ਸ਼ਹੀਦ ਭਾਈ ਮਨਮੋਹਨ ਸਿੰਘ ਜੀ ਬੱਬਰ (ਸ਼ਹੀਦੀ 13 ਮਈ 1985) - ਬੱਬਰ ਖਾਲਸਾ

ਭਾਈ ਮਨਮੋਹਨ ਸਿੰਘ ਜੀ ਓਨਾਂ ਯੋਧਿਆਂ ਵਿਚੋਂ ਇਕ ਸਨ ਜਿਨਾਂ ਸਿਖ ਸੰਘਰਸ਼ ਵਿਚ ਸ਼ਹਾਦਤਾਂ ਪਾਇਆ।

ਸ਼ਹੀਦ ਭਾਈ ਮਨਮੋਹਨ ਸਿੰਘ ਜੀ ਬੱਬਰ ਜੀ ਨੇ ਆਪਣਾ ਜੀਵਨ ਸਿਖਾਂ ਦੇ ਹਕਾਂ ਦੀ ਲੜਾਈ ਲੜਦਿਆਂ ਕੌਮ ਦੇ ਲੇਖੇ ਲਾ ਦਿਤਾ। ਏਸ ਵੀਰ ਬਾਰੇ ਸਿਖ ਕੌਮ ਬਹੁਤ ਘਟ ਜਾਣਦੀ ਹੈ, ਦਿੱਲੀ ਪੁਲਿਸ ਨੇ ਲੋਕਾਂ ਵਿਚ ਭਾਈ ਸਾਹਿਬ ਜੀ ਨੂੰ ਦਿੱਲੀ ਧਮਾਕਿਆਂ ਦਾ ਦੋਸ਼ੀ ਬਣਾ ਕੇ ਪੇਸ਼ ਕਰ ਦਿਤਾ ਜੋ ਕੀ ਇਕ ਨਿਰਾ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀ ਸੀ। ਪੁਲਿਸ ਸਾਜਿਸ਼ ਕਰ ਰਹੀ ਸੀ ਕੀ ਭਾਈ ਸਾਹਿਬ ਜੀ ਨੂੰ ਲੋਕੀ ਹੀ ਮਾਰ ਮੁਕਾਉਣ ਅਤੇ ਪੁਲਿਸ ਲੋਕਾਂ ਨੂੰ ਭ੍ੜਕਾ ਰਹੀ ਸੀ ਕੀ ਸਜ਼ਾ ਦੇਵੋ।

ਦਰਸਲ 10 ਮਈ 1985 ਨੂੰ ਦਿੱਲੀ ਦੇ ਕੁਝ ਖਾਸ ਇਲਾਕਿਆਂ ਅਤੇ ਸਿਰਸੇ ਸਮੇਤ ਇਕੋ ਸਮੇ ਤੇ ਟ੍ਰਾੰਸਮੀਟਰਬੰਬ ਬ੍ਲਾਸ੍ਟ ਹੋਏ ਸਨ ਲਹਿੰਦੀ ਦਿੱਲੀ ਵਿਖੇ ਪਟੇਲ ਨਗਰ ਇਨਕਮ ਟੇਕਦ ਦੇ ਵਕੀਲ ਸਰਦਾਰ ਕਰਤਾਰ ਸਿੰਘ ਨਾਰੰਗ ਦੇ ਘਰ ਆਏ ਸਨ ਅਤੇ ਲੋਕਾਂ ਨੇ ਏਸ ਬਾਰੇ ਪੁਲਿਸ ਨੂੰ ਸੂਚਨਾ ਦਿਤੀ ਜਿਸ ਕਰਕੇ 12 ਮਈ 1985 ਨੂੰ ਦਿਤੇ ਪਤੇ ਤੇ ਪੁਲਿਸ ਨੇ ਸਰਦਾਰ ਨਾਰੰਗ ਦੇ ਘਰ ਦਵਾ ਬੋਲਿਆ , ਧਮਾਕਿਆਂ ਨੂੰ ਪੁਲਿਸ ਐਨਾਂ ਸਿੰਘਾਂ ਨਾਲ ਜੋੜ ਰਹੀ ਸੀ। ਭਾਰਤੀ ਸੁਰਖਿਆ ਬਲਾਂ ਨੇ ਸਰਦਾਰ ਕਰਤਾਰ ਸਿੰਘ ਨਾਰੰਗ ਅਤੇ ਸਰਦਾਰ ਮਹਿੰਦਰ ਸਿੰਘ ਓਬਰਾਯ ਦੇ ਘਰ ਨੂ ਘੇਰ ਲਇਆ ਹੋਇਆ ਸੀ।

ਪੁਲਿਸ ਨੇ ਸਰਦਾਰ ਕਰਤਾਰ ਸਿੰਘ ਨਾਰੰਗ, ਸਰਦਾਰ ਮੋਹਿੰਦਰ ਸਿੰਘ ਓਬਰਾਯ ਅਤੇ ਭਾਈ ਮਨਮੋਹਨ ਸਿੰਘ ਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਭਾਈ ਸਾਹਿਬ ਅਤੇ ਪੁਲਿਸ ਅਧਿਕਾਰੀਆਂ ਚ ਖਿਚੋਤਾਣ ਹੋਈ ਜਿਸ ਵਾਜੋਂ ਭਾਈ ਸਾਹਿਬ ਜੀ ਦੀ ਪਿਸਤੋਲ ਥਲੇ ਡਿਗ ਪਈ। ਪੁਲਿਸ ਭਾਰੀ ਗਿਣਤੀ ਚ ਹੋਣ ਕਰਕੇ ਭਾਈ ਸਾਹਿਬ ਜੀ ਨੂੰ ਜਖਮੀ ਹੋਣ ਕਰਕੇ ਗ੍ਰਿਫਤਾਰ ਕਰ ਲਿਆ, ਓਸ ਵੇਲੇ ਪੁਲਿਸ ਅਧਿਕਾਰੀ ਸਾਦੇ ਕਪੜਿਆਂ ਵਿਚ ਸਨ ਲੋਕਾਂ ਵਿਚ ਪ੍ਰਚਾਰਤ ਕੀਤਾ ਗਇਆ ਕੀ ਦਿੱਲੀ ਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਇਆ ਹੈ ਜਿਸ ਕਰਕੇ ਲੋਕੀ ਦੇਖਣ ਨੂੰ ਭਾਰੀ ਭੀੜ ਹੋ ਚੁਕੀ ਸੀ।

ਇਥੇ ਗੋਰ ਕਰਨਾ ਜੀ ਕੀ ਪੁਲਿਸ ਨੇ ਕੂਟਨੀਤੀ ਵਰਤੀ ਲੋਕਾਂ ਨੂੰ ਭੜਕਾਇਆ ਜਿਸ ਵਾਜੋਂ ਲੋਕਾਂ ਨੇ ਸਿੰਘਾਂ ਤੇ ਇਟਾਂ, ਪਥਰਾਂ ਨਾਲ ਹਮਲਾ ਕੀਤਾ ਤੇ ਸਿੰਘ ਬਹੁਤ ਬੁਰੀ ਤਰ੍ਹਾ ਜਖਮੀ ਕਰ ਦਿਤੇ ਗਏ ਸਨ।

ਸਿੰਘਾਂ ਨੂੰ ਦਿੱਲੀ ਦੇ ਕਰਾਗ੍ਰੇਹ ਚ ਬਹੁਤ ਤਸ਼ੱਦਦ ਢਾਇਆ ਗਿਆ, ਪੁਲਿਸ ਨੇ ਭਾਈ ਸਾਹਿਬ ਜੀ ਤੋਂ ਓਨਾਂ ਬਾਰੇ ਜਾਣਕਾਰੀ ਮੰਗੀ |

ਪੁਲਿਸ :- ਨਾਂ ਕੀ ਹੈ ?
ਭਾਈ ਸਾਹਿਬ ਜੀ :- ਮਨਮੋਹਨ ਸਿੰਘ ਬੱਬਰ
ਪੁਲਿਸ :- ਪਿਤਾ ਦਾ ਨਾਂ ?
ਭਾਈ ਸਾਹਿਬ ਜੀ :- ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਪੁਲਿਸ :-ਮਾਤਾ
ਭਾਈ ਸਾਹਿਬ ਜੀ :- ਮਾਤਾ ਸਾਹਿਬ ਕੌਰ ਜੀ
ਪੁਲਿਸ :- ਕਿਥੋਂ ਦਾ ਰਹਿਣ ਵਾਲਾ ਏਂ ?
ਭਾਈ ਸਾਹਿਬ ਜੀ :- ਆਨੰਦਪੁਰ ਸਾਹਿਬ ਦਾ

ਏਹਿ ਜਵਾਬ ਸਨ ਕੇ ਦਿੱਲੀ ਪੁਲਿਸ ਅੱਗ ਵੰਗੋੰ ਭਖ ਪਈ ਸਹੀ ਜਾਣਕਾਰੀ ਓਸ ਮੁਤਾਬਿਕ ਨਹੀ ਮਿਲੀ ਸੀ, ਭਾਈ ਮਨਮੋਹਨ ਸਿੰਘ ਜੀ ਨੂੰ ਪੁਲਿਸ ਦਾ ਅਤਿਆਚਾਰ ਇਕ ਇੰਚ ਵੀ ਨਾ ਡਿਗਾ ਸਕਿਆ।

ਸ਼ਿਵ ਸੇਨਾ ਅਤੇ ਆਰ ਏਸ ਏਸ ਦੀ ਨਵੰਬਰ 1984 ਦੇ ਸਿੱਖ ਕਤਲੇਆਮ ਚ ਸਮੂਲੀਅਤ ਹੋਣੀ ਭਾਰਤ ਸਰਕਾਰ ਚੰਗੀ ਤਰ੍ਹਾ ਜਾਣਦੀ ਸੀ ਤੇ ਸ਼ਿਵ ਸੇਨਾ ਅਤੇ ਆਰ ਏਸ ਏਸ ਚ ਡਰ ਖੋਫ਼ ਬਣਿਆ ਹੋਇਆ ਸੀ ਜਿਸ ਵਾਜੋਂ ਭਾਰਤ ਸਰਕਾਰ ਨੇ ਸਿਖਾਂ ਵਿਰੋਧ ਕੂਟਨੀਤੀ ਦੇ ਤਹਿਤ ਹੀ ਸਾਜਿਸ਼ਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਸੀ।

ਪੁਲਿਸ ਨੇ ਭਾਈ ਮਨਮੋਹਨ ਸਿੰਘ ਜੀ ਬੱਬਰ ਤੇ ਕਰੂਰਤਾ ਦੀਆਂ ਹਦਾਂ ਪਾਰ ਕਰ ਦਿਤੀਆਂ ਪਰ ਓਨਾਂ ਤੋਂ ਸੰਘਰਸ਼ ਬਾਰੇ ਜਾਣਕਾਰੀ ਹਾਸਿਲ ਨਾ ਕਰ ਸਕੀ। ਪੁਲਿਸ ਦਾ ਅਨ੍ਹਾ ਤਸ਼ੱਦਦ ਹਰ ਰੋਜ਼ ਵੱਧਦਾ ਜਾ ਰਿਹਾ ਸੀ ਜਿਸਦਾ ਸਿੱਟਾ ਭਾਈ ਮਨਮੋਹਨ ਸਿੰਘ ਜੀ ਸ਼ਰੀਰਕ ਤੋਰ ਤੇ ਕਮਜੋਰ ਹੋਣ ਲਗੇ। ਆਪ ਜੀ ਏਸ ਹਾਲਤ ਵਿਚ ਦਿੱਲੀ ਦੇ ਰਾਮ ਮਨੋਹਰ ਲੋਹਿਆ ਹੋਸਪਿਟਲ ਲੈ ਜਾਇਆ ਗਇਆ , ਕਹਿੰਦੇ ਹਨ ਜਦ ਆਪ ਜੀ ਨੂੰ ਸਟਰੇਕਚਰ ਤੇ ਲੈ ਜਾ ਰਿਹਾ ਸੀ ਤਾਂ ਆਪ ਜੀ ਦੇ ਮੁਖੋਂ ''ਵਾਹਿਗੁਰੂ'' ਵਾਹਿਗੁਰੂ ਜੀ ਦਾ ਉਚਾਰਨ ਸੁਨ ਕੇ ਡਾਕਟਰ ਵੀ ਹੈਰਾਨ ਹੋਏ ਕੀ ਇਕ ਅਧਮਰਾ ਮਨੁਖ ਹੈ ਫੇਰ ਵੀ ਮੁਖੋਂ ''ਵਾਹਿਗੁਰੂ'' ਦਾ ਅਵਾਜ਼ਾ ਕਿਵੇਂ ਆ ਰਿਹਾ ਹੈ।

ਅਖੀਰ ਹੋਸਪਿਟਲ ਵਿਖੇ ਵਾਹਿਗੁਰੂ ਜਾਪਦੀਆਂ ਭਾਈ ਮਨਮੋਹਨ ਸਿੰਘ ਜੀ ਬੱਬਰ ਜੀ ਨੇ ਕੌਮ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਭਿਡੇ ਕੌਮੀ ਸੰਘਰਸ਼ ਵਿਚ ਅਪਨਾਨ ਬੰਦਾ ਯੋਗਦਾਨ ਪਾਉਂਦੀਆਂ ਸ਼ਹੀਦੀ ਪ੍ਰਾਪਤ ਕਰ ਲਈ।

ਗੁਰੂ ਸਵਾਰੇ ਗੁਰ ਸਿਖੋ ਭਾਈ ਮਨਮੋਹਨ ਸਿੰਘ ਬੱਬਰ ਕੌਣ ਸਨ ? ਭਾਈ ਸਾਹਿਬ ਜੀ ਕੀ ਚਾਹੁੰਦੇ ਸਨ ? ਕਿਉਂ ਓਨਾਂ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਾਇਆ ? ਆਓ ਅਸੀਂ ਏਹਿ ਜਾਣਨ ਦੀ ਖੇਚਲ ਕਰੀਏ ਅਤੇ ਆਪਣੀ ਆਉਣ ਵਾਲੀ ਨਸਲ ਨੂੰ ਵੀ ਜਾਨੁ ਕਰਵਾਈਏ ਸ਼ਹੀਦ ਭਾਈ ਮਨਮੋਹਨ ਸਿੰਘ ਜੀ ਬੱਬਰ ਜੀ ਬਾਰੇ।

ਭਾਈ ਮਨਮੋਹਨ ਸਿੰਘ ਜੀ ਬੱਬਰ ਸਰਦਾਰ ਉਤਮ ਸਿੰਘ ਜੀ ਦੇ ਘਰ ਅਮ੍ਰਿਤਸਰ ਸ਼ਹਿਰ ਵਿਖੇ ਮਾਤਾ ਹਰ੍ਨਾਮਨ ਕੌਰ ਜੀ ਦੀ ਕੁਖੋਂ ਜਨਮ ਹੋਇਆ |ਆਪ ਜੀ ਦੇ ਦੋ ਭਾਈ ਭਾਈ ਹਰਭਜਨ ਸਿੰਘ ਜੀ ਅਤੇ ਭਾਈ ਹਰਪ੍ਰੀਤ ਸਿੰਘ ਜੀ ਸਨ, ਆਪ ਜੀ ਦੀਆਂ 3 ਭੇਣਾ ਬੀਬੀ ਹਰਜੀਤ ਕੌਰ, ਬੀਬੀ ਲਖਵੀਰ ਕੌਰ ਅਤੇ ਬੀਬੀ ਮ੍ਨਿਦਰ ਕੌਰ ਜੀ ਸਨ।

ਭਾਈ ਸਾਹਿਬ ਜੀ ਦੇ ਚੇਹਰੇ ਦਾ ਤੇਜ਼ ਅਤੇ ਅਖਾਂ ਦੀ ਚਮਕ ਵੇਖ ਕੇ ਇਉਂ ਜਾਪਦਾ ਸੀ ਕੀ ਏਹਿ ਕੋਈ ਉਚੀ ਸੂਚੀ ਆਤਮਾ ਸ਼ਰੀਰਕ ਜਮੇ ਚ ਆਈ ਹੈ ਲੋਕਾਂ ਦੇ ਭਾਈ ਸਾਹਿਬ ਜੀ ਨੂੰ ਵੇਖਦਿਆਂ ਹੀ ਇਕ ਅਜੀਬ ਜਹੀ ਖਿਚ ਪੈਂਦੀ ਤੇ ਲੋਕੀ ਓਨਾਂ ਵਲ ਪ੍ਰਭਾਵਿਤ ਹੋਏ ਤੁਰੇ ਆਉਂਦੇ ਸਨ।

ਆਪ ਜੀ ਦੇ ਪਰਿਵਾਰ ਦਾ ਪ੍ਰਤਾਪ ਬਜਾਰ ਵਿਖੇ ਕਪੜੇ ਦਾ ਕਮਕਾਜ ਸੀ। ਭਾਈ ਸਾਹਿਬ ਜੀ ਨੇ ਡੀ ਏ ਵੀ ਕਾਲੇਜ ਤੋਂ ਸਿਖਿਆ ਪ੍ਰਾਪਤ ਕੀਤੀ ਸੀ, ਆਪ ਜੀ ਬਹੁਤ ਤੇਜ਼ ਦਿਮਾਗ ਦੇ ਮਲਿਕ ਸਨ।

ਯੋਗੀ ਹਰਭਜਨ ਸਿੰਘ ਭਾਰਤ ਦੋਰੇ ਤੇ ਅਮਰੀਕਾਂ ਤੋਂ ਆਏ ਹੋਏ ਸਨ ਜਦ ਭਾਈ ਸਾਹਿਬ ਜੀ ਨੇ ਓਨਾਂ ਦੇ ਇਕ ਸਮਾਗਮ ਚ ਹਾਜਰੀ ਭਰੀ ਅਤੇ ਫੈਸਲਾ ਕੀਤਾ ਕੀ ਦਸਮ ਪਿਤਾ ਜੀ ਵਲੋਂ ਬਖਸ਼ੀ ਖੰਡੇ ਬਾਟੇ ਦੀ ਦਾਤਿ ਪ੍ਰਾਪਤ ਕਰਨੀ ਹੈ। ਭਾਈ ਸਾਹਿਬ ਜੀ ਨੂੰ ਆਪ ਜੀ ਦੇ ਪਿਤਾ ਸਰਦਾਰ ਉਤਮ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਲਕੇ ਗਏ ਅਤੇ ਪੰਜ ਸਿੰਘ ਸਾਹਿਵਾਨ ਜੀ ਤੋਂ ਭਾਈ ਸਾਹਿਬ ਜੀ ਨੂੰ ਅਮ੍ਰਿਤ ਦੀ ਦਾਤਿ ਮਿਲੀ |ਆਪ ਜੀ ਜੜ ਵਾਪਸ ਆਏ ਤਾਂ ਸਾਰੇ ਲੋਕੀ ਆਪ ਜੀ ਨੂੰ ਪੰਜ ਕਕਾਰਾਂ ਦੇ ਸ਼ਿੰਗਾਰ ਨਾਲ ਸਜੀਆਂ ਵੇਖ ਕੇ ਹੈਰਾਨ ਸਨ।

ਜਿਸ ਵੇਲੇ ਸਾਕਾ ਵੈਸਾਖੀ ੧੯੭੮ ਵਾਪਰਿਆ ਕੀ ''ਨਰਕਧਾਰੀਆਂ'' ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ ਅਦਵੀ ਕੀਤੀ ਹੈ ਓਸ ਸਮੇ ਭਾਈ ਮਨਮੋਹਨ ਸਿੰਘ ਜੀ ਵਾਲ੍ੜੀ ਉਮਰ ਦੇ ਹੀ ਸਨ ਆਪ ਜੀ ਨੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨਾਲ ਮਿਲ ਕੇ ਵੈਸਾਖੀ ਮੇਲੇ ਵਾਲੇ ਦਿਨ ਨਰਕਧਾਰੀਆਂ ਵਿਰੋਧ ਸ਼ਾਂਤੀਪੂਰਨ ਪ੍ਰਦਰ੍ਸ਼ਨ ਚ ਸ਼ਾਮਿਲ ਸਨ।

ਆਪ ਜੀ ਦੀਆਂ ਅਖਾਂ ਸਾਮਨੇ ਵਾਪਰੇ ਕਾਂਡ ਕਿਵੇਂ ਬਾਹਰੋਂ ਆਏ ਲੋਕੀ ਗੁਰੂ ਸਾਹਿਵਾਨ ਦਾ ਅਪਮਾਨ ਕਰ ਰਿਹੇ ਹਨ, ਭਾਈ ਫੋਜਾ ਸਿੰਘ ਜੀ ਸਮੇਤ 150 ਸਿੰਘ ਜਖਮੀ ਹੋਏ ਸਨ ਅਤੇ 13 ਸਿੰਘ ਸ਼ਹੀਦ ਕਰ ਦਿਤੇ ਗਏ ਸਨ।

ਏਹਿ ਕੁਝ ਸਾਰਾ ਭਾਰਤ ਸਰਕਾਰ ਦੀ ਸ਼ੇਹ ਤੇ ਹੋ ਰਿਹਾ ਸੀ ਜਦ ਕੀ ਨਰਕਧਾਰੀਆਂ ਨੂੰ ਸਜ਼ਾ ਦੇਣੀ ਚਾਹੀਦੀ ਸੀ। ਅਕਾਲੀਆਂ ਹੋਰ ਵੀ ਲੂਣ ਪਾਉਣ ਦਾ ਕਮ ਕੀਤਾ ਨਰਕਧਾਰੀ ਗੁਰਬਚਨੇ ਨੂੰ ਪੰਜਾਬ ਚੋਣ ਬਾਹਰ ਲੈ ਗਏ ਇਹ ਅਕਾਲੀਆਂ ਦੀ ਮਿਲੀ ਭੁਗਤ ਹੀ ਸੀ।

ਇਸ ਸਾਕੇ ਤੋਂ ਆਪ ਜੀ ਦੇ ਮਨ ਪੱਟਲ ਤੇ ਗਹਿਰਾ ਪ੍ਰਭਾਵ ਪਇਆ ਅਤੇ ਭਾਈ ਮਨਮੋਹਨ ਸਿੰਘ ਨੇ ਸਿਖ ਸੰਘਰਸ਼ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਸਬ ਤੋਂ ਪਹਿਲਾਂ ਭਾਈ ਸਾਹਿਬ ਜੀ ਸਿਖ ਸਟੂਡੇੰਟ ਫ਼ੇਡਰੇਸ਼ਨ ਦੇ ਵਰਕਰ ਬਣ ਗਏ ਅਤੇ ਛੇਤੀ ਹੀ ਆਪ ਜੀ ਸਾਬਤ ਜੀ ਦੇ ਕਰੀਬ ਹੁੰਦੇ ਗਏ। ਛੇਤੀ ਹੀ ਭਾਈ ਸਾਹਿਬ ਬੱਬਰ ਖਾਲਸਾ ਦਾ ਹਿਸਾ ਬਣ ਗਏ ਅਤੇ ਆਪ ਜੀ ਨੂੰ ''ਪ੍ਰੇਸ ਦੇ ਬੁਲਾਰੇ'' ਦੀ ਸੇਵਾ ਦਿਤੀ ਗਈ , ਆਪ ਜੀ ਬੱਬਰ ਖਾਲਸਾ ਦੇ ਓਨਾਂ 8 ਬੱਬਰਾਂ ਵਿਚੋਂ ਇਕ ਸਨ। ਆਪ ਜੀ ਨੂੰ ਭਾਈ ਸੁਖਦੇਵ ਸਿੰਘ ਬੱਬਰ ਜੀ ਬਹੁਤ ਪਿਆਰ ਬਖਸ਼ਦੇ ਸਨ ਕਰਨ ਆਪ ਜੀ ਸਬ ਨੂੰ ਬਡੇ ਮਾਨ ਬਖਸ਼ਦੇ ਆਪ ਜੀ ਦਾ ਤੇਜ਼ ਦਿਮਾਗ, ਸਿੱਖ ਰਹਿਤ ਮਰਿਆਦਾ ਦੇ ਪੱਕੇ ਧਾਰਨੀ, ਧਰਮ ਵਿੱਚ ਬੜੇ ਪ੍ਰਪੱਕ ਇਸ ਕਰਕੇ ਆਪ ਜੀ ਨੂੰ ਸਬ ਮਾਣ ਦੇਂਦੇ ਸਨ।

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਤੋਂ ਇਲਾਵਾ ਬੱਬਰ ਖਾਲਸਾ ਜਥੇਬੰਦੀ ਨੇ ਨਰਕਧਾਰੀਆਂ ਨੂੰ ਸੋਧਣ ਦਾ ਏਲਾਨ ਕਰ ਦਿਤਾ ਜਿਸਦਾ ਸਿੱਟਾ 1983 ਤਕ ਬੱਬਰਾਂ ਨੇ ੩੫ ਨਰਕਧਾਰੀ ਗੱਡੀ ਚੜਾ ਦਿਤੇ।

ਆਓ ਇਕ ਨਿਗ੍ਹਾ ਮਾਰਦੇ ਹਾਂ ਬੱਬਰਾਂ ਦੀ ਸ਼ੁਰਵਿਰਤਾ ਤੇ

5 ਅਗਸਤ 1981 ਨੂੰ ਭਾਈ ਸੁਖਦੇਵ ਸਿੰਘ ਜੀ ਬੱਬਰ ਨੇ ਪਹਿਲੇ ਨਰਕਧਾਰੀ ''ਇਕ ਸ਼ਾਦੀ ਲਾਲ ਨਾਂ ਦੇ ਨੂੰ ਗੱਡੀ ਚੜਾ ਦਿਤਾ।
16 ਅਕਤੂਬਰ 1983 ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਭਾਈ ਅਮਰਜੀਤ ਸਿੰਘ ਖੇਮਕਰਨ, ਅਤੇ ਭਾਈ ਵਧਾਵਾ ਸਿੰਘ ਜੀ ਬੱਬਰ ਨੇ ਚੰਡੀਗੜ ਸੇਕ੍ਟਰੇਟ ਵਿਚ ਇਕ ਅਧਿਕਾਰੀ ਦੇ ਰੂਪ ਚ ਕਮ ਕਰਨ ਵਾਲੇ ਨਰਕਧਾਰੀ ਨਿਰੰਜਨ ਸਿੰਘ ਨੂੰ ਨਿਸ਼ਾਨਾ ਬਣਾਇਆ ਪਰ ਓਸਦੀ ਓਸ ਦਿਨ ਕਿਸਮਤ ਸਾਥ ਦੇ ਗਈ ਤੇ ਬਚ ਨਿਕਲਿਆ ਪਰ ਓਸਦਾ ਭਰਾ ਸੁਖਦੇਵ ਸਿੰਘ ਮਾਰਿਆ ਗਇਆ।

10 ਸਿਤੰਬਰ 1982 ਇਕ ਕਪਾਹ ਦਾ ਵਿਆਪਾਰ ਕਰਨ ਵਾਲਾ ਕੁਲਵੰਤ ਸਿੰਘ ਪ੍ਰਤਾਪ ਬਜਾਰ ਆਇਆ ਏਹਿ ਕੁਲਵੰਤ ਫਰੀਦਕੋਟ ਚ ਨਰਕਧਾਰੀ ਗਤੀਵਿਧੀਆਂ ਕਰਦਾ ਸੀ, ਸਿੰਘ ਇਸਤੇ ਪੂਰੀ ਨਿਗ੍ਹਾ ਰਖ ਰਿਹੇ ਸਨ ਜਦ ਏਹਿ ਪ੍ਰਤਾਪ ਬਜਾਰ ਗੁਰਦਵਾਰਾ ਟਾਹਲੀ ਸਾਹਿਬ ਸੰਤੋਖਸਰ ਸਾਹਿਬ ਦੇ ਅਗਲੇ ਦਰਵਾਜੇ ਨਾਲ ਇਕ ਦੁਕਾਨ ਤੇ ਆਇਆ ਓਸ ਵੇਲੇ ਹਾਲੇ ਕਾਫੀ ਦਿਨ ਸੀ ਸਿੰਘਾਂ ਗੋਲੀ ਮਾਰ ਕੇ ਗੱਡੀ ਚੜਾ ਦਿਤਾ। ਪੁਲਿਸ ਨੇ ਸਿੰਘਾਂ ਦਾ ਪਿਛਾ ਕਰਨ ਦੀ ਕੋਸ਼ਿਸ਼ ਕੀਤੀ ਗੋਲੀ ਵੀ ਚਲਾਈ ਪਰ ਭਾਈ ਮਨਮੋਹਨ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਤਕ ਪੁੱਜਣ ਚ ਸਫਲ ਹੋ ਚੁਕੇ ਸਨ।

ਪੁਲਿਸ ਨੇ ਹੁਣ 1983 ਤੋਂ ਬਾਦ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਡੀ ਏਸ ਪੀ ਗੁਰਬਚਨੇ ਨੇ ਆਪ ਜੀ ਦੇ ਛੋਟੇ ਭਰਾਵਾਂ ਭਾਈ ਹਰਭਜਨ ਸਿੰਘ ਨੂੰ ਅਤੇ ਭਾਈ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਇਆ ਅਤੇ ਭਾਈ ਸਾਹਿਬ ਜੀ ਬਾਰੇ ਜਾਣਨ ਲਈ ਅਨ੍ਹਾ ਤਸ਼ੱਦਦ ਕੀਤਾ ਗਇਆ ਏਸ ਬਾਰੇ ਸੰਤਾ ਨੇ 27 ਫਰਵਰੀ 1983 ਨੂੰ ਮੰਜੀ ਸਾਹਿਬ ਦੀਵਾਨ ਹਾਲ ਚ ਸਿਖ ਸੰਗਤ ਨੂੰ ਜਾਨੁ ਕਰਵਾਇਆ ਸੀ।

ਭਾਈ ਹਰਭਜਨ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਬਾਰੇ ਪੁਲਿਸ ਮੁਖੀ ਆਪ ਏਹਿ ਕਹਿ ਰਿਹਾ ਹੈ ਕੀ ਦੋਨੋ ਬਚੇ ਨਿਰਦੋਸ਼ ਹਨ।
ਬਾਬਾ ਜੀ ਨੇ ਕਿਹਾ ਕੀ ਜਦ ਏਹਿ ਆਪ ਕਹਿ ਰਿਹੇ ਹਨ ਅਤੇ ਅਕਾਲੀ ਵੀ ਏਹੋ ਕੁਝ ਕਹਿ ਰਿਹੇ ਹਨ ਤਾਂ ਫੇਰ ਓਨਾ ਦੋਨਾਂ ਨੂੰ ਓਥੇ ਮਨੋਰੰਜਨ ਲਈ ਰਖਿਆ ਹੈ ?

ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪੁਲਿਸ ਨੂੰ ਹਿਦਾਇਤ ਕੀਤੀ ਪੁਲਿਸ ਸਪਸਟ ਦਸੇ ਕੀ ਦੋਵੇਂ ਸਿੰਘ ਕਿਥੇ ਹਨ ਜੇ ਕਰ ਪੁਲਿਸ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਨਾਏ ਤਾਂ ਦਸਮ ਪਿਤਾ ਦੇ ਲਾਡਲੇ ਪੁਲਿਸ ਅਧਿਕਾਰੀਆਂ ਤੇ ਚੁਪ ਨਹੀ ਰਹਿਣਗੇ। ਭਾਈ ਸਾਹਿਬ ਜੀ ਤੇ ਸੰਤਾ ਦੇ ਭਾਸ਼ਣ ਦਾ ਪ੍ਰਭਾਵ ਘੇਹਿਰਾ ਹੁੰਦਾ ਗਇਆ ਅਤੇ ਆਪ ਜੀ ਨੇ ਪੰਜਾਬ ਅੰਦਰ ਬਡੀ ਬੜੀਆਂ ਕਾਰਵਾਈਆਂ ਨੂੰ ਅੰਜਾਮ ਦਿਤਾ। ਸਿੰਘਾਂ ਨੇ ਭਾਈ ਦੇ ਭਰਾਵਾਂ ਤੇ ਹੋਏ ਅਤਿਆਚਾਰ ਦਾ ਬਦਲਾ ਡੀ ਏਸ ਪੀ ਗੁਰਬਚਨੇ ਨੂੰ 30 ਅਪ੍ਰੇਲ 1984 ਨੂੰ ਗੱਡੀ ਚੜਾ ਕੇ ਲਿਆ। ਯਾਦ ਰਿਹੇ ਇਕ ਏਸ ਪੁਲਿਸ ਅਧਕਾਰੀ ਨੇ ਇਕ ਫਰਜੀ ਮੁਠਭੇੜ ਚ ਭਾਈ ਕੁਲਵੰਤ ਸਿੰਘ ਨਾਗੋਕੇ ਜੀ ਨੂੰ ਸ਼ਹੀਦ ਕੀਤਾ ਸੀ।

ਸ੍ਰੀ ਹਰਮੰਦਰ ਸਾਹਿਬ ਰਹਿੰਦੀਆਂ ਭਾਈ ਸਾਹਿਬ ਜੀ ਸਿਖੀ ਦੇ ਪ੍ਰਤੀ ਪਿਆਰ ਡੂਗਾਂ ਹੁੰਦਾ ਗਇਆ।

ਧਰਮ ਯੁਧ ਮੋਰਚਾ ਚਲ ਰਿਹਾ ਸੀ ਪਰ ਭਾਰਤ ਸਰਕਾਰ ਦੀ ਸਾਜਿਸ਼ ਅਧੀਨ ਕਈ ਸਿੰਘ ਮੋਰਚੇ ਵਿਚ ਗਲਤ ਭਾਵਨਾ ਵਜੋਂ ਆ ਗਏ ਹੋਏ ਸਨ , ਬੱਬਰਾਂ ਨੇ ਕੁਝ ਏਹੋ ਜਿਹੇ ਸਿੰਘਾਂ ਨੂੰ ਫੜ ਲਇਆ ਅਤੇ ਓਨਾਂ ਦੇ ਮੂੰਹ ਕਾਲੇ ਕੀਤੇ ਕੁਝ ਬੱਬਰਾਂ ਦਾ ਕਹਿਣਾ ਸੀ ਕੀ ਐਨਾਂ ਤੁਰਕ ਸਿੰਘਾਂ ਤੋਂ ਹਥਿਆਰ ਖਰੀਦੇ ਜਾ ਸਕਦੇ ਹਨ ਤਾਕੀ ਮਿਸ਼ਨ ਨੂੰ ਸਫਲਾ ਬਣਾਇਆ ਜਾ ਸਕੇ ਪਰ ਭਾਈ ਸਾਹਿਬ ਜੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਨਹੀ ਕਰਨਾ ਚਾਹੁੰਦੇ ਸਨ ਅਤੇ ਭਾਈ ਸਾਹਿਬ ਜੀ ਨੇ ਸਿੰਘਾਂ ਤੇ ਵੀ ਏਹਿ ਕਾਨੂਨ ਲਾਗੂ ਕਰ ਦਿਤਾ।

ਕਿਹਾ ਜਾਂਦਾ ਹੈ ਕੀ ਇਕ ਬਾਰੀ ਭਾਈ ਸਾਹਿਬ ਜੀ ਕਮਰੇ ਵਗੇਰਾ ਸੰਗਤ ਦੀ ਸਹੂਲੀਅਤ ਵੇਖ ਰਿਹੇ ਸਨ ਕੀ ਇਕ ਅਕਾਲੀ ਨੂੰ ਫੜ ਲਇਆ ਜੋ ਆਪਣੀ ਰਸੋਈ ਵਿਚ ਮਾਸ ਬਣਾ ਰਿਹਾ ਸੀ ਭਾਈ ਸਾਹਿਬ ਜੀ ਨੇ ਫੜ ਕੇ ਸਬ ਵਿਚ ਸਚ ਉਜਾਗਰ ਕੀਤਾ ਓਸ ਅਕਾਲੀ ਦੀ ਪੇਰਵੀ ਕਰਨ ਲੋਨ੍ਗੋਏਅਲ ਆਇਆ ਕਿਹਾ ਜਾਂਦਾ ਕੀ ਓਸ ਸਮੇ ਲੋਂਗੋਵਾਲ ਨਾਲ ਭਾਈ ਸਾਹਿਬ ਜੀ ਬਹੁਤ ਗੁੱਸਾ ਹੋਏ ਸਨ।

ਭਾਈ ਸਾਹਿਬ ਜੀ ਕਿਸੇ ਵੀ ਮਤ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਸਖਤ ਖਿਲਾਫ਼ ਸਨ ਇਕ ਬਾਰ ਦਰਬਾਰ ਸਾਹਿਬ ਲਾਗੇ ਕਿਸੇ ਦੁਕਾਨ ਦਾਰ ਨੂੰ ਕਿਸੇ ਸਿੰਘ ਨੇ ਲੁਟ ਲਇਆ ਭਾਈ ਸਾਹਿਬ ਜੀ ਨੇ ਫੋਰਨ ਦੁਕਾਨ ਦਾਰ ਨੂੰ ਬੁਲਾਇਆ ਅਤੇ ਓਸ ਸਿੰਘ ਨੂੰ ਸਚ ਸਾਮਨੇ ਆਉਣ ਤੇ ਭਾਈ ਸਾਹਿਬ ਜੀ ਨੇ ਇਕ ਲੋਹੇ ਦੀ ਰਾਡ ਨਾਲ ਓਸ ਸਿੰਘ ਨੂੰ ਸਜ਼ਾ ਦਿਤੀ ਅਤੇ ਲੁਟਿਆ ਪੈਸਾ ਦੁਕਾਨਦਾਰ ਨੂੰ ਵਾਪਸ ਦੇ ਦਿਤਾ।

ਹਰ ਦੁਕਾਨਦਾਰ ਨੂੰ ਹਿਦਾਇਤ ਦਿਤੀ ਕੀ ਬੱਬਰ ਕਦੀ ਕਿਸੇ ਤੋਂ ਲੁਟ ਖਸੋਟ ਨਹੀ ਕਰਦੇ ਜੋ ਬੱਬਰਾਂ ਦੇ ਨਾਂ ਤੇ ਏਹੋ ਜਿਹਾ ਕਰ ਕਰਦੇ ਹਨ ਫੋਰਨ ਸਿੰਘਾਂ ਨੂੰ ਇਤਲਾ ਕੀਤੀ ਜਾਵੇ।

ਇਕ ਦੁਕਾਨ ਦਾਰ ਤੋਂ ਇਕ ਗ੍ਰਾਹਕ ਨੇ ਸਮਾਨ ਖਰੀਦਿਆ ਸੀ ਪਰ ਪੈਸੇ ਦੇਣ ਤੋਂ ਨਾ ਕਰਦਾ ਸੀ ਉਲਟੇ ਓਸ ਧਮਕੀ ਦਿਤੀ ਮੈਂ ਸੰਤਾ ਜੀ ਦਾ ਖਾਸ ਹਾਂ ਜਦ ਏਹਿ ਗਲ ਭਾਈ ਸਾਹਿਬ ਜੀ ਨੂੰ ਪਤਾ ਲਗੀ ਤਾਂ ਫੋਰਨ ਦੁਕਾਨਦਾਰ ਨੂੰ ਅਤੇ ਓਸ ਗ੍ਰਾਹਕ ਨੂੰ ਬੁਲਾਇਆ ਤੇ ਓਸਦੇ ਪੈਸੇ ਦੇਣ ਤੇ ਹੀ ਖਲਾਸੀ ਕੀਤੀ। ਅਤੇ ਸਬ ਨੂੰ ਸੁਨੇਹਾ ਦਿਤਾ ਕੀ ਸੰਤਾ ਦਾ ਨਾਂ ਬਦਨਾਮ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ।

ਜੂਨ 1984 ਨੂੰ ਭਾਰਤੀ ਫੋਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਓਸ ਸਮੇ ਬੱਬਰਾਂ ਜੋ ਮਹਿਸੂਸ ਕੀਤਾ ਕੀ ਭਾਰਤੀ ਟੇੰਕਾ, ਮਸ਼ੀਨਗਨਾ ਨਾਲ ਅਸੀਂ ਕੀਨੀ ਕੁ ਦੇਰ ਮੁਕਾਬਲਾ ਕਰ ਸਕਦੇ ਹਾਂ ਅਤੇ ਬੱਬਰਾਂ ਨੂੰ ਆਦੇਸ਼ ਜਾਰੀ ਕੀਤੇ ਕੀ ਬਾਹਰ ਜੋ ਅਤੇ ਏਸ ਸੰਘਰਸ਼ ਨੂੰ ਆਪਣੀ ਮੰਜਿਲ ਤਕ ਪਹੁੰਚਾਉਣ ਦਾ ਜ਼ਮਾ ਤੁਹਾਡੇ ਸਿਰ ਤੇ ਹੈ ਅਤੇ ਸਿੰਘਾਂ ਨੂੰ ਦਰਬਾਰ ਸਾਹਿਬ ਪਰਿਸਰ ਤੋਂ ਜਾਣਾ ਪਇਆ। 4 ਜੂਨ 1984 ਨੂੰ ਭਾਰਤੀ ਫੋਰਸਾਂ ਨੇ ਟੇੰਕਾਂ ਨਾਲ ਹਮਲਾ ਕਰ ਦਿਤਾ ਓਸ ਸਮੇ ਬੱਬਰ ਕਿਸੇ ਸੁਰਖਿਅਤ ਜਗ੍ਹਾ ਤੇ ਨਿਕਲ ਚੁਕੇ ਸਨ ਅਤੇ ਅਮ੍ਰਿਤਸਰ ਤੋਂ ਬੱਬਰ ਪਾਕਿਸਤਾਨ ਚਲੇ ਗਏ ਤਾਕੀ ਹਮਲੇ ਦਾ ਬਦਲਾ ਲਇਆ ਜਾ ਸਕੇ।

ਪਾਕਿਸਤਾਨ ਚ ਸਿੰਘ ਗ੍ਰਿਫਤਾਰ ਕਰ ਕੇ ਫੈਸਲਾਬਾਦ ਭੇਜ ਦਿਤਾ ਗਏ ਜਿਥੇ ਹੋਰ ਵੀ ਬੱਬਰ ਸਨ ਭਾਈ ਮਨਮੋਹਨ ਸਿੰਘ ਜੀ ਬੱਬਰ ਪਾਕਿਸਤਾਨ ਦੀ ਜੇਲਾਂ ਵਿਚ ਹੋਰ ਬੱਬਰਾਂ ਨਾਲ ਮਿਲੇ ਜੋ ਕੀ ਭਾਈ ਸਾਹਿਬ ਜੀ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਅਤੇ ਹੋਰ ਬਹੁਤ ਸਿੰਘ ਬੱਬਰ ਖਾਲਸਾ ਵਿਚ ਸ਼ਾਮਿਲ ਹੋ ਗਏ। ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ ਜੀ ਵੀ ਪਾਕਿਸਤਾਨ ਦੀ ਜੇਲ ਚ ਹੀ ਸਨ ਭਾਈ ਸਾਹਿਬ ਜੀ ਨੇ ਭਾਈ ਕੰਵਰਪਾਲ ਸਿੰਘ ਜੀ ਨੂੰ ਬੱਬਰਾਂ ਵਿਚ ਸ੍ਸ਼ਾਮਿਲ ਕਰਨ ਦੀ ਜਿਮੇਬਾਰੀ ਲੈ ਕੇ ਓਨਾਂ ਨੂੰ ਬੱਬਰਾਂ ਚ ਸ਼ਾਮਿਲ ਕਾ ਲਇਆ।

ਭਾਈ ਕੰਵਰਪਾਲ ਸਿੰਘ ਜੀ ਭਾਈ ਸਾਹਿਬ ਜੀ ਨੂੰ ਇਕ ਸਚਾ ਸੰਤ ਸਿਪਾਹੀ ਹੀ ਮਨਦੇ ਸਨ ਜੋ ਯੋਧਿਆਂ ਚੋਣ ਯੋਧੇ ਸਨ ਭਾਈ ਸਾਹਿਬ ਜੀ ਨਾਲ ਭਾਈ ਕੰਵਰਪਾਲ ਸਿੰਘ ਜੀ ਨਾਨਕ ਨਿਵਾਸ ਪਹਿਲੀ ਬਾਰ ਮਿਲੇ ਸੀ। 25 ਸਿੰਤਬਰ 1984 ਨੂੰ ਪਰ ਜਾਦਾ ਸਮਾ ਇਕ ਸਾਥ ਨਹੀ ਰਹਿ ਸਕੇ ਸੀ।

ਪਾਕਿਸਤਾਨ ਚ ਰਹਿੰਦਿਆ ਬੀਬੀ ਇੰਦਰਾਂ ਦੀ ਮੋਤ ਤੋਂ ਬਾਦ ਭੇਰਟ ਦੇ ੬੪ ਸ਼ਹਿਰਾਂ ਚ ਸਿਖਾਂ ਤੇ ਹਮਲੇ ਕੀਤੇ ਗਏ ਬਚੇ ਬੁਡੇ, ਮਾਵਾਂ, ਭੇਣਾ ਨੂੰ ਮਾਰ ਦਿਤਾ ਅਤੇ ਓਨਾਂ ਦੀ ਬਚਿਆਂ ਸਾਮਨੇ ਪਤਿ ਲੂਟੀ ਗਈ। ਰਾਜਧਾਨੀ ਦਿੱਲੀ ਵੇਖੇ ਤਾਂ ਹਿੰਦੁਆਂ ਨੰਗਾ ਤਾਂਡਵ ਕੀਤਾ। ਓਧਰ ਬੱਬਰਾਂ ਦੀਆਂ ਅਖਾਂ ਚੋਣ ਅੰਗਾਰੇ ਨਿਕਲ ਰਿਹੇ ਸਨ ਬੱਬਰਾਂ ਨੇ ਫੈਸਲਾ ਕੀਤਾ ਕੀ ਐਨਾਂ ਨਿਰਦੋਸ਼ ਸਿਖਾਂ ਦੇ ਖੁਦ ਦਾ ਬਦਲਾ ਲਇਆ ਜਾਵੇਗਾ ਅਤੇ ਬੱਬਰ ਨੇ ਭਾਈ ਇਕਬਾਲ ਸਿੰਘ ਬੱਬਰ, ਭਾਈ ਅਵਤਾਰ ਸਿੰਘ ਪਹਿਲਵਾਨ ਬੱਬਰ, ਭਾਈ ਅਨੋਖ ਸਿੰਘ ਜੀ ਬੱਬਰ ਦੇ ਆਦੇਸ਼ ਤੇ ਦਿੱਲੀ ਨੂੰ ਚਲੇ ਪਾ ਦਿਤੇ।

ਪੁਲਿਸ ਨੂੰ ਕਿਸੇ ਸੂਹੀਏ ਦੇ ਦਿਤੀ ਸੂਹ ਤੇ ਪਟੇਲ ਨਗਰ ਵਿਖੇ ਸਰਦਾਰ ਕਰਤਾਰ ਸਿੰਘ ਨਾਰੰਗ ਦੇ ਘਰ ਤੇ ਦਸਤਕ ਦਿਤੀ ਅਤੇ ਓਥੋਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਈ ਮਨਮੋਹਨ ਸਿੰਘ ਜੀ ਬੱਬਰ ਪੁਲਿਸ ਦੀਆਂ ਅਨ੍ਹਿਆ ਯਾਤਨਾਵਾਂ ਝਲਦਿਆਂ ਹੋਇਆ ਆਪਣੇ ਆਪ ਨੂੰ ਪੰਥ ਲੇਖੇ ਲਾ ਦਿਤਾ ਅਤੇ ਸ਼ਹੀਦੀ ਪ੍ਰਾਪਤ ਕਰ ਲਈ।

ਪਰ ਪੁਲਿਸ ਨੂੰ ਤੱਸਲੀ ਨੀ ਹੋਈ ਦਿੱਲੀ ਪੁਲਿਸ ਨੇ ਭਾਈ ਮਨਮੋਹਨ ਸਿੰਘ ਜੀ ਬੱਬਰ ਬਾਰੇ ਜਾਣਕਾਰੀ ਹਾਸਿਲ ਕਰ ਕੇ ਪੰਜਾਬ ਆਈ ਅਤੇ ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਉਤਮ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਸਰਦਾਰ ਉਤਮ ਸਿੰਘ ਤੇ ਅਨ੍ਹਾ ਤਸ਼ੱਦਦ ਕੀਤਾ ਗਇਆ ਬਾਅਦ ਚ ਓਨਾਂ ਨੂੰ ਭਾਈ ਸਾਹਿਬ ਜੀ ਦੀ 13 ਮਈ ਨੂੰ ਹੋਈ ਸ਼ਹਾਦਤ ਦੀਆਂ ਫੋਟੋ ਅਤੇ ਵੀਡੀਓ ਦਿਖਾਏ ਗਏ।