ਨੇ ਪੰਜਾਬ ਦੇ ਸਿੰਘਾ ਵੱਲ ਚਿੱਠੀਆਂ ਲਿਖ ਕਿ ਭੇਜ ਦਿੱਤੀਆਂ ।ਬਾਬਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆ ਨੂੰ ਜਿੰਦਾ ਜੀਅ ਨੀਹਾਂ ਚ ਚਿੱਣ ਚਿੱਣ ਕਿ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲ ਬੇਗ ਤੇ ਬਾਸਲ ਬੇਗ ਦੇ ਸ਼ਾਹਿਰ ਸਮਾਣਾ ਤੇ ਹਮਲਾ ਬੋਲ ਦਿੱਤਾ।ਸਿੰਘਾ ਦੀ ਸ਼ਾਨਦਾਰ ਜਿੱਤ ਹੋਈ।ਸਮਾਣੇ ਤੋ ਬਾਅਦ ਸਿੰਘ ਕਪੂਰੀ, ਸਢੌਰਾ ਤੇ ਹਮਲੇ ਕਰ ਕਿ ਜਿੱਤ ਪ੍ਰਾਪਤ ਕੀਤੀ ਤੇ ਇਸ ਦੇ ਨਾਲ ਦੇ ਛੋਟੇ ਛੋਟੇ ਕਸਬੇ ਜਾ ਤਾ ਆਪਣੇ ਆਪ ਸਿੰਘਾ ਦੀ ਅਧੀਨਗੀ ਮੰਨ ਗਏ ਜਿਹੜੇ ਨਾ ਮੰਨੇ ਉਹ ਸਿੰਘਾ ਨੇ ਜਿੱਤ ਲਏ ।

ਬਾਬਾ ਬੰਦਾ ਸਿੰਘ ਜੀ ਜਲਦੀ ਸੂਬਾ ਸਰਹਿੰਦ ਵਜੀਰ ਖਾਨ ਤੋ ਗੁਰੂ ਦਿਆ ਲਾਲਾ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਹਮਲਾ ਕਰਨ ਦੀ ਰਣਨੀਤੀ ਤਿਆਰ ਕਰਨ ਲੱਗੇ.ਕਿਉਕਿ ਉਹ ਜਾਣਦੇ ਸਨ ਕਿ ਵਜੀਰ ਖਾਨ ਕੋਲ ਬਹੁਤ ਵੱਡੀ ਫੌਜੀ ਸ਼ਕਤੀ ਹੈ ਤੇ ਉਸ ਨੇ ਆਪਣੇ ਖਤਰੇ ਨੂੰ ਜਾਣਦਿਆ ਦਿੱਲੀ,ਲਾਹੌਰ,ਹਿਸਾਰ ਤੇ ਮਲੇਰ ਕੋਟਲੇ ਤੋ ਵੱਡੇ ਫੌਜੀ ਦਲ ਨੂੰ ਸਰਹਿੰਦ ਵਿੱਚ ਸੱਦ ਲਿਆ ਸੀ ਤੇ ਇਸਲਾਮ ਦੇ ਨਾਮ ਤੇ ਵੱਧ ਤੋ ਵੱਧ ਮੁਸਲਮਾਨ ਨੋਜਵਾਨ ਵੀ ਸਰਹਿੰਦ ਚ ਇਕੱਠੇ ਕਰ ਲਏ।ਬਾਬਾ ਜੀ ਨੂੰ ਪੰਜਾਬ ਦੇ ਸਿੰਘਾ ਦੇ ਆਉਣ ਦੀ ਉਡੀਕ ਸੀ,ਚਿੱਠੀਆਂ ਮਿਲਣ ਤੇ ਮਾਝੇ, ਮਾਲਵੇ ਤੇ ਦੁਆਬੇ ਦੇ ਸਿੰਘਾਂ ਨੇ ਵਹੀਰਾ ਘੱਤ ਕਿ ਬਾਬਾ ਬੰਦਾ ਸਿੰਘ ਜੀ ਦੀ ਖਾਲਸਾ ਫੌਜ ਚ ਸ਼ਾਮਲ ਹੋਣ ਲਈ ਜਥੇ ਪਿੰਡਾਂ ਵਿੱਚੋ ਚ ਨਿਕਲ ਤੁਰੇ।ਸਿੰਘਾ ਦੀ ਵੱਡੀ ਗਿਣਤੀ ਹੁਣ ਬਾਬਾ ਬੰਦਾ ਸਿੰਘ ਜੀ ਦੀ ਫੌਜ ਚ ਸ਼ਾਮਲ ਹੋ ਚੁੱਕੀ ਸੀ।ਵਜੀਰ ਖਾਨ ਨੂੰ ਵੀ ਬਾਬੇ ਬੰਦਾ ਸਿੰਘ ਵੱਲੋ ਸਰਹਿੰਦ ਤੇ ਹਮਲੇ ਦੀ ਜਾਣਕਾਰੀ ਮਿਲ ਚੁੱਕੀ ਸੀ।ਸਿੱਖ ਫੌਜ ਗਿਣਤੀ ਪੱਖੋ ਮੁਗਲਾ ਫੌਜਾ ਨਾਲੋ ਬਹੁਤ ਘੱਟ ਸਨ,ਪਰ ਹੋਸਲੇ ਬੁਲੰਦ ਸਨ ਉਹ ਜਾਣਦੇ ਸਨ ਕਿ ਜਿੱਤ ਪੰਥ ਦੀ ਹੋਣੀ ਹੈ ਇਸ ਵਾਸਤੇ ਉਹ ਘੱਟ ਗਿਣਤੀ ਚ ਹੁੰਦਿਆ ਵੀ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਕਾਹਲੇ ਪੈ ਰਹੇ ਸਨ। 12 ਮਈ 1710 ਈ.ਨੂੰ ਸਰਹਿੰਦ ਤੋ ਕੁਝ ਮੀਲ ਦੂਰ ਚਪੜਚਿੜੀ ਦੇ ਖੁੱਲੇ ਮੈਦਾਨ ਵਿੱਚ ਸਿੰਘਾ ਅਤੇ ਮੁਗਲਾ ਚ ਗੁਰੂ ਸਾਹਿਬਾ ਉਪਰੰਤ ਪਹਿਲੀ ਵਾਰ ਕਿਸੇ ਸਿੱਖ ਜਰਨੈਲ ਦੀ ਅਗਵਾਈ ਹੇਠ ਵੱਡੀ ਜੰਗ ਹੋਣ ਜਾ ਰਹੀ ਸੀ ਜੋ 700 ਸਾਲ ਪੁਰਾਣੇ ਮੁਗਲ ਰਾਜ ਨੂੰ ਖਤਮ ਕਰ ਕਿ ਖਾਲਸਾ ਰਾਜ ਦੇ ਝੰਡੇ ਕਾਇੰਮ ਕਰਨ ਵੱਲ ਵੱਧ ਰਹੀ ਸੀ।ਜੰਗ ਦੇ ਮੈਦਾਨ ਵਿੱਚ ਇੱਕ ਪਾਸੇ ਧਰਮ ਤੋ ਹੱਸ ਹੱਸ ਕਿ ਜਾਨਾ ਵਾਰਨ ਵਾਲੇ ਗੁਰੂ ਦੇ ਪਿਆਰੇ ਯੋਧੇ ਤੇ ਦੂਜੇ ਪਾਸੇ ਮੁਗਲ ਫੌਜ ਜੋ ਗਿਣਤੀ ਅਤੇ ਹਥਿਆਰ ਕਰਕੇ ਸਿੰਘਾ ਨਾਲੋ ਤਿੰਨ ਗੁਣਾ ਵੱਧ,ਸਿੰਘਾ ਕੋਲ ਨਾ ਵੱਡੀਆਂ ਤੋਪਾ ਨਾ ਹਾਥੀਆਂ ਦੀ ਫੌਜ,ਪਰ ਸਿੱਖ ਨੂੰ ਆਪਣੀ ਅਰਦਾਸ ਅਤੇ ਆਪਣੇ ਗੁਰੂ ਤੇ ਪੂਰਨ ਭਰੋਸਾ ਸੀ ਉਹ ਜਾਣਦੇ ਸਨ ਕਿ ਗੁਰੂ ਉਹਨਾਂ ਦੇ ਅੰਗ ਸੰਗ ਹੈ ।

ਜੰਗ ਦਾ ਵਿਗਲ ਵੱਜਦਿਆ ਹੀ ਇੱਕ ਪਾਸੇ ਤੋ ਮੁਗਲ ਫੌਜ ਅਲੀ ਅਲੀ ਦੇ ਨਾਹਰੇ ਮਾਰ ਰਹੀ ਸੀ, ਦੂਜੇ ਪਾਸੇ ਬਾਬਾ ਬੰਦਾ ਸਿੰਘ ਜੀ ਆਪਣੇ ਸੂਰਵੀਰ ਯੋਧਿਆਂ ਨੂੰ ਇਹ ਕਹਿ ਕਿ ਮੈਦਾਨ ਵੱਲ ਤੋਰ ਰਹੇ ਸਨ ਕਿ ਸਾਹਮਣੇ ਗੁਰੂ ਜੀ ਦੇ ਛੋਟੇ ਬੱਚਿਆ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਨ ਵਾਲਾ ਵਜੀਦ ਖਾਨ ਤੇ ਉਸ ਦੀ ਫੌਜ ਚ ਕੋਈ ਬਚ ਕਿ ਨਾ ਜਾਵੇ ਗੁਰੂ ਪੰਥ ਦੇ ਦੋਖੀਆ ਤੋ ਬਦਲੇ ਲੈਣ ਦਾ ਖਾਲਸਾ ਜੀ ਇਹੀ ਮੌਕਾ ਹੈ ਹੱਥੋ ਖਾਲੀ ਨਾ ਜਾਣ ਦਿਓ।ਭਲਾ ਅੱਜ ਦੇ ਸਮੇ ਵਾਗ ਉਸ ਵੇਲੇ ਵੀ ਬਾਬਾ ਬੰਦਾ ਸਿੰਘ ਜੀ ਦੇ ਜਥੇ ਚ ਕੁਝ ਅਜਿਹੇ ਲੋਕ ਵੀ ਸ਼ਾਮਲ ਸਨ ਜੋ ਸਿਰਫ ਲੁੱਟ ਮਾਰ ਕਰਕਿ ਧੰਨ ਦੋਲਤ ਇਕੱਠੇ ਕਰਨ ਦਾ ਮਕਸਦ ਲੈ ਕਿ ਹੀ ਆਏ ਸਨ ਪਰ ਜਦੋ ਮੌਤ ਸਾਹਮਣੇ ਦੇਖੀ ਤਾਂ ਉਹ ਡਰ ਕਿ ਮੈਦਾਨੇ ਜੰਗ ਚ ਭੱਜ ਨਿਕਲੇ,ਦੂਜੇ ਪਾਸੇ ਸੁੱਚਾ ਨੰਦ ਜੋ ਗੁਰੂ ਜੀ ਦੇ ਲਾਲਾ ਨੂੰ ਸ਼ਹੀਦ ਕਰਵਾਉਣ ਦਾ ਮੁੱਖ ਦੋਸ਼ੀ ਸੀ ਨੇ ਵੀ ਸ਼ਾਜਿਸ ਅਧੀਨ ਬਾਬਾ ਜੀ ਦੀ ਫੌਜ ਚ ਆਪਣੇ ਭਤੀਜੇ ਨੂੰ ਇੱਕ ਹਜਾਰ ਫੌਜ ਨਾਲ ਭਰਤੀ ਕਰਵਾਇਆ ਸੀ,ਉਸ ਨੂੰ ਮੈਦਾਨ ਚ ਉਸ ਸਮੇ ਭਜਾ ਦਿੱਤਾ ਜਦੋ ਸਿੰਘ ਜੰਗ ਦੀ ਜਿੱਤ ਵੱਲ ਵੱਧ ਰਹੇ ਸਨ ਇਸ ਨਾਲ ਇੱਕ ਵਾਰ ਖਾਲਸਾ ਫੌਜਾ ਦੀ ਸਥਿਤੀ ਕਮਜੋਰ ਪੈ ਗਈ,ਪਰ ਜਦੋ ਬਾਬਾ ਬੰਦਾ ਸਿੰਘ ਖੁਦ ਖੰਡਾ ਲੈ ਕਿ ਮੈਦਾਨ ਚ ਆ ਗਏ ਤਾਂ ਖਾਲਸਾ ਫੌਜ ਦੇ ਹੌਸਲੇ ਵੱਧ ਗਏ ਉਹਨਾਂ ਸ਼ਾਮ ਪੈਣ ਤੱਕ ਸੂਬਾ ਸਰਹਿੰਦ ਵਜੀਰ ਖਾਨ ਨੂੰ ਨਰਕ ਪੁਰੀ ਵੱਲ ਤੌਰ ਦਿੱਤਾ ਤੇ ਨਾਲ ਹੀ ਮੁਗਲੀਆ ਫੌਜ ਭੱਜ ਤੁਰੀ ਮੈਦਾਨ ਖਾਲਸੇ ਦੇ ਹੱਥ ਆ ਗਿਆ।,14 ਮਈ 1710 ਈ.ਨੂੰ ਖਾਲਸੇ ਨੇ ਸਰਹਿੰਦ ਤੇ ਜਾ ਕਬਜਾ ਕੀਤਾ ਤੇ ਸਰਹਿੰਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ।ਇਸ ਤਰ੍ਹਾ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਪੰਥ ਤੇ ਜੁਲਮ ਕਰਨ ਵਾਲੇ ਸਮੇ ਦੇ ਹਾਕਮ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ ਤੇ ਇਨਸਾਨੀਅਤ ਦਾ ਰਾਜ ਕਾਇੰਮ ਕੀਤਾ ।

ਬਾਬਾ ਬੰਦਾ ਸਿੰਘ ਜੀ ਨੇ ਰਾਜਵਾੜਾ ਸ਼ਾਹੀ ਖਤਮ ਕਰ ਕਿ ਕਿਰਤੀ ਕਿਸਾਨਾ ਨੂੰ ਉਹਨਾਂ ਦੇ ਹੱਕ ਦਿੱਤੇ।ਕਿਸਾਨ ਜੋ ਜਿਸ ਖੇਤ ਚ ਹੱਲ ਚਲਾਉਦਾ ਸੀ ਉਸ ਨੂੰ ਉਸ ਖੇਤ ਦਾ ਮਾਲਕ ਬਣਾ ਦਿੱਤਾ।ਬਾਬਾ ਬੰਦਾ ਸਿੰਘ ਨੇ ਸਰਹਿੰਦ ਫਤਿਹੇ ਕਰਨ ਉਪਰੰਤ ਜਿੱਥੇ ਦੋਸ਼ੀਆ ਨੂੰ ਸਜਾਵਾ ਦਿੱਤੀਆ ਗਈਆ ਉੱਥੇ ਆਮ ਨਾਗਰਿਕਾ ਨਾਲ ਕੋਈ ਧੱਕੇ ਸ਼ਾਹੀ ਜਾਂ ਲੁੱਟ ਮਾਰ ਨਾ ਹੋਣ ਦਿੱਤੀ ਤੇ ਸਰਹਿੰਦ ਚ ਮੁਸਲਮਾਨਾ ਦੀ ਕਿਸੇ ਵੀ ਮਜਾਰ ਜਾ ਮਸਜਿੰਦ ਨੂੰ ਕੋਈ ਨੁਕਸਾਨ ਨਾ ਹੋਣ ਦਿੱਤਾ।ਇਲਾਕੇ ਚ ਜੋ ਚੌਧਰੀ ਲੋਕਾ ਤੇ ਜੁਲਮ ਕਰਦੇ ਸਨ ਉਹਨਾ ਦੀ ਥਾ ਨੇਕ ਲੋਕਾ ਨੂੰ ਚੌਧਰਾ ਦੇ ਕਿ ਸੱਚੇ ਸੁੱਚੇ ਲੋਕਾ ਨੂੰ ਰਾਜ ਪ੍ਰਬੰਧ ਚ ਲੈ ਕਿ ਬਿਨ੍ਹਾ ਕਿਸੇ ਵਿਤਕਰੇ ਦੇ ਸਭ ਕੌਮਾਂ ਨੂੰ ਮਾਣ ਦਿੱਤਾ ਜਿਸ ਨਾਲ ਬੰਦਾ ਸਿੰਘ ਦੀ ਜੈ ਜੈ ਕਾਰ ਹੋਣ ਲੱਗ ਪਈ।ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾ ਕਿ ਇਹ ਸਾਬਤ ਕੀਤਾ ਕਿ ਬੰਦਾ ਸਿੰਘ ਨੂੰ ਕੋਈ ਰਾਜ ਭਾਗ ਦਾ ਲਾਲਚ ਨਹੀ,ਸਗੋ ਉਹ ਆਪਣੇ ਸਾਥੀਆ ਨੂੰ ਮਾਣ ਦੇ ਕਿ ਖੁਸ਼ ਹੋਣ ਵਾਲਾ ਨੇਕ ਦਿਲ ਇਨਸਾਨ ਹੈ।ਬੰਦਾ ਸਿੰਘ ਦੀ ਗੁਰੂ ਸਾਹਿਬਾ ਪ੍ਰਤੀ ਅਥਾਹ ਸ਼ਰਧਾ ਹੀ ਸੀ ਕਿ ਉਸ ਨੇ ਸਿੱਖ ਰਾਜ ਦੇ ਸਿੱਕੇ ਗੁਰੂ ਨਾਨਕ,ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜਾਰੀ ਕਰ ਕਿ ਪਹਿਲੇ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ ਜੋ ਗੁਰਮਿਤ ਅਤੇ ਗੁਰਬਾਣੀ ਅਨੁਕੂਲ ਸਹੀ ਸਾਬਤ ਹੋਇਆ।ਬਾਬਾ ਬੰਦਾ ਸਿੰਘ ਜੀ ਨੇ ਦਸ ਗੁਰੂ ਸਾਹਿਬਾ ਵੱਲੋ ਮਨੁੱਖਤਾ ਲਈ ਕੀਤੇ ਅਹਿਮ ਯਤਨਾਂ ਨੂੰ ਆਪਣੇ ਰਾਜ ਵਿੱਚ ਲਾਗੂ ਕਰ ਕਿ ਬੈਗਮਪੁਰਾ ਜਾ ਖਾਲਸਾ ਹਲੇਮੀ ਰਾਜ ਦੀ ਸਥਾਪਿਨਾ ਕੀਤੀ।ਪਰ ਆਪਣਿਆ ਦੀਆ ਗਰਦਾਰੀਆ ਕਰਨ ਇਹ ਮਹਾਨ ਸਿੱਖ ਰਾਜ ਬਹੁਤੀ ਦੇਰ ਤੱਕ ਨਾ ਚੱਲ ਸਕਿਆ ।

ਬਾਕੀ ਭਾਗ=2 ਵਿੱਚ ਪੜ੍ਹੋ ...

ਧੰਨਵਾਦ ਸਹਿਤ ਪੰਜਾਬੀ ਟੂਡੈ ਵਿੱਚੋ

http://www.panjabitoday.com/